Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਕੈਨੇਡਾ

ਲੀਹ ਤੋਂ ਉਤਰਨ ਤੋਂ ਪਹਿਲਾਂ ਆਪਣੇ ਆਪ ਹੀ ਰੁੜ੍ਹਨੀ ਸ਼ੁਰੂ ਹੋਈ ਸੀ ਕੈਨੇਡੀਅਨ ਪੈਸੇਫਿਕ ਗੱਡੀ : ਟੀਐਸਬੀ

February 06, 2019 08:27 AM

ਕੈਲਗਰੀ, 5 ਫਰਵਰੀ (ਪੋਸਟ ਬਿਊਰੋ) : ਬੇਹੱਦ ਠੰਢੀ ਰਾਤ ਨੂੰ ਪਹਾੜੀ ਇਲਾਕੇ ਵਿੱਚ ਪਾਰਕ ਕੀਤੀ ਗਈ ਕੈਨੇਡੀਅਨ ਪੈਸੇਫਿਕ ਮਾਲ ਗੱਡੀ ਲੀਹ ਤੋਂ ਉਤਰਨ ਤੋਂ ਪਹਿਲਾਂ ਆਪਣੇ ਆਪ ਹੀ ਰੁੜ੍ਹਨੀ ਸ਼ੁਰੂ ਹੋ ਗਈ ਸੀ। ਇਸ ਹਾਦਸੇ ਵਿੱਚ ਤਿੰਨ ਕਾਮਿਆਂ ਦੀ ਜਾਨ ਚਲੀ ਗਈ ਸੀ ਤੇ 99 ਬੋਗੀਆਂ ਤੇ ਦੋ ਲੋਕੋਮੋਟਿਵ ਡੱਬੇ ਲੀਹ ਤੋਂ ਲੱਥ ਗਏ ਸਨ।
ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਕਿ ਪੱਛਮ ਵੱਲ ਜਾ ਰਹੀ ਇਹ ਰੇਲਗੱਡੀ ਫੀਲਡ, ਬੀਸੀ ਨੇੜੇ ਅਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੀ ਹੱਦ ਤੋਂ ਪੱਛਮ ਵੱਲ ਪਾਰਕ ਕੀਤੀ ਗਈ ਸੀ ਤੇ ਇਸ ਦੀਆਂ ਏਅਰ ਬ੍ਰੇਕਜ਼ ਦੋ ਘੰਟੇ ਲਈ ਲੱਗੀਆਂ ਰਹੀਆਂ ਸਨ, ਜਦੋਂ ਇਸ ਨੇ ਆਪਣੇ ਆਪ ਰੁੜ੍ਹਨਾ ਸ਼ੁਰੂ ਕੀਤਾ। ਹੈਂਡਬ੍ਰੇਕਜ਼ ਕਦੇ ਲਾਈਆਂ ਹੀ ਨਹੀਂ ਗਈਆਂ। ਮੰਗਲਵਾਰ ਨੂੰ ਸੀਨੀਅਰ ਜਾਂਚਕਾਰ ਜੇਮਜ਼ ਕਾਰਮਾਈਕਲ ਨੇ ਆਖਿਆ ਕਿ ਅਮਲੇ ਨੇ ਇਸ ਵਿੱਚ ਕੁੱਝ ਵੀ ਨਹੀਂ ਕੀਤਾ। ਗੱਡੀ ਆਪਣੇ ਆਪ ਹੀ ਰੁੜ੍ਹਨ ਲੱਗੀ।
ਉਨ੍ਹਾਂ ਦੱਸਿਆ ਕਿ ਕੈਲਗਰੀ ਸਥਿਤ ਅਮਲਾ ਸੋਮਵਾਰ ਨੂੰ ਫੀਲਡ ਦੇ ਪੂਰਬ ਵਿੱਚ ਗੱਡੀ ਦਾ ਚਾਰਜ ਇਸ ਲਈ ਸਾਂਭਣ ਜਾ ਰਿਹਾ ਸੀ ਕਿਉਂਕਿ ਪਹਿਲਾਂ ਤੋਂ ਕੰਮ ਕਰ ਰਹੇ ਵਰਕਰਜ਼ ਵੱਧ ਤੋਂ ਵੱਧ ਕੰਮ ਕਰਨ ਦੀ ਹੱਦ ਪੂਰੀ ਕਰਨ ਵਾਲੇ ਸਨ। ਨਵਾਂ ਅਮਲਾ ਅਜੇ ਗੱਡੀ ਨੂੰ ਲਿਜਾਣ ਲਈ ਤਿਆਰ ਨਹੀਂ ਸੀ ਜਦੋਂ ਤੜ੍ਹਕੇ 1:00 ਵਜੇ ਗੱਡੀ ਆਪਣੇ ਆਪ ਹੀ ਰੁੜ੍ਹਨ ਲੱਗ ਪਈ। ਉਨ੍ਹਾਂ ਦੱਸਿਆ ਕਿ ਗੱਡੀ ਦੀਆਂ 112 ਬੋਗੀਆਂ ਸਨ ਜਿਨ੍ਹਾਂ ਵਿੱਚ ਅਨਾਜ ਵੈਨਕੂਵਰ ਲਿਜਾਇਆ ਜਾ ਰਿਹਾ ਸੀ। ਪਹਾੜੀ ਇਲਾਕੇ ਵਿੱਚ ਪਾਰਕ ਕੀਤੀ ਇਹ ਗੱਡੀ ਮੋੜ-ਘੋੜ ਵਾਲੇ ਟਰੈਕ ਉੱਤੇ ਆਪੇ ਹੀ ਰੁੜ੍ਹ ਪਈ ਤੇ ਇਸ ਦੀ ਰਫਤਾਰ 32 ਕਿਲੋਮੀਟਰ ਪ੍ਰਤੀ ਘੰਟੇ ਤੱਕ ਅੱਪੜ ਗਈ।
ਗੱਡੀ ਤਿੰਨ ਕਿਲੋਮੀਟਰ ਤੱਕ ਰੁੜ੍ਹਦੀ ਰਹੀ ਤੇ ਫਿਰ ਕਿਕਿੰਗ ਹੌਰਸ ਰਿਵਰ ਉੱਤੇ ਬਨੇ ਪੁਲ ਤੋਂ ਥੋੜ੍ਹਾ ਪਹਿਲਾਂ ਹੀ ਲੀਹ ਤੋਂ ਲੱਥ ਗਈ। ਗੱਡੀ ਦੀਆਂ ਸਿਰਫ 13 ਬੋਗੀਆਂ ਹੀ ਲੀਹ ਉੱਤੇ ਬਚੀਆਂ। ਅਮਲਾ ਸੱਭ ਤੋਂ ਮੂਹਰਲੇ ਡੱਬੇ ਵਿੱਚ ਸੀ ਤੇ ਇਸ ਡੱਬੇ ਨੂੰ ਕਾਫੀ ਨੁਕਸਾਨ ਪਹੁੰਚਿਆ। ਕਾਰਮਾਈਕਲ ਨੇ ਦੱਸਿਆ ਕਿ ਅਜੇ ਤੱਕ ਡਾਟਾ ਰਿਕਾਰਡਰ ਹਾਸਲ ਨਹੀਂ ਹੋ ਸਕਿਆ ਹੈ। ਮ੍ਰਿਤਕਾਂ ਦੀ ਪਛਾਣ ਕੰਡਕਟਰ ਡਾਇਲਨ ਪੈਰਾਡਿਸ, ਇੰਜੀਨੀਅਰ ਐਂਡਰਿਊ ਡੌਕਰੈੱਲ ਤੇ ਟਰੇਨੀ ਡੈਨੀਅਲ ਵਾਲਡਨਬਰਗਰ ਬਲਮਰ ਵਜੋਂ ਹੋਈ ਹੈ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਰੇਅਬੋਲਡ ਉੱਤੇ ਦਬਾਅ ਪਾਉਣ ਤੋਂ ਉੱਘੇ ਬਿਊਰੋਕ੍ਰੈਟ ਨੇ ਕੀਤਾ ਇਨਕਾਰ
ਫੋਰਡ ਦੇ ਫੰਡਰੇਜਿ਼ੰਗ ਈਵੈਂਟ ਲਈ ਟਿਕਟਾਂ ਵੇਚਣ ਵਾਸਤੇ ਲਈ ਜਾ ਰਹੀ ਹੈ ਲਾਬੀਕਾਰਾਂ ਦੀ ਮਦਦ
ਚੋਣਾਂ ਵਿੱਚ ਲਿਬਰਲਾਂ ਨੂੰ ਮਹਿੰਗਾ ਪੈ ਸਕਦਾ ਹੈ ਐਸਐਨਸੀ-ਲਾਵਾਲਿਨ ਮੁੱਦਾ
ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਹੋਵੇਗੀ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਨੂੰ ਸਮਰਪਿਤ
ਟਰੂਡੋ ਨੇ ਰੇਅਬੋਲਡ ਤੋਂ ਮੰਗੀ ਮੁਆਫੀ
ਆਟਿਜ਼ਮ ਦਾ ਸਿ਼ਕਾਰ ਬੱਚਿਆਂ ਦੇ ਮਾਪਿਆਂ ਉੱਤੇ ਕੀਤੀਆਂ ਟਿੱਪਣੀਆਂ ਕਾਰਨ ਫੋਰਡ ਨੇ ਐਮਪੀਪੀ ਨੂੰ ਕੀਤਾ ਸਸਪੈਂਡ
ਆਪਣਾ ਸੱਚ ਦੱਸਣ ਲਈ ਮੌਕੇ ਦੀ ਉਡੀਕ ਕਰ ਰਹੀ ਹਾਂ : ਰੇਅਬੋਲਡ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਅੱਜ ਸ਼ੁਰੂ ਹੋਵੇਗੀ ਸੁਣਵਾਈ, ਰੇਅਬੋਲਡ ਨਹੀਂ ਲਵੇਗੀ ਹਿੱਸਾ
ਜਗਮੀਤ ਸਿੰਘ ਐਲਐਨਜੀ ਕੈਨੇਡਾ ਦੇ ਹੱਕ ’ਚ, ਪਾਰਟੀ ਵਿਰੋਧ ’ਚ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਰੇਅਬੋਲਡ ਨੂੰ ਗਵਾਹੀ ਦੇਣ ਲਈ ਸੱਦਿਆ ਗਿਆ