Welcome to Canadian Punjabi Post
Follow us on

19

April 2019
ਮਨੋਰੰਜਨ

ਸੈਕਸੁਅਲ ਹਰਾਸਮੈਂਟ ਕਾਰਨ ਫਿਲਮਾਂ ਵਿੱਚ ਕੰਮ ਨਹੀਂ ਕਰ ਸਕੀ : ਪਲਵੀ ਸ਼ਾਰਦਾ

February 04, 2019 10:30 PM

ਰਣਵੀਰ ਕਪੂਰ ਸਟਾਰਰ ਫਿਲਮ ‘ਬੇਸ਼ਰਮ’ ਵਿੱਚ ਨਜ਼ਰ ਆਈ ਅਭਿਨੇਤਰੀ ਪਲਵੀ ਸ਼ਾਰਦਾ ‘ਲਵ ਬ੍ਰੇਕਅਪਸ ਜ਼ਿੰਦਗੀ’, ‘ਹੀਰੋਇਨ’ ਅਤੇ ‘ਬੇਗਮ ਜਾਨ’ ਵਰਗੀਆਂ ਫਿਲਮਾਂ ਵਿੱਚ ਵੀ ਦਿਖਾਈ ਦਿੱਤੀ ਸੀ। ਉਹ ਦੱਸਦੀ ਹੈ ਕਿ ਉਸ ਦੇ ਬਾਲੀਵੁੱਡ ਫਿਲਮਾਂ ਵਿੱਚ ਘੱਟ ਨਜ਼ਰ ਆਉਣ ਦੇ ਪਿੱਛੇ ਇੱਕ ਵੱਡੀ ਵਜ੍ਹਾ ਹੈ। ਉਹ ਸੈਕਸੁਅਲ ਹਰਾਸਮੈਂਟ ਦੇ ਕਾਰਨ ਕਈ ਫਿਲਮਾਂ ਨੂੰ ਇਨਕਾਰ ਕਰਦੀ ਰਹੀ। ਉਹ ਕਹਿੰਦੀ ਹੈ, ਇੰਡਸਟਰੀ ਵਿੱਚ ਕੋਈ ਅਜਿਹੀ ਮਹਿਲਾ ਨਹੀਂ, ਜਿਸ ਨੇ ਇਸ ਡਰ ਦਾ ਸਾਹਮਣਾ ਨਾ ਕੀਤਾ ਹੋਵੇ ਤੇ ਜਿਸ ਨੂੰ ਇਸ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਇਸ ਫੀਲਡ ਵਿੱਚ ਇਹ ਇੰਨੇ ਨਾਰਮਲ ਅਤੇ ਬੇਸ ਸਟੇਜ 'ਤੇ ਹੈ ਕਿ ਤੁਸੀਂ ਇਸ ਨੂੰ ਇਗਨੋਰ ਵੀ ਨਹੀਂ ਕਰ ਸਕਦੇ। ਉਹ ਇਸ ਮਾਮਲੇ ਨਾਲ ਜੁੜੇ ਕਈ ਕਿੱਸੇ ਵੀ ਸ਼ੇਅਰ ਕਰੇਗੀ, ਪਰ ਫਿਲਹਾਲ ਉਹ ਸਹੀ ਸਮੇਂ ਦੀ ਉਡੀਕ ਕਰ ਰਹੀ ਹੈ।

Have something to say? Post your comment