Welcome to Canadian Punjabi Post
Follow us on

18

April 2019
ਪੰਜਾਬ

ਅੱਪਰ ਬਾਰੀ ਦੁਆਬ ਨਹਿਰ ਦਾ ਪਾਣੀ ਜ਼ਹਿਰੀਲਾ ਹੋ ਜਾਣ ਦੇ ਨਾਲ ਮੱਛੀਆਂ ਮਰੀਆਂ

February 06, 2019 08:53 AM

ਗੁਰਦਾਸਪੁਰ, 5 ਫਰਵਰੀ (ਪੋਸਟ ਬਿਊਰੋ)- ਜ਼ਿਲ੍ਹਾ ਗੁਰਦਾਸਪੁਰ 'ਚੋਂ ਲੰਘਦੀ ਅੱਪਰ ਬਾਰੀ ਦੁਆਬ ਨਹਿਰ 'ਚ ਕੋਈ ਜ਼ਹਿਰੀਲਾ ਪਦਾਰਥ ਮਿਲਣ ਕਾਰਨ ਕੱਲ੍ਹ ਕਈ ਮੱਛੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ, ਜਿਸ ਦੇ ਬਾਅਦ ਪੁਲਸ ਨੇ ਪਾਣੀ ਜ਼ਹਿਰੀਲਾ ਕਰਨ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਦੀਨਾਨਗਰ ਤੋਂ ਕੁਝ ਦੂਰ ਧਮਰਈ ਪਿੰਡ ਨੇੜੇ ਨਹਿਰ ਦੇ ਪੁਲ 'ਤੋਂ ਲੰਘ ਰਹੇ ਲੋਕਾਂ ਨੇ ਪਾਣੀ 'ਚ ਝੱਗ ਦੇਖੀ ਅਤੇ ਨਾਲ ਨਹਿਰ ਨੇੜਿਉਂ ਬਦਬੂ ਆਉਣ ਕਾਰਨ ਨੇੜੇ ਜਾ ਕੇ ਦੇਖਿਆ ਤਾਂ ਪਾਣੀ ਵਿੱਚ ਮੱਛੀਆਂ ਮਰੀਆਂ ਹੋਈਆਂ ਸਨ। ਇਸ ਨਹਿਰ ਵਿੱਚੋਂ ਤਿੱਬੜੀ ਪੁਲ ਤੱਕ ਮੱਛੀਆਂ ਕੱਢ ਕੇ ਵੇਚਣ ਦਾ ਠੇਕਾ ਲੈਣ ਵਾਲੇ ਜਤਿੰਦਰ ਕੁਮਾਰ ਅਤੇ ਰਮਨ ਦੱਤਾ ਨੇ ਦੱਸਿਆ ਕਿ ਉਹ ਨਹਿਰ ਦੇ ਇਸ ਹਿੱਸੇ 'ਚੋਂ ਮੱਛੀਆਂ ਕੱਢ ਕੇ ਵੇਚਦੇ ਹਨ। ਕੱਲ੍ਹ ਜਦੋਂ ਸਵੇਰੇ ਨਹਿਰ ਕੋਲ ਪਹੁੰਚੇ ਤਾਂ ਮੱਛੀਆਂ ਮਰੀਆਂ ਹੋਈਆਂ ਸਨ। ਇਸ ਦੇ ਬਾਅਦ ਪੁਲਸ ਅਧਿਕਾਰੀ ਅਤੇ ਸਿੰਚਾਈ ਵਿਭਾਗ ਦੇ ਐਕਸੀਅਨ ਜਗਦੀਸ਼ ਰਾਜ ਮੌਕੇ 'ਤੇ ਪਹੁੰਚ ਗਏ। ਠੇਕੇਦਾਰ ਨੇ ਦੱਸਿਆ ਕਿ ਅਣਗਿਣਤ ਮੱਛੀਆਂ ਮਰੀਆਂ ਮਿਲਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਨਹਿਰ ਦਾ ਪਾਣੀ ਦੂਸ਼ਿਤ ਹੋਣ ਕਾਰਨ ਇਲਾਕੇ ਦੇ ਲੋਕਾਂ 'ਚ ਵੀ ਸਹਿਮ ਪਾਇਆ ਜਾ ਰਿਹਾ ਹੈ ਕਿ ਲੋਕ ਆਪਣੇ ਪਸ਼ੂਆਂ ਨੂੰ ਇਸੇ ਨਹਿਰ ਤੋਂ ਪਾਣੀ ਪਿਆਉਂਦੇ ਹਨ।
ਸਿੰਚਾਈ ਵਿਭਾਗ ਦੇ ਐਕਸੀਅਨ ਜਗਦੀਸ਼ ਰਾਜ ਨੇ ਕਿਹਾ ਕਿ ਪਾਣੀ ਵਿੱਚ ਝੱਗ ਦੇਖ ਕੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਖੁਦ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਣੀ ਵਿੱਚ ਕੋਈ ਵੀ ਮੱਛੀ ਨਹੀਂ ਮਰੀ ਅਤੇ ਪਾਣੀ 'ਚ ਝੱਗ ਦੇ ਕਈ ਕਾਰਨ ਹੋ ਸਕਦੇ ਹਨ। ਇਸ ਲਈ ਪਾਣੀ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਥਾਣਾ ਦੀਨਾਨਗਰ ਦੇ ਮੁਖੀ ਨੇ ਕਿਹਾ ਕਿ ਕੋਈ ਮੱਛੀ ਮਰਨ ਦੀ ਪੁਸ਼ਟੀ ਨਹੀਂ ਹੋਈ, ਫਿਰ ਵੀ ਜੇ ਕੋਈ ਠੇਕੇਦਾਰ ਮੱਛੀਆਂ ਦੇ ਮਰਨ ਦਾ ਦਾਅਵਾ ਕਰਦਾ ਹੈ ਤਾਂ ਉਹ ਜਾਂਚ ਕਰ ਕੇ ਕਾਨੂੰਨੀ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਵੱਲੋਂ ਪਾਣੀ ਦੇ ਲਏ ਗਏ ਸੈਂਪਲ ਦੀ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਕਿ ਪਾਣੀ ਜ਼ਹਿਰੀਲਾ ਕਿਉਂ ਹੋਇਆ।

Have something to say? Post your comment
ਹੋਰ ਪੰਜਾਬ ਖ਼ਬਰਾਂ
ਜੈਸ਼-ਏ-ਮੁਹੰਮਦ ਦੇ ਪੱਤਰ ਨੇ ਪੰਜਾਬ ਪੁਲਸ ਦੀ ਨੀਂਦ ਉਡਾਈ
ਚੋਣ ਜ਼ਾਬਤੇ ਦੀ ਉਲੰਘਣਾ ਲਈ ਬਲਜਿੰਦਰ ਕੌਰ ਤੇ ਹਲਕਾ ਲੰਬੀ ਦੀ ਕਾਂਗਰਸ ਕਮੇਟੀ ਨੂੰ ਨੋਟਿਸ
ਕਰਤਾਰਪੁਰ ਸਾਹਿਬ ਲਈ ਰਾਵੀ ਉੱਤੇ 100 ਮੀਟਰ ਲੰਬਾ ਤੇ 5.5 ਮੀਟਰ ਉਚਾ ਪੁਲ ਬਣੇਗਾ
20 ਸਾਲਾਂ ਪਿੱਛੋਂ ਸੁਪਰੀਮ ਕੋਰਟ ਨੇ ਕਾਤਲ ਨੂੰ ਨਾਬਾਲਗ ਦੱਸ ਕੇ ਛੱਡਿਆ
ਕੈਰੀ ਬੈਗ ਦੇ ਤਿੰਨ ਰੁਪਏ ਨਹੀਂ ਮੋੜੇ, ਫੋਰਮ ਨੇ ਫਰਮ ਨੂੰ ਤਿੰਨ ਹਜ਼ਾਰ ਜੁਰਮਾਨਾ ਲਾਇਆ
ਚੰਦੂਮਾਜਰਾ ਨੇ ਤਿਵਾੜੀ ਨੂੰ ਬਾਹਰੀ ਕਿਹਾ, ਤਿਵਾੜੀ ਨੇ ਕਿਹਾ: ਮੈਂ ਕਿਹੜਾ ਪਾਕਿਸਤਾਨੋਂ ਆਇਆਂ
ਜਸਪਾਲ ਕਮਾਨਾ ਨੇ ਕੈਮਰੇ `ਚ ਕੈਦ ਕੀਤੇ ‘ਕਾਮੇ ਦੇਸ ਪੰਜਾਬ ਦੇੇ’, ਫੋਟੋ ਪ੍ਰਦਰਸ਼ਨੀ ਲਾਕੇ ਕੀਤਾ ਆਪਣੇ ਵਿਚਾਰਾਂ ਦਾ ਪ੍ਰਗਟਾਵਾ
ਨੌਜਵਾਨ ਕਾਂਗਰਸੀ ਆਗੂ ਜੱਸਾ ਸੈਣੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਬੱਚਾ ਅਗਵਾ ਕਰਨ ਵਾਲਾ ਸਫਾਈ ਕਾਮਾ ਅਤੇ ਉਸ ਦੀ ਮਾਸ਼ੂਕਾ ਗ੍ਰਿਫਤਾਰ
ਹਾਕਿਨਜ਼ ਕੁੱਕਰ ਫੈਕਟਰੀ ਦੇ ਮਾਲਕ ਤੇ ਮੈਨੇਜਰ ਨੂੰ ਕੈਦ ਦੇ ਨਾਲ ਜੁਰਮਾਨਾ