Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਸੁਪਰ ਹੈਲਥ ਏਜੰਸੀ ਕਾਇਮ ਕਰਨ ਲਈ ਕੀਤੀਆਂ ਜਾ ਰਹੀਆਂ ਹਨ ਤਿਆਰੀਆਂ

February 05, 2019 06:52 PM

ਟੋਰਾਂਟੋ, 5 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਦੀ ਨਵੀਂ ਸੁਪਰ ਹੈਲਥ ਏਜੰਸੀ ਲਈ ਯੋਜਨਾਵਾਂ ਚੱਲ ਰਹੀਆਂ ਹਨ।
17 ਜਨਵਰੀ ਨੂੰ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਵੱਲੋਂ ਦਸਤਖ਼ਤ ਕੀਤੇ ਗਏ ਹੁਕਮਾਂ ਅਨੁਸਾਰ ਪ੍ਰੋਵਿੰਸ ਵੱਲੋਂ ਕ੍ਰਾਊਨ ਕਾਰਪੋਰੇਸ਼ਨ ਕਾਇਮ ਕੀਤੀ ਜਾ ਰਹੀ ਹੈ ਜਿਸ ਨੂੰ ਹੈਲਥ ਪ੍ਰੋਗਰਾਮ ਇਨੀਸਿ਼ਏਟਿਵ ਆਖਿਆ ਜਾਵੇਗਾ। ਇਹ ਕਾਰਪੋਰੇਸ਼ਨ ਫੋਰਡ ਸਰਕਾਰ ਦੇ ਹੈਲਥਕੇਅਰ ਸੁਧਾਰਾਂ ਉੱਤੇ ਨਜ਼ਰ ਰੱਖੇਗੀ। ਇਸ ਸਬੰਧੀ ਸਰਕਾਰ ਦਾ ਅਹਿਮ ਪਲੈਨਿੰਗ ਦਸਤਾਵੇਜ਼ ਪਹਿਲਾਂ ਐਨਡੀਪੀ ਕੋਲ ਵੀ ਲੀਕ ਹੋ ਚੁੱਕਿਆ ਹੈ।
ਇਹ ਕ੍ਰਾਊਨ ਕਾਰਪੋਰੇਸ਼ਨ ਕਈ ਹੋਰਨਾਂ ਏਜੰਸੀਆਂ ਜਿਵੇਂ ਕਿ ਕੈਂਸਰ ਕੇਅਰ ਓਨਟਾਰੀਓ, ਈ-ਹੈਲਥ ਤੇ 14 ਲੋਕਲ ਹੈਲਥ ਇੰਟੀਗ੍ਰੇਸ਼ਨ ਨੈੱਟਵਰਕਸ ਦੇ ਅਵਸੇ਼ਸ਼ਾਂ ਨੂੰ ਮਿਲਾ ਕੇ ਕਾਇਮ ਕੀਤੀ ਗਈ ਹੈ। ਇਹ ਸੁਪਰ ਏਜੰਸੀ ਹੈਲਥ ਕੇਅਰ ਪਲੈਨਿੰਗ ਤੇ ਲੇਬਰ ਸਬੰਧਾਂ ਦੀ ਡਲਿਵਰੀ, ਵਸੂਲੀ ਤੇ ਵਿੱਤੀ ਮੈਨੇਜਮੈਂਟ ਤੱਕ ਸੱਭ ਕਾਸੇ ਲਈ ਜਿ਼ੰਮੇਵਾਰ ਰਹੇਗੀ।
ਮੰਤਰੀ ਮੰਡਲ ਦੇ ਹੁਕਮਾਂ ਅਨੁਸਾਰ ਤਿੰਨ ਉੱਚ ਪੱਧਰੀ ਸਿਵਲ ਸਰਵੈਂਟਸ ਨੂੰ ਇਸ ਨਵੀਂ ਸਿਰਜੀ ਏਜੰਸੀ ਵਿੱਚ ਨਿਯੁਕਤ ਕੀਤਾ ਗਿਆ ਪਰ ਸੀਨੀਅਰ ਸਰਕਾਰੀ ਸੂਤਰਾਂ ਅਨੁਸਾਰ ਇਨ੍ਹਾਂ ਦਾ ਕਾਰਜਕਾਲ ਸਥਾਈ ਨਹੀਂ ਹੋਵੇਗਾ। ਪ੍ਰੀਮੀਅਰ ਦੇ ਆਫਿਸ ਵੱਲੋਂ ਇਸ ਯੋਜਨਾ ਦੀ ਨਾ ਤਾਂ ਪੁਸਟੀ ਕੀਤੀ ਗਈ ਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਗਿਆ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ ਅੱਜ ਵਿਆਜ਼ ਦਰਾਂ ਬਾਰੇ ਐਲਾਨ ਕਰੇਗਾ ਬੈਂਕ ਆਫ ਕੈਨੇਡਾ ਅਮੀਰ ਤੇ ਕਾਰਪੋਰੇਟ ਕੈਨੇਡਾ ਉੱਤੇ ਨਵੇਂ ਟੈਕਸ ਲਾਉਣ ਤੋਂ ਫਰੀਲੈਂਡ ਨੇ ਨਹੀਂ ਕੀਤਾ ਇਨਕਾਰ ਕੈਨੇਡਾ ਦੀ ਏਆਈ ਸਮਰੱਥਾ ਵਧਾਉਣ ਲਈ ਲਿਬਰਲ ਸਰਕਾਰ ਖਰਚੇਗੀ 2·4 ਬਿਲੀਅਨ ਡਾਲਰ