Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਸੰਪਾਦਕੀ

ਕੀ ਰਾਹਤ ਦਾ ਰਾਹ ਖੋਲੇਗਾ ਕੌਸਟਕੋ ਨੂੰ ਹੋਇਆ ਜੁਰਮਾਨਾ?

February 04, 2019 07:58 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਸਰਕਾਰ ਨੇ ਅਮਰੀਕਨ ਮਲਟੀਨੈਸ਼ਨਲ ਕੰਪਨੀ ਕੌਸਟਕੋ ਨੂੰ 7 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਹੈ ਕਿਉਂਕਿ ਉਸਨੂੰ ਆਪਣੀਆਂ ਫਾਰਮੇਸੀਆਂ ਵਿੱਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਰਿਸ਼ਵਤ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਵਾਲਮਾਰਟ ਤੋਂ ਬਾਅਦ ਵਿਸ਼ਵ ਦੀ ਸੱਭ ਤੋਂ ਵੱਡੀ ਰੀਟੇਲ ਕੰਪਨੀ ਕੌਸਟਕੋ ਦਾ ਉਗਰਾਹੇ ਗਏ ਧਨ ਦੇ ਹਿਸਾਬ ਤੋਂ ਫਾਰਚਿਊਨ 500 ਕੰਪਨੀਆਂ ਵਿੱਚ 15ਵਾਂ ਨੰਬਰ ਹੈ। ਅਜਿਹੀ ਨਾਮਵਰ ਕੰਪਨੀ ਬਾਰੇ ਕੀਤੀ ਜਾਂਚ ਵਿੱਚ ਆਇਆ ਹੈ ਕਿ ਉਂਟੇਰੀਓ ਵਿੱਚ ਦੋ ਦਰਜਨ ਤੋਂ ਵੱਧ ਕੌਸਟਕੋ ਦੇ ਹੋਲਸੇਲ ਸਟੋਰਾਂ ਵਿੱਚ ਚੱਲਦੀਆਂ ਫਾਰਮੇਸੀਆਂ ਨੇ ਜੈਨੇਰਿਕ ਡਰੱਗ ਬਣਾਉਣ ਵਾਲੀ ਕੰਪਨੀ CWC Pharmacies Ontario Ltd ਤੋਂ 7.2 ਮਿਲੀਅਨ ਡਾਲਰ ਦੀ ਰਿਸ਼ਵਤ ਹਾਸਲ ਕੀਤੀ ਤਾਂ ਜੋ ਕੁੱਝ ਖਾਸ ਕੰਪਨੀਆਂ ਦੇ ਜੈਨੇਰਿਕ ਡਰੱਗਾਂ ਨੂੰ ਪ੍ਰੋਮੋਟ ਕੀਤਾ ਜਾ ਸਕੇ। ਇਹ ਰਿਸ਼ਵਤ 2013 ਤੋਂ 2015 ਦੇ ਅਰਸੇ ਦੌਰਾਨ ਲਈ ਗਈ।

 

ਜੈਨੇਰਿਕ ਡਰੱਗ ਜਾਂ ਦਵਾਈਆਂ ਉਹ ਹੁੰਦੀਆਂ ਹਨ ਜਿਹੜੀਆਂ ਵਿੱਚ ਬਰਾਂਡ ਨੇਮ ਵਾਲੀਆਂ ਦਵਾਈਆਂ ਦੇ ਸਾਰੇ ਗੁਣ ਹੁੰਦੇ ਹਨ ਪਰ ਸਸਤੀਆਂ ਹੁੰਦੀਆਂ ਹਨ ਕਿਉਂਕਿ ਕੰਪਨੀ ਨੂੰ ਇਹ ਦਵਾਈਆਂ ਦੇ ਨੁਸਖੇ ਤਿਆਰ ਕਰਨ ਅਤੇ ਮਾਰਕੀਟ ਕਰਨ ਦੇ ਖਰਚੇ ਨਹੀਂ ਉਠਾਉਣੇ ਪੈਂਦੇ। ਉਂਟੇਰੀਓ ਦੇ ਕਨੂੰਨ ਮੁਤਾਬਕ ਫਾਰਮੇਸੀਆਂ ਡਰੱਗ ਬਣਾਉਣ ਵਾਲੀਆਂ ਕੰਪਨੀਆਂ ਤੋਂ ਉਹਨਾਂ ਦੇ ਡਰੱਗ ਆਪਣੇ ਸਟੋਰਾਂ ਵਿੱਚ ਰੱਖਣ ਬਦਲੇ ਪੈਸੇ ਨਹੀਂ ਲੈ ਕੇ ਸਕਦੀਆਂ ਜਿਸਨੂੰ ਕਿੱਕਬੈਕ ਆਖਿਆ ਜਾਂਦਾ ਹੈ।

 ਅਸਲ ਵਿੱਚ ਕੌਸਟਕੋ ਦੇ ਇੱਕ ਸੇਲਜ਼ ਮੈਨ ਟੋਨੀ ਗੈਜਲੀਸ ਨੇ ਕੰਪਨੀ ਦੇ ਦੋ ਸੀਨੀਅਰ ਫਰਮਾਸਿਸਟਾਂ ਨੂੰ ਰੈਨਬੈਕਸੀ ਦੇ ਡਰੱਗ ਵੇਚਣ ਬਦਲੇ ਰਿਸ਼ਵਤ ਲੈਣ ਦੀ ਗੱਲਬਾਤ ਕਰਦੇ ਸੁਣ ਲਿਆ ਸੀ। ਟੋਨੀ ਨੇ ਆਪਣੇ ਸੀਨੀਅਰਾਂ ਦੇ ਗੈਰ ਪ੍ਰੋਫੈਸ਼ਨਲ ਵਤੀਰੇ ਬਾਰੇ ਫਰਮਾਸਿ ਪ੍ਰੋਫੈਸ਼ਨ ਨੂੰ ਲਾਇਸੰਸ ਕਰਨ ਵਾਲੇ ਉਂਟੇਰੀਓ ਕਾਲਜ ਆਫ ਫਰਮਾਸਿਸਟ ਕੋਲ ਸਿ਼ਕਾਇਤ ਕਰ ਦਿੱਤੀ ਸੀ। ਕਾਲਜ ਆਫ ਫਰਮਾਸਿਸਟ ਨੇ ਕੌਸਟਕੋ ਦੇ ਦੋਵਾਂ ਸੀਨੀਅਰ ਫਰਮਾਸਿਸਟਾਂ ਨੂੰ ਪ੍ਰੋਫੈਸ਼ਨਲ ਵਤੀਰੇ ਦੀ ਉਲੰਘਣਾ ਕਰਦੇ ਪਾਇਆ ਅਤੇ ਉਹਨਾਂ ਨੂੰ 20-20 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ। ਇਸਤੋਂ ਇਲਾਵਾ ਕਾਲਜ ਨੂੰ ਵੀ 30 ਹਜ਼ਾਰ ਡਾਲਰ ਅਦਾ ਕਰਨ ਦੇ ਹੁਕਮ ਦਿੱਤੇ। ਕਾਲਜ ਆਫ ਫਰਮਾਸਿਸਟ ਦਾ ਫੈਸਲਾ ਉਂਟੇਰੀਓ ਸਰਕਾਰ ਦੀ ਜਾਂਚ ਵਿੱਚ ਵੀ ਸਹਾਈ ਹੋਇਆ।

 ਕੌਸਟਕੋ ਦਾ ਕੇਸ ਸਾਡਾ ਧਿਆਨ ਜੈਨੇਰਿਕ ਡਰੱਗਾਂ ਦੀ ਸਾਰਥਕਤਾ ਅਤੇ ਆਮ ਕੈਨੇਡੀਅਨ ਨੂੰ ਸਿਹਤ ਸਲਾਮਤੀ ਲਈ ਲੋੜੀਂਦੀਆਂ ਦਵਾਈਆਂ ਖਰੀਦਣ ਵਿੱਚ ਆਉਂਦੀ ਸਮੱਸਿਆ ਵੱਲ ਲੈ ਕੇ ਜਾਂਦਾ ਹੈ। ਫਰਵਰੀ 2018 ਵਿੱਚ ‘ਯੂ ਬੀ ਸੀ’ ਸਕੂਲ ਆਫ ਪਾਪੂਲੇਸ਼ਨ ਐਂਡ ਪਬਲਿਕ ਹੈਲਥ ਵੱਲੋਂ ਇੱਕ ਸਟੱਡੀ ਕੀਤੀ ਗਈ। ਇਸ ਸਟੱਡੀ ਵਿੱਚ ਸਾਹਮਣੇ ਆਇਆ ਕਿ ਸਾਲ 2016 ਵਿੱਚ ਕੈਨੇਡਾ ਵਿੱਚ 10 ਲੱਖ ਵਿਅਕਤੀਆਂ ਨੂੰ ਲੋੜੀਂਦੀਆਂ ਦਵਾਈਆਂ ਖਰੀਦਣ ਲਈ ਖਾਣੇ ਅਤੇ ਹੀਟਿੰਗ ਵਰਗੇ ਜੀਵਨ ਦੇ ਬੁਨਿਆਦੀ ਖਰਚਿਆਂ ਦੀ ਕੁਰਬਾਨੀ ਦੇਣੀ ਪਈ। ਗਰੀਬੀ ਨਾਲ ਜੂਝ ਰਹੇ ਲੋਕਾਂ ਵਾਸਤੇ ਜੈਨੇਰਿਕ ਡਰੱਗ ਬਹੁਤ ਸਹਾਈ ਹੁੰਦੇ ਹਨ ਪਰ ਤਾਂ ਜੇ ਉਹ ਕੌਸਟਕੌ ਵਰਗੀਆਂ ਕੰਪਨੀਆਂ ਦੇ ਲਾਲਚ ਦੀ ਬਲੀ ਨਾ ਚੜਨ।

ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਇੱਕ ਹੋਰ ਰਿਪੋਰਟ ਮੁਤਾਬਕ ਵਿਕਸਿਤ ਮੁਲਕਾਂ ਦੇ ਮੁਕਾਬਲੇ ਕੈਨੇਡਾ ਵਿੱਚ ਜੈਨੇਰਿਕ ਡਰੱਗ ਬਹੁਤ ਮਹਿੰਗੇ ਹਨ। ਇਸਦਾ ਇੱਕ ਕਾਰਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਫਾਰਮੇਸੀਆਂ ਨੂੰ ਰਿਸ਼ਵਤ ਦੇਣਾ ਹੈ। ਕੈਨੇਡਾ ਵਿੱਚ ਹਰ ਸਾਲ ਤਕਰੀਬਨ 6 ਬਿਲੀਅਨ ਡਾਲਰ ਦੇ ਜੈਨੇਰਿਕ ਡਰੱਗ ਵੇਚੇ ਜਾਂਦੇ ਹਨ ਜਿਹਨਾਂ ਦਾ ਲਗਭੱਗ ਅੱਧਾ ਹਿੱਸਾ (50%) ਕਿੱਕਬੈਕਾਂ ਦੀ ਭੇਟਾ ਚੜ ਜਾਂਦਾ ਹੈ। ਮਿਸਾਲ ਵਜੋਂ ਰੈਨਬੈਕਸੀ ਨੇ CWC Pharmacies Ontario Ltd  ਰਾਹੀਂ ਕੌਸਟਕੋ ਵਿੱਚ ਆਪਣੇ ਡਰੱਗ ਵੇਚਣ ਲਈ 6 ਮਿਲੀਅਨ ਡਾਲਰ ਦੀ ਰਿਸ਼ਵਤ ਦੇਣੀ ਸੀ। ਇਵੇਂ ਹੀ ਥੋੜਾ ਅਰਸਾ ਪਹਿਲਾਂ ਦਵਾਈਆਂ ਬਣਾਉਣ ਵਾਲੀ ਕੰਪਨੀ ੰਚਖੲਸਸੋਨ ਛਅਨਅਦਅ ਦਾ ਕੇਸ ਸਾਹਮਣੇ ਆਇਆ ਸੀ ਜਿਸ ਵਿੱਚ ਕੰਪਨੀ ਦੇ ਅਹੁਦੇਦਾਰ ਫਾਰਮੇਸੀਆਂ ਨੂੰ ਡਰੱਗ ਵੇਚਣ ਬਦਲੇ 50% ਤੱਕ ਕਿੱਕਬੈਕ ਦੇਣ ਨੂੰ ਤਿਆਰ ਸਨ।

 ਇੱਥੇ 2013 ਵਿੱਚ ਸੁਪਰੀਮ ਕੋਰਟ ਦੇ ਉਸ ਕੇਸ ਬਾਰੇ ਫੈਸਲੇ ਦਾ ਜਿ਼ਕਰ ਕਰਨਾ ਬਣਦਾ ਹੈ ਜਿਸ ਵਿੱਚ ਉਂਟੇਰੀਓ ਸਰਕਾਰ ਦੇ ਫਾਰਮੇਸੀਆਂ ਨੂੰ ਰਿਸ਼ਵਤ ਨਾ ਲੈਣ ਬਾਰੇ ਬਣੇ ਕਨੂੰਨ ਨੂੰ ਚੁਣੌਤੀ ਦਿੱਤੀ ਗਈ ਸੀ। ਸੁਪਰੀਮ ਕੋਰਟ ਨੇ ਚੁਣੌਤੀ ਨੂੰ ਖਾਰਜ ਕਰਦੇ ਹੋਏ ਕਿਹਾ ਸੀ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਫਾਰਮੇਸੀਆਂ ਨੂੰ ਪੈਸੇ ਦੇ ਕੇ ਦਵਾਈਆਂ ਵੇਚਣ ਲਈ ਲਾਲਚ ਦੇਣਾ ਸ਼ਰਮਨਾਕ ਵਰਤਾਰਾ ਹੈ। ਹੁਣ ਵੇਖਣਾ ਹੋਵੇਗਾ ਕਿ ਕੀ ਉਂਟੇਰੀਓ ਸਰਕਾਰ ਵੱਲੋਂ ਕੌਸਟਕੋ ਨੂੰ ਕੀਤਾ ਗਿਆ ਜੁਰਮਾਨਾ ਇਸ ਨਾਮੁਰਾਦ ਰੁਝਾਨ ਨੂੰ ਰੋਕਣ ਵਿੱਚ ਸਹਾਈ ਹੋਵੇਗਾ ਜਾਂ ਲੈਣ ਦੇਣ ਦੀ ਇਹ ਗੰਧਲੀ ਨਦੀ ਇੰਝ ਹੀ ਵਹਿੰਦੀ ਰਹੇਗੀ?

Have something to say? Post your comment