Welcome to Canadian Punjabi Post
Follow us on

22

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਮਨੋਰੰਜਨ

ਹੁਣ ਧਾਰਨਾ ਬਦਲ ਰਹੀ ਹੈ : ਅਕਸ਼ੈ ਕੁਮਾਰ

January 30, 2019 08:45 AM

ਖਿਲਾੜੀ ਅਕਸ਼ੈ ਕੁਮਾਰ ਜਦੋਂ ਕਿਸੇ ਫਿਲਮ 'ਚ ਕੰਮ ਕਰਦਾ ਹੈ, ਉਸ ਦੀ ਚਰਚਾ ਕਾਫੀ ਪਹਿਲਾਂ ਤੋਂ ਹੋਣ ਲੱਗਦੀ ਹੈ। ਇਸ ਦੀ ਵਜ੍ਹਾ ਹੈ ਕਿ ਅਕਸ਼ੈ ਕੁਮਾਰ ਦੀਆਂ ਫਿਲਮਾਂ ਵਿੱਚ ਕੁਝ ਹਟ ਕੇ ਹੁੰਦਾ ਹੈ। ਅਕਸ਼ੈ ਨੇ ਪਿੱਛੇ ਜਿਹੇ ਆਪਣੀ ਆਉਣ ਵਾਲੀ ਫਿਲਮ ‘ਕੇਸਰੀ’ ਦੀ ਸ਼ੂਟਿੰਗ ਖਤਮ ਕੀਤੀ ਹੈ, ਜਦ ਕਿ ਇਸੇ ਸਾਲ ਉਸ ਦੀਆਂ ਕਈ ਹੋਰ ਫਿਲਮਾਂ ਵੀ ਰਿਲੀਜ਼ ਹੋਣ ਵਾਲੀਆਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਕੀ ਤੁਹਾਨੂੰ ਲੱਗਦਾ ਹੈ ਕਿ ਸਮਾਜਕ ਮੁੱਦਿਆਂ ਜਾਂ ਸਮੱਸਿਆਵਾਂ 'ਤੇ ਬਣਨ ਵਾਲੀਆਂ ਫਿਲਮਾਂ ਜ਼ਿਆਦਾ ਸਫਲ ਨਹੀਂ ਹੁੰਦੀਆਂ ਹਨ?
- ਨਹੀਂ, ਕਿਉਂਕਿ ਮੇਰੀਆਂ ਫਿਲਮਾਂ ਇਸ ਸੱਚ ਨੂੰ ਬਦਲ ਰਹੀਆਂ ਹਨ। ਭਾਵੇਂ ‘ਟਾਇਲਟ’ ਹੋਵੇ ਜਾਂ ‘ਪੈਡਮੈਨ’ ਥੀਏਟਰ ਤੋਂ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਇਸ 'ਤੇ ਪ੍ਰਤੀਕਿਰਿਆ ਦੇਖਣ ਨੂੰ ਮਿਲੀ। ਖਾਸ ਗੱਲ ਇਹ ਕਿ ਪੁਰਸ਼ ਵੀ ਇਸ ਵਿਸ਼ੇ 'ਤੇ ਗੱਲ ਕਰਦੇ ਨਜ਼ਰ ਆਏ।
* ਅੱਜ ਤੁਸੀਂ ਕਰੀਅਰ ਦੇ ਟੌਪ 'ਤੇ ਹੋ, ਕਿਹੋ ਜਿਹਾ ਲੱਗਦਾ ਹੈ?
- ਸੁਭਾਵਿਕ ਤੌਰ 'ਤੇ ਚੰਗਾ ਲੱਗਦਾ ਹੈ। ਮੈਨੂੰ ਵੀ ਕਈ ਵਾਰ ਰਦ ਕੀਤਾ ਗਿਆ, ਪਰ ਮੈਂ ਹਰ ਵਾਰ ਦਮਦਾਰ ਵਾਪਸੀ ਕੀਤੀ। ਦੱਸ ਦੇਵਾਂ ਕਿ ਮੇਰੇ ਕਰੀਅਰ 'ਚ ਤਿੰਨ ਵਾਰ ਡਾਊਨਫਾਲ ਆਇਆ। ਕਈ ਵਾਰ ਜਿਨ੍ਹਾਂ ਲੋਕਾਂ ਨੇ ਰੱਦ ਕੀਤਾ, ਉਹ ਦੂਜੀ ਫਿਲਮ ਚੱਲਣ 'ਤੇ ਵਾਪਸ ਮੇਰੇ ਕੋਲ ਆਏ। ਮੈਂ ਪਿਛਲੀ ਗੱਲ ਨੂੰ ਯਾਦ ਕਰ ਕੇ ਕਹਾਣੀ ਦੇਖਦਾ ਹਾਂ, ਪਸੰਦ ਆਉਂਦੀ ਹੈ ਤਾਂ ਕਰ ਲੈਂਦਾ ਹਾਂ। ਜਦੋਂ ਮੈਂ ਖਾਰਿਜ ਹੁੰਦਾ ਸੀ, ਉਦੋਂ ਮੇਰਾ ਮੰਨਣਾ ਸੀ ਕਿ ਆਪਣੀਆਂ ਸਕਿੱਲਜ਼ ਨਿਖਾਰਾਂ, ਫਿਟਨੈਸ 'ਤੇ ਜ਼ਿਆਦਾ ਕੰੇਮ ਕਰਾਂ ਅਤੇ ਦੁੱਗਣੀ ਤਾਕਤ ਨਾਲ ਪਰਤ ਕੇ ਆਵਾਂ।
* ਤੁਹਾਡੀ ਪਿਛਲੀ ਫਿਲਮ ‘2.0’ ਸੁਪਰਹਿੱਟ ਰਹੀ। ਇਸ ਵਿੱਚ ਕੰਮ ਕਰ ਕੇ ਕੀ ਕੁਝ ਸਿਖਿਆ?
- ਇਹੀ ਕਿ ਸਾਊਥ ਫਿਲਮ ਇੰਡਸਟਰੀ ਨਾ ਸਿਰਫ ਜ਼ਿਆਦਾ ਪੰਕਚੁਅਲ ਹੈ ਸਗੋਂ ਬਾਲੀਵੁੱਡ ਦੇ ਮੁਕਾਬਲੇੇ ਜ਼ਿਆਦਾ ਪ੍ਰੋਫੈਸ਼ਨਲ ਵੀ ਹੈ। ਸਾਊਥ ਫਿਲਮ ਇੰਡਸਟਰੀ ਸਾਡੇ ਤੋਂ ਜ਼ਿਆਦਾ ਐਡਵਾਂਸ ਹੈ। ਮੈਨੂੰ ਤਾਂ ਕਦੇ ਕਦੇ ਲੱਗਦਾ ਹੈ ਕਿ ਕਿਸੇ ਨਿਊਕਮਰ ਨੂੰ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਸਾਊਥ ਦੀਆਂ ਚਾਰ-ਪੰਜ ਫਿਲਮਾਂ ਕਰਨੀਆਂ ਹੀ ਚਾਹੀਦੀਆਂ ਹਨ। ਉਥੇ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇੱਕ ਦਿਨ 'ਚ ਅਸੀਂ ਇਥੇ ਲਗਭਗ 12-13 ਸ਼ਾਟਸ ਲੈਂਦੇ ਹਾਂ, ਉਥੇ ਉਹ ਤੀਹ-ਚਾਲੀ ਸ਼ਾਟਸ ਲੈਂਦੇ ਹਨ। ਉਹ ਦੂਜਿਆਂ ਨੂੰ ਟੇਕਨ ਫਾਰ ਗ੍ਰਾਂਟਿਡ ਨਹੀਂ ਲੈਂਦੇ। ਉਹ ਸਾਡੇ ਤੋਂ ਵੱਧ ਪ੍ਰੋਫੈਸ਼ਨਲ ਹਨ।
* ‘ਕੇਸਰੀ’ ਦੀ ਕੀ ਪ੍ਰੋਗਰੈੱਸ ਹੈ?
- ਇਹ ਫਿਲਮ ਪੂਰੀ ਹੋ ਚੁੱਕੀ ਹੈ ਅਤੇ ਹੋਲੀ ਉਤੇ ਰਿਲੀਜ਼ ਹੋਵੇਗੀ। ‘ਕੇਸਰੀ’ ਇੱਕ ਪੀਰੀਅਡ ਡਰਾਮਾ ਹੋਵੇਗੀ। ਨੈਸ਼ਨਲ ਐਵਾਰਡ ਵਿਨਰ ਪੰਜਾਬੀ ਡਾਇਰੈਕਟਰ ਅਨੁਰਾਗ ਸਿੰਘ ਇਸ ਦਾ ਨਿਰਦੇਸ਼ਨ ਕਰ ਰਹੇ ਹਨ। ਬ੍ਰਿਟਿਸ਼ ਭਾਰਤੀ ਸੈਨਾ ਦੀ ਇੱਕ ਛੋਟੀ ਜਿਹੀ ਟੁਕੜੀ ਅਤੇ ਅਫਗਾਨ ਸੈਨਾ ਵਿਚਕਾਰ ਹੋਏ ਬੈਟਲ ਆਫ ਸਾਰਾਗੜ੍ਹੀ (ਸਾਰਾਗੜ੍ਹੀ ਦਾ ਯੁੱਧ 'ਤੇ ਇਹ ਫਿਲਮ ਆਧਾਰਤ ਹੈ। ਇਸ ਯੁੱਧ ਵਿੱਚ ਬ੍ਰਿਟਿਸ਼ ਭਾਰਤੀ ਫੌਜ ਦੇ ਸਿਰਫ 21 ਸਿੱਖ ਜਾਂਬਾਜ਼ਾਂ ਨੇ 10 ਹਜ਼ਾਰੀ ਅਫਗਾਨ ਸੈਨਾ ਦਾ ਸਾਹਮਣਾ ਕੀਤਾ ਸੀ। ਮੇਰੇ ਨਾਲ ਪਰਿਣੀਤੀ ਚੋਪੜਾ ਵੀ ਇਸ ਫਿਲਮ ਵਿੱਚ ਹੈ।
* ਫਾਕਸ ਸਟੂਡੀਓਜ਼ ਇੰਡੀਆ ਨਾਲ ‘ਮਿਸ਼ਨ ਮੰਗਲ’ ਉੱਤੇ ਕਦੋਂ ਜਾਓਗੇ?
- ਤਿਆਰੀ ਜਾਰੀ ਹੈ। ਆਪਣੀ ਪ੍ਰੋਡਕਸ਼ਨ ਕੰਪਨੀ ਕੇਪ ਆਪ ਗੁੱਡ ਫਿਲਮਜ਼ ਦੇ ਫਾਕਸ ਸਟੂਡੀਓਜ਼ ਇੰਡੀਆ ਨਾਲ ਤਿੰਨ ਫਿਲਮਾਂ ਦੀ ਡੀਲ ਸਾਈਨ ਕਰਨ ਦੇ ਨਾਲ ਹੀ ਅਸੀਂ ਪਹਿਲੀ ਫਿਲਮ ‘ਮਿਸ਼ਨ ਮੰਗਲ’ ਦਾ ਐਲਾਨ ਕਰ ਦਿੱਤਾ ਸੀ। ‘ਮਿਸ਼ਨ ਮੰਗਲ' ਵਿੱਚ ਮੇਰੇ ਨਾਲ ਵਿਦਿਆ ਬਾਲਨ, ਤਾਪਸੀ ਪੰਨੂ, ਸ਼ਰਮਨ ਜੋਸ਼ੀ, ਕੀਰਤੀ ਕੁਲਹਾਰੀ, ਸੋਨਾਕਸ਼ੀ ਸਿਨਹਾ ਮਹੱਤਵਪੂਰਨ ਰੋਲਜ਼ ਵਿੱਚ ਹੋਣਗੇ।
* ਕੀ ਇਹ ਸੱਚ ਹੈ ਕਿ ਰੋਹਿਤ ਸ਼ੈੱਟੀ ਦੀ ‘ਸੂਰਯਵੰਸ਼ੀ’ ਵਿੱਚ ਤੁਸੀਂ ਕੈਟਰੀਨਾ ਕੈਫ ਨਾਲ ਕੰਮ ਕਰ ਰਹੇ ਹੋ?
- ਰੋਹਿਤ ਸ਼ੈੱਟੀ ਦੀ ‘ਸੂਰਯਵੰਸ਼ੀ’ ਵਿੱਚ ਮੈਂ ਇੱਕ ਪੁਲਸ ਵਾਲੇ ਦਾ ਕਿਰਦਾਰ ਨਿਭਾਵਾਂਗਾ, ਪਰ ਇਸ ਵਿੱਚ ਕੈਟਰੀਨਾ ਕੈਫ ਮੇਰੇ ਆਪੋਜ਼ਿਟ ਹੋਵੇਗੀ, ਇਸ ਦਾ ਮੈਨੂੰ ਪਤਾ ਨਹੀਂ। ਉਸ ਦੇ ਨਾਂਅ ਦੀ ਚਰਚਾ ਜ਼ਰੂਰ ਹੈ, ਪਰ ਮੇਰੀ ਸਮਝ ਨਾਲ ਹਾਲੇ ਕੁਝ ਫਾਈਨਲ ਨਹੀਂ ਹੋਇਆ। ਰੋਹਿਤ ਸ਼ੈੱਟੀ ਤੋਂ ਇਲਾਵਾ ਯਸ਼ਰਾਜ ਫਿਲਮਜ਼ ਦੀ ਫਿਲਮ ਵੀ ਕਰ ਰਿਹਾ ਹਾਂ।

Have something to say? Post your comment