Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਲਾਈਫ ਸਟਾਈਲ

ਰਸੋਈ: ਪਨੀਰ ਚੀਜ਼ ਟੋਸਟ

February 06, 2019 09:09 AM

ਸਮੱਗਰੀ-ਡੇਢ ਚਮਚ ਤੇਲ, ਅੱਧਾ ਚਮਚ ਜੀਰਾ, 90 ਗਰਾਮ ਪਿਆਜਡ, ਇੱਕ ਚਮਚ ਅਦਰਕ ਦਾ ਪੇਸਟ, 90 ਗਰਾਮ ਟਮਾਟਰ, ਇੱਕ ਚੌਥਾਈ ਚਮਚ ਹਲਦੀ, ਅੱਧਾ ਚਮਚ ਨਮਕ, ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਗਰਮ ਮਸਾਲਾ, 170 ਗਰਾਮ ਪਨੀਰ, ਅੱਧਾ ਚਮਚ ਮੇਥੀ, ਡੇਢ ਚਮਚ ਧਨੀਆ, ਬਰੈੱਡ, ਰੈੱਡ ਚਿੱਲੀ ਫਲੇਕਸ।
ਵਿਧੀ-ਇਕ ਪੈਨ ਵਿੱਚ ਤੇਲ ਗਰਮ ਕਰ ਕੇ ਜੀਰਾ ਅਤੇ ਪਿਆਜ਼ ਪਾਓ ਤੇ ਚੰਗੀ ਤਰ੍ਹਾਂ ਨਾਲ ਭੁੰਨ ਲਓ। ਫਿਰ ਇਸ ਵਿੱਚ ਹਰੀ ਮਿਰਚ ਤੇ ਅਦਰਕ ਦਾ ਪੇਸਟ ਪਾ ਕੇ ਚਾਰ-ਪੰਜ ਮਿੰਟ ਲਈ ਭੁੰਨ ਲਓ। ਫਿਰ ਇਸ ਵਿੱਚ ਪਿਆਜ, ਟਮਾਟਰ, ਹਲਦੀ, ਨਮਕ, ਗਰਮ ਮਸਾਲਾ ਅਤੇ ਲਾਲ ਮਿਰਚ ਪਾ ਕੇ ਮਿਲਾ ਲਓ। ਇਸ ਤੋਂ ਬਾਅਦ ਇਸ ਵਿੱਚ ਪਨੀਰ, ਮੇਥੀ ਅਤੇ ਧਨੀਆ ਪਾ ਕੇ ਭੁੰਨ ਲਓ। ਫਿਰ ਇੱਕ ਬਰੈੱਡ ਸਲਾਈਸ ਪਾਓ ਅਤੇ ਉਸ 'ਤੇ ਪਨੀਰ ਦੀ ਭੁਰਜੀ ਅਤੇ ਰੈੱਡ ਚਿੱਲੀ ਫਲੇਕਸ ਪਾਓ। ਓਵਨ ਨੂੰ 330 ਡਿਗਰੀ ਐੱਫ/170 ਡਿਗਰੀ ਦੇ ਤਾਪਮਾਨ 'ਤੇ ਗਰਮ ਕਰ ਕੇ ਬਰੈੱਡ ਸਲਾਈਸ ਨੂੰ ਸੱਤ ਤੋਂ 10 ਮਿੰਟ ਲਈ ਭੁੰਨੋ। ਪਨੀਰ ਚੀਜ਼ ਟੋਸਟ ਤਿਆਰ ਹੈ। ਗਰਮਾ ਗਰਮ ਪਰੋਸੋ।

Have something to say? Post your comment