Welcome to Canadian Punjabi Post
Follow us on

25

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ

January 31, 2019 08:39 AM

ਟੋਰਾਂਟੋ, 30 ਜਨਵਰੀ (ਪੋਸਟ ਬਿਊਰੋ) : ਪਿਛਲੇ ਸਾਲ ਜੂਨ ਵਿੱਚ ਓਨਟਾਰੀਓ ਵਿੱਚ ਹੋਈਆਂ ਚੋਣਾਂ ਦੌਰਾਨ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਨਿੱਕ ਗਹੂਨੀਆਂ ਨੂੰ ਕਿਸ ਤਰ੍ਹਾਂ ਸਾਜਿ਼ਸ਼ ਤਹਿਤ ਬਦਨਾਮ ਕੀਤਾ ਗਿਆ ਇਸ ਦਾ ਸਨਸਨੀਖੇਜ਼ ਖੁਲਾਸਾ ਆਖਿਰਕਾਰ ਹੋ ਗਿਆ ਹੈ। ਇਸ ਸਾਜਿ਼ਸ਼ ਕਾਰਨ ਗਹੂਨੀਆਂ ਦਾ ਸਿਆਸੀ ਕਰੀਅਰ ਸੁ਼ਰੂ ਹੋਣ ਤੋਂ ਪਹਿਲਾਂ ਹੀ ਖਤਮ ਕਰਨ ਦੀ ਕੋਸਿ਼ਸ਼ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿੱਕ ਗਹੂਨੀਆਂ, ਜਿਸ ਦਾ ਪੂਰਾ ਨਾਂ ਗੁਰਨੇਕ ਗਹੂਨੀਆਂ ਸਿੰਘ ਹੈ, ਖਿਲਾਫ ਟੋਰਾਂਟੋ ਦੇ ਫਰਾਡ ਡਿਟੈਕਟਿਵ ਨੇ ਗੈਰਕਾਨੂੰਨੀ ਢੰਗ ਨਾਲ ਗੁਪਤ ਗ੍ਰਿਫਤਾਰੀ ਰਿਕਾਰਡ ਕੱਢਿਆਂ ਤੇ ਬਾਅਦ ਵਿੱਚ ਉਸ ਦੀ ਵਰਤੋਂ ਗਹੂਨੀਆਂ ਦਾ ਸਿਆਸੀ ਕਰੀਅਰ ਬਰਬਾਦ ਕਰਨ ਲਈ ਕੀਤੀ ਗਈ। ਇੱਥੇ ਹੀ ਬੱਸ ਨਹੀਂ ਇਸ ਵਿਅਕਤੀ ਨੇ ਆਪਣੀਆਂ ਗਤੀਵਿਧੀਆਂ ਬਾਰੇ ਵਾਰੀ ਵਾਰੀ ਝੂਠ ਵੀ ਬੋਲਿਆ। ਇਹ ਖੁਲਾਸਾ ਪੁਲਿਸ ਵਾਚਡੌਗ ਏਜੰਸੀ ਵੱਲੋਂ ਨਵੀਂ ਰਿਪੋਰਟ ਵਿੱਚ ਕੀਤਾ ਗਿਆ।
ਓਨਟਾਰੀਓ ਦੇ ਇੰਡੀਪੈਂਡੈਂਟ ਪੁਲਿਸ ਰਵਿਊ ਡਾਇਰੈਕਟਰ (ਓਆਈਪੀਆਰਡੀ) ਆਫਿਸ ਨੇ ਇਸ ਕਾਂਸਟੇਬਲ ਨੂੰ ਵੱਡੀ ਗੜਬੜੀ ਲਈ ਜਿ਼ੰਮੇਵਾਰ ਠਹਿਰਾਉਂਦਿਆਂ ਉਸ ਖਿਲਾਫ ਅਨੁਸ਼ਾਸਕੀ ਚਾਰਜਿਜ਼ ਲਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਏਜੰਸੀ ਦਾ ਕਹਿਣਾ ਹੈ ਕਿ ਉਹ ਇਸ ਸੱਭ ਕਾਸੇ ਲਈ ਜਿ਼ੰਮੇਵਾਰ ਦੂਜੇ ਵਿਅਕਤੀ ਦੇ ਸਬੰਧ ਵਿੱਚ ਵੀ ਜਾਂਚ ਕਰ ਰਹੀ ਹੈ। ਏਜੰਸੀ ਨੇ ਦੱਸਿਆ ਕਿ ਇਹ ਦੂਜਾ ਵਿਅਕਤੀ ਛੁੱਟੀ ਉੱਤੇ ਚੱਲ ਰਿਹਾ ਪੁਲਿਸ ਅਧਿਕਾਰੀ ਹੈ ਜਿਸ ਦੇ ਕਹਿਣ ਉੱਤੇ ਹੀ ਸਬੰਧਤ ਡਿਟੈਕਟਿਵ ਨੇ ਸਾਰੀ ਕਾਰਵਾਈ ਨੂੰ ਅੰਜਾਮ ਦਿੱਤਾ। ਪਰਦੇ ਦੇ ਪਿੱਛੇ ਲੁਕਿਆ ਇੱਕ ਹੋਰ ਵਿਅਕਤੀ ਵੀ ਹੈ ਜਿਸ ਨੇ ਇਹ ਜਾਣਕਾਰੀ ਵੱਖ ਵੱਖ ਕਮਿਊਨਿਟੀ ਆਗੂਆਂ ਨੂੰ ਵੰਡੀ। ਇਨ੍ਹਾਂ ਦੇ ਖਿਲਾਫ ਜਾਂਚ ਮੁਕੰਮਲ ਹੋਣ ਉੱਤੇ ਇਸ ਮਾਮਲੇ ਵਿੱਚ ਕਈ ਹੋਰ ਨਵੇਂ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਇਸ ਸਾਰੀ ਕਾਰਵਾਈ ਉੱਤੇ ਤਸੱਲੀ ਪ੍ਰਗਟਾਉਂਦਿਆਂ ਗਹੂਨੀਆਂ ਨੇ ਆਖਿਆ ਕਿ ਇਸ ਵੱਡੇ ਖੁਲਾਸੇ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੀ ਹੈੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਨ੍ਹਾਂ ਦਾ ਅਕਸ ਗੰਧਲਾ ਕਰਨ ਵਾਲਿਆਂ ਦੇ ਨਾਂ ਜਲਦ ਸਾਹਮਣੇ ਆਉਣਗੇ ਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ। ਉਨ੍ਹਾਂ ਇਹ ਵੀ ਆਖਿਆ ਕਿ ਬੜੀ ਮੰਦਭਾਗੀ ਗੱਲ ਹੈ ਕਿ ਸਾਡੀ ਹਿਫਾਜ਼ਤ ਕਰਨ ਲਈ ਜਿ਼ੰਮੇਵਾਰ ਲੋਕ ਹੀ ਇਸ ਤਰ੍ਹਾਂ ਦੀਆਂ ਮੁਜਰਮਾਨਾਂ ਗਤੀਵਿਧੀਆਂ ਵਿੱਚ ਸ਼ਾਮਲ ਹਨ। ਇਹ ਲੋਕ ਆਮ ਲੋਕਾਂ ਦੀ ਜਿ਼ੰਦਗੀ ਨਾਲ ਸਿਰਫ ਇਸ ਲਈ ਖਿਲਵਾੜ ਨਹੀਂ ਕਰ ਸਕਦੇ ਕਿ ਇਨ੍ਹਾਂ ਕੋਲ ਸ਼ਕਤੀਆਂ ਹਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੈਫਲਗਰ ਰੋਡ ਉੱਤੇ ਹੋਏ ਹਾਦਸੇ ਵਿੱਚ ਇੱਕ ਹਲਾਕ
ਕੈਨੇਡਾ ਨੇ ਹਾਂਗ ਕਾਂਗ ਸਥਿਤ ਆਪਣੇ ਸਫਾਰਤਖਾਨੇ ਦੇ ਸਟਾਫ ਨੂੰ ਸਿਟੀ ਛੱਡਣ ਤੋਂ ਕੀਤਾ ਮਨ੍ਹਾਂ
ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੀ ਰਿਹਾਈ ਲਈ ਪੂਰਾ ਜ਼ੋਰ ਲਾ ਰਿਹਾ ਹੈ ਅਮਰੀਕਾ : ਪੌਂਪੀਓ
ਘੱਟ ਗਿਣਤੀ ਸਰਕਾਰ ਬਣਨ ਉੱਤੇ ਕੰਜ਼ਰਵੇਟਿਵ ਏਜੰਡੇ ਦਾ ਸਮਰਥਨ ਨਹੀਂ ਕਰੇਗੀ ਐਨਡੀਪੀ: ਜਗਮੀਤ ਸਿੰਘ
ਡਾਊਨਟਾਊਨ ਵਿੱਚ ਕਈ ਗੱਡੀਆਂ ਦੀ ਟੱਕਰ ਵਿੱਚ ਤਿੰਨ ਔਰਤਾਂ ਤੇ ਇੱਕ ਬੱਚਾ ਜ਼ਖ਼ਮੀ
ਨੌਰਥ ਯੌਰਕ ਵਿੱਚ ਚੱਲੀ ਗੋਲੀ, ਇੱਕ ਹਲਾਕ
ਅਮਰੀਕਾ ਦੇ ਵਿਦੇਸ਼ ਮੰਤਰੀ ਅੱਜ ਕਰਨਗੇ ਓਟਵਾ ਦਾ ਦੌਰਾ
ਐਸਐਨਸੀ-ਲਾਵਾਲਿਨ ਮਾਮਲਾ: ਡਿਓਨ ਨੂੰ ਐਥਿਕਸ ਕਮੇਟੀ ਸਾਹਮਣੇ ਗਵਾਹੀ ਦੇਣ ਦੀ
ਨੋਵਾ ਸਕੋਸ਼ੀਆ ਤੋਂ ਮਿਊਜਿ਼ਕ ਸਟਾਰ ਜਾਰਜ ਕੈਨੀਅਨ ਹੋਣਗੇ ਕੰਜ਼ਰਵੇਟਿਵ ਉਮੀਦਵਾਰ
ਓਨਟਾਰੀਓ ਸਰਕਾਰ ਨੇ ਕੀਤਾ ਨਵਾਂ ਸੈਕਸ-ਐਜੂਕੇਸ਼ਨ ਪਾਠਕ੍ਰਮ ਜਾਰੀ