Welcome to Canadian Punjabi Post
Follow us on

25

April 2019
ਟੋਰਾਂਟੋ/ਜੀਟੀਏ

ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਭਾਰਤ ਦਾ ਗਣਤੰਤਰ ਦਿਵਸ

January 31, 2019 06:29 PM

 

ਮਿਲਟਨ, 31 ਜਨਵਰੀ (ਪੋਸਟ ਬਿਊਰੋ) : 26 ਜਨਵਰੀ ਨੂੰ ਭਾਰਤ ਦਾ 70ਵਾਂ ਗਣਤੰਤਰ ਦਿਵਸ ਮਿਲਟਨ ਸਪੋਰਟਸ ਸੈਂਟਰ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ 5:30 ਵਜੇ ਅਦਾ ਕੀਤੀ ਗਈ ਤੇ ਕੈਨੇਡਾ ਅਤੇ ਭਾਰਤ ਦਾ ਕੌਮੀ ਗੀਤ ਵੀ ਗਾਇਆ ਗਿਆ। ਕੈਨੇਡੀਅਨ ਇੰਡੀਅਨ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਜਗਮੋਹਨ ਮਾਇਨਰਾ ਨੇ ਇੱਕਠ ਨੂੰ ਸੰਬੋਧਨ ਕੀਤਾ ਤੇ ਆਏ ਹੋਏ ਸਾਰੇ ਮਹਿਮਾਨਾਂ ਤੇ ਮਹਾਨ ਹਸਤੀਆਂ ਦਾ ਸਵਾਗਤ ਕੀਤਾ। ਇਸ ਸਮਾਰੋਹ ਵਿੱਚ ਲੱਗਭਗ 300 ਮਹਿਮਾਨਾਂ ਨੇ ਸਿ਼ਰਕਤ ਕੀਤੀ।

 
ਗਣਤੰਤਰ ਦਿਵਸ ਮੌਕੇ ਮਿਲਟਨ ਦੇ ਮੇਅਰ ਗੌਰਡਨ ਕ੍ਰੈਂਟਜ਼, ਕੈਨੇਡਾ ਵਿੱਚ ਕਾਉਂਸਲੇਟ ਜਨਰਲ ਆਫ ਇੰਡੀਆਂ ਦੇ ਕਾਉਂਸਲ ਡੀਪੀ ਸਿੰਘ, ਐਮਪੀ ਲੀਜ਼ਾ ਰਾਇਤ, ਐਮਪੀਪੀ ਪਰਮ ਗਿੱਲ, ਸਾਬਕਾ ਓਲੰਪਿਕ ਕਾਇਕਰ ਤੇ ਲਿਬਰਲ ਉਮੀਦਵਾਰ ਐਡਮ ਵੈਨ ਕੋਵਰਡਨ, ਹਰਿਆਣਾ ਕਲਚਰਲ ਅਂੈਡ ਸਪੋਰਟਸ ਕਲੱਬ ਆਫ ਕੈਨੇਡਾ ਦੇ ਪ੍ਰੈਜ਼ੀਡੈਂਟ ਕਰਮਜੀਤ ਸਿੰਘ ਮਾਨ ਤੇ ਮਿਲਟਨ ਦੇ ਕਈ ਕਾਉਂਸਲਰਜ਼ ਨੇ ਹਿੱਸਾ ਲਿਆ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਭਗਤ ਸਿੰਘ ਬਰਾੜ ਸਮੇਤ ਤਿੰਨ ਸਿੱਖ ਕੈਨੇਡਾ ਦੀ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ
ਓਨਟਾਰੀਓ ਦੀ ਕਾਟੇਜ ਕੰਟਰੀ ਦੇ ਟਾਊਨ ਵੱਲੋਂ ਹੜ੍ਹਾਂ ਕਾਰਨ ਐਮਰਜੰਸੀ ਦਾ ਐਲਾਨ
ਪਬਲਿਕ ਹੈਲਥ ਕਟੌਤੀਆਂ ਦੇ ਐਲਾਨ ਤੋਂ ਬਾਅਦ ਟੋਰਾਂਟੋ ਤੇ ਪ੍ਰੋਵਿੰਸ ਦਰਮਿਆਨ ਖਿੱਚੋਤਾਣ ਵਧੀ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ‘ਤਰਕ ਅਤਰਕ’ ਉੱਪਰ ਹੋਈ ਗੋਸ਼ਟੀ
ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ ਮਈ ਦਿਵਸ ਦਾ ਪ੍ਰੋਗਰਾਮ 5 ਮਈ ਨੂੰ
ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ
ਡਾ: ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬ-ਰੂ ਪ੍ਰੋਗਰਾਮ
ਅਲਬਰਟਾ ਦੀਆਂ ਚੋਣਾਂ ਵਾਲੇ ਦਿਨ ਹੀ ਹੋ ਗਿਆ ਸੀ ਟਰੂਡੋ ਦੇ “ਗ੍ਰੈਂਡ ਬਾਰਗੇਨ” ਦਾ ਅੰਤ : ਕੇਨੀ