Welcome to Canadian Punjabi Post
Follow us on

19

April 2019
ਅੰਤਰਰਾਸ਼ਟਰੀ

ਪੋਪ ਫ੍ਰਾਂਸਿਸ ਨੇ ਪਾਦਰੀਆਂ ਵੱਲੋਂ ਨੰਨਜ਼ ਨੂੰ ਸੈਕਸ ਗੁਲਾਮ ਰੱਖਣ ਦੀ ਗੱਲ ਮੰਨੀ

February 07, 2019 07:31 AM

ਆਬੂ ਧਾਬੀ, 6 ਫਰਵਰੀ (ਪੋਸਟ ਬਿਊਰੋ)- ਮੱਧ ਪੂਰਬੀ ਦਾ ਦੌਰਾ ਕਰ ਰਹੇ ਪੋਪ ਫ੍ਰਾਂਸਿਸ ਨੇ ਪਾਦਰੀਆਂ ਵਲੋਂ ਨੰਨਾਂ ਦਾ ਯੋਨ ਸ਼ੋਸ਼ਣ ਕੀਤੇ ਜਾਣ ਦੀ ਗੱਲ ਮੰਨੀ ਹੈ। ਉਨ੍ਹਾਂ ਦੇ ਮੁਤਾਬਕ ਇਨ੍ਹਾਂ ਵਿਚੋਂ ਇਕ ਕੇਸ ਅਜਿਹਾ ਸੀ, ਜਿੱਥੇ ਨੰਨਾਂ ਨੂੰ ਸੈਕਸ ਗੁਲਾਮ ਬਣਾ ਕੇ ਰੱਖਿਆ ਗਿਆ। ਪੋਪ ਫ੍ਰਾਂਸਿਸ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਤੋਂ ਪਹਿਲੇ ਪੋਪ ਬੈਨੇਡਿਕਟ ਨੂੰ ਨਨਾਂ ਦੀ ਪੂਰੀ ਧਰਮ ਸਭਾ ਨੂੰ ਹੀ ਬੰਦ ਕਰਨਾ ਪਿਆ ਸੀ, ਜਿਨ੍ਹਾਂ ਦਾ ਪਾਦਰੀ ਸ਼ੋਸ਼ਣ ਕਰਦੇ ਸਨ।
ਸਮਝਿਆ ਜਾਂਦਾ ਹੈ ਕਿ ਇਹ ਪਹਿਲਾ ਮੌਕਾ ਹੈ, ਜਦੋਂ ਪੋਪ ਫ੍ਰਾਂਸਿਸ ਨੇ ਪਾਦਰੀਆਂ ਵਲੋਂ ਨੰਨਾਂ ਦੇ ਯੋਨ ਸ਼ੋਸ਼ਣ ਦੀ ਗੱਲ ਮੰਨੀ ਹੈ। ਪੋਪ ਫ੍ਰਾਂਸਿਸ ਨੇ ਕਿਹਾ ਕਿ ਚਰਚ ਇਸ ਸਮੱਸਿਆ ਦੇ ਹੱਲ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ, ਪਰ ਇਹ ਸਮੱਸਿਆ ਹਾਲੇ ਕਾਇਮ ਹੈ। ਪੋਪ ਇਸ ਵੇਲੇ ਮੱਧ ਪੂਰਬ ਦੇ ਇਤਿਹਾਸਕ ਦੌਰੇ ਉੱਤੇ ਹਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਨੇ ਨਨਾਂ ਦੇ ਯੋਨ ਸ਼ੋਸ਼ਣ ਬਾਰੇ ਕਈ ਗੱਲਾਂ ਕਹੀਆਂ। ਪੋਪ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਕਈ ਪਾਦਰੀਆਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ ਅਤੇ ਅੱਗੇ ਵੀ ਕੋਸ਼ਿਸ਼ਾਂ ਕਰਨੀਆਂ ਜ਼ਰੂਰੀ ਹਨ।
ਵਰਨਣ ਯੋਗ ਹੈ ਕਿ ਬੀਤੇ ਸਾਲ ਨਵੰਬਰ ਵਿਚ ਕੈਥੋਲਿਕ ਚਰਚ ਗਲੋਬਲ ਆਰਗਨਾਇਜੇਸ਼ਨ ਫਾਰ ਨੰਨਸ ਦੇ ਚੁੱਪ ਰਹਿਣ ਅਤੇ ਗੁਪਤਤਾ ਬਣਾਏ ਰੱਖਣ ਦੀ ਪਰੰਪਰਾ ਦੀ ਨਿੰਦਾ ਕੀਤੀ ਸੀ, ਜੋ ਉਨ੍ਹਾਂ ਨੂੰ ਅਪਣੀ ਗੱਲ ਚੁੱਕਣ ਤੋਂ ਰੋਕਦੀ ਹੈ। ਕੁਝ ਦਿਨ ਪਹਿਲਾਂ ਵੈਟਿਕਨ ਦੀਆਂ ਔਰਤਾਂ ਦੀ ਮੈਗਜ਼ੀਨ ਵੂਮਨ ਚਰਚ ਵਰਲਡ ਨੇ ਸ਼ੋਸ਼ਣ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਕੁਝ ਕੇਸਾਂ ਵਿਚ ਨੰਨਾਂ ਆਪਣੀ ਕੁੱਖ ਵਿਚ ਪਲਦੇ ਪਾਦਰੀਆਂ ਦੇ ਬੱਚਿਆਂ ਦੇ ਗਰਭਪਾਤ ਲਈੰ ਮਜਬੂਰ ਸਨ ਅਤੇ ਕੈਥੋਲਿਕਾਂ ਲਈ ਗਰਭਪਾਤ ਕਰਾਉਣ ਦੀ ਮਨਜ਼ੂਰੀ ਨਹੀਂ। ਇਸ ਮੈਗਜ਼ੀਨ ਦੇ ਮੁਤਾਬਕ ਮੀ ਟੂ ਮੂਵਮੈਂਟ ਤੋਂ ਬਾਅਦ ਕਈ ਔਰਤਾਂ ਆਪਣੀ ਕਹਾਣੀਆਂ ਜ਼ਾਹਰ ਕਰ ਰਹੀਆਂ ਹਨ।
ਭਾਰਤ ਵਿਚ ਵੀ ਅਜਿਹਾ ਇੱਕ ਮਾਮਲਾ ਪਿਛਲੇ ਸਾਲ ਤੋਂ ਚੱਲ ਰਿਹਾ ਹੈ ਜਿਸ ਵਿੱਚ ਜਲੰਧਰ ਦੇ ਰੋਮਨ ਕੈਥੋਲਿਕ ਚਰਚ ਦੇ ਬਿਸ਼ਪ ਉੱਤੇ ਕੇਰਲ ਦੀ ਰਹਿਣ ਵਾਲੀ ਇਕ ਨੰਨ ਨਾਲ ਬਲਾਤਕਾਰ ਦੇ ਦੋਸ਼ ਲੱਗੇ ਸਨ। ਉਸ ਕੇਸ ਵਿਚ ਦੋਸ਼ੀ ਬਿਸ਼ਪ ਫਰੈਂਕੋ ਮੁਲੱਕਲ ਦੇ ਵਿਰੁਧ ਕੇਸ ਦਰਜ ਵੀ ਹੋਇਆ ਸੀ। ਪੀੜਤਾ ਨੰਨ ਵਲੋਂ ਭਾਰਤ ਵਿੱਚ ਵੈਟਿਕਨ ਦੇ ਪ੍ਰਤਿਨਿਧ ਜਿਆਮਬਟਿਸਟਾ ਦਿਕਵਾਤਰੋ ਨੂੰ ਪੱਤਰ ਲਿਖ ਕੇ ਕੇਸ ਦੀ ਤੇਜੀ ਨਾਲ ਜਾਂਚ ਕਰਾਉਣ ਅਤੇ ਬਿਸ਼ਪ ਫਰੈਂਕੋ ਨੂੰ ਅਹੁਦੇ ਤੋਂ ਹਟਾਉਣ ਦੀ ਗੁਹਾਰ ਲਾਈ ਗਈ ਸੀ। ਪੁਲਿਸ ਵਲੋਂ ਪੇਸ਼ ਕੀਤੇ ਐਫੀਡੇਵਿਟ ਵਿਚ ਮੈਡੀਕਲ ਰਿਪੋਰਟ ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਬਿਸ਼ਪ ਨੇ ਨੰਨ ਦਾ ਬਲਾਤਕਾਰ ਕੀਤਾ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿਸਤਾਨ ਵਿੱਚ ਹਿੰਦੂ ਲੜਕੀ ਦੇ ਅਗਵਾਪਿੱਛੋਂ ਲਹਿੰਦੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ
ਅਮਰੀਕੀ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਰੋਕਣ ਦੀ ਟਰੰਪ ਨੇ ਕੀਤੀ ਸੀ ਕੋਸਿ਼ਸ਼ : ਰਿਪੋਰਟ
ਭਾਰਤ ਦੀਆਂ ਲੋੜਾਂ ਮੁਤਾਬਕ ਤਿਆਰ ਕੀਤਾ ਗਿਐ ਐੱਫ-21
ਅਮਰੀਕਾ ਵਿੱਚ 10 ਰੋਬੋਟ ਡਾਗ ਨੇ 30 ਮੀਟਰ ਟਰੱਕ ਖਿੱਚਿਆ
ਕਿਊਬਾ ਤੇ ਵੈਨੇਜ਼ੁਏਲਾ ਉੱਤੇ ਅਮਰੀਕਾ ਨੇ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ
ਪਾਕਿਸਤਾਨ ਦੇ ਬਲੋਚਿਸਤਾਨ ਰਾਜ ਵਿੱਚ 14 ਮੁਸਾਫਰਾਂ ਨੂੰ ਗੋਲੀ ਮਾਰ ਕੇ ਮਾਰਿਆ
ਉੱਤਰੀ ਕੋਰੀਆ ਵੱਲੋਂ ਮੁੜ ਨਵੇਂ ਹਥਿਆਰ ਦਾ ਪਰੀਖਣ
ਆਸਟਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਪਾਬੰਦੀ ਸ਼ੁਦਾ ਚੀਜ਼ਾਂ ਲੈ ਕੇ ਆਉਣ ਲਈ ਨਵਾਂ ਕਾਨੂੰਨ
ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ
ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ