Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਅਮਰੀਕਾ ਵਿੱਚ ਚੀਨੀ ਲੋਕਾਂ ਦੇ ‘ਜਨਮ ਟੂਰਿਜ਼ਮ ਕਾਰੋਬਾਰ' ਦਾ ਪਰਦਾ ਫਾਸ਼

February 03, 2019 01:58 AM

ਵਾਸ਼ਿੰਗਟਨ, 2 ਫਰਵਰੀ (ਪੋਸਟ ਬਿਊਰੋ)- ਗਰਭਵਤੀ ਚੀਨੀ ਔਰਤਾਂ ਨੂੰ ਬੱਚਿਆਂ ਨੂੰ ਜਨਮ ਦੇਣ ਲਈ ਅਮਰੀਕਾ ਵਿੱਚ ਦਾਖਲ ਕਰਾਉਣ ਵਾਲੇ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਅਮਰੀਕਾ ਵਿੱਚ ਬੱਚਿਆਂ ਨੂੰ ਜਨਮ ਦੇਣ ਨਾਲ ਉਨ੍ਹਾਂ ਨੂੰ ਖੁਦ ਹੀ ਏਥੋਂ ਦੀ ਨਾਗਰਿਕਤਾ ਦੇ ਸਾਰੇ ਲਾਭ ਮਿਲ ਜਾਂਦੇ ਹਨ।
ਅਜਿਹੀ ਇਕ ‘ਯੂ ਵਿਨ ਯੂ ਐਸ ਏ’ ਨਾਮ ਦੀ ਮੁਹਿੰਮ ਚਲਾਉਣ ਵਾਲੀ 41 ਸਾਲਾ ਡੋਂਗਯੁਆਨ ਲੀ ਨੇ ਇਸ ਕਾਰੋਬਾਰ ਤੋਂ ਲੱਖਾਂ ਰੁਪਏ ਕਮਾਏ ਸਨ। ਚੀਨੀ ਔਰਤਾਂ ਕੈਲੀਫੋਰਨੀਆ ਤੱਕ ਜਾਣ ਲਈ ਉਸ ਨੂੰ 40,000 ਤੋਂ ਲੈ ਕੇ 80,000 ਡਾਲਰ ਤੱਕ ਦਿੰਦੀਆਂ ਹਨ। ਇਹ ਔਰਤਾਂ ਇਥੇ ਸਹੂਲਤਾਂ ਭਰਪੂਰ ਅਪਾਰਟਮੈਂਟ ਵਿੱਚ ਰਹਿੰਦੀਆਂ ਹਨ ਅਤੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਲੀ ਨੂੰ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ। ਉਹ ਉਨ੍ਹਾਂ 20 ਲੋਕਾਂ ਵਿੱਚੋਂ ਇਕ ਹੈ, ਜਿਸ ਨੂੰ ਪਹਿਲੀ ਫੈਡਰਲ ਕਾਰਵਾਈ ਵਿੱਚ ‘ਜਨਮ ਟੂਰਿਜ਼ਮ ਕਾਰੋਬਾਰ' ਦਾ ਦੋਸ਼ੀ ਸਾਬਤ ਹੋ ਗਿਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਲੀ ਸੈਂਕੜੇ ਗਰਭਵਤੀ ਔਰਤਾਂ ਨੂੰ ਅਮਰੀਕਾ ਲਿਆਈ। ਉਹ ਉਨ੍ਹਾਂ ਨੂੰ ਇਸ ਗੱਲ ਦੀ ਸਿਖਲਾਈ ਦਿੰਦੀ ਹੈ ਕਿ ਕਿਵੇਂ ਅਮਰੀਕਾ ਵਿੱਚ ਦਾਖਲ ਹੋਇਆ ਜਾ ਸਕਦਾ ਹੈ। ‘ਯੂ ਐਸ ਏ ਹੈਪੀ ਬੇਬੀ' ਚਲਾਉਣ ਵਾਲੇ ਜਿੰਗ ਡੋਂਗ (42) ਅਤੇ ਮਾਈਕਲ ਵੇਈ ਯੂਹ ਲਿਊ (53) ਨੂੰ ਵੀ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗਰਭ ਅਵਸਥਾ ਦੇ ਦੌਰਾਨ ਅਮਰੀਕਾ ਆਉਣਾ ਗੈਰ ਕਾਨੂੰਨੀ ਨਹੀਂ ਹੈ, ਪਰ ਇਸ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ। ਅਮਰੀਕੀ ਨਾਗਰਿਕਤਾ ਪਾਉਣ ਵਾਲੇ ਬੱਚਿਆਂ ਨੂੰ ਮੁਫਤ ਜਨਤਕ ਸਿੱਖਿਆ ਮਿਲ ਸਕਦੀ ਹੈ ਅਤੇ ਕੁਝ ਸਾਲਾਂ ਬਾਅਦ ਉਹ ਆਪਣੇ ਮਾਤਾ ਪਿਤਾ ਨੂੰ ਲਿਆਉਣ ਵਿੱਚ ਮਦਦ ਕਰ ਸਕਦੇ ਹਨ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰੋਬਾਰ ਨਾਲ ਸੁਰੱਖਿਆ ਨੂੰ ਵੀ ਖਤਰਾ ਹੈ ਕਿਉਂਕਿ ਇਨ੍ਹਾਂ ਵਿੱਚ ਕੁਝ ਚੀਨ ਸਰਕਾਰ ਲਈ ਕੰਮ ਕਰਦੇ ਲੋਕ ਆਪਣੇ ਬੱਚਿਆਂ ਲਈ ਅਮਰੀਕੀ ਨਾਗਰਿਕਤਾ ਲੈ ਸਕਦੇ ਹਨ ਜੋ ਅਮਰੀਕਾ ਵਾਪਸ ਆ ਸਕਦੇ ਹਨ ਤੇ ਇਕ ਵਾਰ ਫਿਰ ਜਦੋਂ ਉਹ 21 ਸਾਲ ਦੇ ਹੋ ਜਾਣਗੇ ਤਾਂ ਉਹ ਆਪਣੇ ਮਾਤਾ ਪਿਤਾ ਨੂੰ ਗ੍ਰੀਨ ਕਾਰਡ 'ਤੇ ਅਮਰੀਕਾ ਲਿਆ ਸਕਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿ ਦਾ ਆਜ਼ਾਦੀ ਦਿਨ: ਇਮਰਾਨ ਖਾਨ ਦੇ ਉਚੇਚੇ ਭਾਸ਼ਣ ਤੋਂ ਭਾਰਤ ਸਰਕਾਰ ਦੇ ਐਕਸ਼ਨ ਦਾ ਡਰ ਝਲਕਦਾ ਰਿਹਾ
ਹਾਂਗ ਕਾਂਗ ਦੀ ਆਗੂ ਲੇਮ ਨੇ ਕਿਹਾ: ਖਿੱਲਰਨ ਦੇ ਰਸਤੇ ਉੱਤੇ ਹੈ ਦੇਸ਼
ਭਾਰਤ ਵੱਲੋਂ ਹਾਂਗਕਾਂਗ ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਜਾਰੀ
17 ਦੇਸ਼ਾਂ ਵਿੱਚ ਉਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਯੂ ਐਨ ਜਾਂਚ ਕਰ ਰਿਹੈ
ਡੋਨਾਲਡ ਟਰੰਪ ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ
ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ
ਅਮਰੀਕੀ ‘ਡੇਅ ਕੇਅਰ ਸੈਂਟਰ’ ਵਿੱਚ ਅੱਗ ਨਾਲ ਪੰਜ ਬੱਚਿਆਂ ਦੀ ਮੌਤ
ਮਿਆਂਮਾਰ 'ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 56 ਹੋਈ
ਯੂ ਐੱਨ ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਵਿਰੁੱਧ ਪਾਕਿ ਨਾਗਰਿਕ ਭੜਕਿਆ
ਪਾਕਿ ਦੇ ਮੰਤਰੀ ਨੇ ਭਾਰਤ ਦੇ ਪੰਜਾਬੀ ਫੌਜੀਆਂ ਨੂੰ ਭਾਰਤ ਦੇ ਵਿਰੋਧ ਲਈ ਉਕਸਾਇਆ