Welcome to Canadian Punjabi Post
Follow us on

13

November 2019
ਮਨੋਰੰਜਨ

ਕੰਮ ਨਾ ਹੋਣ ਉੱਤੇ ਨਵੀਂ ਚੀਜ਼ ਸਿੱਖਦੇ ਹਨ ਰਣਵੀਰ ਸ਼ੌਰੀ

January 25, 2019 08:00 AM

ਕਈ ਵਾਰ ਕਲਾਕਾਰਾਂ ਦੀ ਜ਼ਿੰਦਗੀ ਵਿੱਚ ਅਜਿਹਾ ਮੋੜ ਆਉਂਦਾ ਹੈ, ਜਦ ਉਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੁੰਦਾ। ਇਹ ਦੌਰ ਕਿਸੇ ਵੀ ਐਕਟਰ ਦੇ ਲਈ ਮੁਸ਼ਕਲਾਂ ਭਰਿਆ ਹੁੰਦਾ ਹੈ। ਅਭਿਨੇਤਾ ਰਣਵੀਰ ਸ਼ੌਰੀ ਨੂੰ ਵੀ ਆਪਣੇ ਜੀਵਨ ਵਿੱਚ ਕਈ ਵਾਰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ ਹੈ।
ਉਹ ਦੱਸਦੇ ਹਨ, ‘‘ਮੇਰੇ ਜੀਵਨ ਵਿੱਚ ਕਈ ਵਾਰ ਅਜਿਹਾ ਵਕਤ ਆਇਆ, ਜਦ ਮੈਨੂੰ ਚੰਗੀਆਂ ਫਿਲਮਾਂ ਨਹੀਂ ਮਿਲ ਰਹੀਆਂ ਸਨ। ਉਸ ਸਮੇਂ ਮੈਂ ਡਿਪ੍ਰੈਸ਼ਨ ਵਿੱਚ ਜਾ ਸਕਦਾ ਸੀ, ਕਿਉਂਕਿ ਮੇਰੀ ਪ੍ਰਵਿਰਤੀ ਹੀ ਅਜਿਹੀ ਹੈ ਕਿ ਜਲਦੀ ਪ੍ਰੇਸ਼ਾਨ ਹੋ ਜਾਂਦਾ ਹਾਂ ਤੇ ਡਿਪ੍ਰੈਸ ਹੋਣ ਲੱਗਦਾ ਹਾਂ। ਇਸ ਲਈ ਇਸ ਸਮੇਂ ਦੀ ਸਹੀ ਵਰਤੋਂ ਮੈਂ ਖੁਦ ਨੂੰ ਸੁਧਾਰਨ ਤੇ ਕਲਾ ਨੂੰ ਨਿਖਾਰਨ ਵਿੱਚ ਕਰਦਾ ਹਾਂ। ਆਮ ਤੌਰ 'ਤੇ ਖਾਲੀ ਸਮੇਂ ਵਿੱਚ ਮੈਂ ਨਵੀਆਂ ਚੀਜ਼ਾਂ ਸਿੱਖਦਾ ਹਾਂ। ਨਵੀਆਂ ਚੀਜ਼ਾਂ ਨੂੰ ਸਿੱਖਣ ਨਾਲ ਵਕਤ ਬੜੀ ਆਸਾਨੀ ਨਾਲ ਗੁਜਰ ਜਾਂਦਾ ਹੈ। ਅਜਿਹੇ ਵਿੱਚ ਤੁਹਾਨੂੰ ਖੁਦ ਲਈ ਸਮਾਂ ਵੀ ਮਿਲ ਜਾਂਦਾ ਹੈ।”

Have something to say? Post your comment