Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਸੁਨੀਲ ਜਾਖੜ ਦੇ ਖਿਲਾਫ ਭਾਜਪਾ ਅਕਸ਼ੈ ਖੰਨਾ ਨੂੰ ਉਤਾਰਨ ਬਾਰੇ ਸੋਚਣ ਲੱਗੀ

February 06, 2019 08:49 AM

ਚੰਡੀਗੜ੍ਹ, 5 ਫਰਵਰੀ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਪਾਰਲੀਮੈਂਟ ਮੈਂਬਰ ਸੁਨੀਲ ਜਾਖੜ ਨੂੰ ਘੇਰਨ ਲਈ ਭਾਰਤੀ ਜਨਤਾ ਪਾਰਟੀ ਕਿਸੇ ਵੱਡੇ ਉਮੀਦਵਾਰ ਦੀ ਭਾਲ ਕਰ ਰਹੀ ਹੈ। ਇਸ ਸੀਟ ਤੋਂ ਚਾਰ ਵਾਰ ਪਾਰਲੀਮੈਂਟ ਮੈਂਬਰ ਰਹੇ ਫਿਲਮੀ ਅਦਾਕਾਰ ਵਿਨੋਦ ਖੰਨਾ ਦੇ ਦੇਹਾਂਤ ਪਿੱਛੋਂ ਹੋਈ ਉਪ ਚੋਣ 'ਚ ਭਾਜਪਾ ਨੇ ਏਥੋਂ ਸਵਰਨ ਸਲਾਰੀਆ ਨੂੰ ਟਿਕਟ ਦਿੱਤੀ ਸੀ, ਪਰ ਬੁਰੀ ਤਰ੍ਹਾਂ ਹਾਰ ਗਏ ਸਨ। ਭਾਜਪਾ ਇਹ ਗਲਤੀ ਦੁਹਰਾਉਣਾ ਨਹੀਂ ਚਾਹੁੰਦੀ। ਚਰਚਾ ਹੈ ਕਿ ਇਥੋਂ ਭਾਜਪਾ ਵਿਨੋਦ ਖੰਨਾ ਦੇ ਪੁੱਤਰ ਅਕਸ਼ੈ ਖੰਨਾ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ।
ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਦੇ ਦੋ ਪੁੱਤਰ ਅਕਸ਼ੈ ਤੇ ਰਾਹੁਲ ਖੰਨਾ ਹਨ। ਭਾਜਪਾ ਮੰਨ ਰਹੀ ਹੈ ਕਿ ਸੁਨੀਲ ਜਾਖੜ ਵੱਡੇ ਆਗੂ ਹਨ। ਇਸ ਲਈ ਉਨ੍ਹਾਂ ਨੂੰ ਹਰਾਉਣ ਲਈ ਖਾਸ ਚਿਹਰਾ ਚਾਹੀਦਾ ਹੈ। ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਇਸ ਸੀਟ ਤੋਂ ਟਿਕਟ ਦੀ ਸਭ ਤੋਂ ਵੱਡੀ ਦਾਅਵੇਦਾਰ ਹੈ ਅਤੇ ਤਿੰਨ ਜਨਵਰੀ ਨੂੰ ਕਰਤਾਰਪੁਰ ਕਾਰੀਡੋਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਵਿੱਚ ਹੋਈ ਧੰਨਵਾਦ ਰੈਲੀ ਵੇਲੇ ਵੀ ਉਹ ਪ੍ਰਭਾਵੀ ਨਜ਼ਰ ਆਈ ਸੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਉਨ੍ਹਾਂ ਨੂੰ ਕਾਫੀ ਤਵੱਜੋ ਦਿੱਤੀ, ਪਰ ਭਾਜਪਾ ਦੀ ਚਿੰਤਾ ਇਹ ਹੈ ਕਿ ਕਵਿਤਾ ਖੰਨਾ ਬਾਰੇ ਗੁਰਦਾਸਪੁਰ 'ਚ ਖਿੱਚੋਤਾਣ ਦਾ ਅਸਰ ਲੋਕ ਸਭਾ ਚੋਣਾਂ ਉੱਤੇ ਪੈ ਸਕਦਾ ਹੈ। ਇਸੇ ਲਈ ਅਕਸ਼ੈ ਖੰਨਾ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਵਿਨੋਦ ਖੰਨਾ ਦਾ ਪੁੱਤਰ ਹੋਣ ਕਾਰਨ ਉਨ੍ਹਾਂ ਨੂੰ ਹਮਦਰਦੀ ਦਾ ਲਾਭ ਮਿਲ ਸਕਦਾ ਹੈ। ਪਿਤਾ ਦੀ ਵਿਰਾਸਤ ਤਾਂ ਉਹ ਸੰਭਾਲਣਗੇ ਹੀ, ਉਨ੍ਹਾਂ ਦੇ ਕਾਰਨ ਪਾਰਟੀ ਨੂੰ ਧੜੇਬਾਜ਼ੀ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ।
ਭਾਜਪਾ ਦੇ ਸੀਨੀਅਰ ਆਗੂ ਮੰਨਦੇ ਹਨ ਕਿ ਜੇ ਅਕਸ਼ੈ ਖੰਨਾ ਚੋਣ ਮੈਦਾਨ 'ਚ ਆਏ ਤਾਂ ਸੁਨੀਲ ਜਾਖੜ ਨੂੰ ਇਸ ਸੀਟ 'ਤੇ ਘੇਰਿਆ ਜਾ ਸਕਦਾ ਹੈ। ਜਾਖੜ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਹਨ ਤੇ ਸਾਹਮਣੇ ਇਕ ਮਜ਼ਬੂਤ ਚਿਹਰਾ ਆਉਣ 'ਤੇ ਕਾਂਗਰਸ ਦਾ ਫੋਕਸ ਗੁਰਦਾਸਪੁਰ ਹੋ ਜਾਵੇਗਾ। ਇਸ ਦਾ ਸੂਬੇ ਦੀਆਂ ਬਾਕੀ ਸੀਟਾਂ 'ਤੇ ਵੀ ਅਸਰ ਹੋਵੇਗਾ, ਕਿਉਂਕਿ ਕਾਂਗਰਸ ਗੁਰਦਾਸਪੁਰ 'ਚ ਉਲਝ ਜਾਵੇਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਤਾਪ ਬਾਜਵਾ ਦੇ ਸਮਰਥਨ ਦਾ ਫੂਲਕਾ ਨੇ ਕੀਤਾ ਧੰਨਵਾਦ, ਕਿਹਾ, ਕਾਂਗਰਸ ਸਰਕਾਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਵਾਉਣ ’ਚ ਨਾਕਾਮ
ਦੂਜੇ ਨਾਲ ਸਬੰਧਾਂ ਦੇ ਸ਼ੱਕ ’ਚ ਪ੍ਰੇਮਿਕਾ ਅਤੇ ਉਸਦੀ ਭੈਣ ਦੀ ਹੱਤਿਆ, ਮੁਲਜ਼ਿਮ ਦਿੱਲੀ ਸਟੇਸ਼ਨ ਤੋਂ ਗਿ੍ਰਫ਼ਤਾਰ
ਪ੍ਰਤਾਪ ਬਾਜਵਾ ਨੂੰ ਨਹੀਂ ਪਤਾ ਕਿ ਉਹ ਕੀ ਬੋਲ ਰਿਹਾ: ਕੈ. ਅਮਰਿੰਦਰ
ਪੰਜਾਬ ਸਰਕਾਰ ਨੇ ਦਿਵਿਆਂਗਾਂ ਲਈ ਰਾਖਵਾਂਕਰਨ ਵਧਾ ਕੇ ਕੀਤਾ 4 ਫੀਸਦੀ
ਫਿਰੌਤੀ ਲਈ 11ਵੀਂ ਦਾ ਵਿਦਿਆਰਥੀ ਅਗਵਾ ਪਿੱਛੋਂ ਕਤਲ, ਇੱਕ ਦੋਸ਼ੀ ਗ੍ਰਿਫਤਾਰ
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਬੰਦ
ਪੰਜਾਬ ਵਿੱਚ ਸਵਾ ਦੋ ਸਾਲ ਵਿੱਚ ਪੁਲਸ ਹਿਰਾਸਤ ਵਿੱਚ 13 ਮੌਤਾਂ
ਭਾਰਤ-ਪਾਕਿ ਵੰਡ ਵੇਲੇ ਮੁਸਲਿਮ ਵਸੋਂ ਵਾਲੇ ਰਾਜ ਭਾਰਤ ਨੂੰ ਦੇਣ ਤੋਂ ਰੌਲਾ ਪਿਆ ਸੀ
ਮੋਰਿੰਡਾ ਸ਼ੂਗਰ ਮਿੱਲ ਵਿੱਚ ਘਪਲੇਬਾਜ਼ੀ ਦਾ ਮਾਮਲਾ ਫਿਰ ਉਠਿਆ
ਕਿਸਾਨਾਂ, ਦਲਿਤਾਂ, ਉਦਯੋਗਾਂ ਨੂੰ ਕਰਜ਼ਾ ਦੇਣ ਉੱਤੇ ਪੰਜਾਬ ਦੀਆਂ ਬੈਂਕਾਂ ਵੱਲੋਂ ਅਣ-ਐਲਾਨੀ ਪਾਬੰਦੀ