Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਕੈਨੇਡਾ

2019 ਦੀਆਂ ਫੈਡਰਲ ਚੋਣਾਂ ਵਿੱਚ ਐਨਡੀਪੀ ਦੇ ਵੋਟ ਬੈਂਕ ਨੂੰ ਲੱਗ ਸਕਦੀ ਹੈ ਢਾਹ : ਮਲਕੇਅਰ

February 04, 2019 08:15 AM

*ਗ੍ਰੀਨ ਪਾਰਟੀ ਨੂੰ ਚੰਗੀ ਕਾਰਗੁਜ਼ਾਰੀ ਦੀ ਉਮੀਦ

ਓਟਵਾ, 3 ਫਰਵਰੀ (ਪੋਸਟ ਬਿਊਰੋ) : ਰਿਕਾਰਡ ਤੋੜ ਫੰਡਰੇਜਿੰ਼ਗ ਅੰਕੜਿਆਂ ਦੇ ਨਾਲ ਨਾਲ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਵੱਲੋਂ ਸਮਰਥਨ ਵਿੱਚ ਹੋਏ ਵਾਧੇ ਦੇ ਦਾਅਵੇ ਤੋਂ ਬਾਅਦ ਸਾਬਕਾ ਐਨਡੀਪੀ ਆਗੂ ਥਾਮਸ ਮਲਕੇਅਰ ਦਾ ਕਹਿਣਾ ਹੈ ਕਿ 2019 ਦੀਆਂ ਚੋਣਾਂ ਵਿੱਚ ਐਨਡੀਪੀ ਦੇ ਵੋਟਰਾਂ ਦੀ ਵੋਟ ਗ੍ਰੀਨ ਪਾਰਟੀ ਨੂੰ ਜਾ ਸਕਦੀ ਹੈ।
ਐਤਵਾਰ ਨੂੰ ਇੱਕ ਇੰਟਰਵਿਊ ਵਿੱਚ ਮਲਕੇਅਰ ਨੇ ਆਖਿਆ ਕਿ ਪ੍ਰੋਗਰੈਸਿਵ ਵੋਟਰਜ਼ ਵਾਤਾਵਰਣ ਸਬੰਧੀ ਮੁੱਦਿਆਂ ਲਈ ਆਸਰਾ ਭਾਲ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਲੋਕ ਵੇਖ ਰਹੇ ਹਨ ਕਿ ਲਿਬਰਲ ਵਾਤਾਵਰਣ ਦੀ ਗੱਲ ਕਰ ਰਹੇ ਹਨ, 4.5 ਬਿਲੀਅਨ ਡਾਲਰ ਦੀ ਪਾਈਪਲਾਈਨ ਖਰੀਦਣ ਬਾਰੇ ਦੱਸ ਰਹੇ ਹਨ ਤੇ ਆਇਲਸੈਂਡਜ਼ ਉੱਤੇ ਵਧੇਰੇ ਉਤਪਾਦਨ ਦਾ ਰੌਲਾ ਪਾ ਰਹੇ ਹਨ। ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਕੁਦਰਤੀ ਗੈਸ ਪਾਈਪਲਾਈਨ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਤੇ ਇਸੇ ਲਈ ਜਿਨ੍ਹਾਂ ਲੋਕਾਂ ਦੇ ਦਿਮਾਗ ਵਿੱਚ ਵਾਤਾਵਰਣ ਦਾ ਮੁੱਦਾ ਸੱਭ ਤੋਂ ਜਿ਼ਆਦਾ ਹਾਵੀ ਹੈ ਉਨ੍ਹਾਂ ਨੇ ਹੁਣ ਐਲਿਜ਼ਾਬੈੱਥ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।
ਗ੍ਰੀਨ ਪਾਰਟੀ ਵੱਲੋਂ 1.5 ਮਿਲੀਅਨ ਡਾਲਰਜ਼ ਤੋਂ ਮਾਮੂਲੀ ਘੱਟ ਹੋਈ ਫੰਡਰੇਜਿ਼ੰਗ ਨੂੰ ਬਹੁਤ ਹੁੱਭ ਕੇ ਦੱਸਿਆ ਜਾ ਰਿਹਾ ਹੈ ਤੇ ਸਾਲ ਭਰ ਵਿੱਚ ਗ੍ਰੀਨ ਪਾਰਟੀ ਨੂੰ 3.1 ਮਿਲੀਅਨ ਡਾਲਰ ਫੰਡਰੇਜਿੰ਼ਗ ਹੋਈ ਹੈ। ਜਦਕਿ ਐਨਡੀਪੀ ਨੂੰ ਮੁਕਾਬਲਤਨ ਸਾਲ ਭਰ ਵਿੱਚ 5.2 ਮਿਲੀਅਨ ਡਾਲਰ ਦੀ ਹੀ ਫੰਡਰੇਜਿ਼ੰਗ ਹੋਈ ਹੈ ਤੇ ਐਨਡੀਪੀ ਲਈ ਅੱਠ ਸਾਲਾਂ ਵਿੱਚ ਪਹਿਲੀ ਵਾਰੀ ਚੌਥੀ ਤਿਮਾਹੀ ਵਿੱਚ ਹੋਈ ਸੱਭ ਤੋਂ ਘੱਟ ਫੰਡਰੇਜਿੰ਼ਗ ਹੈ।
ਮਲਕੇਅਰ ਨੇ ਆਖਿਆ ਕਿ ਅਗਲੀਆਂ ਫੈਡਰਲ ਚੋਣਾਂ ਤੋਂ ਗ੍ਰੀਨ ਪਾਰਟੀ ਦੀ ਆਗੂ ਨੂੰ ਕਾਫੀ ਆਸਾਂ ਹਨ। ਉਨ੍ਹਾਂ ਨੂੰ ਕਿਊਬਿਕ ਵਿੱਚ ਚੰਗੀ ਕਾਰਗੁਜ਼ਾਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਨਵੀਂ ਬਣੀ ਪੀਪਲਜ਼ ਪਾਰਟੀ ਦੇ ਖਾਤੇ ਵਿੱਚ ਵੀ ਕੁੱਝ ਵੋਟਾਂ ਜਾਣ ਦੀ ਸੰਭਾਵਨਾ ਹੈ। ਇਸ ਵਾਰੀ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵ ਪਾਰਟੀ ਦੇ ਵੋਟ ਬੈਂਕ ਨੂੰ ਵੀ ਢਾਹ ਲੱਗ ਸਕਦੀ ਹੈ।

 

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਰੇਅਬੋਲਡ ਉੱਤੇ ਦਬਾਅ ਪਾਉਣ ਤੋਂ ਉੱਘੇ ਬਿਊਰੋਕ੍ਰੈਟ ਨੇ ਕੀਤਾ ਇਨਕਾਰ
ਫੋਰਡ ਦੇ ਫੰਡਰੇਜਿ਼ੰਗ ਈਵੈਂਟ ਲਈ ਟਿਕਟਾਂ ਵੇਚਣ ਵਾਸਤੇ ਲਈ ਜਾ ਰਹੀ ਹੈ ਲਾਬੀਕਾਰਾਂ ਦੀ ਮਦਦ
ਚੋਣਾਂ ਵਿੱਚ ਲਿਬਰਲਾਂ ਨੂੰ ਮਹਿੰਗਾ ਪੈ ਸਕਦਾ ਹੈ ਐਸਐਨਸੀ-ਲਾਵਾਲਿਨ ਮੁੱਦਾ
ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਹੋਵੇਗੀ ਜਲ੍ਹਿਆਂਵਾਲੇ ਬਾਗ਼ ਦੇ ਖੂਨੀ ਸਾਕੇ ਨੂੰ ਸਮਰਪਿਤ
ਟਰੂਡੋ ਨੇ ਰੇਅਬੋਲਡ ਤੋਂ ਮੰਗੀ ਮੁਆਫੀ
ਆਟਿਜ਼ਮ ਦਾ ਸਿ਼ਕਾਰ ਬੱਚਿਆਂ ਦੇ ਮਾਪਿਆਂ ਉੱਤੇ ਕੀਤੀਆਂ ਟਿੱਪਣੀਆਂ ਕਾਰਨ ਫੋਰਡ ਨੇ ਐਮਪੀਪੀ ਨੂੰ ਕੀਤਾ ਸਸਪੈਂਡ
ਆਪਣਾ ਸੱਚ ਦੱਸਣ ਲਈ ਮੌਕੇ ਦੀ ਉਡੀਕ ਕਰ ਰਹੀ ਹਾਂ : ਰੇਅਬੋਲਡ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਅੱਜ ਸ਼ੁਰੂ ਹੋਵੇਗੀ ਸੁਣਵਾਈ, ਰੇਅਬੋਲਡ ਨਹੀਂ ਲਵੇਗੀ ਹਿੱਸਾ
ਜਗਮੀਤ ਸਿੰਘ ਐਲਐਨਜੀ ਕੈਨੇਡਾ ਦੇ ਹੱਕ ’ਚ, ਪਾਰਟੀ ਵਿਰੋਧ ’ਚ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਰੇਅਬੋਲਡ ਨੂੰ ਗਵਾਹੀ ਦੇਣ ਲਈ ਸੱਦਿਆ ਗਿਆ