Welcome to Canadian Punjabi Post
Follow us on

18

April 2019
ਪੰਜਾਬ

ਚੋਣਾਂ ਨੇੜੇ ਹਰਸਿਮਰਤ ਕੌਰ ਬਾਦਲ ਨੇ ਖਜ਼ਾਨੇ ਦਾ ਮੂੰਹ ਖੋਲ੍ਹਿਆ

February 07, 2019 07:39 AM

* ਇੱਕੋ ਮਹੀਨੇ ਵਿੱਚ ਐੱਮ ਪੀ ਕੋਟੇ ਵਿੱਚੋਂ ਪੌਣੇ ਸੱਤ ਕਰੋੜ ਵੰਡੇ

ਬਠਿੰਡਾ, 6 ਫਰਵਰੀ (ਪੋਸਟ ਬਿਊਰੋ)- ਪੰਜਾਬ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਆਸੀ ਘਰਾਣਾ ਮੰਨੇ ਜਾਂਦੇ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਵੋਟਰਾਂ ਲਈ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ ਹਨ। ਕਰੀਬ ਦੋ ਸਾਲ ਲੰਮੀ ਚੁੱਪ ਤੋਂ ਬਾਅਦ ਦੋ ਵਾਰ ਬਠਿੰਡਾ ਤੋਂ ਲੋਕ ਸਭਾ ਮੈਂਬਰ ਰਹੀ ਹਰਸਿਮਰਤ ਕੌਰ ਬਾਦਲ ਨੇ ਚੋਣਾਂ ਨੇੜੇ ਆਣ ਕੇ ਕਰੀਬ ਸਵਾ ਮਹੀਨੇ ਵਿੱਚ ਪੌਣੇ ਸੱਤ ਕਰੋੜ ਦੀਆਂ ਗਰਾਂਟਾਂ ਵੰਡ ਦਿੱਤੀਆਂ ਹਨ, ਪਰ ਇਸ ਵਿੱਚ ਵੀ ਸਰਕਾਰੀ ਖਜ਼ਾਨੇ ਦਾ ਮੂੰਹ ਖਾਸ ਕਰ ਕੇ ਅਕਾਲੀ ਸਮਰਥਕ ਪੰਚਾਇਤਾਂ ਵੱਲ ਹੀ ਖੁੱਲ੍ਹਿਆ ਹੈ। ਇਸ ਤੋਂ ਇਲਾਵਾ ਬੀਬੀ ਬਾਦਲ ਨੇ ਵੰਡੇ ਪੌਣੇ ਸੱਤ ਕਰੋੜ ਵਿੱਚੋਂ ਦੋ ਕਰੋੜ ਚਾਲੀ ਲੱਖ ਇਕੱਲੇ ਲੰਬੀ ਹਲਕੇ ਨੂੰ ਦਿੱਤੇ ਹਨ, ਜਿੱਥੋਂ ਅਕਾਲੀ ਦਲ ਦੀ ਨੁਮਾਇੰਦਗੀ ਬੀਬੀ ਬਾਦਲ ਦੇ ਸਹੁਰਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਦੇ ਹਨ/ ਬਠਿੰਡਾ ਸ਼ਹਿਰੀ ਹਲਕੇ ਵੱਲ ਬੀਬੀ ਨੇ ਹਾਲੇ ਵੀ ਹੱਥ ਘੁੱਟ ਕੇ ਹੀ ਰੱਖਿਆ ਹੋਇਆ ਹੈ।
ਵਰਨਣ ਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿਚਲੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਲੰਬੀ ਹਲਕਾ ਵੀ ਹੈ। ਅਕਾਲੀ-ਭਾਜਪਾ ਵੱਲੋਂ ਇਸ ਹਲਕੇ ਤੋਂ ਮੁੜ ਸੰਭਾਵਿਤ ਉਮੀਦਵਾਰ ਸ੍ਰੀਮਤੀ ਬਾਦਲ ਦੇ ਕੋਟੇ 'ਚ ਹਾਲੇ ਵੀ ਸਾਢੇ ਸੱਤਰ ਕਰੋੜ ਰੁਪਏ ਪਏ ਹਨ। ਸੂਤਰਾਂ ਅਨੁਸਾਰ ਉਕਤ ਗ੍ਰਾਂਟਾਂ ਲੈਣ ਲਈ ਭੱਜ ਨੱਠ ਕੀਤੀ ਜਾ ਰਹੀ ਹੈ। ਅਗਲੀਆਂ ਲੋਕ ਸਭਾ ਚੋਣਾਂ ਲਈ ਮਾਰਚ ਦੇ ਪਹਿਲੇ ਹਫਤੇ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ ਜਿਸ ਦੇ ਕਾਰਨ ਕੇਂਦਰੀ ਮੰਤਰੀ ਬੀਬੀ ਦਾ ਇਹ ਗ੍ਰਾਂਟ ਵੰਡ ਯੱਗ ਅਗਲੇ ਕਈ ਦਿਨ ਨਿਰੰਤਰ ਜਾਰੀ ਰਹਿ ਸਕਦਾ ਹੈ।
ਜ਼ਿਕਰ ਯੋਗ ਹੈ ਕਿ ਆਖਰੀ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2016 ਤੱਕ ਖੁੱਲ੍ਹੇ ਹੱਥ ਨਾਲ ਗ੍ਰਾਂਟਾਂ ਵੰਡੀਆਂ ਸਨ, ਪ੍ਰੰਤੂ ਚਾਰ ਮਾਰਚ 2017 ਨੂੰ ਆਏ ਚੋਣ ਨਤੀਜਿਆਂ ਵਿੱਚ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਪਿੱਛੋਂ ਉਨ੍ਹਾਂ ਐੱਮ ਪੀ ਕੋਟੇ ਨੂੰ ਜਿੰਦਾ ਲਾ ਦਿੱਤਾ ਸੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਉਨ੍ਹਾਂ ਵੱਲੋਂ ਐੱਮ ਪੀ ਕੋਟੇ ਦੇ ਨਾਲ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਕੋਟੇ ਤੋਂ ਇਲਾਵਾ ਪੇਂਡੂ ਵਿਕਾਸ ਫੰਡ ਆਦਿ ਵਿੱਚੋਂ ਵੀ ਦਿਲ ਖੋਲ੍ਹ ਕੇ ਬਠਿੰਡਾ ਵਾਸੀਆਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਸਨ। ਜਾਣਕਾਰ ਸੂਤਰਾਂ ਅਨੁਸਾਰ ਜਨਵਰੀ ਮਹੀਨੇ 'ਚ ਗ੍ਰਾਂਟਾਂ ਵੰਡਣ ਦੇ ਕੰਮ ਵਿੱਚ ਸ੍ਰੀਮਤੀ ਬਾਦਲ ਵੱਲੋਂ ਲੰਬੀ ਹਲਕੇ ਨੂੰ 2.40 ਕਰੋੜ, ਬੁਢਲਾਡਾ ਹਲਕੇ ਨੂੰ 1.70 ਕਰੋੜ, ਮਾਨਸਾ ਨੂੰ 1.19 ਕਰੋੜ, ਭੁੱਚੋ ਤੇ ਮੌੜ ਹਲਕੇ ਨੂੰ 60-60 ਲੱਖ ਅਤੇ ਬਠਿੰਡਾ ਸ਼ਹਿਰੀ 'ਚ ਸਿਰਫ 20 ਲੱਖ ਦੀ ਗਰਾਂਟ ਦਿੱਤੀ ਗਈ ਹੈ। ਦੋਵਾਂ ਲੋਕ ਸਭਾ ਚੋਣਾਂ 'ਚ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਬਠਿੰਡਾ ਸ਼ਹਿਰੀ ਹਲਕੇ ਵਿੱਚੋਂ ਵੋਟਾਂ ਘਟਦੀਆਂ ਰਹੀਆਂ ਹਨ। ਵਿਧਾਨ ਸਭਾ ਵਿੱਚ ਇਸ ਹਲਕੇ ਦੀ ਨੁਮਾਇੰਦਗੀ ਉਨ੍ਹਾਂ ਦਾ ਦਿਓਰ ਤੇ ਪੰਜਾਬ ਦੇ ਖਜ਼ਾਨੇ ਦਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਰਦਾ ਹੈ। ਸੂਤਰਾਂ ਮੁਤਾਬਕ ਸਾਲ 2017-18 ਦੀ ਇੱਕ ਕਿਸ਼ਤ ਤੇ ਸਾਲ 2018-19 ਦੀਆਂ ਹਾਲੇ ਦੋ ਕਿਸ਼ਤਾਂ ਕੇਂਦਰ ਵੱਲ ਬਕਾਇਆ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ
20 ਸਾਲਾਂ ਪਿੱਛੋਂ ਸੁਪਰੀਮ ਕੋਰਟ ਨੇ ਕਾਤਲ ਨੂੰ ਨਾਬਾਲਗ ਦੱਸ ਕੇ ਛੱਡਿਆ
ਕੈਰੀ ਬੈਗ ਦੇ ਤਿੰਨ ਰੁਪਏ ਨਹੀਂ ਮੋੜੇ, ਫੋਰਮ ਨੇ ਫਰਮ ਨੂੰ ਤਿੰਨ ਹਜ਼ਾਰ ਜੁਰਮਾਨਾ ਲਾਇਆ
ਚੰਦੂਮਾਜਰਾ ਨੇ ਤਿਵਾੜੀ ਨੂੰ ਬਾਹਰੀ ਕਿਹਾ, ਤਿਵਾੜੀ ਨੇ ਕਿਹਾ: ਮੈਂ ਕਿਹੜਾ ਪਾਕਿਸਤਾਨੋਂ ਆਇਆਂ
ਜਸਪਾਲ ਕਮਾਨਾ ਨੇ ਕੈਮਰੇ `ਚ ਕੈਦ ਕੀਤੇ ‘ਕਾਮੇ ਦੇਸ ਪੰਜਾਬ ਦੇੇ’, ਫੋਟੋ ਪ੍ਰਦਰਸ਼ਨੀ ਲਾਕੇ ਕੀਤਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ
ਨੌਜਵਾਨ ਕਾਂਗਰਸੀ ਆਗੂ ਜੱਸਾ ਸੈਣੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਬੱਚਾ ਅਗਵਾ ਕਰਨ ਵਾਲਾ ਸਫਾਈ ਕਾਮਾ ਅਤੇ ਉਸ ਦੀ ਮਾਸ਼ੂਕਾ ਗ੍ਰਿਫਤਾਰ
ਹਾਕਿਨਜ਼ ਕੁੱਕਰ ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਕੈਦ ਦੇ ਨਾਲ ਜੁਰਮਾਨਾ