Welcome to Canadian Punjabi Post
Follow us on

29

March 2024
 
ਮਨੋਰੰਜਨ

ਨਰਗਿਸ ਦਾ ਗੁੱਸਾ ਫੁੱਟਿਆ

January 28, 2019 07:19 AM

ਨਰਗਿਸ ਫਾਖਰੀ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਰਹੀ ਹੋਵੇ, ਪਰ ਸੋਸ਼ਲ ਮੀਡੀਆ ਉੱਤੇ ਉਹ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਹਾਰਰ ਫਿਲਮ ‘ਅਮਾਵਸ’ ਦੇ ਪ੍ਰਚਾਰ ਵਿੱਚ ਬਿਜ਼ੀ ਹੈ। ਇਸੇ ਦੌਰਾਨ ਨਰਗਿਸ ਦੀ ਪ੍ਰੈਗਨੈਂਸੀ ਦੀ ਖਬਰ ਇੱਕ ਵੈਬਸਾਈਟ ਨੇ ਛਾਪ ਦਿੱਤੀ, ਜਿਸ ਨੂੰ ਪੜ੍ਹ ਕੇ ਨਰਗਿਸ ਨੇ ਵੈਬਸਾਈਟ ਉੱਤੇ ਜੰਮ ਕੇ ਗੁੱਸਾ ਕੱਢਿਆ। ਇੱਕ ਨਿਊਜ਼ ਪੋਰਟਲ ਨੇ ਨਰਗਿਸ ਬਾਰੇ ਇਹ ਖਬਰ ਦਿੱਤੀ ਸੀ। ਇਸ ਨੂੰ ਪੜ੍ਹਨ ਪਿੱਛੋਂ ਨਰਗਿਸ ਨੇ ਨਿਊਜ਼ ਵੈਬਸਾਈਟ ਨੂੰ ਟਵੀਟ ਕਰ ਕੇ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ, ‘‘ਇਸ ਖਬਰ ਨੂੰ ਖੜੇ ਪੈਰ ਹਟਾ ਲਓ। ਤੁਹਾਡੇ ਰਿਪੋਰਟਰ ਨੇ ਨਾ ਸਿਰਫ ਗਲਤ ਰਿਪੋਰਟ ਛਾਪੀ ਹੈ, ਸਗੋਂ ‘ਬਾਡੀ ਸ਼ੇਮਿੰਗ’ ਕੀਤੀ ਹੈ, ਜੋ ਬਹੁਤ ਮਾੜੀ ਗੱਲ ਹੈ। ਕੋਈ ਵੀ ਖਬਰ ਛਾਪਣ ਤੋਂ ਪਹਿਲਾਂ ਤੁਹਾਨੂੰ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ।”
ਉਂਝ ਅਜਿਾਹ ਪਹਿਲੀ ਵਾਰ ਨਹੀਂ ਅਤੇ ਇਸ ਤੋਂ ਪਹਿਲਾਂ ਵੀ ਨਰਗਿਸ ਦੇ ਪ੍ਰੈਗਨੈਂਟ ਹੋਣ ਦੀ ਅਫਵਾਹ ਉਡ ਚੁੱਕੀ ਹੈ। ਨਰਗਿਸ ਦਾ ਨਾਂਅ ਅਮਰੀਕਨ ਡਾਇਰੈਕਟਰ ਮੈਟ ਅਜੋਂਲੋ ਨਾਲ ਜੋੜਿਆ ਜਾ ਰਿਹਾ ਸੀ। ਸਾਲ 2018 ਵਿੱਚ ਇਨ੍ਹਾਂ ਦੇ ਰਿਸ਼ਤੇ ਤੱਕ 'ਤੇ ਮੋਹਰ ਲੱਗੀ ਸੀ, ਜਦੋਂ ਨਰਗਿਸ ਨੇ ਮੈਟ ਨਾਲ ਕ੍ਰਿਸਮਸ ਮਨਾਉਂਦੇ ਹੋਏ ਤਸਵੀਰਾਂ ਸ਼ੇਅਰਾਂ ਕੀਤੀਆਂ ਸਨ। ਇਸ ਤੋਂ ਬਾਅਦ ਦੋਵੇਂ ਇਕੱਠਿਆਂ ਸਮਾਂ ਗੁਜ਼ਾਰਨ ਦੌਰਾਨ ਤਸਵੀਰਾਂ ਖਿੱਚ ਕੇ ਇਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਦੇਖੇ ਸਨ, ਪਰ ਪਿੱਛੇ ਜਿਹੇ ਅਜਿਹੀਆਂ ਖਬਰਾਂ ਵੀ ਸਨ ਕਿ ਦੋਵਾਂ ਦਾ ਬ੍ਰੇਕਅਪ ਹੋ ਚੁੱਕਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ