Welcome to Canadian Punjabi Post
Follow us on

17

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਲਾਈਫ ਸਟਾਈਲ

ਸਪੈਸ਼ਲ ਲੱਸਣ ਮੇਥੀ ਪਨੀਰ

January 23, 2019 08:57 AM

ਸਮੱਗਰੀ-ਚਾਰ ਚਮਚ ਤੇਲ, ਤਿੰਨ ਚਮਚ ਲਸਣ, 130 ਗਰਾਮ ਪਿਆਜ਼, 75 ਮਿਲੀਲੀਟਰ ਦਹੀਂ, ਇੱਕ ਚਮਚ ਮੈਦਾ, ਦੋ ਚਮਚ ਧਨੀਆ ਅੱਧਾ ਚਮਚ ਹਲਦੀ, ਇੱਕ ਚਮਚ ਮਿਰਚ, ਅੱਧਾ ਚਮਚ ਗਰਮ ਮਸਾਲਾ, ਇੱਕ ਚਮਚ ਨਮਕ, ਤੀਹ ਮਿਲੀਲੀਟਰ ਪਾਣੀ, 250 ਗਰਾਮ ਪਨੀਰ, ਦੋ ਚਮਚ ਤਾਜ਼ਾ ਕਰੀਮ, ਦੋ ਚਮਚ ਮੇਥੀ ਦੇ ਸੁੱਕੇ ਪੱਤੇ, ਇੱਕ ਚਮਚ ਸ਼ਹਿਦ, 100 ਮਿਲੀਲੀਟਰ ਪਾਣੀ, ਚਟਣੀ ਬਣਾਉਣ ਲਈ ਇੱਕ ਚਮਚ ਘਿਓ, ਇੱਕ ਚਮਚ ਲਸਣ।
ਵਿਧੀ; ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਤੇਲ ਪਾ ਕੇ ਲਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਓ ਅਤੇ ਇਸ ਵਿੱਚ ਪਿਆਜ਼ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਓ। ਫਿਰ ਕੌਲੀ ਵਿੱਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਓ। ਇਸ ਤੋਂ ਬਾਅਦ ਇਹ ਕੜਾਹੀ ਵਿੱਚ ਪਾ ਲਓ। ਇਸ ਵਿੱਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਰਲਾ ਲਓ।
ਇਸ ਤੋਂ ਪਿੱਛੋਂ ਇਸ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਓ। ਫਿਰ ਇਸ ਵਿੱਚ ਪਨੀਰ, ਕਰੀਮ, ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ, ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਓ। ਇਸ ਵਿੱਚ 10 ਮਿਲੀਲੀਟਰ ਪਾਣੀ ਪਾ ਦਿਓ ਤੇ ਗਾੜ੍ਹਾ ਹੋਣ ਤੱਕ ਪਕਾਓ। ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿੱਚ ਕੱਢ ਕੇ ਇੱਕ ਪੈਨ ਵਿੱਚ ਇੱਕ ਚਮਚ ਘਿਓ ਪਾ ਕੇ ਇਸ ਵਿੱਚ ਲਸਣ ਨੂੰ ਹਲਕਾ ਭੁੰਨ ਲਓ। ਇਸ ਚਟਣੀ ਨੂੰ ਫਿਰ ਪਨੀਰ ਦੇ ਉਪਰ ਪਾ ਦਿਓ ਅਤੇ ਪਰੋਸੋ।

Have something to say? Post your comment