Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਕਿਊਬਾ ਵਿੱਚ ਤਾਇਨਾਤ ਰਹੇ ਕੈਨੇਡੀਅਨ ਡਿਪਲੋਮੈਟਸ ਫੈਡਰਲ ਸਰਕਾਰ ਉੱਤੇ ਠੋਕ ਰਹੇ ਹਨ ਮੁਕੱਦਮਾ

February 07, 2019 06:39 AM

ਓਟਵਾ, 6 ਫਰਵਰੀ (ਪੋਸਟ ਬਿਊਰੋ) : ਕੈਨੇਡੀਅਨ ਡਿਪਲੋਮੈਟਸ, ਜਿਹੜੇ ਹਵਾਨਾ ਵਿੱਚ ਤਾਇਨਾਤ ਸਨ, ਵੱਲੋਂ ਫੈਡਰਲ ਸਰਕਾਰ ਉੱਤੇ 28 ਮਿਲੀਅਨ ਡਾਲਰ ਦਾ ਮੁਕੱਦਮਾ ਠੋਕਿਆ ਜਾ ਰਿਹਾ ਹੈ। ਇਹ ਕੇਸ ਕਿਊਬਾ ਵਿੱਚ ਰਹਿੰਦਿਆਂ ਇਨ੍ਹਾਂ ਡਿਪਲੋਮੈਟਸ ਨੂੰ ਦਰਪੇਸ਼ ਆਏ ਸਿਹਤ ਸਬੰਧੀ ਮੁੱਦੇ ਨੂੰ ਲੈ ਕੇ ਕੀਤਾ ਜਾ ਰਿਹਾ ਹੈ।
ਸਰਕਾਰ ਖਿਲਾਫ ਕੇਸ ਕਰਨ ਵਾਲਿਆਂ ਵਿੱਚ ਡਿਪਲੋਮੈਟਿਕ ਸਟਾਫ ਦੇ ਮੈਂਬਰ, ਉਨ੍ਹਾਂ ਦੇ ਸਪਾਊਸਿਜ਼ ਤੇ ਬੱਚੇ ਮਿਲਾ ਕੇ ਕੁੱਲ 14 ਲੋਕ ਸ਼ਾਮਲ ਹਨ। ਇਨ੍ਹਾਂ ਡਿਪਲੋਮੈਟਸ ਨੇ 2016 ਤੇ 2018 ਦਰਮਿਆਨ ਕਿਊਬਾ ਵਿੱਚ ਸੇਵਾ ਨਿਭਾਈ। ਫੈਡਰਲ ਅਦਾਲਤ ਵਿੱਚ ਦਰਜ ਆਪਣੇ ਬਿਆਨ ਵਿੱਚ ਇਸ ਗਰੁੱਪ, ਜਿਨ੍ਹਾਂ ਨੇ ਆਪਣੇ ਨਾਂ ਗੁਪਤ ਰੱਖੇ ਹਨ, ਨੇ ਦੋਸ਼ ਲਾਇਆ ਕਿ ਪਿਛਲੇ ਕੁੱਝ ਸਾਲਾਂ ਵਿੱਚ ਇਨ੍ਹਾਂ ਡਿਪਲੋਮੈਟਿਕ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਨੂੰ ਜ਼ਖ਼ਮੀ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਉੱਤੇ ਵੀ ਨੁਕਸਾਨ ਪਹੁੰਚਿਆ।
ਇਨ੍ਹਾਂ ਡਿਪਲੋਮੈਟਿਕ ਪਰਿਵਾਰਾਂ ਨੇ ਗੰਭੀਰ ਰੂਪ ਵਿੱਚ ਬਿਮਾਰ ਪੈਣ, ਸਿਰ ਚਕਰਾਉਣ, ਬੌਂਦਲ ਜਾਣ, ਸਿਰ ਦਰਦ ਤੇ ਨੱਕ ਵਿੱਚੋਂ ਖੂਨ ਆਉਣ ਵਰਗੇ ਲੱਛਣਾਂ ਤੋਂ ਪ੍ਰਭਾਵਿਤ ਹੋਣ ਬਾਰੇ ਵੀ ਦੱਸਿਆ। ਇਸ ਬਿਮਾਰੀ ਨੂੰ ਹਵਾਨਾ ਸਿੰਡਰੋਮ ਦਾ ਨਾਂ ਵੀ ਦਿੱਤਾ ਗਿਆ। ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਤਰ੍ਹਾਂ ਦੇ ਲੱਛਣ ਇਨ੍ਹਾਂ ਡਿਪਲੋਮੈਟਸ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਉਂ ਸਹਿਣੇ ਪਏ। ਅਮਰੀਕੀ ਡਿਪਲੋਮੈਟਸ ਨੇ ਵੀ ਅਜਿਹੇ ਹੀ ਲੱਛਣਾਂ ਦੀ ਸਿ਼ਕਾਇਤ ਕੀਤੀ ਸੀ ਤੇ ਅਮਰੀਕੀ ਸਰਕਾਰ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ।
ਗਰੁੱਪ ਨੇ ਦੋਸ਼ ਲਾਇਆ ਕਿ ਕੈਨੇਡੀਅਨ ਸਰਕਾਰ ਨੇ ਹਾਲਾਤ ਨਾਲ ਸਹੀ ਢੰਗ ਨਾਲ ਨਹੀਂ ਨਜਿੱਠਿਆ ਅਤੇ ਇਨ੍ਹਾਂ ਕੈਨੇਡੀਅਨ ਡਿਪਲੋਮੈਟਸ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਤਰੇ ਵਿੱਚ ਪਾਇਆ। ਵਾਸਿ਼ੰਗਟਨ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਉਹ ਇਸ ਕੇਸ ਤੋਂ ਜਾਣੂ ਹੈ ਪਰ ਉਨ੍ਹਾਂ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੈਫਲਗਰ ਰੋਡ ਉੱਤੇ ਹੋਏ ਹਾਦਸੇ ਵਿੱਚ ਇੱਕ ਹਲਾਕ
ਕੈਨੇਡਾ ਨੇ ਹਾਂਗ ਕਾਂਗ ਸਥਿਤ ਆਪਣੇ ਸਫਾਰਤਖਾਨੇ ਦੇ ਸਟਾਫ ਨੂੰ ਸਿਟੀ ਛੱਡਣ ਤੋਂ ਕੀਤਾ ਮਨ੍ਹਾਂ
ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੀ ਰਿਹਾਈ ਲਈ ਪੂਰਾ ਜ਼ੋਰ ਲਾ ਰਿਹਾ ਹੈ ਅਮਰੀਕਾ : ਪੌਂਪੀਓ
ਘੱਟ ਗਿਣਤੀ ਸਰਕਾਰ ਬਣਨ ਉੱਤੇ ਕੰਜ਼ਰਵੇਟਿਵ ਏਜੰਡੇ ਦਾ ਸਮਰਥਨ ਨਹੀਂ ਕਰੇਗੀ ਐਨਡੀਪੀ: ਜਗਮੀਤ ਸਿੰਘ
ਡਾਊਨਟਾਊਨ ਵਿੱਚ ਕਈ ਗੱਡੀਆਂ ਦੀ ਟੱਕਰ ਵਿੱਚ ਤਿੰਨ ਔਰਤਾਂ ਤੇ ਇੱਕ ਬੱਚਾ ਜ਼ਖ਼ਮੀ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਹਲਾਕ
ਅਮਰੀਕਾ ਦੇ ਵਿਦੇਸ਼ ਮੰਤਰੀ ਅੱਜ ਕਰਨਗੇ ਓਟਵਾ ਦਾ ਦੌਰਾ
ਐਸਐਨਸੀ-ਲਾਵਾਲਿਨ ਮਾਮਲਾ: ਡਿਓਨ ਨੂੰ ਐਥਿਕਸ ਕਮੇਟੀ ਸਾਹਮਣੇ ਗਵਾਹੀ ਦੇਣ ਦੀ
ਨੋਵਾ ਸਕੋਸ਼ੀਆ ਤੋਂ ਮਿਊਜਿ਼ਕ ਸਟਾਰ ਜਾਰਜ ਕੈਨੀਅਨ ਹੋਣਗੇ ਕੰਜ਼ਰਵੇਟਿਵ ਉਮੀਦਵਾਰ
ਓਨਟਾਰੀਓ ਸਰਕਾਰ ਨੇ ਕੀਤਾ ਨਵਾਂ ਸੈਕਸ-ਐਜੂਕੇਸ਼ਨ ਪਾਠਕ੍ਰਮ ਜਾਰੀ