Welcome to Canadian Punjabi Post
Follow us on

17

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਲਾਈਫ ਸਟਾਈਲ

ਬਿਊਟੀ ਟਿਪਸ: ਸੁੰਦਰ ਅਤੇ ਮਜ਼ਬੂਤ ਨਹੁੰਆਂ ਲਈ ਵਰਤੋਂ ਇਹ ਨੁਸਖੇ

February 06, 2019 09:07 AM

ਔਰਤਾਂ ਨੂੰ ਸੁੰਦਰ ਅਤੇ ਮਜ਼ਬੂਤ ਬਹੁਤ ਪਸੰਦ ਹੁੰਦੇ ਹਨ। ਉਂਝ ਵੀ ਅੱਜਕੱਲ੍ਹ ਨਹੁੰਆਂ ਦੀ ਸਜਾਵਟ ਕਰਨ ਦਾ ਬਹੁਤ ਰਿਵਾਜ ਹੈ ਅਤੇ ਇਸ ਲਈ ਨਹੁੰਆਂ ਦਾ ਲੰਮਾ ਹੋਣਾ ਜ਼ਰੂਰੀ ਹੁੰਦਾ ਹੈ, ਪਰ ਘਰ ਦੇ ਕੰਮ ਕਰਦੇ ਸਮੇਂ ਅਕਸਰ ਨਹੁੰ ਟੁੱਟ ਜਾਂਦੇ ਹਨ ਅਤੇ ਉਨ੍ਹਾਂ ਦੀ ਚਮਕ ਵੀ ਖਰਾਬ ਹੋ ਜਾਂਦੀ ਹੈ। ਅਜਿਹੇ ਵਿੱਚ ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਅਜਿਹੇ ਕੁਝ ਘਰੇਲੂ ਨੁਸਖਿਆਂ ਬਾਰੇ :
ਜੈਤੂਨ ਦਾ ਤੇਲ-ਨਹੁੰਆਂ ਨੂੰ ਮਜ਼ਬੂਤ ਬਣਾਈ ਰੱਖਣ ਲਈ ਉਨ੍ਹਾਂ ਦੀ ਮਾਲਿਸ਼ ਕਰਨਾ ਬੜਾ ਜ਼ਰੂਰੀ ਹੈ। ਇਸ ਲਈ ਇੱਕ ਚਮਚ ਜੈਤੂਨ ਦੇ ਤੇਲ ਵਿੱਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਚੰਗੀ ਤਰ੍ਹਾਂ ਰਲਾ ਲਓ। ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਨਹੁੰਆਂ ਦੀ ਮਾਲਿਸ਼ ਕਰੋ।
ਸੇਬ ਦਾ ਸਿਰਕਾ; ਇਸ ਲਈ ਇੱਕ ਚੌਥਾਈ ਕੱਪ ਸੇਬ ਦੇ ਸਿਰਕੇ ਵਿੱਚ ਬਰਾਬਰ ਮਾਤਰਾ ਵਿੱਚ ਜੈਤੂਨ ਦਾ ਤੇਲ ਅਤੇ ਅੱਧਾ ਕੱਪ ਬੀਅਰ ਰਲਾਓ। ਇਸ ਮਿਸ਼ਰਣ ਵਿੱਚ 10 ਮਿੰਟ ਲਈ ਹੱਥਾਂ ਨੂੰ ਡੁਬੋ ਕੇ ਰੱਖੋ ਅਤੇ ਫਿਰ ਪੰਜ ਮਿੰਟ ਤੱਕ ਨਹੁੰਆਂ ਦੀ ਮਾਲਿਸ਼ ਕਰੋ। ਹਫਤੇ ਵਿੱਚ ਦੋ ਵਾਰ ਏਦਾਂ ਕਰੋ। ਹਫਤੇ ਵਿੱਚ ਦੋ ਵਾਰ ਅਜਿਹਾ ਕਨਰ ਨਾਲ ਫਾਇਦਾ ਹੋਵੇਗਾ।
ਅੰਡਾ ਅਤੇ ਦੁੱਧ-ਅੰਡੇ ਦੇ ਪੀਲੇ ਹਿੱਸੇ ਵਿੱਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਮਾਲਿਸ਼ ਕਰਨ ਨਾਲ ਵੀ ਫਾਇਦਾ ਹੋਵੇਗਾ।
ਵੈਸਲੀਨ-ਨਹੁੰਆਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਦਿਨ ਵਿੱਚ ਦੋ ਵਾਰ ਵੈਸਲੀਨ ਨਾਲ ਮਾਲਿਸ਼ ਕਰੋ।
ਨਾਰੀਅਲ ਤੇਲ-ਲੰਮੇ ਅਤੇ ਮਜ਼ਬੂਤ ਨਹੁੰ ਪਾਉਣ ਲਈ ਨਾਰੀਅਲ ਦਾ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਨਹੁੰਆਂ 'ਤੇ ਮਾਲਿਸ਼ ਕਰੋ।

 

Have something to say? Post your comment