Welcome to Canadian Punjabi Post
Follow us on

19

April 2019
ਕੈਨੇਡਾ

ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ

January 31, 2019 08:38 AM

ਓਟਵਾ, 30 ਜਨਵਰੀ (ਪੋੋਸਟ ਬਿਊਰੋ) : ਕੈਨੇਡਾ ਦੇ ਇਲੈਕਟੋਰਲ ਸਿਸਟਮ ਵਿੱਚ ਸੁਧਾਰ ਕਰਨ ਤੇ ਵਿਦੇਸ਼ੀ ਦਖਲਅੰਦਾਜ਼ੀ ਨੂੰ ਰੋਕਣ ਲਈ ਫੈਡਰਲ ਸਰਕਾਰ ਨੇ ਕੁੱਝ ਨਵੇਂ ਮਾਪਦੰਡਾਂ ਦਾ ਖੁਲਾਸਾ ਕੀਤਾ ਹੈ। ਇਸ ਤੋਂ ਇਲਾਵਾ ਸਾਈਬਰ ਖਤਰੇ ਤੇ ਤੋੜ ਮਰੋੜ ਕੇ ਪੇਸ਼ ਕੀਤੀ ਜਾਣ ਵਾਲੀ ਜਾਣਕਾਰੀ ਤੋਂ ਜਮਹੂਰੀ ਪ੍ਰਕਿਰਿਆ ਨੂੰ ਬਚਾਉਣ ਲਈ ਵੀ ਫੈਡਰਲ ਸਰਕਾਰ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ।
ਕੈਂਪੇਨ ਦੌਰਾਨ ਦਖਲਅੰਦਾਜ਼ੀ ਦੀਆਂ ਕੋਸਿ਼ਸ਼ਾਂ ਬਾਰੇ ਗੈਰ ਪੱਖਪਾਤੀ ਢੰਗ ਨਾਲ ਕੈਨੇਡੀਅਨਾਂ ਨੂੰ ਜਾਣਕਾਰੀ ਦੇਣਾਂ ਵੀ ਇੱਕ ਮਾਪਦੰਡ ਮੰਨਿਆ ਜਾ ਰਿਹਾ ਹੈ। ਇਸ ਦਾ ਅਸਲ ਮਕਸਦ ਸਿਰਫ ਲੋਕਾਂ ਨੂੰ ਕਿਸੇ ਗੜਬੜੀ ਜਾਂ ਦਖਲਅੰਦਾਜ਼ੀ ਸਬੰਧੀ ਜਾਣਕਾਰੀ ਦੇਣਾ ਹੀ ਹੈ। ਇਹ ਸੱਭ ਕ੍ਰਿਟੀਕਲ ਇਲੈਕਸ਼ਨ ਇੰਸੀਡੈਂਟ ਪਬਲਿਕ ਪ੍ਰੋਟੋਕਾਲ ਤਹਿਤ ਕੀਤਾ ਜਾਵੇਗਾ। ਇਸ ਦੀ ਨਿਗਰਾਨੀ ਸੀਨੀਅਰ ਪੱਧਰ ਦੇ ਪੰਜ ਗੈਰ ਸਿਆਸੀ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।
ਇਹ ਉੱਚ ਪੱਧਰੀ ਗਰੁੱਪ ਹੀ ਕੈਨੇਡੀਅਨਾਂ ਨੂੰ ਇਹ ਦੱਸਣ ਲਈ ਜਿ਼ੰਮੇਵਾਰ ਹੋਵੇਗਾ ਕਿ ਕਦੋਂ ਤੇ ਕਿਵੇਂ ਗਲਤ ਆਨਲਾਈਨ ਵਿਵਹਾਰ ਜਾਂ ਸਮੱਗਰੀ ਬਾਰੇ ਕੈਨੇਡੀਅਨਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਟੀਮ ਵਿੱਚ ਪ੍ਰਿਵੀ ਕਾਉਂਸਲ ਦੇ ਕਲਰਕ, ਕੈਨੇਡਾ ਦੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ, ਨਿਆਂ, ਪਬਲਿਕ ਸੇਫਟੀ ਤੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗਾਂ ਦੇ ਡਿਪਟੀ ਮੰਤਰੀ ਸ਼ਾਮਲ ਹੋਣਗੇ। ਜੇ ਕੋਈ ਗੰਭੀਰ ਕਿਸਮ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਹ ਗਰੁੱਪ ਪ੍ਰਧਾਨ ਮੰਤਰੀ ਤੇ ਸਾਰੀਆਂ ਰਜਿਸਟਰਡ ਸਿਆਸੀ ਪਾਰਟੀਆਂ ਤੋਂ ਇਲਾਵਾ ਅਜਿਹੇ ਕਿਸੇ ਖਤਰੇ ਬਾਰੇ ਜਨਤਾ ਨੂੰ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਵੀ ਦੇਵੇਗਾ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਟੋਰਾਂਟੋ ਪਬਲਿਕ ਹੈਲਥ ਦੇ ਫੰਡਾਂ ਵਿੱਚ ਭਾਰੀ ਕਟੌਤੀ ਕਰੇਗੀ ਫੋਰਡ ਸਰਕਾਰ
ਟਰੂਡੋ ਨੇ ਸੁਪਰੀਮ ਕੋਰਟ ਦੇ ਅਗਲੇ ਚੀਫ ਜਸਟਿਸ ਦੀ ਭਾਲ ਕੀਤੀ ਸੁ਼ਰੂ
ਨੌਰਥ ਯੌਰਕ ਦੇ ਘਰ ਉੱਤੇ ਦੋ ਮਸ਼ਕੂਕਾਂ ਨੇ ਚਲਾਈਆਂ ਗੋਲੀਆਂ, ਇੱਕ ਵਿਅਕਤੀ ਗੰਭੀਰ ਜ਼ਖ਼ਮੀ
ਨਿਊਫਾਊਂਡਲੈਂਡ ਦੇ ਪ੍ਰੀਮੀਅਰ ਨੇ 16 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਕੀਤਾ ਐਲਾਨ
ਕੇਨੀ ਦੀ ਜਿੱਤ ਤੋਂ ਟਰੂਡੋ ਘਬਰਾਏ?
ਅਲਬਰਟਾ ਵਿੱਚ ਜੇਸਨ ਕੇਨੀ ਦੀ ਯੂਸੀਪੀ ਨੇ ਦਰਜ ਕਰਵਾਈ ਵੱਡੀ ਜਿੱਤ
ਫੈਡਰਲ ਕੋਰਟ ਨੇ ਆਗਾ ਖਾਨ ਮਾਮਲੇ ਦਾ ਦੁਬਾਰਾ ਮੁਲਾਂਕਣ ਕਰਨ ਦੇ ਦਿੱਤੇ ਹੁਕਮ
ਕਾਰ ਵਿੱਚੋਂ ਮਿਲੀ ਲੜਕੇ ਦੀ ਲਾਸ਼, ਤਿੰਨ ਟੀਨੇਜਰਜ਼ ਨੂੰ ਫਰਸਟ ਡਿਗਰੀ ਮਰਡਰ ਲਈ ਕੀਤਾ ਗਿਆ ਚਾਰਜ
ਚਾਰ ਵਿਅਕਤੀਆਂ ਦਾ ਕਤਲ ਕਰਨ ਵਾਲੇ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਤੋਂ ਵਿੰਡਸਰ ਲਈ ਹਾਈ ਸਪੀਡ ਰੇਲ ਵਾਸਤੇ ਪ੍ਰਸਤਾਵਿਤ ਫੰਡਾਂ ਉੱਤੇ ਫੋਰਡ ਸਰਕਾਰ ਨੇ ਲਾਈ ਰੋਕ