Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਪੰਜਾਬ

ਦਾਜ ਨਾ ਲਿਆਉਣ ਉੱਤੇ ਪਤਨੀ ਦੀ ਗਲਾ ਘੁੱਟ ਕੇ ਹੱਤਿਆ

February 04, 2019 09:58 PM

ਲੁਧਿਆਣਾ, 4 ਫਰਵਰੀ (ਪੋਸਟ ਬਿਊਰੋ)- ਚੰਡੀਗੜ੍ਹ ਰੋਡ ਵਾਲੇ ਭਾਮੀਆਂ ਖੁਰਦ ਇਲਾਕੇ ਵਿੱਚ ਦਾਜ ਦੀ ਮੰਗ ਪੂਰੀ ਨਾ ਹੋਣ ਕਰ ਕੇ ਇੱਕ ਵਿਆਹੁਤਾ ਦੀ ਪਤੀ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕਾਂ ਦੇ ਪੇਕਿਆਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਤਾਂ ਥਾਣਾ ਜਮਾਲਪੁਰ ਪੁਲਸ ਨੇ ਜਾ ਕੇ ਲਾਸ਼ ਕਬਜ਼ੇ ਵਿੱਚ ਲਈ ਹੈ।
ਪਿੰਡ ਨੀਚੀ ਮੰਗਲੀ ਦੇ ਵਾਸੀ ਅਤੇ ਮ੍ਰਿਤਕਾ ਦੇ ਭਰਾ ਅਰਵਿੰਦਰ ਕੁਮਾਰ ਦੀ ਸ਼ਿਕਾਇਤ ਉੱਤੇ ਭਾਮੀਆਂ ਖੁਰਦ ਦੇ ਸਤੀਸ਼ ਕੁਮਾਰ ਦੇ ਖਿਲਾਫ ਪੁਲਸ ਨੇ ਦਾਜ ਲਈ ਹੱਤਿਆ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਸ਼ਿਕਾਇਤ ਕਰਤਾ ਅਰਵਿੰਦਰ ਕੁਮਾਰ ਦੇ ਮੁਤਾਬਕ ਉਸ ਦੀ ਛੋਟੀ ਭੈਣ ਰੰਜਨਾ ਦਾ ਵਿਆਹ ਚਾਰ ਸਾਲ ਪਹਿਲਾਂ ਸਤੀਸ਼ ਕੁਮਾਰ ਨਾਲ ਹੋਇਆ ਸੀ। ਓਦੋਂ ਤੋਂ ਹੀ ਸਤੀਸ਼ ਕੁਮਾਰ ਰੰਜਨਾ ਤੋਂ ਦਾਜ ਦੀ ਮੰਗ ਲਈ ਕੁੱਟਮਾਰ ਕਰਦਾ ਰਿਹਾ ਸੀ। ਇੱਕ ਫਰਵਰੀ ਨੂੰ ਸਤੀਸ਼ ਕੁਮਾਰ ਨੇ ਰੰਜਨਾ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੇ ਪੇਕਿਆਂ ਨੂੰ ਜਦ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਕੀਤੀ।
ਥਾਣਾ ਜਮਾਲਪੁਰ ਐੱਸ ਐੱਚ ਓ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਮ੍ਰਿਤਕਾ ਦੇ ਘਰਦਿਆਂ ਦੀ ਸ਼ਿਕਾਇਤ ਉਤੇ ਰੰਜਨਾ ਦੇ ਪਤੀ ਸਤੀਸ਼ ਕੁਮਾਰ ਦੇ ਖਿਲਾਫ ਦਾਜ ਹੱਤਿਆ ਦਾ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੇ ਬਾਅਦ ਜੇ ਕੋਈ ਹੋਰ ਦੋਸ਼ੀ ਮਿਲਿਆ ਤਾਂ ਉਸ 'ਤੇ ਵੀ ਕਾਰਵਾਈ ਕੀਤੀ ਜਾਏਗੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸੜਕ ਹਾਦਸੇ ਵਿੱਚ ਸਕੂਟਰ ਚਾਲਕ ਦੀ ਮੌਤ
ਢੱਡਰੀਆਂ ਵਾਲੇ ਦਾ ਐਲਾਨ: ਕੱਲ੍ਹ ਤੋਂ ਬਾਅਦ ਸਟੇਜਾਂ 'ਤੇ ਧਾਰਮਿਕ ਪ੍ਰਚਾਰ ਕਰਾਂਗਾ ਹੀਨਹੀਂ
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫਲਾਇਟ ਸ਼ੁਰੂ
ਕੈਪਟਨ ਨੇ ਪੰਜਾਬ ਰਾਜ ਸਲਾਹਕਾਰ ਕੌਂਸਲ ਨੂੰ ਖੇਤੀਬਾੜੀ ਅਤੇ ਖੇਤੀ ਸੰਬੰਧਿਤ ਖੇਤਰਾਂ `ਤੇ ਧਿਆਨ ਕੇਂਦਰਤ ਕਰਨ ਲਈ ਕਿਹਾ
ਮਾਂ ਬੋਲੀ ਦਿਵਸ ਮੌਕੇ ਸਾਹਿਤਕ ਸਮਾਗਮ: ਬਜਟ ਸੈਸ਼ਨ ਦੌਰਾਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਵਿਚਾਰਾਂ ਹੋਣਗੀਆਂ : ਚੰਨੀ
ਬਿਨਾਂ ਕਾਰਨ ਮੁਕੱਦਮੇਬਾਜ਼ੀ ਲਈ ਪੰਜਾਬ ਸਰਕਾਰ ਨੂੰ ਛੇ ਲੱਖ ਦਾ ਹਰਜਾਨਾ
ਸੁਖਪਾਲ ਸਿੰਘ ਖਹਿਰਾ ਦਾ ਆਮ ਆਦਮੀ ਪਾਰਟੀ ਵਿੱਚ ਮੁੜ ਜਾਣ ਬਾਰੇ ਸਪੱਸ਼ਟੀਕਰਨ
ਜਾਖੜ ਨੇ ਕਿਹਾ: ਕੈਪਟਨ ਅਮਰਿੰਦਰ ਸਿੰਘ ਕਾਰਨ ਸਿਆਸਤ ਵਿੱਚ ਅੱਗੇ ਆਇਆਂ, ਉਨ੍ਹਾਂ ਨਾਲ ਕੋਈ ਮਤਭੇਦ ਨਹੀਂ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ `ਚ ਵਾਧਾ, ਹੁਣ 4 ਮਾਰਚ ਤੱਕ ਚੱਲੇਗਾ
ਪਟਿਆਲਾ `ਚ ਦੋ ਵਿਅਕਤੀਆਂ ਦਾ ਗੋਲੀ ਮਾਰ ਕੇ ਕਤਲ, ਇੱਕ ਸੀ ਹਾਕੀ ਦਾ ਖਿਡਾਰੀ