Welcome to Canadian Punjabi Post
Follow us on

18

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਕੀ ਬਜਟ ਸੰਤੁਲਿਤ ਕਰਨ ਦੀ ਟੋਰਾਂਟੋ ਦੀ ਯੋਜਨਾ ਹੋਵੇਗੀ ਕਾਰਗਰ?

January 29, 2019 07:19 AM

ਟੋਰਾਂਟੋ, 28 ਜਨਵਰੀ (ਪੋਸਟ ਬਿਊਰੋ) : ਸਿਟੀ ਸਟਾਫ ਦਾ ਕਹਿਣਾ ਹੈ ਕਿ ਬਜਟ ਨੂੰ ਪ੍ਰਾਪਰਟੀ ਟੈਕਸਾਂ ਵਿੱਚ ਵਾਧਾ ਕਰਕੇ, ਟੀਟੀਸੀ ਦਾ ਭਾੜਾ ਵਧਾ ਕੇ ਤੇ ਕਈ ਮਿਲੀਅਨ ਡਾਲਰ ਦੀਆਂ ਅਣਪਛਾਤੀਆਂ ਕਟੌਤੀਆਂ ਉੱਤੇ ਨਿਰਭਰ ਹੋ ਕੇ ਸੰਤੁਲਿਤ ਕੀਤਾ ਜਾ ਸਕਦਾ ਹੈ।
ਸੋਮਵਾਰ ਸਵੇਰੇ 13.46 ਬਿਲੀਅਨ ਡਾਲਰ ਦਾ ਆਪਰੇਟਿੰਗ ਬਜਟ ਕਾਉਂਸਲ ਮੈਂਬਰਜ਼, ਮੀਡੀਆ ਤੇ ਜਨਤਾ ਸਾਹਮਣੇ ਪੇਸ਼ ਕੀਤਾ ਗਿਆ। ਸਿਟੀ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਕਈ ਪ੍ਰੋਗਰਾਮਜ਼, ਜਿਵੇਂ ਕਿ ਬਰਫ ਸਾਫ ਕਰਨਾ ਤੇ ਸਵਿਮਿੰਗ ਕਲਾਸ ਆਦਿ, ਤੇ ਸੇਵਾਵਾਂ ਨੂੰ ਸੰਤੁਲਿਤ ਕਰਨ ਦੀ ਇਹ ਪਹਿਲੀ ਕੋਸਿ਼ਸ਼ ਮੰਨੀ ਜਾ ਰਹੀ ਹੈ। 2019 ਲਈ ਸਟਾਫ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਹਿਸਾਬ ਨਾਲ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਟੈਕਸ ਵਿੱਚ 2.55 ਫੀਸਦੀ ਦਾ ਵਾਧਾ ਹੋਣਾ ਚਾਹੀਦਾ ਹੈ। ਸਿਟੀ ਦਾ ਕਹਿਣਾ ਹੈ ਕਿ ਇਹੋ ਮਹਿੰਗਾਈ ਦੀ ਦਰ ਵੀ ਹੈ।
ਪਰ ਸਟਾਫ ਵੱਲੋਂ ਬਜਟ ਨੂੰ ਸੰਤੁਲਿਤ ਕਰਨ ਦੀ ਕੀਤੀ ਗਈ ਪਹਿਲੀ ਕੋਸਿ਼ਸ਼ ਵਿੱਚ 79 ਮਿਲੀਅਨ ਡਾਲਰ ਦੇ ਉਨ੍ਹਾਂ ਫੰਡਾਂ ਜਾਂ ਕਟੌਤੀਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋਈ ਤੇ ਨਾ ਹੀ ਇਹ ਹਾਸਲ ਹੋਏ ਹਨ। ਇਸ ਨਾਲ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਬਜਟ ਸੰਤੁਲਿਤ ਕਰਨ ਦੀ ਕੋਸਿ਼ਸ਼ ਕਿਸ ਹੱਦ ਤੱਕ ਸਫਲ ਹੋ ਸਕਦੀ ਹੈ। ਅਜੇ ਵੀ ਮੇਅਰ ਜੌਹਨ ਟੋਰੀ ਦੇ ਆਪ ਚੁਣੇ ਹੋਏ ਬਜਟ ਚੀਫ ਕਾਉਂਸਲਰ ਗੈਰੀ ਕਰਾਅਫੋਰਡ ਦਾ ਦਾਅਵਾ ਹੈ ਕਿ ਇਸ ਮੁੱਢਲੇ ਪੜਾਅ ਉੱਤੇ ਅਜੇ ਬਜਟ ਸੰਤੁਲਿਤ ਹੈ। ਉਨ੍ਹਾਂ ਦਾ ਇਹ ਵੀ ਆਖਣਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਫੈਡਰਲ ਸਰਕਾਰ ਹਾਊਸਿੰਗ ਸੰਕਟ ਵਿੱਚੋਂ ਨਿਕਲਣ ਵਿੱਚ ਉਨ੍ਹਾਂ ਦੀ ਮਦਦ ਜ਼ਰੂਰ ਕਰੇਗੀ।
ਕਰਾਅਫੋਰਡ ਨੇ ਆਖਿਆ ਕਿ ਸਿਟੀ, ਟਰਾਂਜਿ਼ਟ, ਕਮਿਊਨਿਟੀ ਸੇਫਟੀ, ਲਾਇਬ੍ਰੇਰੀਜ਼, ਟੋਰਾਂਟੋ ਕਮਿਊਨਿਟੀ ਹਾਊਸਿੰਗ ਰਿਪੇਅਰਜ਼ ਤੇ ਚਾਈਲਡ ਕੇਅਰ ਵਿੱਚ ਨਿਵੇਸ਼ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਸਿਟੀ ਸਬਵੇਅ ਦੇ ਕੰਮ ਨੂੰ ਤੇਜੀ ਨਾਲ ਪੂਰਾ ਕਰਨ ਦੇ ਨਾਲ ਨਾਲ 300 ਹੋਰ ਪੁਲਿਸ ਅਧਿਕਾਰੀਆਂ ਨੂੰ ਹਾਇਰ ਕਰਨਾ ਚਾਹੁੰਦੀ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ