Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ

January 31, 2019 08:38 AM

ਓਟਵਾ, 30 ਜਨਵਰੀ (ਪੋਸਟ ਬਿਊਰੋ) : ਹਵਾਨਾ ਵਿੱਚ 14ਵੇਂ ਕੈਨੇਡੀਅਨ ਦੇ ਬਿਮਾਰ ਪੈਣ ਤੋਂ ਬਾਅਦ ਕੈਨੇਡਾ ਵੱਲੋਂ ਆਪਣੀ ਅੰਬੈਸੀ ਦਾ ਅਮਲਾ ਅੱਧਾ ਕਰਨ ਦੇ ਕੀਤੇ ਗਏ ਫੈਸਲੇ ਦੀ ਕਿਊਬਾ ਸਰਕਾਰ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ।
ਕੈਨੇਡਾ ਵਿੱਚ ਕਿਊਬਾ ਦੇ ਸਫੀਰ ਜੋਸਫੀਨਾ ਵਿਡਾਲ ਦਾ ਕਹਿਣਾ ਹੈ ਕਿ ਹਵਾਨਾ ਵਿੱਚ ਅੰਬੈਸੀ ਦੇ ਕਰਮਚਾਰੀਆਂ ਨੂੰ ਘਟਾਉਣ ਨਾਲ ਕੈਨੇਡੀਅਨ ਤੇ ਅਮਰੀਕੀ ਡਿਪਲੋਮੈਟਸ ਦੇ ਬਿਮਾਰ ਹੋਣ ਦੇ ਕਾਰਨ ਨੂੰ ਲੱਭਣ ਵਿੱਚ ਕੋਈ ਮਦਦ ਨਹੀਂ ਮਿਲੇਗੀ। ਇਸ ਤਰ੍ਹਾਂ ਅਚਾਨਕ ਬਿਮਾਰ ਪੈਣ ਦੇ ਕਾਰਨਾਂ ਨੂੰ ਲੱਭਣ ਲਈ ਕੈਨੇਡਾ ਤੇ ਕਿਊਬਾ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਪਰ ਇਸ ਮਾਮਲੇ ਵਿੱਚ ਅਮਰੀਕਾ ਵੱਲੋਂ ਕਿਊਬਾ ਦੇ ਅਧਿਕਾਰੀਆਂ ਦੀ ਆਲੋਚਨਾ ਕੀਤੀ ਗਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨਕਾਲ ਵਿੱਚ ਅਮਰੀਕਾ ਤੇ ਕਿਊਬਾ ਦੇ ਸਬੰਧਾਂ ਵਿੱਚ ਆਏ ਸੁਧਾਰ ਮਗਰੋਂ ਇੱਕ ਵਾਰੀ ਫਿਰ ਦੋਵਾਂ ਦੇਸ਼ਾਂ ਦੇ ਸਬੰਧ ਖਰਾਬ ਹੋਣੇ ਸੁ਼ਰੂ ਹੋ ਗਏ ਹਨ।
ਵਿਡਾਲ ਨੇ ਆਖਿਆ ਕਿ ਅੱਜ ਜਨਤਕ ਕੀਤਾ ਗਿਆ ਕੈਨੇਡਾ ਦਾ ਫੈਸਲਾ ਸਮਝ ਤੋਂ ਬਾਹਰ ਹੈ। ਉਨ੍ਹਾਂ ਆਖਿਆ ਕਿ ਇਸ ਫੈਸਲੇ ਨਾਲ ਸਮੱਸਿਆ ਦੀ ਅਸਲ ਜੜ੍ਹ ਤੱਕ ਪਹੁੰਚਣ ਵਿੱਚ ਕੋਈ ਮਦਦ ਨਹੀਂ ਮਿਲੇਗੀ ਪਰ ਇਨ੍ਹਾਂ ਦਾ ਦੋਵਾਂ ਮੁਲਕਾਂ ਦੇ ਸਬੰਧਾਂ ਉੱਤੇ ਮਾੜਾ ਅਸਰ ਜ਼ਰੂਰ ਪੈ ਸਕਦਾ ਹੈ। ਕੈਨੇਡਾ ਨੇ ਇਹ ਫੈਸਲਾ ਉਸ ਨਵੀਂ ਰਿਪੋਰਟ ਦੇ ਆਉਣ ਤੋਂ ਬਾਅਦ ਕੀਤਾ ਹੈ ਜਿਸ ਵਿੱਚ ਗਰਮੀਆਂ ਵਿੱਚ ਕਿਊਬਾ ਪਹੁੰਚੇ ਡਿਪਲੋਮੈਟ ਨੇ ਵੀ 29 ਦਸੰਬਰ ਨੂੰ ਅਜੀਬ ਤਰ੍ਹਾਂ ਦੇ ਲੱਛਣਾਂ ਦੀ ਸਿ਼ਕਾਇਤ ਕੀਤੀ ਜਿਨ੍ਹਾਂ ਵਿੱਚ ਜੀ ਕੱਚਾ ਹੋਣਾ, ਸਿਰ ਚਕਰਾਉਣਾ, ਸਿਰ ਦਰਦ ਕਰਨਾ ਤੇ ਧਿਆਨ ਇਕਾਗਰ ਕਰਨ ਵਿੱਚ ਦਿੱਕਤ ਆਉਣਾ ਸ਼ਾਮਲ ਹਨ।
ਪਿੱਛੇ ਜਿਹੇ ਕਿਊਬਾ ਪਹੁੰਚੇ ਇਸ ਡਿਪਲੋਮੈਟ ਨੂੰ ਸਿਹਤ ਸਬੰਧੀ ਆਈਆਂ ਇਨ੍ਹਾਂ ਦਿੱਕਤਾਂ ਪਿੱਛੇ ਕੀ ਕਾਰਨ ਹਨ ਇਨ੍ਹਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਕੈਨੇਡੀਅਨ ਤੇ ਅਮਰੀਕੀ ਡਿਪਲੋਮੈਟਸ ਲਈ ਇਸ ਤਰ੍ਹਾਂ ਦੀ ਰਹੱਸਮਈ ਬਿਮਾਰੀ ਵੱਡਾ ਖਤਰਾ ਬਣੀ ਹੋਈ ਹੈ। ਹਵਾਨਾ ਵਿੱਚ ਸੇਵਾ ਨਿਭਾਅ ਰਹੇ 16 ਵਿੱਚੋਂ ਹੁਣ 8 ਕੈਨੇਡੀਅਨ ਅਧਿਕਾਰੀ ਹੀ ਉੱਥੇ ਰੱਖੇ ਜਾਣਗੇ। ਇਹ ਡਿਪਲੋਮੈਟਸ ਪੂਰੀਆਂ ਕਾਉਂਸਲਰ ਸੇਵਾਵਾਂ ਮੁਹੱਈਆ ਕਰਵਾਉਣਗੇ ਪਰ ਆਉਣ ਵਾਲੇ ਹਫਤਿਆਂ ਵਿੱਚ ਹੋਰ ਪ੍ਰੋਗਰਾਮਾਂ ਨੂੰ ਐਡਜਸਟ ਕੀਤਾ ਜਾ ਸਕਦਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ