Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਜੌਹਨ ਮੈਕਲਮ: ਟਰੂਡੋ ਦੀ ਸਿਰਦਰਦੀ ਦਾ ਕਾਰਣ ਜਾਂ ਇਲਾਜ

January 28, 2019 08:04 AM

ਪੰਜਾਬੀ ਪੋਸਟ ਸੰਪਾਦਕੀ

ਚੀਨ ਵਿੱਚ ਕੈਨੇਡਾ ਦੇ ਰਾਜਦੂਤ (ਅੰਬੈਸਡਰ) ਜੌਹਨ ਮੈਕੇਲਮ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਸਤੀਫਾ ਮੰਗ ਕੇ ਘਰ ਵਾਪਸ ਬੁਲਾ ਲਿਆ ਹੈ। ਆਖਦੇ ਹਨ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੰਢੇ ਵਰਤੇ ਸਿਆਸਤਦਾਨ ਮੈਕੇਲਮ ਨੂੰ ਚੀਨ ਵਿੱਚ ਰਾਜਦੂਤ ਨਿਯੁਕਤ ਕਰਕੇ ਇੱਕ ਤਲਵਾਰ ਵਿੱਚ ਦੋ ਤਲਵਾਰਾਂ ਪਾਉਣ ਦਾ ਕੰਮ ਕੀਤਾ ਸੀ। ਸਿਆਸਤਦਾਨ ਦਾ ਸੁਭਾਅ ਹੁੰਦਾ ਹੈ ਕਿ ਉਹ ਹਰ ਵਿਸ਼ੇ ਉੱਤੇ ਆਪਣਾ ਪ੍ਰਤੀਕਰਮ ਦੇਵੇ ਜਦੋਂ ਕਿ ਡਿਪਲੋਮੇਟਾਂ ਨੇ ਕਈ ਵਾਰ ਜੁ਼ਬਾਨ ਨਾਲੋਂ ਚੁੱਪ ਤੋਂ ਵੱਧ ਕੰਮ ਲੈਣਾ ਹੁੰਦਾ ਹੈ।

ਪੁਆੜੇ ਦੀ ਜੜ ਪਿਛਲੇ ਹਫ਼ਤੇ ਮੈਕੇਲਮ ਵੱਲੋਂ ਟੋਰਾਂਟੋ ਵਿੱਚ ਚੀਨੀ ਭਾਸ਼ਾ ਦੇ ਮੀਡੀਆ ਨਾਲ ਚੀਨ ਦੀ ਮੈਗਾ ਕੰਪਨੀ ਹੁਵਾਵੇ ਦੀ ਡਿਪਟੀ ਚੇਅਰਪਰਸਨ ਮੈਂਗ ਵੈਜ਼ੂ ਨੂੰ ਕੈਨੇਡਾ ਵੱਲੋਂ ਅਮਰੀਕਾ ਦੇ ਹਵਾਲੇ ਕਰਨ ਬਾਰੇ ਲੰਬਾ ਚੌੜਾ ਬਿਆਨ ਦੇਣਾ ਹੈ। ਮੈਕੇਲਮ ਨੇ ਡੋਨਾਲਡ ਟਰੰਪ ਵੱਲੋਂ ਬੀਬੀ ਵੈਂਜ਼ੂ ਦੇ ਕੇਸ ਨੂੰ ਚੀਨੀ-ਅਮਰੀਕੀ ਟਰੇਡ ਲਈ ਵਰਤਣ ਦੀ ਗੱਲ ਦਾ ਜਿ਼ਕਰ ਕਰਕੇ ਮਾਮਲੇ ਨੂੰ ਸਿਆਸੀ ਰੂਪ ਦਿੱਤਾ। ਉਸਨੇ ਇੱਥੇ ਤੱਕ ਆਖ ਕੇ ਪੈਰੀਂ ਕੁਹਾੜਾ ਮਾਰ ਲਿਆ ਕਿ ਟਰੰਪ ਦੇ ਬਿਆਨ ਨੂੰ ਆਧਾਰ ਬਣਾ ਕੇ ਬੀਬੀ ਵੈਜ਼ੂ ਅਦਾਲਤ ਵਿੱਚੋਂ ਬਰੀ ਹੋ ਸਕਦੀ ਹੈ। ਪ੍ਰਧਾਨ ਮੰਤਰੀ ਟਰੂਡੋ ਅਤੇ ਵਿਦੇਸ਼ ਮੰਤਰੀ ਫਰੀਲੈਂਡ ਹਾਲੇ ਤੱਕ ਇਸ ਕੇਸ ਦਾ ਰਾਜਨੀਤੀ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਹੋਣ ਬਾਰੇ ਜਿ਼ਕਰ ਕਰਨ ਤੋਂ ਗੁਰੇਜ਼ ਕਰਦੇ ਆਏ ਹਨ। ਮੈਕੇਲਮ ਤਾਂ ਇੱਥੇ ਤੱਕ ਆਖ ਗਿਆ ਕਿ ਅਮਰੀਕਾ ਵੱਲੋਂ ਕੈਨੇਡਾ ਨੂੰ ਬੀਬੀ ਵੈਜ਼ੂ ਨੂੰ ਹਵਾਲੇ ਕਰਨ ਦੀ ਬੇਨਤੀ ਕਰਨਾ ਉਸਦੇ ਅਧਿਕਾਰ ਖੇਤਰ ਤੋਂ ਹੀ ਬਾਹਰ ਹੈ।

ਜੌਹਨ ਮੈਕੇਲਮ ਨੇ ਵਿਰੋਧੀ ਧਿਰਾਂ ਖਾਸ ਕਰਕੇ ਕੰਜ਼ਰਵੇਟਿਵ ਆਗੂ ਐਂਡਰੀਊ ਸ਼ੀਅਰ ਨੂੰ ਪ੍ਰਧਾਨ ਮੰਤਰੀ ਨੂੰ ਕੁੱੜਿਕੀ ਵਿੱਚ ਲੈਣ ਦਾ ਸੁਨਿਹਰੀ ਅਵਸਰ ਪ੍ਰਦਾਨ ਕਰ ਦਿੱਤਾ। ਪਰ ਟਰੂਡੋ ਲਈ ਮੈਕੇਲਮ ਦੀ ਪਿੱਠ ਪੂਰਨੀ ਉਸ ਵੇਲੇ ਔਖੀ ਹੋ ਗਈ ਜਦੋਂ ਟੋਰਾਂਟੋ ਵਿੱਚ ਦਿੱਤੀ ਇੰਟਰਵਿਊ ਲਈ ਜਤਨਕ ਮੁਆਫੀ ਮੰਗਣ ਤੋਂ ਦੋ ਦਿਨ ਬਾਅਦ ਹੀ ਉਸਨੇ ਵੈਨਕੂਵਰ ਜਾ ਕੇ ਇੱਕ ਹੋਰ ਪੁਆੜਾ ਪਾ ਦਿੱਤਾ। ਮੈਕੇਲਮ ਦਾ ਵੈਨਕੂਵਰ ਵਿੱਚ ਇਹ ਆਖਣਾ ਕਿ ਕੈਨੇਡਾ ਨੂੰ ਅਮਰੀਕਾ ਦੀ ਬੀਬੀ ਵੈਜ਼ੂ ਨੂੰ ਹਵਾਲੇ ਕਰਨ ਦੀ ਬੇਨਤੀ ਨੂੰ ਠੁਕਰਾ ਦੇਣਾ ਚਾਹੀਦਾ ਹੈ, ਟਰੂਡੋ ਲਈ ਨਾ ਝੱਲਣ ਜੋਗੀ ਸਿਰਦਰਦੀ ਬਣ ਗਿਆ।

 31 ਜਨਵਰੀ 2017 ਨੂੰ ਜਸਟਿਨ ਟਰੂਡੋ ਨੇ ਖੁਦ ਜੌਹਨ ਮੈਕੇਲਮ ਨੂੰ ਇੰਮੀਗਰੇਸ਼ਨ ਮੰਤਰੀ ਵਜੋਂ ਅਹੁਦਾ ਛੱਡ ਕੇ ਚੀਨ ਜਾਣ ਲਈ ਰਾਜੀ ਕੀਤਾ ਸੀ। ਉਸ ਵੇਲੇ ਕਿਹਾ ਜਾਂਦਾ ਸੀ ਕਿ ਉਸਦਾ ਚੀਨ ਵਿੱਚ ਤਬਾਦਲਾ ਟਰੂਡੋ ਅਤੇ ਮੈਕੇਲਮ ਦੋਵਾਂ ਲਈ ਸੁਖਾਵੀਂ ਗੱਲ ਸੀ। ਟਰੂਡੋ ਚਾਹੁੰਦੇ ਸਨ ਕਿ ਇੱਕ ਹੰਢੇ ਵਰਤੇ ਸਿਆਸਤਦਾਨ ਨੂੰ ਚੀਨ ਦਾ ਅੰਬੈਸਡਰ ਲਾ ਕੇ ਇਹ ਪ੍ਰਭਾਵ ਦਿੱਤਾ ਜਾਵੇ ਕਿ ਕਿੈਨੇਡਾ ਅਮਰੀਕਾ, ਇੰਗਲੈਂਡ ਅਤੇ ਫਰਾਂਸ ਵਾਗੂੰ ਚੀਨ ਨੂੰ ਵੀ ਵਿਸ਼ੇਸ਼ ਸਥਾਨ ਉੱਤੇ ਰੱਖਦਾ ਹੈ। ਦੂਜੇ ਪਾਸੇ ਜੌਹਨ ਮੈਕੇਲਮ ਲਈ ਚੀਨ ਜਾਣਾ ‘ਸਹੁਰੇ ਘਰ’ ਜਾਣ ਬਰਾਬਰ ਸੀ ਕਿਉਂਕਿ ਉਸਦੀ ਪਤਨੀ ਨੈਂਸੀ ਲਿਮ ਚੀਨੀ ਮੂਲ ਦੀ ਕੈਨੇਡੀਅਨ ਹੈ। ਮੈਕੇਲਮ ਦੀ ਮਾਰਖਮ ਰਾਈਡਿੰਗ ਤੋਂ 6 ਵਾਰ ਜਿੱਤ ਵਿੱਚ ਚੀਨੀ ਭਾਈਚਾਰੇ ਦੇ ਸਮਰੱਥਨ ਦਾ ਕਾਫੀ ਹੱਥ ਰਿਹਾ ਹੈ। ਪਰ ਦੋ ਸਾਲ ਦੇ ਕਾਰਜਕਾਲ ਤੋਂ ਬਾਅਦ ਆਪਣੀ ਜੁਬਾਨ ਉੱਤੇ ਕੰਟਰੋਲ ਨਾ ਰੱਖਣ ਕਾਰਣ ਮੈਕੇਲਮ ਹੋਰੀਂ ‘ਹੱਥ ਪੁਰਾਣੇ ਖੌਂਸੜੇ ਬਸੰਤੇ ਹੋਰੀਂ ਆਏ’ ਵਾਲੀ ਅਖਾਵਤ ਸੱਚ ਸਿੱਧ ਕਰਕੇ ਪਰਤ ਆਏ ਹਨ।

 ਕਈ ਲੋਕੀ ਮਜਾਕ ਵਿੱਚ ਆਖ ਰਹੇ ਹਨ ਕਿ ਕੀ ਮੈਕੇਲਮ ‘ਚੀਨ ਵਿੱਚ ਕੈਨੇਡਾ ਦਾ ਰਾਜਦੂਤ ਸੀ’ ਜਾਂ ‘ਕੈਨੇਡਾ ਵਿੱਚ ਚੀਨ ਦੇ ਰਾਜਦੂਤ’ ਵਾਗੂੰ ਵਰਤਾਅ ਕਰਨ ਲੱਗ ਪਿਆ ਸੀ। ਇਸ ਮਜਾਕ ਦੀ ਵਿਆਖਿਆ ਟਰੂਡੋ ਹੋਰਾਂ ਦੀ ਦੁਬਿਧਾ ਨੂੰ ਖੂਬ ਬਿਆਨਦੀ ਹੈ। ਸੁਆਲ ਹੈ ਕਿ ਕੀ ਮੈਕੇਲਮ ਤੋਂ ਅਸਤੀਫਾ ਲੈ ਕੇ ਟਰੂਡੋ ਇੱਕ ਸਿਰਦਰਦੀ ਤੋਂ ਸੁਰਖਰੂ ਹੋਏ ਹਨ ਜਾਂ ਉਹਨਾਂ ਲਈ 2019 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਹੋਰ ਸਿਰ ਪੀੜ ਪੈਦਾ ਹੋ ਗਈ ਹੈ?

 ਸਿਆਸਤ ਵਿੱਚ ਆਉਣ ਤੋਂ ਪਹਿਲਾਂ ਜੌਹਨ ਮੈਕੇਲਮ 20-22 ਸਾਲ ਇਕਾਨਮਿਕਸ ਦਾ ਪ੍ਰੋਫੈਸਰ ਰਹਿ ਚੁੱਕਾ ਸੀ ਜਿਸ ਵਿੱਚ 1987 ਤੋਂ 1994 ਤੱਕ ਮੈਕਗਿੱਲ ਯੂਨੀਵਰਸਿਟੀ ਵਿੱਚ ਪੜਾਉਣਾ ਅਤੇ ਫੈਕਲਟੀ ਆਫ ਆਰਟਸ ਦਾ ਡੀਨ ਰਹਿਣਾ ਵੀ ਸ਼ਾਮਲ ਹੈ। ਇਹ ਉਹੀ ਵਕਤ ਹੈ ਜਦੋਂ ਮੈਕੇਲਮ ਦੀ ਫੈਕਲਟੀ ਆਫ ਆਰਟਸ ਵਿੱਚ ਜਸਟਿਨ ਟਰੂਡੋ ਪੜਦਾ ਹੁੰਦਾ ਸੀ। ਉਸ ਵੇਲੇ ਜੌਹਨ ਮੈਕੇਲਮ ਦੇ ਵਿਭਾਗ ਨੇ ਟਰੂਡੋ ਨੂੰ ਪੜਾਇਆ ਸੀ। ਕਰਮਾਂ ਦੀ ਖੇਡ ਵੇਖੋ ਕਿ ਮੈਕੇਲਮ ਨੇ ਇੱਕ ਵਾਰ ਫੇਰ ਟਰੂਡੋ ਨੂੰ ਪੜਨੇ ਪਾ ਦਿੱਤਾ ਜਾਪਦਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?