Welcome to Canadian Punjabi Post
Follow us on

18

April 2019
ਅੰਤਰਰਾਸ਼ਟਰੀ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਪਣੀ ਫੌਜ ਨੂੰ ਰਾਜਨੀਤੀ ਤੋਂ ਦੂਰ ਰਹਿਣ ਨੂੰ ਕਿਹਾ

February 07, 2019 07:30 AM

ਇਸਲਾਮਾਬਾਦ, 6 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਫ਼ੌਜਾਂ ਨੂੰ ਰਾਜਨੀਤੀ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਅਤੇ ਆਈ ਐਸ ਆਈ ਆਦਿ ਏਜੰਸੀਆਂ ਨੂੰ ਕਾਨੂੰਨੀ ਘੇਰੇ ਵਿਚ ਰਹਿ ਕੇ ਕੰਮ ਕਰਨ ਨੂੰ ਕਿਹਾ ਹੈ। ਕੋਰਟ ਨੇ ਸਰਕਾਰ ਨੂੰ ਵੀ ਕਿਹਾ ਕਿ ਉਹ ਨਫਰਤ ਤੇ ਅਤਿਵਾਦ ਫੈਲਾ ਰਹੇ ਲੋਕਾਂ ਵਿਰੁੱਧ ਕਾਰਵਾਈ ਕਰੇ।
ਸੁਪਰੀਮ ਕੋਰਟ ਦੀ ਦੋ ਮੈਂਬਰੀ ਬੈਂਚ ਨੇ 2017 ਵਿਚ ਫੈਸਲਾਬਾਦ ਵਿਚ ਤਹਿਰੀਕ-ਏ-ਲਬੈਕ ਪਾਕਿਸਤਾਨ ਅਤੇ ਹੋਰ ਸੰਗਠਨਾਂ ਦੇ ਧਰਨੇ ਦਾ ਖੁਦ ਨੋਟਿਸ ਲੈ ਕੇ ਇਸ ਕੇਸ ਦਾ ਫ਼ੈਸਲਾ ਕਰਦੇ ਹੋਏ ਇਹ ਹਦਾਇਤ ਕੀਤੀ ਹੈ। ਜਸਟਿਸ ਕਾਜ਼ੀ ਫੈਯਾਜ਼ ਈਸਾ ਤੇ ਜਸਟਿਸ ਮੁਸ਼ੀਰ ਆਲਮ ਦੀ ਬੈਂਚ ਨੇ ਕਿਹਾ ਕਿ ਅਸੀਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤੇ ਹਨ ਕਿ ਉਹ ਨਫਰਤ, ਕੱਟੜਪੰਥ ਤੇ ਅਤਿਵਾਦ ਦੀ ਵਕਾਲਤ ਕਰਦੇ ਲੋਕਾਂ ਉੱਤੇ ਕਾਨੂੰਨ ਮੁਤਾਬਕ ਨਜ਼ਰ ਰੱਖਣ। ਬੈਂਚ ਨੇ ਹੁਕਮ ਦਿਤੇ ਕਿ ਸਾਰੀਆਂ ਸਰਕਾਰੀ ਏਜੰਸੀਆਂ ਤੇ ਵਿਭਾਗ, ਫ਼ੌਜ ਵੱਲੋਂ ਚਲਾਈਆਂ ਜਾ ਰਹੀਆਂ ਏਜੰਸੀਆਂ, ਜਿਵੇਂ ਆਈ ਐਸ ਆਈ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਕੰਮ ਕਰਨ ਤੇ ਫ਼ੌਜ ਰਾਜਸੀ ਗਤੀਵਿਧੀਆਂ ਵਿਚ ਹਿੱਸਾ ਨਾ ਲਵੇ ਅਤੇ ਨਾ ਕਿਸੇ ਪਾਰਟੀ, ਸਮਾਗਮ ਜਾਂ ਨੇਤਾ ਦਾ ਸਮਰਥਨ ਕਰੇ। ਰੱਖਿਆ ਮੰਤਰਾਲਾ ਫ਼ੌਜ ਹਵਾਈ ਫ਼ੌਜ ਤੇ ਨੇਵੀ ਦੇ ਮੁਖੀ ਰਾਹੀਂ ਉਹਨਾਂ ਲੋਕਾਂ ਵਿਰੁਧ ਕਾਰਵਾਈ ਕਰੇ, ਜੋ ਅਪਣੀਆਂ ਸੇਵਾ ਸ਼ਰਤਾਂ ਦਾ ਉਲੰਘਣ ਕਰਦੇ ਹੋਣ। ਇਸ ਤੋਂ ਇਲਾਵਾ ਕੋਰਟ ਨੇ ਕਿਹਾ ਕਿ ਅਜਿਹੇ ਫਤਵੇ ਗ਼ੈਰ ਕਾਨੂੰਨੀ ਕਰਾਰ ਦਿਤੇ ਜਾਣ, ਜੋ ਦੂਜਿਆਂ ਦਾ ਨੁਕਸਾਨ ਕਰਦੇ ਹੋਣ। ਕਿਸੇ ਵਿਅਕਤੀ ਦਾ ਜਾਰੀ ਕੀਤਾ ਫਤਵਾ ਜਾਂ ਫਰਮਾਨ ਕਿਸੇ ਨੂੰ ਗਲਤ ਰਾਹ ਭੇਜਦਾ ਹੋਵੇ ਤਾਂ ਉਸ ਉੱਤੇ ਪਾਕਿਸਤਾਨੀ ਕਾਨੂੰਨ, ਅਤਿਵਾਦ ਵਿਰੋਧੀ ਕਾਨੂੰਨ ਅਤੇ ਇਲੈਕਟ੍ਰਾਨਿਕ ਕ੍ਰਾਈਮ ਐਕਟ ਅਧੀਨ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਅਦਾਲਤ ਨੇ ਕਿਹਾ ਕਿ ਕਾਨੂੰਨ ਦੇ ਘੇਰੇ ਵਿਚ ਰਹਿ ਕੇ ਲੋਕਾਂ ਨੂੰ ਰਾਜਨੀਤਕ ਪਾਰਟੀ ਬਣਾਉਣ ਤੇ ਕਿਸੇ ਪਾਰਟੀ ਦਾ ਮੈਂਬਰ ਬਣਨ ਦਾ ਅਧਿਕਾਰ ਹੈ। ਇਹ ਸ਼ਾਂਤੀ ਪੂਰਨ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਜਿਹੜੇ ਲੋਕ ਆਮ ਲੋਕਾਂ ਦੇ ਸੜਕਾਂ ਦੀ ਵਰਤੋਂ ਦੇ ਅਧਿਕਾਰ ਦੀ ਉਲੰਘਣਾ ਕਰਦੇ ਹੋਣ ਜਾਂ ਕਿਸੇ ਸੰਪਤੀ ਨੂੰ ਨੁਕਸਾਨ ਪਹੁੰਚਾਉਂਦੇ ਹੋਣ ਤਾਂ ਉਹਨਾਂ ਵਿਰੁਧ ਕਾਰਵਾਈ ਕੀਤੀ ਜਾਵੇ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਆਸਟਰੇਲੀਆ ਵਿੱਚ ਬਾਹਰਲੇ ਦੇਸ਼ਾਂ ਤੋਂ ਪਾਬੰਦੀ ਸ਼ੁਦਾ ਚੀਜ਼ਾਂ ਲੈ ਕੇ ਆਉਣ ਲਈ ਨਵਾਂ ਕਾਨੂੰਨ
ਸੱਤਾ ਲਈ ਵਿਰੋਧੀਆਂ ਨੂੰ ਮਰਵਾਉਣ ਵਾਲੇ ਬਸ਼ੀਰ ਬਾਰੇ ਫ਼ੈਸਲਾ ਸੁਡਾਨ ਦੀ ਅਦਾਲਤ ਕਰੇਗੀ
ਸਾਊਦੀ ਅਰਬ ਵਿੱਚ 2 ਪੰਜਾਬੀ ਨੌਜਵਾਨਾਂ ਦੇ ਸਿਰ ਕਲਮ
ਦੁਨੀਆ ਦੇ ਸਭ ਤੋਂ ਖਤਰਨਾਕ ਪੰਛੀ ਨੇ ਗੁੱਸਾ ਆਏ ਤੋਂ ਮਾਲਕ ਦੀ ਜਾਨ ਲੈ ਲਈ
ਦੋ ਪੰਜਾਬੀਆਂ ਨੂੰ ਸਾਊਦੀ ਅਰਬ `ਚ ਹੋਈ ਫਾਂਸੀ
ਚੀਨ ਨੇ ਐਂਫੀਬੀਅਸ ਡਰੋਨ ਬੋਟ ਬਣਾਈ
ਬਰਫ਼ਬਾਰੀ ਨਾਲ ਬਿਜਲੀ ਬਣਾਉਣ ਦੀ ਨਵੀਂ ਡਿਵਾਈਸ ਬਣੀ
‘ਬਲੱਡ ਕਲਾਟ` ਦਾ ਇਲਾਜ ਪਹਿਲੀ ਵਾਰ ਬ੍ਰਿਟੇਨ ਦੇ ਡਾਕਟਰਾਂ ਨੇ ਸਫਲਤਾ ਨਾਲ ਕੀਤਾ
ਸਪੀਕਰ ਨੈਂਸੀ ਪੇਲੋਸੀ ਨੇ ਕਿਹਾ: ਡੋਨਾਲਡ ਟਰੰਪ ਨੇ ਮੁਸਲਿਮ ਮਹਿਲਾ ਪਾਰਲੀਮੈਂਟ ਮੈਂਬਰ ਦੀ ਜਾਨ ਖਤਰੇ ਵਿੱਚ ਪਾਈ
ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ 'ਗੁਰਮਤਿ ਪ੍ਰਤੀਯੋਗਤਾ' ਦਾ ਆਯੋਜਨ