Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਦੁਰਲੱਭ ਮੱਛੀ ਮਿਲਦੇ ਸਾਰ ਸੁਨਾਮੀ ਦੀ ਦਹਿਸ਼ਤ ਪਈ

February 04, 2019 07:40 AM

ਟੋਕੀਓ, 3 ਫਰਵਰੀ (ਪੋਸਟ ਬਿਊਰੋ)- ਜਾਪਾਨ 'ਚ ਇੱਕ ਦੁਰਲੱਭ ਮੱਛੀ ਓਰਫਿਸ਼ ਵਿਖਾਈ ਦੇਣ ਦੇ ਨਾਲ ਹੀ ਲੋਕਾਂ 'ਚ ਤਬਾਹ ਕਰਨ ਵਾਲੇ ਭੂਚਾਲ ਅਤੇ ਸੁਨਾਮੀ ਬਾਰੇ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਗਹਿਰੇ ਸਮੁੰਦਰ ਵਿੱਚ ਮਿਲਣ ਵਾਲੀਆਂ ਇਨ੍ਹਾਂ ਮੱਛੀਆਂ ਦਾ ਬਾਹਰ ਆਉਣਾ ਭੂਚਾਲ ਤੇ ਸੁਨਾਮੀ ਦੀਆਂ ਸੂਚਕ ਹੈ।
ਖਬਰ ਏਜੰਸੀ ਸੀ ਐੱਨ ਐੱਨ ਦੇ ਮੁਤਾਬਕ ਟੋਯਾਮਾ ਸੂਬੇ ਦੇ ਤੱਟੀ ਇਲਾਕੇ ਵਿੱਚ ਬੀਤੇ ਸ਼ੁੱਕਰਵਾਰ ਜਾਲ ਵਿੱਚ ਦੋ ਓਰਫਿਸ਼ ਮੱਛੀਆਂ ਫਸ ਗਈਆਂ। ਇਸ ਸੀਜ਼ਨ 'ਚ ਹਾਲੇ ਤੱਕ ਕੁੱਲ ਸੱਤ ਓਰਫਿਸ਼ ਮਿਲ ਚੁੱਕੀਆਂ ਹਨ। ਇਸ ਹਫਤੇ ਦੇ ਸ਼ੁਰੂ ਵਿੱਚ 3.2 ਮੀਟਰ ਲੰਬੀ ਇੱਕ ਓਰਫਿਸ਼ ਰੁੜ੍ਹ ਕੇ ਟੋਯਾਮਾ ਬੇ ਤਟ ਉਤੇ ਪਹੁੰਚੀ ਸੀ ਅਤੇ ਚਾਰ ਮੀਟਰ ਲੰਬੀ ਇੱਕ ਹੋਰ ਓਰਫਿਸ਼ ਇਮਿਜੂ ਇਲਾਕੇ ਵਿੱਚ ਜਾਲ 'ਚ ਫਸੀ ਸੀ। ਓਰਫਿਸ਼ ਮੱਛੀਆਂ ਸਮੰੁਦਰ 'ਚ 200 ਮੀਟਰ ਤੋਂ ਲੈ ਕੇ ਇੱਕ ਹਜ਼ਾਰ ਮੀਟਰ ਦੀ ਡੂੰਘਾਈ 'ਚ ਰਹਿੰਦੀਆਂ ਹਨ। ਇਨ੍ਹਾਂ ਦੀ ਚਮੜੀ ਚਾਂਦੀ ਵਾਂਗ ਚਮਕੀਲੀ ਹੁੰਦੀ ਹੈ।
ਉਜੂ ਅਕੁਏਰੀਅਮ ਦੇ ਮੁਖੀ ਕਾਜੂਸਾ ਸੈਬਾ ਨੇ ਕਿਹਾ, ਇਸ ਅਨੁਮਾਨ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਓਰਫਿਸ਼ ਦਾ ਨਜ਼ਰ ਆਉਣਾ ਕਿਸੇ ਵੱਡੇ ਭੂਚਾਲ ਦਾ ਸੰਕੇਤ ਹੈ, ਪਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਸਕਦੇ। ਇਨ੍ਹਾਂ ਦੇ ਦਿਸਣ ਦੀ ਇੱਕ ਵਜ੍ਹਾ ਗਲੋਬਲ ਵਾਰਮਿੰਗ ਵੀ ਹੋ ਸਕਦੀ ਹੈ। ਕਿਓਦੋ ਨਿਊਜ਼ ਮੁਤਾਬਕ 2011 ਵਿੱਚ ਆਏ ਫੁਕੂਸ਼ੀਮਾ ਭੂਚਾਲ ਤੋਂ ਕੁਝ ਸਮਾਂ ਪਹਿਲਾਂ ਇੱਕ ਦਰਜਨ ਓਰਫਿਸ਼ ਰੁੜ੍ਹ ਕੇ ਜਾਪਾਨ ਦੇ ਤਟ 'ਤੇ ਪਹੁੰਚੀਆਂ ਸਨ। ਇਸ ਭੂਚਾਲ ਕਾਰਨ ਸੁਨਾਮੀ ਆਈ ਸੀ ਜਿਸ 'ਚ ਕਰੀਬ 20 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ