Welcome to Canadian Punjabi Post
Follow us on

25

April 2019
ਟੋਰਾਂਟੋ/ਜੀਟੀਏ

ਕੈਨੇਡਾ ਦੀ ਨਵੀਂ ਫ਼ੂਡ ਗਾਈਡ ਸ਼ਲਾਘਾ ਜੋਗ : ਸੋਨੀਆ ਸਿੱਧੂ

February 01, 2019 08:16 AM

ਬਰੈਂਪਟਨ, - ਫ਼ੂਡ ਗਾਈਡ ਖਾਣ-ਪੀਣ ਦੇ ਪਦਾਰਥਾਂ ਦੀ ਚੋਣ ਕਰਨ ਵਿਚ ਸਾਡੀ ਸਹਾਇਤਾ ਕਰਦੀ ਹੈ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰਦੇ ਰਹੇ ਹਨ। ਪ੍ਰੰਤੂ, ਹੁਣ ਪਤਾ ਲੱਗਾ ਹੈ ਕਿ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਸਾਡੀ ਸਿਹਤ ਲਈ ਕਿੰਨੀਆਂ ਮਹੱਤਵਪੂਰਨ ਹਨ। ਆਪਣੇ ਕੰਮਾਂ-ਕਾਜਾਂ ਵਿਚ ਰੁੱਝੇ ਹੋਏ ਕੰੇਨੇਡਾ-ਵਾਸੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਪੌਸ਼ਟਿਕ ਖਾਧ-ਪਦਾਰਥਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਜਿਸ ਉੱਪਰ ਉਹ ਪੂਰਨ ਭਰੋਸਾ ਕਰ ਸਕਣ।
ਬੀਤੇ ਦਿਨੀਂ ਲਾਂਚ ਕੀਤੀ ਗਈ ਕੈਨੇਡਾ ਦੀ ਨਵੀਂ ਫ਼ੂਡ-ਗਾਈਡ ਨੂੰ ਤਿਆਰ ਕਰਨ ਲਈ ਸਰਕਾਰ ਨੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਆਲ ਪਾਰਟੀ ਡਾਇਬੇਟੀਜ਼ ਕਾੱਕਸ ਦੀ ਚੇਅਰਪਰਸਨ ਵਜੋਂ 2017 ਵਿਚ ਹਫ਼ਤਾ-ਭਰ ਚਲਾਈ ਗਈ ਕੌਮੀ ਪੱਧਰ ਦੀ ਮੁਹਿੰਮ ਵਿਚ ਪੌਸ਼ਟਿਕ ਆਹਾਰ ਸਬੰਧੀ ਲੋਕਾਂ ਨਾਲ ਹੋਈ ਗੱਲਬਾਤ ਦੇ ਸਿੱਟਿਆਂ ਨੂੰ ਆਧਾਰ ਬਣਾਇਆ ਗਿਆ ਹੈ।
ਇਹ ਨਵੀਂ ਫ਼ੂਡ-ਗਾਈਡ ਆਨ-ਲਾਈਨ ਉਪਲੱਭਧ ਹੈ ਅਤੇ ਇਹ ਆਮ ਲੋਕਾਂ ਦੀਆਂ ਵੱਖ-ਵੱਖ ਖਾਧ-ਪਦਾਰਥਾਂ ਦੀ ਚੋਣ ਦੀ ਲੋੜ ਪੂਰੀ ਕਰਨ, ਇਸ ਸਬੰਧੀ ਸਰਕਾਰੀ ਪਾਲਸੀਆਂ ਬਨਾਉਣ ਵਾਲਿਆਂ ਅਤੇ ਸਿਹਤ ਨਾਲ ਸਬੰਧਿਤ ਪ੍ਰੋਫ਼ੈਨਲਾਂ ਸਾਰਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਸਹਾਈ ਹੋਵੇਗੀ। ਇਸ ਵਿਚ 'ਮੋਬਾਇਲ ਫ਼ਰੈਂਡਲੀ ਵੈੱਬ' ਵੀ ਮੌਜੂਦ ਹੈ ਜੋ ਕੈਨੇਡਾ-ਵਾਸੀਆਂ ਨੂੰ ਕਿਧਰੇ ਵੀ ਅਤੇ ਕਿਸੇ ਸਮੇਂ ਵੀ ਵਧੀਆ ਪੌਸ਼ਟਿਕ ਖਾਣਾ ਖਾਣ ਲਈ ਉਤਸ਼ਾਹਿਤ ਕਰਦੀ ਹੈ।
ਇਸ ਨਵੀਂ ਫ਼ੂਡ ਗਾਈਡ ਵਿਚ ਕੈਨੇਡਾ-ਵਾਸੀਆਂ ਲਈ ਖਾਣੇ ਦੀ ਚੋਣ ਬਾਰੇ ਹੇਠ ਲਿਖੇ ਸਾਰਥਿਕ ਮਸ਼ਵਰੇ ਸ਼ਾਮਲ ਹਨ:
ਬਹੁਤ ਸਾਰੀਆਂ ਸਬਜ਼ੀਆਂ ਤੇ ਫਲ ਖਾਣੇ।
ਪ੍ਰੋਟੀਨ ਭਰਪੂਰ ਖਾਧ-ਪਦਾਰਥ ਸੇਵਨ ਕਰਨੇ।
ਛਿਲਕੇ ਸਮੇਤ ਅਨਾਜ (ੱਹੋਲੲ ਘਰਅਨਿ) ਦੀ ਵਰਤੋਂ ਕਰਨਾ
ਪੀਣ ਲਈ ਪਾਣੀ ਦਾ ਪ੍ਰਯੋਗ ਕਰਨਾ।
ਪੌਸ਼ਟਿਕ ਖ਼ੁਰਾਕ ਆਮ ਖਾਣ-ਪੀਣ ਨਾਲੋਂ ਵਧੇਰੇ ਮਹੱਤਵਪੂਰਨ ਹੈ ਅਤੇ ਇਹ ਫ਼ੂਡ ਗਾਈਡ ਕੈਨੇਡਾ-ਵਾਸੀਆਂ ਨੂੰ ਇਨ੍ਹਾਂ ਨੁਕਤਿਆਂ ਵੱਲ ਪ੍ਰੇਰਿਤ ਕਰਦੀ ਹੈ:
ਖਾਣਾ ਜਿ਼ਆਦਾ ਵਾਰੀ ਬਣਾਓ, ਭਾਵ ਬੇਹਾ ਖਾਣਾ ਨਾ ਖਾਓ।
ਖਾਣਾ ਮਜ਼ੇ ਨਾਲ ਖਾਓ ਅਤੇ ਖਾਣ ਸਮੇਂ ਕਾਹਲੀ ਨਾ ਕਰੋ।
ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਸੇਚੇਤ ਰਹੋ।
ਦੂਸਰਿਆਂ ਨਾਲ ਮਿਲ ਕੇ ਖਾਣਾ ਖਾਓ।
ਇਹ ਨਵੀਂ ਕੈਨੇਡਾ ਫ਼ੂਡ ਗਾਈਡ ਸਮੂਹ ਕੈਨੇਡਾ-ਵਾਸੀਆਂ ਲਈ ਹੈ। ਹੈੱਲਥ ਕੈਨੇਡਾ ਇਹ ਯਕੀਨੀ ਬਨਾਉਣਾ ਚਾਹੁੰਦਾ ਹੈ ਕਿ ਇਸ ਵਿਚ ਸਮਾਜ ਦੇ ਸਾਰੇ ਵਰਗਾਂ ਜਿਨ੍ਹਾਂ ਵਿਚ ਕੈਨੇਡਾ ਦੇ ਪੁਰਾਣੇ ਵਸਨੀਕ ਵੀ ਸ਼ਾਮਲ ਹਨ, ਦੇ ਲਈ ਖਾਣੇ ਪ੍ਰਤੀ ਜਾਣਕਾਰੀ ਸ਼ਾਮਲ ਹੋਵੇ। ਇਸ ਦੇ ਨਾਲ ਹੀ ਇਸ ਸਬੰਧੀ ਹੈੱਲਥ ਕੈਨੇਡਾ ਤੇ ਇੰਡੀਜੀਨੀਅਸ ਸਰਵਿਸ ਕੈਨੇਡਾ ਫ਼ਸਟ ਨੇਸ਼ਨ, ਇਨੂਇਟ ਤੇ ਮੈਟੀਜ਼ ਦੇ ਨਾਲ ਮਿਲ ਕੇ ਕੰਮ ਰਹੇ ਹਨ। ਇਹ ਕੈਨੇਡਾ ਦੀ ‘ਹੈੱਲਥੀ ਈਟਿੰਗ ਸਟਰੈਟਿਜੀ’ ਦਾ ਅਨਿੱਖੜਵਾਂ ਅੰਗ ਹੈ ਜਿਸ ਦਾ ਮਕਸਦ ਸਾਰੇ ਕੈਨੇਡਾ-ਵਾਸੀਆਂ ਲਈ ਪੌਸ਼ਟਿਕ ਖਾਣੇ ਦੀ ਚੋਣ ਕਰਨਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਨੇ ਕਿਹਾ,"ਅਸੀਂ ਜਾਣਦੇ ਹਾਂ ਕਿ ਪੌਸ਼ਟਿਕ ਖਾਣਾ ਸਾਡੀ ਸਮੁੱਚੀ ਸਿਹਤ, ਖ਼ਾਸ ਤੌਰ 'ਤੇ ਡਾਇਬੇਟੀਜ਼ ਵਰਗੀ ਘਾਤਕ ਬੀਮਾਰੀ ਨਾਲ ਲੜਨ ਲਈ ਕਿੰਨਾ ਜ਼ਰੂਰੀ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਸ ਨਵੀਂ ਫ਼ੂਡ ਗਾਈਡ ਵਿਚ ਕੌਮੀ-ਪੱੱਧਰ 'ਤੇ ਲੋਕਾਂ ਨਾਲ ਹਫ਼ਤਾ-ਭਰ ਚੱਲੀ ਗੱਲਬਾਤ ਦੇ ਬਹੁਤ ਸਾਰੇ ਅੰਸ਼ ਸ਼ਾਮਲ ਕੀਤੇ ਗਏ ਹਨ। ਮੈਂ ਜਾਣਦੀ ਹਾਂ ਕਿ ਇਹ ਮਹੱਤਵਪੂਰਨ ਗਾਈਡ ਕੈਨੇਡਾ-ਵਾਸੀਆਂ ਨੂੰ ਸਹੀ ਖਾਣ-ਪਾਨ ਅਤੇ ਸਿਹਤਮੰਦ ਜੀਵਨ ਜਿਊਣ ਲਈ ਸਹਾਈ ਹੋਵੇਗੀ।"

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਭਗਤ ਸਿੰਘ ਬਰਾੜ ਸਮੇਤ ਤਿੰਨ ਸਿੱਖ ਕੈਨੇਡਾ ਦੀ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ
ਓਨਟਾਰੀਓ ਦੀ ਕਾਟੇਜ ਕੰਟਰੀ ਦੇ ਟਾਊਨ ਵੱਲੋਂ ਹੜ੍ਹਾਂ ਕਾਰਨ ਐਮਰਜੰਸੀ ਦਾ ਐਲਾਨ
ਪਬਲਿਕ ਹੈਲਥ ਕਟੌਤੀਆਂ ਦੇ ਐਲਾਨ ਤੋਂ ਬਾਅਦ ਟੋਰਾਂਟੋ ਤੇ ਪ੍ਰੋਵਿੰਸ ਦਰਮਿਆਨ ਖਿੱਚੋਤਾਣ ਵਧੀ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ‘ਤਰਕ ਅਤਰਕ’ ਉੱਪਰ ਹੋਈ ਗੋਸ਼ਟੀ
ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ ਮਈ ਦਿਵਸ ਦਾ ਪ੍ਰੋਗਰਾਮ 5 ਮਈ ਨੂੰ
ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ
ਡਾ: ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬ-ਰੂ ਪ੍ਰੋਗਰਾਮ
ਅਲਬਰਟਾ ਦੀਆਂ ਚੋਣਾਂ ਵਾਲੇ ਦਿਨ ਹੀ ਹੋ ਗਿਆ ਸੀ ਟਰੂਡੋ ਦੇ “ਗ੍ਰੈਂਡ ਬਾਰਗੇਨ” ਦਾ ਅੰਤ : ਕੇਨੀ