Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਪੰਜਾਬ

ਬੇਟੇ ਦਾ ਨਾਂਅ ਰਜਿਸਟਰੀ ਕਰਾਈ, ਉਸ ਨੇ ਕੱਢਿਆ ਤਾਂ ਕੋਰਟ ਨੇ ਪਿਤਾ ਦੀ ਜਾਇਦਾਦ ਮੁੜਵਾਈ

February 07, 2019 07:40 AM

ਫਿਲੌਰ, 6 ਫਰਵਰੀ (ਪੋਸਟ ਬਿਊਰੋ)- ਬਜ਼ੁਰਗ ਪਿਤਾ ਨੇ 10 ਸਾਲ ਪਹਿਲਾਂ ਖਰੀਦਿਆ ਪਲਾਟ ਇਹ ਸੋਚ ਕੇ ਬੇਟੇ ਦੇ ਨਾਂਅ ਕਰ ਦਿੱਤਾ ਕਿ ਬੁਢਾਪਾ ਬੱਚਿਆਂ ਨਾਲ ਕੱਟੇਗਾ, ਪ੍ਰੰਤੂ ਬੇਟੇ ਨੇ ਜ਼ਮੀਨ ਉੱਤੇ ਬਣਾਈ ਕੋਠੀ ਦੇ ਗ੍ਰਹਿ ਪ੍ਰਵੇਸ਼ ਤੋਂ ਇੱਕ ਦਿਨ ਪਹਿਲਾਂ ਪਿਤਾ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ। ਪਿਤਾ ਨੇ ਅਦਾਲਤ ਦਾ ਦਰ ਖੜਕਾਇਆ ਤਾਂ ਦੋ ਸਾਲ ਪਿੱਛੋਂ ਫੈਸਲਾ ਆਏ ਤੋਂ ਬੇਟੇ ਦੇ ਨਾਂਅ ਰਜਿਸਟਰੀ ਰੱਦ ਕਰ ਕੇ ਪਿਤਾ ਦੇ ਨਾਂਅ ਇੰਤਕਾਲ ਕਰਨ ਦੇ ਹੁਕਮ ਹੋ ਗਏ।
ਅਧਿਆਪਕ ਰਤਨ ਸਿੰਘ ਤੇ ਸਰਕਾਰੀ ਸਕੂਲ ਦੀ ਟੀਚਰ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਵਿਆਹੇ ਹੋਏ ਬੇਟੇ ਹਨ। ਕੁਝ ਸਾਲ ਪਹਿਲਾਂ ਬੋਪਾਰਾਏ ਵਿੱਚ 10 ਲੱਖ ਰੁਪਏ ਵਿੱਚ ਪਲਾਟ ਖਰੀਦਿਆ ਤੇ ਸੋਚਿਆ ਸੀ ਕਿ ਰਿਟਾਇਰਮੈਂਟ ਪਿੱਛੋਂ ਇਥੇ ਘਰ ਬਣਾ ਕੇ ਬੱਚਿਆਂ ਨਾਲ ਰਹਾਂਗੇ। ਪਲਾਟ ਉਨ੍ਹਾਂ ਨੇ ਛੋਟੇ ਬੇਟੇ ਕੰਵਲਦੀਪ ਦੇ ਨਾਂਅ ਕਰ ਦਿੱਤਾ ਅਤੇ ਬੇਟੇ ਦੇ ਕਹਿਣ 'ਤੇ ਪਿੰਡ ਵਡਾਲਾ ਵਿੱਚ ਪਏ ਘਰ ਨੂੰ ਵੇਚ ਕੇ ਸਾਲ 2016 ਵਿੱਚ ਉਸੇ ਖਾਲੀ ਪਲਾਟ 'ਤੇ ਕੋਠੀ ਵੀ ਬਣਵਾ ਦਿੱਤੀ, ਪ੍ਰੰਤੂ ਗ੍ਰਹਿ ਪ੍ਰਵੇਸ਼ ਦੇ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ। ਸਭ ਕੁਝ ਹੁੰਦੇ ਵੀ ਇਹ ਟੀਚਰ ਜੋੜਾ ਤਿੰਨ ਸਾਲ ਕਿਰਾਏ ਦੇ ਘਰ ਵਿੱਚ ਰਹਿਣ ਨੂੰ ਮਜਬੂਰ ਸੀ। ਐਡਵੋਕੇਟ ਇੰਦਰਜੀਤ ਵਰਮਾ ਨੂੰ ਮਿਲ ਕੇ ਉਨ੍ਹਾਂ ਨੇ ਸਥਾਨਕ ਅਦਾਲਤ ਵਿੱਚ ਬੇਟੇ ਦੇ ਵਿਰੁੱਧ ਕੇਸ ਦਾਇਰ ਕਰ ਦਿੱਤਾ। ਕੇਸ ਦੇ ਦੌਰਾਨ ਉਨ੍ਹਾਂ ਦੇ ਬੇਟੇ ਨੇ ਘਰ ਕਿਸੇ ਤੀਸਰੇ ਵਿਅਕਤੀ ਨੂੰ ਵੇਚ ਦਿਤਾ। ਉਨ੍ਹਾਂ ਦੱਸਿਆ ਕਿ ਸਥਾਨਕ ਅਦਾਲਤ ਨੇ ਦੋ ਸਾਲਾਂ ਤੋਂ ਚੱਲਦੇ ਕੇਸ 'ਤੇ ਕੱਲ੍ਹ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦੇਂਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਜੋ ਜਾਇਦਾਦ ਉਨ੍ਹਾਂ ਪੁੱਤਰ ਮੋਹ ਵਿੱਚ ਆ ਕੇ ਬੇਟੇ ਦੇ ਨਾਂਅ ਕੀਤੀ ਸੀ, ਉਸ ਦਾ ਇੰਤਕਾਲ ਰੱਦ ਕਰ ਕੇ ਫਿਰ ਮਾਤਾ-ਪਿਤਾ ਦੇ ਨਾਂਅ ਕੀਤਾ ਜਾਏ।

Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਵੱਲੋਂ ਸਿੱਧੂ ਦਾ ਅਸਤੀਫਾ ਪ੍ਰਵਾਨ
ਪੁਲਸ ਅਫਸਰ ਹਰਪ੍ਰੀਤ ਸਿੰਘ ਸਿੱਧੂ ਫਿਰ ਐਸ ਟੀ ਐਫ ਦੇ ਮੁਖੀ ਬਣਾਏ ਗਏ
ਪੰਜਾਬ ਵਿੱਚ ਅੱਠ ਮਹੀਨਿਆਂ ਵਿੱਚ ਲਿੰਗ ਟੈਸਟ ਕਰਨ ਵਾਲੇ 60 ਜਣੇ ਫੜੇ ਗਏ
ਦਲ ਖਾਲਸਾ ਦੀ ਤਿੱਖੀ ਚੋਭ, ਸੱਤਾ ਤੋਂ ਬਾਹਰ ਹੋਣ ਤਾਂ ਬਾਦਲਾਂ ਨੂੰ ਪੰਥ ਖਤਰੇ ਵਿੱਚ ਜਾਪਦੈ
ਉਤਰੀ ਰਾਜਾਂ ਦੀ ਪੁਲਸ ਗੈਂਗਸਟਰਾਂ ਤੇ ਨਸ਼ਾ ਤਸਕਰੀ ਰੋਕਣ ਬਾਰੇ ਇਕਜੁੱਟ ਹੋਣ ਲੱਗੀ
ਲੱਖਾਂ ਦਾ ਘਪਲਾ ਕਰ ਚੁੱਕਾ ਕੋਆਪਰੇਟਿਵ ਸੋਸਾਇਟੀ ਦਾ ਸੈਕਟਰੀ ਗ੍ਰਿਫਤਾਰ
ਜੀ ਐੱਮ ਸੀ ਐੱਚ ਦੇ ਡਾਕਟਰਾਂ 10 ਘੰਟੇ ਦੀ ਸਰਜਰੀ ਨਾਲ ਦੋਵਾਂ ਕੱਟੇ ਹੋਏ ਪੈਰਾਂ ਨੂੰ ਜੋੜਿਆ
ਐੱਸ ਡੀ ਐੱਮ ਦੇ ਈ-ਸਿਗਨੇਚਰ ਚੋਰੀ ਕਰ ਕੇ ਠੱਗੀ ਮਾਰਨ ਵਾਲੇ ਮੁਲਾਜ਼ਮਾਂ ਵਿਰੁੱਧ ਕੇਸ
ਪਾਕਿਸਤਾਨ ਦਾ ਆਕਾਸ਼ ਖੁੱਲ੍ਹਣ ਨਾਲ ਅੰਮ੍ਰਿਤਸਰ-ਬਰਮਿੰਘਮ ਦੀ ਸਿੱਧੀ ਉਡਾਣ ਸ਼ੁਰੂ ਹੋਣ ਲੱਗੀ
ਬੇਅਦਬੀ ਮਾਮਲਾ : ਪੰਜਾਬ ਸਰਕਾਰ ਨੇ ਸੀ ਬੀ ਆਈ ਤੋਂ ਕਲੋਜ਼ਰ ਰਿਪੋਰਟ ਮੰਗ ਲਈ