Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਟਰੰਪ ਕਹਿੰਦਾ : ਇਰਾਨ ਉੱਤੇ ਨਜ਼ਰ ਰੱਖਣ ਲਈ ਸਾਡੀ ਫੌਜ ਇਰਾਕ ਵਿੱਚ ਰਹੇਗੀ

February 06, 2019 08:44 AM

ਵਾਸ਼ਿੰਗਟਨ, 5 ਫਰਵਰੀ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਉੱਤੇ ਨਜ਼ਰ ਰੱਖਣ ਲਈ ਇਰਾਕ ਵਿੱਚ ਅਮਰੀਕੀ ਫੌਜੀ ਅੱਗੋਂ ਲਈ ਵੀ ਰੱਖੇ ਜਾਣਗੇ।
ਇੱਕ ਇੰਟਰਵਿਊ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, ਅਸੀਂ ਖਤਰਿਆਂ 'ਤੇ ਨਜ਼ਰ ਰੱਖਣਾ ਚਾਹੁੰਦੇ ਹਾਂ। ਜੇ ਕੋਈ ਐਟਮੀ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰੇ ਤਾਂ ਸਾਨੂੰ ਪਹਿਲਾਂ ਹੀ ਉਸ ਦਾ ਪਤਾ ਲੱਗ ਜਾਏਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ ਬਹੁਤ ਮਿਹਨਤ ਦੇ ਬਾਅਦ ਇਰਾਕ ਵਿੱਚ ਫੌਜੀ ਬੇਸ ਬਣਾਇਆ ਸੀ। ਉਹ ਉਸ ਨੂੰ ਬਚਾਈ ਰੱਖਣਾ ਚਾਹੁੰਦੇ ਹਨ। ਸੀਰੀਆ ਅਤੇ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਹਟਾ ਲੈਣ ਦੇ ਐਲਾਨ ਦੇ ਬਾਅਦ ਟਰੰਪ ਨੇ ਇਸ ਬਿਆਨ ਉੱਤੇ ਇਰਾਕ ਨੇ ਨਾਰਾਜ਼ਗੀ ਪ੍ਰਗਟਾਈ ਹੈ। ਇਰਾਕ ਤੋਂ ਅਮਰੀਕੀ ਫੌਜੀਆਂ ਦੇ ਨਿਕਲ ਦੀ ਮੰਗ ਤੇਜ਼ ਹੋ ਗਈ ਹੈ। ਇਰਾਕੀ ਰਾਸ਼ਟਰਪਤੀ ਬਰਹਮ ਸਾਲੇਹੀ ਨੇ ਵੀ ਟਰੰਪ ਦੇ ਬਿਆਨ ਦਾ ਵਿਰੋਧ ਕੀਤਾ ਅਤੇ ਕਿਹਾ, ਕੋਈ ਦੇਸ਼ ਸਾਡੇ ਜ਼ਰੀਏ ਦੂਸਰੇ ਦੇਸ਼ਾਂ 'ਤੇ ਹਮਲਾ ਨਹੀਂ ਕਰ ਸਕਦਾ। ਡੋਨਾਲਡ ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦ ਸੀਰੀਆ ਤੋਂ ਮੁੜ ਰਹੇ ਆਪਣੇ ਫੌਜੀਆਂ ਨੂੰ ਇਰਾਕ ਵਿੱਚ ਰਹਿਣ ਦੇਣ ਲਈ ਅਮਰੀਕਾ ਖੁਫੀਆ ਰੂਪ ਵਿੱਚ ਇਰਾਕ ਦੀ ਸਰਕਾਰ ਨਾਲ ਗੱਲ ਕਰ ਰਿਹਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਉਹ ਇਰਾਕ ਦੇ ਫੌਜੀ ਬੇਸ ਤੋਂ ਅੱਤਵਾਦੀ ਸੰਗਠਨ ਆਈ ਐੱਸ ਉੱਤੇ ਹਮਲਾ ਕਰੇਗਾ ਤਾਂ ਕਿ ਉਸ 'ਤੇ ਦਬਾਅ ਬਣਿਆ ਰਹੇ। ਟਰੰਪ ਦੇ ਇਸ ਬਿਆਨ 'ਤੇ ਇਰਾਕੀ ਪਾਰਲੀਮੈਂਟ ਮੈਂਬਰ ਜਵਾਦ ਅਲ-ਮੁਸਾਵੀ ਨੇ ਕਿਹਾ, ਅਮਰੀਕਾ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਆਈ ਐਸ ਤੋਂ ਸਾਡੀ ਰੱਖਿਆ ਲਈ ਇਥੇ ਆਉਣਾ ਚਾਹੰੁਦੇ ਸਨ। ਉਨ੍ਹਾਂ ਦਾ ਇਰਾਦਾ ਸਾਫ ਹੈ ਕਿ ਉਹ ਇਰਾਨ ਉਤੇ ਨਜ਼ਰ ਰੱਖਣਾ ਚਾਹੰੁਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ