Welcome to Canadian Punjabi Post
Follow us on

18

April 2019
ਕੈਨੇਡਾ

ਸੀਰੀਅਲ ਕਿਲਰ ਬਰੂਸ ਮੈਕਾਰਥਰ ਮਾਮਲੇ ਦੀ ਸੁਣਵਾਈ ਵਿੱਚ ਹੋਏ ਕਈ ਅਹਿਮ ਖੁਲਾਸੇ

February 05, 2019 08:04 AM

ਟੋਰਾਂਟੋ, 4 ਫਰਵਰੀ (ਪੋਸਟ ਬਿਊਰੋ) : ਜੂਨ 2017 ਵਿੱਚ ਬਰੂਸ ਮੈਕਾਰਥਰ ਵੱਲੋਂ ਐਂਡਰਿਊ ਕਿੰਸਮੈਨ ਨੂੰ ਆਪਣਾ ਸਿ਼ਕਾਰ ਬਣਾਏ ਜਾਣ ਤੋਂ ਪਹਿਲਾਂ ਤੱਕ ਸੱਭ ਕੁੱਝ ਸਹੀ ਚੱਲ ਰਿਹਾ ਸੀ।
ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਤੋਂ ਬਾਅਦ ਸਜ਼ਾ ਸੁਣਾਏ ਜਾਣ ਦੀ ਚਾਰਾਜੋਈ ਦੌਰਾਨ ਇਹ ਦੱਸਿਆ ਗਿਆ ਕਿ ਸੀਰੀਅਲ ਕਿਲਰ ਮੈਕਾਰਥਰ ਦੇ ਇਰਾਦਿਆਂ ਦੀ ਉਦੋਂ ਤੱਕ ਕਿਸੇ ਨੂੰ ਭਿਨਕ ਤੱਕ ਨਹੀਂ ਸੀ ਲੱਗੀ। ਪਰ ਸਰਵੇਲੈਂਸ ਵੀਡੀਓ ਤੇ ਕਲੈਂਡਰ ਵਿੱਚ ਕੀਤੀ ਗਈ ਇੱਕ ਐਂਟਰੀ ਤੋਂ ਪੁਲਿਸ ਨੂੰ ਇਸ ਬਾਰੇ ਸੱਕ ਪਿਆ ਤੇ ਪਰਤ ਦਰ ਪਰਤ ਮੈਕਾਰਥਰ ਵੱਲੋਂ ਕੀਤੇ ਕਤਲਾਂ ਦੇ ਵੇਰਵੇ ਸਾਹਮਣੇ ਆਉਣ ਲੱਗੇ। ਟੋਰਾਂਟੋ ਦੇ ਇਸ ਕਾਤਲ ਨੇ ਆਪਣੇ ਪਹਿਲੇ ਸੱਤ ਸਿ਼ਕਾਰਾਂ ਨੂੰ ਬਹੁਤ ਹੀ ਸਾਵਧਾਨੀ ਨਾਲ ਚੁਣਿਆ ਸੀ। ਇਹ ਸਾਰੇ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੇ ਲੋਕਲ ਪਰਿਵਾਰਾਂ ਨਾਲ ਬਹੁਤੇ ਡੂੰਘੇ ਸਬੰਧ ਨਹੀਂ ਸਨ ਤੇ ਨਾ ਹੀ ਟੋਰਾਂਟੋ ਦੀ ਐਲਜੀਬੀਟੀਕਿਊ ਕਮਿਊਨਿਟੀ ਤੋਂ ਬਾਹਰ ਹੀ ਇਨ੍ਹਾਂ ਦੇ ਕੋਈ ਸਬੰਧ ਸਨ। ਸ਼ਹਿਰ ਵਿੱਚ ਇਨ੍ਹਾਂ ਵਿਅਕਤੀਆਂ ਦਾ ਹੋਰਨਾਂ ਲੋਕਾਂ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ ਸੀ।
ਪਰ ਕਿੰਸਮੈਨ ਵੱਖਰੀ ਕਿਸਮ ਦਾ ਇਨਸਾਨ ਸੀ। ਟੋਰਾਂਟੋ ਦੇ ਐਚਆਈਵੀ/ਏਡਜ਼ ਨੈੱਟਵਰਕ ਲਈ ਨਾ ਸਿਰਫ ਉਹ ਅਣਥੱਕ ਵਾਲੰਟੀਅਰ ਵਜੋਂ ਕਾਫੀ ਜਾਣਿਆ ਪਛਾਣਿਆ ਨਾਂ ਸੀ ਸਗੋਂ ਉਹ ਆਪਣੀ ਬਿਲਡਿੰਗ ਦਾ ਸੁਪਰਡੈਂਟ ਵੀ ਸੀ। ਉਸ ਨੇ ਕਮਿਊਨਿਟੀ ਵਿੱਚ ਆਪਣੀ ਬਿਲਡਿੰਗ ਦੀ ਵੱਖਰੀ ਪਛਾਣ ਬਣਾਉਣ ਲਈ ਹੀ ਕਾਫੀ ਯਤਨ ਨਹੀਂ ਸਨ ਕੀਤੇ ਸਗੋਂ ਉਸ ਨੇ ਭਾਈਚਾਰਕ ਸਾਂਝ ਬਣਾਉਣ ਲਈ ਵੀ ਕਾਫੀ ਕੰਮ ਕੀਤਾ ਸੀ।
ਜਦੋਂ ਕਿੰਸਮੈਨ ਲਾਪਤਾ ਹੋਇਆ ਤਾਂ ਸਾਰੇ ਪਾਸੇ ਰੌਲਾ ਪੈ ਗਿਆ ਤੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਬਾਰੇ ਪ੍ਰਤੀਕਿਰਿਆ ਵੀ ਤੇਜ਼ੀ ਨਾਲ ਹੋਈ ਤੇ ਉਸ ਨੂੰ ਲੱਭਣ ਲਈ ਕੋਸਿ਼ਸ਼ਾਂ ਵੀ ਜੰਗੀ ਪੱਧਰ ਉੱਤੇ ਸ਼ੁਰੂ ਕੀਤੀਆਂ ਗਈਆਂ। ਇਸ ਦੌਰਾਨ ਟੋਰਾਂਟੋ ਪੁਲਿਸ, ਜਿਸ ਉੱਤੇ ਦੋਸ਼ ਸੀ ਕਿ ਉਹ ਐਲਜੀਬੀਟੀਕਿਊ ਕਮਿਊਨਿਟੀ ਨੂੰ ਨਿਸ਼ਾਨਾ ਬਣਾਉਣ ਵਾਲੇ ਸੀਰੀਅਲ ਕਿਲਰ ਦੇ ਪੱਖ ਨੂੰ ਅਣਗੌਲਿਆ ਕਰ ਰਹੀ ਹੈ, ਨੂੰ ਜਲਦ ਹੀ ਪਹਿਲਾ ਸਬੂਤ ਮਿਲਿਆ ਤੇ ਉਸ ਦੀ ਪੈੜ ਨੱਪ ਕੇ ਹੀ ਉਹ ਕਾਤਲ ਤੱਕ ਪਹੁੰਚੀ।
ਸੋਮਵਾਰ ਨੂੰ ਮੈਕਾਰਥਰ ਨੂੰ ਸਜ਼ਾ ਸੁਣਾਏ ਜਾਣ ਦੀ ਸੁਣਵਾਈ ਦਾ ਪਹਿਲਾ ਦਿਨ ਸੀ। ਇਹ ਵੀ ਖੁਲਾਸਾ ਹੋਇਆ ਕਿ ਕ੍ਰਾਊਨ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੈਕਾਰਥਰ ਨੇ ਆਪਣੇ ਵੱਲੋਂ ਕਬੂਲੇ ਅੱਠ ਕਤਲਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦਾ ਕਤਲ ਕੀਤਾ ਹੋਵੇ। ਕ੍ਰਾਊਨ ਪ੍ਰੌਸੀਕਿਊਟਰ ਮਾਈਕਲ ਕੈਂਟਲਨ ਨੇ ਆਖਿਆ ਕਿ ਕਈ ਸਾਲਾਂ ਤੱਕ ਐਲਜੀਬੀਟੀਕਿਊ ਕਮਿਊਨਿਟੀ ਨੂੰ ਇਹ ਲੱਗਦਾ ਰਿਹਾ ਕਿ ਉਨ੍ਹਾਂ ਨੂੰ ਕਿਸੇ ਕਾਤਲ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹ ਸਹੀ ਸਨ।
ਕੈਂਟਲਨ ਨੇ ਦੱਸਿਆ ਕਿ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਕਿੰਸਮੈਨ ਦੇ ਲਾਪਤਾ ਹੋਣ ਵਾਲੇ ਦਿਨ ਉਸ ਦੇ ਕੈਲੰਡਰ ਵਿੱਚ ਦਰਜ ਆਖਰੀ ਐਂਟਰੀ ਨੂੰ ਉਨ੍ਹਾਂ ਵੇਖਿਆ ਤੇ ਫਿਰ ਇੱਕ ਸਰਵੇਲੈਂਸ ਵੀਡੀਓ ਵਿੱਚ ਉਨ੍ਹਾਂ ਨੂੰ ਕਿੰਸਮੈਨ ਵਰਗੇ ਨਜ਼ਰ ਆਉਣ ਵਾਲੇ ਵਿਅਕਤੀ ਨੂੰ ਕਿਸੇ ਨੂੰ ਲਾਲ ਰੰਗ ਦੀ ਡੌਜ ਵੈਨ ਵਿੱਚ ਉਸ ਦੇ ਘਰ ਦੇ ਬਾਹਰ ਤੋਂ ਲਿਜਾਂਦਿਆਂ ਵੇਖਿਆ। ਫਿਰ ਪੁਲਿਸ ਨੇ ਉਸ ਵੈਨ ਦੇ ਮਾਡਲ ਦੀ ਪਛਾਣ ਕੀਤੀ। ਫਿਰ ਉਸ ਦੀ ਰਜਿਸਟ੍ਰੇਸ਼ਨ ਦਾ ਪਤਾ ਲਾਇਆ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਜਿਹੀਆਂ ਸਿਰਫ ਪੰਜ ਵੈਨਜ਼ ਹੀ ਟੋਰਾਂਟੋ ਵਿੱਚ ਹਨ ਜਿਨ੍ਹਾਂ ਵਿੱਚੋਂ ਇੱਕ ਬਰੂਸ ਨਾਂ ਦੇ ਵਿਅਕਤੀ ਕੋਲ ਹੈ। ਮੈਕਾਰਥਰ ਦਾ ਨਾਂ ਪਹਿਲਾਂ ਪੰਜ ਵਿਅਕਤੀਆਂ ਵਿੱਚ ਸ਼ਾਮਲ ਸੀ ਕਿਉਂਕਿ 2016 ਵਿੱਚ ਪੁਲਿਸ ਦਾ ਧਿਆਨ ਉਸ ਵੱਲ ਉਦੋਂ ਗਿਆ ਸੀ ਜਦੋਂ ਇੱਕ ਵਿਅਕਤੀ ਦਾ ਗਲ ਘੁੱਟਣ ਦੀ ਉਸ ਨੇ ਕੋਸਿ਼ਸ਼ ਕੀਤੀ ਸੀ। ਪੁਲਿਸ ਨੂੰ ਉਸ ਉੱਤੇ ਸੱ਼ਕ ਪਿਆ। ਫਿਰ ਪੁਲਿਸ ਅਧਿਕਾਰੀ ਮੈਕਾਰਥਰ ਦੀ ਲਾਲ ਵੈਨ ਨੂੰ ਬੋਅਮਨਵਿੱਲੇ, ਓਨਟਾਰੀਓ ਸਥਿਤ ਉਸ ਦੇ ਘਰ ਤੋਂ ਲੱਭਣ ਵਿੱਚ ਕਾਮਯਾਬ ਰਹੇ। ਪਰ ਕੁੱਝ ਹਫਤਿਆਂ ਬਾਅਦ ਹੀ ਮੈਕਾਰਥਰ ਨੇ ਉਸ ਨੂੰ ਬਦਲ ਦਿੱਤਾ ਤੇ ਨਵੀਂ ਵੈਨ ਲੈ ਲਈ। ਪਰ ਪੁਰਾਣੀ ਵੈਨ ਦੀ ਫੋਰੈਂਸਿਕ ਜਾਂਚ ਨਾਲ ਤੇ ਕਿੰਸਮੈਨ ਦੇ ਮਿਲੇ ਡੀਐਨਏ ਤੋਂ ਪੁਲਿਸ ਨੂੰ ਪੁਖਤਾ ਸਬੂਤ ਮਿਲੇ।
ਫਿਰ ਪੁਲਿਸ ਨੇ ਮੈਕਾਰਥਰ ਦੇ ਘਰ ਦੀ ਤਲਾਸ਼ੀ ਲਈ ਸਰਚ ਵਾਰੰਟ ਲਿਆ। ਉਸ ਦੇ ਕੰਪਿਊਟਰ ਦੀ ਹਾਰਡ ਡਰਾਈਵ ਤੇ ਯੂਐਸਬੀ ਡਰਾਈਵ ਦੀਆਂ ਕਈ ਕਾਪੀਆਂ ਬਣਾਈਆਂ ਗਈਆਂ ਤੇ ਪੁਲਿਸ ਦੀ ਜਾਂਚ ਸਹੀ ਦਿਸ਼ਾ ਵੱਲ ਵਧਣ ਲੱਗੀ। ਇਸ ਵਿੱਚ ਮੈਕਾਰਥਰ ਵੱਲੋਂ ਸਿ਼ਕਾਰ ਬਣਾਏ ਗਏ ਵਿਅਕਤੀਆਂ ਨਾਲ ਸਬੰਧਤ ਅੱਠ ਫੋਲਡਰ ਮਿਲੇ ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਤਸਵੀਰਾਂ ਮਿਲੀਆਂ। ਕਈ ਤਸਵੀਰਾਂ ਇਨ੍ਹਾਂ ਵਿਅਕਤੀਆਂ ਦੇ ਜਿਊਂਦੇ ਸਮੇਂ ਦੀਆਂ ਸਨ ਤੇ ਕਈ ਉਨ੍ਹਾਂ ਨੂੰ ਮਾਰੇ ਜਾਣ ਤੋਂ ਬਾਅਦ ਦੀਆਂ ਸਨ। ਇੱਥੇ ਦੱਸਣਾ ਬਣਦਾ ਹੈ ਕਿ ਮੈਕਾਰਥਰ ਲਈ ਸਜ਼ਾ ਨਿਰਧਾਰਤ ਕਰਨ ਵਾਸਤੇ ਮਾਮਲੇ ਦੀ ਸੁਣਵਾਈ ਤਿੰਨ ਦਿਨ ਲਈ ਚੱਲੇਗੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ
ਕੇਨੀ ਦੀ ਜਿੱਤ ਤੋਂ ਟਰੂਡੋ ਘਬਰਾਏ?
ਅਲਬਰਟਾ ਵਿੱਚ ਜੇਸਨ ਕੇਨੀ ਦੀ ਯੂਸੀਪੀ ਨੇ ਦਰਜ ਕਰਵਾਈ ਵੱਡੀ ਜਿੱਤ
ਫੈਡਰਲ ਕੋਰਟ ਨੇ ਆਗਾ ਖਾਨ ਮਾਮਲੇ ਦਾ ਦੁਬਾਰਾ ਮੁਲਾਂਕਣ ਕਰਨ ਦੇ ਦਿੱਤੇ ਹੁਕਮ
ਕਾਰ ਵਿੱਚੋਂ ਮਿਲੀ ਲੜਕੇ ਦੀ ਲਾਸ਼, ਤਿੰਨ ਟੀਨੇਜਰਜ਼ ਨੂੰ ਫਰਸਟ ਡਿਗਰੀ ਮਰਡਰ ਲਈ ਕੀਤਾ ਗਿਆ ਚਾਰਜ
ਚਾਰ ਵਿਅਕਤੀਆਂ ਦਾ ਕਤਲ ਕਰਨ ਵਾਲੇ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਰੇਲ ਵਾਸਤੇ ਪ੍ਰਸਤਾਵਿਤ ਫੰਡਾਂ ਉੱਤੇ ਫੋਰਡ ਸਰਕਾਰ ਨੇ ਲਾਈ ਰੋਕ
ਮਿਸੀਸਾਗਾ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ
ਫੋਰਡ ਦੀਆਂ ਬਜਟ ਕਟੌਤੀਆਂ ਤੋਂ ਓਨਟਾਰੀਓ ਦੇ ਪਰਿਵਾਰ ਪਰੇਸ਼ਾਨ : ਐਨਡੀਪੀ
ਪੈਂਟਿਕਟਨ ਵਿੱਚ ਹੋਈ ਸ਼ੂਟਿੰਗ ਵਿੱਚ ਚਾਰ ਹਲਾਕ, ਇੱਕ ਗ੍ਰਿਫਤਾਰ