Welcome to Canadian Punjabi Post
Follow us on

20

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਹਮਬੋਲਟ ਬਰੌਂਕੋਸ ਹਾਦਸਾ: ਜਸਕੀਰਤ ਦੀ ਮੁਆਫੀ ਸਨਮੁਖ ਪੀੜਤਾਂ ਦਾ ਦੁੱਖ ਅਤੇ ਮੁਆਫੀ ਦਾ ਜਜ਼ਬਾ

February 01, 2019 08:12 AM

ਪੰਜਾਬੀ ਪੋਸਟ ਸੰਪਾਦਕੀ

“ਮੈਂ ਉਸਨੂੰ ਮੁਆਫ ਕਰਦੀ ਹਾਂ ਕਿਉਂਕਿ ਮੈਨੂੰ ਪਤਾ ਸੀ ਕਿ ਉਸਨੂੰ (ਜਸਕੀਰਤ ਸਿੰਘ ਸਿੱਧੂ) ਮੁਆਫ ਕਰ ਦੇਣਾ ਚਾਹੀਦਾ ਹੈ ਅਤੇ ਮੈਂ ਇਹ ਵੀ ਜਾਣਦੀ ਸੀ ਕਿ ਮੇਰੇ ਪਤੀ ਡਾਰਸੀ ਹੌਗਨ ਨੇ ਵੀ ਇਹੀ ਚਾਹਿਆ ਹੋਣਾ ਸੀ ਕਿ ਮੁਆਫੀ ਕਰ ਦਿੱਤਾ ਜਾਵੇ। ਮੇਰੀ ਈਸਾਈ ਧਰਮ ਦੀ ਸਿੱਖਿਆ ਵੀ ਇਹੀ ਦੱਸਦੀ ਹੈ ਕਿ ਮੁਆਫ਼ ਕਰਨਾ ਮਨੁੱਖਤਾ ਦਾ ਸੱਭ ਤੋਂ ਵੱਡਾ ਗੁਣ ਹੁੰਦਾ ਹੈ। ਮੈਂ ਇਹ ਵੀ ਜਾਣਦੀ ਹਾਂ ਕਿ ਜਸਕੀਰਤ ਤੋਂ ਗਲਤੀ ਨਾਲ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਰ ਉਸਨੇ ਇਹ ਜਾਣਬੁੱਝ ਕੇ ਨਹੀਂ ਕੀਤਾ। ਮੇਰੇ ਵੱਲੋਂ ਮੁਆਫ ਕਰਨ ਦਾ ਇੱਕ ਕਾਰਣ ਇਹ ਵੀ ਹੈ ਕਿ ਹੋਈਆਂ ਗਲਤੀਆਂ ਕਾਰਣ ਮੈਨੂੰ ਵੀ ਲੋਕਾਂ ਨੇ ਕਈ ਵਾਰ ਮੁਆਫ ਕੀਤਾ ਹੈ”।

 ਉਪਰੋਕਤ ਕੁੱਝ ਸ਼ਬਦ ਹਨ ਕ੍ਰਿਸਟੀਨਾ ਹੌਗਨ ਦੇ ਜਿਸਦਾ 42 ਸਾਲਾ ਪਤੀ ਸਸਕੈਚਨ ਵਿੱਚ 6 ਅਪਰੈਲ 2018 ਨੂੰ ਸਸਕੈਚਵਨ ਵਿੱਚ ਹੋਏ ਉਸ ਟਰੱਕ-ਬੱਸ ਹਾਦਸੇ ਵਿੱਚ ਮਾਰਿਆ ਗਿਆ ਸੀ ਜਿਸ ਵਿੱਚ ਜਸਕੀਰਤ ਸਿੱਧੂ ਦਾ ਟਰੱਕ ਸ਼ਾਮਲ ਸੀ। ਜਸਕੀਰਤ ਦੇ ਟੱਰਕ ਨਾਲ ਹਾਦਸੇ ਵਿੱਚ 16 ਵਿਅਕਤੀਆਂ ਦੀ ਮੌਤ ਅਤੇ 13 ਸਖ਼ਤ ਜਖ਼ਮੀ ਹੋ ਗਏ ਸਨ। ਇਹਨਾਂ ਵਿੱਚ ਜਿ਼ਆਦਾਤਰ ਹਮਬੋਲਟ ਬਰੌਂਕੋਂਸ ਜੂਨੀਅਰ ਆਈਸ ਹਾਕੀ ਟੀਮ ਦੇ ਮੈਂਬਰ ਸਨ। ਕ੍ਰਿਸਟੀਨਾ ਦਾ ਪਤੀ ਡਾਰਸੀ ਟੀਮ ਦਾ ਮੁੱਖ ਕੋਚ ਸੀ।

 ਜਸਕੀਰਤ ਸਿੱਧੂ ਨੂੰ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਵਿੱਚ ਆਪਣੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਦਿੱਤੇ ਬਿਆਨਾਂ (statement of victims) ਦੇ ਹਿੱਸੇ ਵਜੋਂ ਕ੍ਰਿਸਟੀਨਾ ਨੇ ਉਪਰੋਕਤ ਸ਼ਬਦ ਆਖੇ ਸਨ। ਹੋਰ ਪੀੜਤਾਂ ਨੇ ਆਪੋ ਆਪਣੇ ਦੁੱਖ ਦਾ ਇਜ਼ਹਾਰ ਕਰਨ ਲਈ ਦਿਲ ਹਿਲਾ ਦੇਣ ਵਾਲੇ ਬਿਆਨ ਦਿੱਤੇ। ਜਿਹਨਾਂ ਦੇ ਬੱਚੇ ਅਤੇ ਪਰਿਵਾਰਕ ਜੀਅ ਜੱਗ ਤੋਂ ਚਲੇ ਗਏ ਹਨ, ਉਹਨਾਂ ਦੇ ਦੁੱਖ ਨੂੰ ਸਮਝਿਆ ਜਾ ਸਕਦਾ ਹੈ। ਪਰ ਇਸ ਸਾਰੇ ਦੁਖਦਾਈ ਕਾਂਡ ਵਿੱਚ ਵੀ ਜੋ ਦੋ ਗੱਲਾਂ ਮਨੁੱਖਤਾ ਲਈ ਰੁਸ਼ਨਾਈ ਕਰਦੀਆਂ ਹਨ, ਉਹ ਹਨ ਕ੍ਰਿਸਟੀਨਾ ਵਰਗੇ ਲੋਕਾਂ ਦਾ ਮੁਆਫ਼ ਕਰਨ ਦੇ ਰੱਬੀ ਸਿਧਾਂਤ ਵਿੱਚ ਦ੍ਰਿੜ ਯਕੀਨ ਅਤੇ ਜਸਕੀਰਤ ਵੱਲੋਂ ਆਪਣੇ ਗੁਨਾਹ ਨੂੰ ਬਿਨਾ ਕਿਸੇ ਲਾਗ-ਲਪੇਟ ਤੋਂ ਕਬੂਲ ਕਰਨਾ। ਜਸਕੀਰਤ ਨੂੰ ਇਸ ਦੋਸ਼ ਲਈ ਜੱਜ ਵੱਲੋਂ ਮਾਰਚ ਵਿੱਚ ਵੱਧ ਤੋਂ ਵੱਧ 14 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਪਰ ਸਰਕਾਰੀ ਵਕੀਲ 10 ਸਾਲ ਸਜ਼ਾ ਕੀਤੇ ਜਾਣ ਦੀ ਮੰਗ ਕਰ ਰਹੇ ਹਨ।

 

ਮਹਿਜ਼ 29 ਕੁ ਸਾਲ ਦੇ ਜਸਕੀਰਤ ਦੇ ਗੁਨਾਹ ਕਬੂਲਣ ਦੀ ਗੱਲ ਬਾਰੇ ਜਿ਼ਕਰ ਕਰਨ ਤੋਂ ਪਹਿਲਾਂ ਦੱਸਣਾ ਬਣਦਾ ਹੈ ਕਿ ਉਹ 5 ਕੁ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ। 17 ਮਾਰਚ 2018 ਨੂੰ ਉਸਨੇ ਟਰੱਕ ਡਰਾਈਵਿੰਗ ਦਾ ਲਾਇਸੈਂਸ ਲਿਆ ਅਤੇ ਮਹਿਜ਼ 20 ਕੁ ਦਿਨ ਬਾਅਦ ਉਸ ਹੱਥੋਂ ਇਹ ਭਿਆਨਕ ਹਾਦਸਾ ਹੋ ਗਿਆ। ਵੇਖਿਆ ਜਾਵੇ ਤਾਂ ਮਿਰਤਕਾਂ ਦੇ ਨਾਲ 2 ਇਹ ਨੌਜਵਾਨ ਖੁਦ ਵੀ ਜਿਉਂਦੇ ਜੀਅ ਮਾਰਿਆ ਗਿਆ ਹੈ। ਉਸ ਵੱਲੋਂ ਆਪਣੇ ਗੁਨਾਹ ਨੂੰ ਕਬੂਲਣਾ ਇਸ ਲਈ ਅਹਿਮ ਹੈ ਕਿਉਂਕਿ ਇਸ ਕੇਸ ਬਾਰੇ ਜਾਣਕਾਰੀ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਕਾਫੀ ਮੁੱਦੇ ਸਨ ਜਿਹਨਾਂ ਨੂੰ ਆਧਾਰ ਬਣਾ ਕੇ ਜਸਕੀਰਤ ਖੁਦ ਨੂੰ ਬੇਦੋਸ਼ਾ ਸਾਬਤ ਕਰਨ ਲਈ ਕੇਸ ਲੜ ਸਕਦਾ ਸੀ। ਖਾਸ ਕਰਕੇ ਸੁਪਰੀਮ ਕੋਰਟ ਵਿੱਚ ‘ਬੀ ਸੀ’ ਵਾਸੀ ਬੀਅਟੀ  (Beatty) ਦਾ ਕੇਸ ਦਾ ਸਹਾਰਾ ਲੈ ਕੇ ਜਿਸ ਹੱਥੋਂ ਬਿਲਕੁਲ ਜਸਕੀਰਤ ਵਰਗੇ ਹਾਲਾਤਾਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਬੀਅਟੀ ਨੂੰ ਸੁਪਰੀਮ ਕੋਰਟ ਨੇ ਇਸ ਆਧਾਰ ਉੱਤੇ ਰਿਹਾਅ ਕਰ ਦਿੱਤਾ ਸੀ ਕਿ ਗਲਤੀ ਬੱਸ ‘ਇੱਕ ਪਲ ਵਿੱਚ ਦਿਮਾਗ ਦੀ ਉਲਝਣ’ ਕਾਰਣ ਹੋਈ ਸੀ।

 

ਪਰ ਜਸਕੀਰਤ ਕਿਸੇ ਵੀ ਆਡੰਬਰ ਦਾ ਸਹਾਰਾ ਨਾ ਕੇ ਸਮੂਹ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਹੋਰ ਲੰਮਾ ਲਟਕਾਉਣ ਦੇ ਗੁਨਾਹ ਤੋਂ ਬਰੀ ਹੋ ਗਿਆ ਹੈ। ਜੇ ਕੇਸ ਸੁਪਰੀਮ ਕੋਰਟ ਤੱਕ 5-7 ਸਾਲ ਵੀ ਚੱਲਦਾ ਤਾਂ ਉੱਨਾ ਹੀ ਸਮਾਂ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੀਆਂ ਯਾਦਾਂ ਨੂੰ ਅਦਾਲਤ ਦੀ ਕੌੜੀ ਕਾਰਵਾਈ ਦੇ ਲੈਂਜ਼ ਵਿੱਚੋਂ ਵੇਖਣਾ ਪੈਂਦਾ। ਖੁਦ ਨੂੰ ਬੇਦੋਸ਼ਾ ਸਾਬਤ ਕਰਨ ਲਈ ਉਸਨੂੰ ਬਹੁਤ ਗੱਲਾਂ ਘੜਨੀਆਂ ਪੈਂਦੀਆਂ ਜਿਹਨਾਂ ਨਾਲ ਪੀੜਤ ਪਰਿਵਾਰਾਂ ਦਾ ਮਾਨਕਿਸ ਬੋਝ ਦਿਨ ਬ ਦਿਨ ਵੱਧਣਾ ਸੀ। ਵੈਸੇ ਵੀ ਪਰਵਾਸੀ ਹੋਣ ਕਾਰਣ ਕੈਨੇਡਾ ਭਰ ਦੇ ਮੀਡੀਆ ਵਿੱਚ ਸਮੁੱਚੇ ਪਰਵਾਸੀ ਭਾਈਚਾਰੇ ਬਾਰੇ ਇੱਕ ਵੱਖਰਾ ਅਕਸ ਪੈਦਾ ਹੋਣਾ ਸੀ।

 

ਸ਼ਾਇਦ ਇਹੀ ਕਾਰਣ ਹੈ ਕਿ ਨੈਸ਼ਨਲ ਪੋਸਟ ਦੀ ਪ੍ਰਸਿੱਧ ਕਾਲਮ ਨਵੀਸ ਕ੍ਰਿਸਟੀ ਬਲੈਚਫੋਰਡ ਤੋਂ ਲੈ ਕੇ ਵਾਟਰਲੂ ਰੀਜਨਲ ਰਿਕਾਰਡ ਦੇ ਸਾਬਕਾ ਐਡੀਟਰ ਐਲਨ ਕੋਟਸ ਤੋਂ ਲੈ ਕੇ ਹਮਬੋਲਟ ਬਰੌਂਕੌਂਸ ਟੀਮ ਦੇ ਮਾਰੇ ਗਏ ਮੁੱਖ ਕੋਚ ਦੀ ਪਤਨੀ ਕ੍ਰਿਸਟੀਨਾ ਤੱਕ ਸਾਰੇ ਜਸਕੀਰਤ ਦੀ ਸਪੱਸ਼ਟਤਾ ਦੀ ਸਿਫ਼ਤ ਕਰਦੇ ਹਨ। ਕ੍ਰਿਸਟੀ ਬਲੈਚਫੋਰਡ ਤਾਂ ਇੱਥੇ ਤੱਕ ਲਿਖਦੀ ਹੈ ਕਿ ਜਿਹਨਾਂ ਸਮਿਆਂ ਵਿੱਚ ਇੱਕ ਔਰਤ ਪੱਤਰਕਾਰ ਨਾਲ ਕੀਤੇ ਗਲਤ ਵਿਹਾਰ ਨੂੰ ‘ਇੱਕ ਪਲ ਦੀ ਗਲਤੀ’ ਆਖ ਕੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੱਕ ਵੀ ਮੁਆਫੀ ਨਹੀਂ ਮੰਗਦੇ, ਉਹਨਾਂ ਸਮਿਆਂ ਵਿੱਚ ਜਸਕੀਰਤ ਦੀ ਗੁਨਾਹ ਕਬੂਲਣ ਦੀ ਦਿਆਨਦਾਰੀ ਮਨੁੱਖਤਾ ਵਿੱਚ ਮੌਜੂਦ ਚੰਗੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕਰਦੀ ਹੈ।

Have something to say? Post your comment