Welcome to Canadian Punjabi Post
Follow us on

19

April 2019
ਮਨੋਰੰਜਨ

ਟ੍ਰੋਲਸ ਉੱਤੇ ਧਿਆਨ ਨਹੀਂ ਦਿੰਦੀ ਜਾਹਨਵੀ

February 04, 2019 08:06 AM

ਬਾਲੀਵੁੱਡ 'ਚ ਫਿਲਮ ‘ਧੜਕ’ ਨਾਲ ਡੈਬਿਊ ਕਰਨ ਵਾਲੀ ਜਾਹਨਵੀ ਛੇਤੀ ਹੀ ਕਰਣ ਜੌਹਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ‘ਤਖਤ’ ਵਿੱਚ ਕੰਮ ਕਰਦੀ ਨਜ਼ਰ ਆਏਗੀ। ਘੱਟ ਸਮੇਂ ਵਿੱਚ ਹੀ ਉਸ ਨੂੰ ਅਹਿਸਾਸ ਹੋ ਚੁੱਕਾ ਹੈ ਕਿ ਫਿਲਮ ਨਗਰੀ ਵਿੱਚ ਟਿਕਣਾ ਹੈ ਤਾਂ ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖਣਾ ਪਵੇਗਾ।
ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਜਾਹਨਵੀ ਨੇ ਪਿੱਛੇ ਜਿਹੇ ਦੱਸਿਆ ਕਿ ਕੋਈ ਅਜਿਹਾ ਦਿਨ ਨਹੀਂ ਹੁੰਦਾ, ਜਦੋਂ ਉਸ ਨੂੰ ਟ੍ਰੋਲਸ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਸ ਦਾ ਕਹਿਣਾ ਹੈ, ‘ਇਹ ਮੈਨੂੰ ਪਹਿਲਾਂ ਬਹੁਤ ਜ਼ਿਆਦਾ ਪ੍ਰੇਸ਼ਾਨ ਕਰਦਾ ਸੀ। ਉਹ ਜੋ ਵੀ ਕਹਿੰਦੇ ਸਨ, ਮੈਂ ਉਸ ਦੇ ਆਧਾਰ 'ਤੇ ਖੁਦ ਦਾ ਮੁਲਾਂਕਣ ਕਰਦੀ ਸੀ, ਪਰ ਬਾਅਦ 'ਚ ਮੈਨੂੰ ਇਸ ਦਾ ਅਹਿਸਾਸ ਹੋਇਆ ਕਿ ਇਹ ਤਾਂ ਸਿਰਫ ਸ਼ੱਕੀ ਹਕੀਕਤ ਹੈ। ਸੋਸ਼ਲ ਮੀਡੀਆ ਤੁਹਾਨੂੰ ਬਹੁਤ ਪ੍ਰੇਸ਼ਾਨ ਕਰ ਸਕਦਾ ਹੈ। ਭਾਵੇਂ ਮੈਂ ਇਸ 'ਤੇ ਕੰਮ ਕਰ ਰਹੀ ਹਾਂ, ਮੈਂ ਇਸ ਬਾਰੇ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੀ।”

Have something to say? Post your comment