Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਕੈਨੇਡਾ ਨੂੰ ਆਤਮਹੱਿਤਆ ਬਾਰੇ ਰਣਨੀਤੀ ਦੀ ਸਖ਼ਤ ਲੋੜ

February 05, 2019 09:41 AM

ਪੰਜਾਬੀ ਪੋਸਟ ਸੰਪਾਦਕੀ

ਕੰਜ਼ਰਵੇਟਿਵ ਅਤੇ ਐਨ ਡੀ ਪੀ ਵਾਲੇ ਕਿਸੇ ਮੁੱਦੇ ਉੱਤੇ ਘੱਟ ਹੀ ਸਹਿਮਤ ਹੁੰਦੇ ਹਨ ਪਰ ਕੈਨੇਡਾ ਵਿੱਚ ਆਤਮਹੱਤਿਆ ਦੀ ਰੋਕਥਾਮ ਬਾਰੇ ਕੋਈ ਠੋਸ ਰਣਨੀਤੀ ਦੀ ਘਾਟ ਇੱਕ ਅਜਿਹਾ ਵਿਸ਼ਾ ਹੈ ਜਿੱਥੇ ਐਨ ਡੀ ਪੀ ਦਾ ਐਮ ਪੀ ਚਾਰਲੀ ਐਨਗਸ ਅਤੇ ਕੰਜ਼ਰਵੇਟਿਵ ਪਾਰਟੀ ਦਾ ਐਮ ਪੀ ਰੌਨ ਲੀਪਰਟ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ। ਚਾਰਲੀ ਐਨਗਸ ਨੇ ਬੀਤੇ ਸਾਲ ਪਾਰਲੀਮੈਂਟ ਵਿੱਚ ਆਤਮਹੱਤਿਆ ਦੀ ਰੋਕਥਾਮ ਬਾਰੇ ਕੌਮੀ ਰਣਨੀਤੀ ਤਿਆਰ ਕਰਨ ਲਈ ਬਿੱਲ ਐਮ 174 ਪੇਸ਼ ਕੀਤਾ ਸੀ। ਰੌਨ ਲੀਪਰਟ ਵੱਲੋਂ ਇਸ ਬਿੱਲ ਦੇ ਹੱਕ ਵਿੱਚ ਕੱਲ ਪਾਰਲੀਮੈਂਟ ਵਿੱਚ ਭਾਵਪੂਰਣ ਗੱਲ ਕੀਤੀ ਗਈ। ਇੱਕ ਕਾਰਣ ਇਹ ਕਿ ਦੋ ਦਿਨ ਬਾਅਦ ਭਾਵ 7 ਫਰਵਰੀ ਦਿਨ ਵੀਰਵਾਰ ਨੂੰ ਰੌਨ ਦੀ ਬੇਟੀ ਵੱਲੋਂ ਆਤਮਹੱਿਤਆ ਕੀਤੇ ਜਾਣ ਦੀ ਬਰਸੀ ਹੈ। ਰੌਨ ਦਾ ਆਖਣਾ ਹੈ ਕਿ ਕਿਸੇ ਵੀ ਮਾਪੇ ਨੂੰ ਅਜਿਹੇ ਦੁੱਖ ਵਿੱਚੋਂ ਗੁਜ਼ਰਨ ਦਾ ਅਨੁਭਵ ਨਹੀਂ ਹੋਣਾ ਚਾਹੀਦਾ।

 

ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਸਾਲ 2003 ਤੋਂ 2016 ਤੱਕ ਦੇ ਜਾਰੀ ਕੀਤੇ ਅੰਕੜੇ ਦੱਸਦੇ ਹਨ ਕਿ ਕੈਨੇਡਾ ਵਿੱਚ ਹਰ ਸਾਲ ਔਸਤਨ 4000 ਕੈਨੇਡੀਅਨਾਂ ਵੱਲੋਂ ਆਤਮ ਹੱਤਿਆ ਕੀਤੀ ਜਾਂਦੀ ਹੈ ਅਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਿਕਸਿਤ ਦੇਸ਼ਾਂ ਦੇ ਜੀ 7 ਕਲੱਬ ਵਿੱਚੋਂ ਕੈਨੇਡਾ ਹੀ ਇੱਕੋ ਇੱਕ ਮੁਲਕ ਹੈ ਜਿਸ ਨੇ ਹਾਲੇ ਤੱਕ ਆਤਮਹੱਤਿਆ ਦੀ ਰੋਕਥਾਮ ਬਾਰੇ ਕੋਈ ਕੌਮੀ ਰਣਨੀਤੀ ਨਹੀਂ ਅਪਣਾਈ ਹੈ। ਲਿਬਰਲ ਸਰਕਾਰ ਦੀ ਐਨੀ ਅਣਗਹਿਲੀ ਰਹੀ ਕਿ ਇਸ ਬਾਬਤ ਪੇਸ਼ ਬਿੱਲ ਐਮ 174 ਉੱਤੇ ਬਣਦੀ ਬਹਿਸ ਹੀ ਨਹੀਂ ਕਰਵਾਈ। ਖੁਦ ਨੂੰ ਮੂਲਵਾਸੀਆਂ ਦੀ ਵੱਡੀ ਹਿਤੈਸ਼ੀ ਕਰਾਰ ਦੇਣ ਦੇ ਬਾਵਜੂਦ ਲਿਬਰਲ ਸਰਕਾਰ ਇਸ ਗੱਲ ਨੂੰ ਕਬੂਲ ਕਰਨ ਵਿੱਚ ਢਿੱਲ ਮੱਠ ਕਰ ਰਹੀ ਹੈ ਕਿ ਮੂਲਵਾਸੀ ਨੌਜਵਾਨਾਂ ਵਿੱਚ ਆਤਮਹੱਤਿਆ ਕਰਨ ਦੀ ਦਰ ਹੋਰਾਂ ਨਾਲੋਂ 7 ਗੁਣਾ ਵੱਧ ਹੈ।

 

ਨਵੰਬਰ 2017 ਵਿੱਚ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇੱਕ ਟੈਲੀਫੋਨ ਹੈਲਪਲਾਈਨ ਆਰੰਭ ਕੀਤੀ ਗਈ ਜਿੱਥੇ ਉਹ ਲੋਕ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਹਨ ਜਿਹਨਾਂ ਦਾ ਮਨ ਆਤਮ ਹੱਤਿਆ ਕਰਨ ਨੂੰ ਕਰਦਾ ਹੈ ਜਾਂ ਜਿਹਨਾਂ ਤੋਂ ਆਪਣੀਆਂ ਭਾਵਨਾਵਾਂ ਉੱਤੇ ਕੰਟਰੋਲ ਨਹੀਂ ਹੋ ਰਿਹਾ, ਖੁਦ ਨੂੰ ਖਤਮ ਕਰਨ ਦੀ ਦਿਸ਼ਾ ਵੱਲ ਲਿਜਾ ਰਹੇ ਹਨ। ਜੁਲਾਈ 2018 ਤੱਕ ਦੇ ਪ੍ਰਾਪਤ ਅੰਕੜਿਆਂ ਮੁਤਾਬਕ ਇਸ ਹੈਲਪ ਲਾਈਨ ਉੱਤੇ 7 ਮਹੀਨਿਆਂ ਦੇ ਅਰਸੇ ਦੌਰਾਨ 13000 ਹਜ਼ਾਰ ਫੋਨ ਕਾਲਾਂ ਜਾਂ ਟੈਕਸਟ ਮੈਸੇਜ ਆਏ। ਇਸ ਹੈਲਪਲਾਈਨ ਦੀਆਂ ਸੇਵਾਵਾਂ ਨੂੰ ਪ੍ਰੋਮੋਟ ਕਰਨ ਲਈ ਕੋਈ ਯਤਨ ਨਹੀਂ ਸੀ ਕੀਤਾ ਗਿਆ ਸਗੋਂ ਲੋਕਾਂ ਨੇ ਇੱਕ ਦੂਜੇ ਨੂੰ ਦੱਸ ਕੇ ਇਸਦਾ ਪ੍ਰਚਾਰ ਕਰ ਦਿੱਤਾ।

 

ਆਤਮ ਹੱਤਿਆ ਉਹ ਸਥਿਤੀ ਹੈ ਜਿਸਨੂੰ ਰੋਕਿਆ ਜਾ ਸਕਦਾ ਹੈ ਜੇ ਸਬੰਧਿਤ ਵਿਅਕਤੀ ਨੂੰ ਸਹੀ ਸਮੇਂ ਉੱਤੇ ਮਦਦ ਮਿਲ ਜਾਵੇ। ਕੈਨੇਡਾ ਦੇ ਸਿਹਤ ਮੰਤਰੀ ਜੀਨੈਟ ਟੇਅਲਰ ਨੇ ਆਤਮ ਹੱਤਿਆ ਰੋਕਣ ਬਾਬਤ ਬਣਾਏ ਗਏ ਫੈਡਰਲ ਫਰੇਮਵਰਕ ਬਾਰੇ 2018 ਦੀ ਪ੍ਰਗਤੀ ਰਿਪੋਰਟ ਬੀਤੇ ਦਿਨੀਂ ਜਾਰੀ ਕੀਤੀ ਸੀ। ਇਸ ਰਿਪੋਰਟ ਮੁਤਾਬਕ ਕੈਨੇਡਾ ਦੇ 15 ਸਾਲ ਜਾਂ ਇਸਤੋਂ ਵੱਧ ਉਮਰ ਦੇ 12.3% ਲੋਕ ਆਪਣੇ ਜੀਵਨ ਕਾਲ ਵਿੱਚ ਆਤਮਹੱਤਿਆ ਬਾਰੇ ਜਰੂਰ ਸੋਚਦੇ ਹਨ। ਇਸੇ ਉਮਰ ਗਰੁੱਪ ਦੇ 4.5% ਕੈਨੇਡੀਅਨ ਆਤਮਹੱਤਿਆ ਕਰਨ ਦੀ ਠੋਸ ਯੋਜਨਾ ਬਣਾ ਕੇ ਰੱਖਦੇ ਹਨ। ਮੂਲਵਾਸੀ ਅਤੇ ਘੱਟ ਆਮਦਨ ਵਾਲੇ ਗਰੁੱਪ ਜਿਵੇਂ ਕਿ ਨਵੇਂ ਆਏ ਪਰਵਾਸੀਆਂ ਵਿੱਚ ਆਤਮਹੱਿਤਆ ਕਰਨ ਦੀ ਯੋਜਨਾ ਬਣਾਉਣ ਦੀ ਦਰ ਹੋਰਾਂ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ। ਪਰ ਕੈਨੇਡਾ ਦੇ ਜੰਮਪਲ ਨੌਜਵਾਨਾਂ ਵਿੱਚ ਖੁਦਕਸ਼ੀ ਕਰਨ ਦੀ ਇੱਛਾ ਇੰਮੀਗਰਾਂਟ ਯੂਥ ਨਾਲੋਂ 3 ਗੁਣਾ ਵੱਧ ਹੁੰਦੀ ਹੈ ਕਿਉਂਕਿ ਸਹੂਲਤਾਂ ਦੇ ਵਾਤਾਵਰਣ ਵਿੱਚ ਪਲੇ ਬਹੁਤ ਸਾਰੇ ਨੌਜਵਾਨ ਜੀਵਨ ਦੀਆਂ ਕੌੜੀਆਂ ਹਕੀਕਤਾਂ ਨਾਲ ਸਿੱਝਣ ਲਈ ਤਿਆਰ ਨਹੀਂ ਹੁੰਦੇ।

 

ਕੈਨੇਡਾ ਦੇ ਸੈਂਟਰ ਫਾਰ ਸੁਸਾਈਡ ਪ੍ਰੀਵੈਨਸ਼ਨ (Canada’ Centre for Suicide Prevention ਦੇ ਅੰਕੜੇ ਦੱਸਦੇ ਹਨ ਕਿ ਜਿਹਨਾਂ ਮੁਲਕਾਂ ਨੇ ਆਤਮਹਿੱਤਆ ਰੋਕਣ ਬਾਬਤ ਕੌਮੀ ਰਣਨੀਤੀ ਅਪਣਾਈ, ਖੁਦਕਸ਼ੀ ਕਰਨ ਦੀ ਦਰ ਵਿੱਚ ਕਮੀ ਆਉਂਦੀ ਹੈ। ਕਾਰਣ ਇਹ ਕਿ ਰਣਨੀਤੀ ਦੇ ਹੋਂਦ ਵਿੱਚ ਆਉਣ ਨਾਲ ਸਰਕਾਰ ਇਸ ਮਾਮਲੇ ਦੇ ਹੱਲ ਵਾਸਤੇ ਫੰਡ ਦੇਣ, ਸੇਵਾਵਾਂ ਪੈਦਾ ਕਰਨ ਲਈ ਵਚਨਬੱਧ ਹੋ ਜਾਂਦੀ ਹੈ। ਮਿਸਾਲ ਵਜੋਂ ਸਕਾਟਲੈਂਡ ਨੇ 2002 ਵਿੱਚ ਆਤਮਹੱਤਿਆ ਦੀ ਰੋਕਥਾਮ ਬਾਰੇ ਰਣਨੀਤੀ ਲਾਗੂ ਕੀਤੀ ਸੀ ਅਤੇ ਵਿਸ਼ਵ ਸਿਹਤ ਸੰਸਥਾ ਮੁਤਾਬਕ 2016 ਵਿੱਚ ਸਕਾਟਲੈਂਡ ਨੇ ਆਤਮਹੱਤਿਆ ਦੀ ਦਰ ਵਿੱਚ 15% ਕਮੀ ਹਾਸਲ ਕਰ ਲਈ ਸੀ। ਅੱਜ ਸਖ਼ਤ ਲੋੜ ਹੈ ਕਿ ਕੈਨੇਡਾ ਵੀ ਆਤਮਹੱਤਿਆ ਰੋਕਣ ਬਾਰੇ ਕੌਮੀ ਰਣਨੀਤੀ ਤਿਆਰ ਕਰੇ।

Have something to say? Post your comment