Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਗੁਰੂ ਨਾਨਕ ਹਸਪਤਾਲ ਵਿੱਚ ਦੋ ਮਹਿਲਾ ਡਾਕਟਰਾਂ ਨਾਲ ਛੇੜਛਾੜ, ਸੁਰੱਖਿਆ ਮੁਲਾਜ਼ਮ ਗ੍ਰਿਫਤਾਰ

February 06, 2019 08:52 AM

ਅੰਮ੍ਰਿਤਸਰ, 5 ਫਰਵਰੀ (ਪੋਸਟ ਬਿਊਰੋ)- ਸਰਕਾਰੀ ਕੰਟਰੋਲ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਦੋ ਮਹਿਲਾ ਜੂਨੀਅਨਰ ਰੈਜੀਡੈਂਟ ਡਾਕਟਰਾਂ ਦਾ ਰਾਤ ਨੂੰ ਹਸਪਤਾਲ ਦੇ ਸੁਰੱਖਿਆ ਕਰਮਚਾਰੀ ਨੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਨਿੱਜੀ ਸੁਰੱਖਿਆ ਕੰਪਨੀ ਵੱਲੋਂ ਹਸਪਤਾਲ ਦੀ ਸੁਰੱਖਿਆ ਵਿੱਚ ਤੈਨਾਤ ਕੀਤੇ ਇਸ ਕਰਮਚਾਰੀ ਨੇ ਪਹਿਲਾਂ ਇੱਕ ਡਾਕਟਰ ਨਾਲ ਛੇੜਛਾੜ ਕੀਤੀ ਅਤੇ ਫਿਰ ਅੱਧੇ ਘੰਟੇ ਬਾਅਦ ਦੂਸਰੀ ਡਾਕਟਰ ਨੂੰ ਨਿਸ਼ਾਨਾ ਬਣਾਇਆ। ਦੋਵੇਂ ਮਹਿਲਾ ਡਾਕਟਰ ਬੜੀ ਮੁਸ਼ਕਲ ਨਾਲ ਉਸ ਦੇ ਚੁੰਗਲ ਵਿੱਚੋਂ ਛੁਟ ਸਕੀਆਂ।
ਪਤਾ ਲੱਗਾ ਹੈ ਕਿ ਐਤਵਾਰ ਰਾਤ ਤੜਕੇ ਦੋ ਵਜੇ ਸਰਜੀਕਲ ਵਾਰਡ ਵਿੱਚ ਇੱਕ ਮਹਿਲਾ ਡਾਕਟਰ ਵਾਰਡ ਵੱਲ ਜਾ ਰਹੀ ਸੀ। ਜਦੋਂ ਉਹ ਗੁਰੂ ਨਾਨਕ ਦੇਵ ਹਸਪਤਾਲ ਦੇ ਗਰਲਜ਼ ਹੋਸਟਲ ਦੇ ਸਾਹਮਣੇ ਪਾਰਕਿੰਗ ਵਿੱਚ ਪਹੁੰਚੀ ਤਾਂ ਉਥੇ ਹਨੇਰੇ ਵਿੱਚ ਇੱਕ ਵਿਅਕਤੀ ਨੇ ਉਸ ਦਾ ਰਸਤਾ ਰੋਕ ਕੇ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਮਹਿਲਾ ਡਾਕਟਰ ਉਸ ਨੂੰ ਧੱਕਾ ਮਾਰ ਕੇ ਭੱਜੀ। ਫਿਰ ਅੱਧੇ ਘੰਟੇ ਬਾਅਦ ਇੱਕ ਹੋਰ ਮਹਿਲਾ ਡਾਕਟਰ ਇਸੇ ਰਸਤੇ ਵਾਰਡ ਵੱਲ ਗਈ ਤਾਂ ਇਸ ਸ਼ਖਸ ਨੇ ਉਸ ਉੱਤੇ ਵੀ ਜਿਨਸੀ ਹਮਲੇ ਦਾ ਕੋਸ਼ਿਸ਼ ਕੀਤੀ ਅਤੇ ਉਹ ਵੀ ਰੌਲਾ ਪਾ ਕੇ ਉਸ ਦੇ ਚੰੁਗਲ 'ਚੋਂ ਛੁਟ ਕੇ ਭੱਜ ਗਈ। ਇਸ ਘਟਨਾ ਦੇ ਬਾਅਦ ਹਸਪਤਾਲ ਵਿੱਚ ਹੰਗਾਮਾ ਮਚ ਗਿਆ ਅਤੇ ਡਾਕਟਰ ਤੇ ਸਹਿਯੋਗੀ ਸਟਾਫ ਇਸ ਸ਼ਖਸ ਨੂੰ ਲੱਭਣ ਨਿਕਲੇ। ਇਸੇ ਮੌਕੇ ਪੁਲਸ ਨੂੰ ਵੀ ਸੂਚਿਤ ਕੀਤਾ ਤਾਂ ਓਥੇ ਆਈ ਪੁਲਸ ਨੇ ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਸੁਰੱਖਿਆ ਕਰਮਚਾਰੀ ਸ਼ਰਾਬ ਦੇ ਨਸ਼ੇ ਵਿੱਚ ਪਾਇਆ ਗਿਆ। ਪੁਲਸ ਨੇ ਜਦ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਹ ਦੁਰ ਵਿਹਾਰ ਕਰਨ ਲੱਗਾ ਅਤੇ ਪੁਲਸ ਮੁਲਾਜ਼ਮ ਨੂੰ ਧੱਕਾ ਮਾਰ ਦਿੱਤਾ। ਇਸ ਪਿੱਛੋਂ ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਅਤੇ ਥਾਣੇ ਲੈ ਗਈ। ਕੱਲ੍ਹ ਸਵੇਰੇ ਜਦ ਇਸ ਸੁਰੱਖਿਆ ਕਰਮਚਾਰੀ ਦਾ ਨਸ਼ਾ ਉਤਰਿਆ ਤਾਂ ਦੋਸ਼ੀ ਸੁਖਵਿੰਦਰ ਸਿੰਘ ਨੇ ਮੰਨਿਆ ਕਿ ਨਸ਼ੇ ਵਿੱਚ ਉਸ ਨੇ ਦੋਵਾਂ ਮਹਿਲਾ ਡਾਕਟਰਾਂ ਨਾਲ ਛੇੜਛਾੜ ਕੀਤੀ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਨੌਂ ਸਾਲਾ ਪੁੱਤਰ ਦੇ ਬਿਆਨ ਉਤੇ ਕਾਤਲ ਪਤੀ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ
ਐਨ ਆਰ ਆਈ ਦੇ ਰਿਸ਼ਤੇਦਾਰ ਨੂੰ ਲੁੱਟਣ ਵਾਲਾ ਕਾਬੂ
ਓਲਾ-ਉਬੇਰ ਵਾਂਗ ਪਰਾਲੀ ਪ੍ਰਬੰਧ ਮਸ਼ੀਨਾਂ ਖੇਤਾਂ ਵਿੱਚ ਆਨਲਾਈਨ ਹਾਸਲ ਹੋਣਗੀਆਂ
ਅਮਰਿੰਦਰ ਸਿੰਘ ਨੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਮੰਗਿਆ
ਮਾਂ ਨੇ ਧੀ ਨੂੰ ਤਿੰਨ ਲੱਖ ਵਿੱਚ ਵੇਚਿਆ, ਖਰੀਦਾਰ ਜਿਸਮ ਫਰੋਸ਼ੀ ਦਾ ਧੰਦਾ ਕਰਾਉਣ ਲੱਗਾ
ਐਨ ਆਈ ਏ ਨੇ ਦਸਤਾਵੇਜ਼ ਲੈ ਲਏ, ਪਰ ਹੈਰੋਇਨ ਲੈਣ ਤੋਂ ਨਾਂਹ
ਪਾਕਿਸਤਾਨ ਨੇ ਆਪਣੇ ਪਾਸੇ ਬਣਿਆ ਸਤਲੁਜ ਦਾ ਬੰਨ੍ਹ ਤੋੜਿਆ
ਭੱਜੀ ਨੇ ਕਿਹਾ: ਮੇਰੇ ਨਾਲ ਜੋ ਸਲੂਕ ਹੋਇਆ, ਕਿਸੇ ਹੋਰ ਖਿਡਾਰੀ ਨਾਲ ਨਾ ਹੋਵੇ
ਸੁਖਬੀਰ-ਮਜੀਠੀਆ ਦੀ ਅਗਲੀ ਪੇਸ਼ੀ 26 ਸਤੰਬਰ ਨੂੰ, ਸੁਣਵਾਈ ਦੇ ਲਈ ਰਾਹਤ ਮਿਲੀ
ਫਰਜ਼ੀ ਬੀਮਾ ਪਾਲਿਸੀ ਦੇ ਨਾਮ ਉੱਤੇ 49 ਲੱਖ ਠੱਗਣ ਵਾਲੇ ਤਿੰਨ ਜਣੇ ਕਾਬੂ