Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਲਾਈਫ ਸਟਾਈਲ

ਬਿਊਟੀ ਟਿਪਸ: ਸੁੰਦਰਤਾ ਦੀ ਚਮਕ ਰੱਖੋ ਬਰਕਰਾਰ

January 23, 2019 08:56 AM

ਹਰ ਲੜਕੀ, ਹਰ ਔਰਤ ਖੂਬਸੂਰਤ ਦਿਸਣਾ ਚਾਹੁੰਦੀ ਹੈ। ਜ਼ਰੂਰੀ ਨਹੀਂ, ਇਸ ਦੇ ਲਈ ਬਿਊਟੀ ਪਾਰਲਰ ਜਾਓ ਬਲਕਿ ਚਾਹੋ ਤਾਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਆਪ ਨੂੰ ਸੰਵਾਰ ਸਕਦੇ ਹੋ। ਥੋੜ੍ਹੀ ਜਿਹੀ ਦੇਖਭਾਲ ਨਾਲ ਤੁਹਾਡੀ ਚਮੜੀ ਖਿੜੀ-ਖਿੜੀ ਰਹਿ ਸਕਦੀ ਹੈ।
ਚਮੜੀ ਦਾ ਰੁੱਖਾਪਣ
* ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਕਲੀਂਜ਼ਿੰਗ ਮਿਲਕ ਨਾਲ ਚੰਗੀ ਤਰ੍ਹਾਂ ਸਾਫ ਕਰ ਕੇ ਮਲਾਈ ਜਾਂ ਕੋਲਡ ਕ੍ਰੀਮ ਨਾਲ ਮਾਲਿਸ਼ ਕਰੋ।
* ਹਫਤੇ 'ਚ ਘੱਟ ਤੋਂ ਘੱਟ ਇੱਕ ਵਾਰ ਵੇਸਣ, ਦੁੱਧ, ਆਂਡੇ, ਸ਼ਹਿਦ, ਸੰਤਰੇ ਦੇ ਛਿਲਕਿਆਂ ਦਾ ਪਾਊਂਡਰ ਅਤੇ ਦਹੀਂ ਚੰਗੀ ਤਰ੍ਹਾਂ ਮਿਲਾ ਕੇ ਚਿਹਰੇ 'ਤੇ 15 ਮਿੰਟ ਤੱਕ ਲਾਓ। ਫਿਰ ਚਿਹਰਾ ਧੋ ਲਓ।
* ਫਾਊਂਡੇਸ਼ਨ ਦੀ ਬਹੁਤ ਹਲਕੀ ਜਿਹੀ ਪਰਤ ਲਾਉਣੀ ਚਾਹੀਦੀ ਹੈ।
* ਧੁੱਪ 'ਚ ਨਿਕਲਣ ਤੋਂ ਪਹਿਲਾਂ ਸਨਸਕਰੀਨ ਕਰੀਮ ਜ਼ਰੂਰ ਲਗਾਓ।
ਹੱਥਾਂ ਪੈਰਾਂ ਦੀ ਦੇਖਭਾਲ
* ਭੋਜਨ 'ਚ ਵਿਟਾਮਿਨ ਸੀ ਦੀ ਮਾਤਰਾ ਲਓ।
* ਹੱਥਾਂ ਪੈਰਾਂ 'ਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਲਿਸਰੀਨ ਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ।
* ਜੇ ਪੈਰਾਂ 'ਚ ਸੋਜਿਸ਼ ਹੋਵੇ ਤਾਂ ਨਿੰਬੂ ਦੇ ਰਸ ਨੂੰ ਪੈਰਾਂ 'ਤੇ ਚੰਗੀ ਤਰ੍ਹਾਂ ਮਲੋ।
ਵਾਲਾਂ ਦੀ ਦੇਖਭਾਲ
* ਵਾਲਾਂ ਨੂੰ ਗਰਮ ਪਾਣੀ ਨਾਲ ਨਾ ਧੋਵੋ।
* ਵਾਲਾਂ ਨੂੰ ਸਾਫ ਸੁਥਰਾ ਰੱਖੋ।
* ਹਫਤੇ ਵਿੱਚ ਘੱਟ ਤੋਂ ਘੱਟ ਦੋ ਜਾਂ ਤਿੰਨ ਵਾਰ ਤੇਲ ਨਾਲ ਚੰਗੀ ਤਰ੍ਹਾਂ ਵਾਲਾਂ ਦੀਆਂ ਜੜ੍ਹਾਂ ਵਿੱਚ ਮਾਲਿਸ਼ ਕਰੋ।
* ਹਫਤੇ 'ਚ ਦੋ-ਤਿੰਨ ਵਾਰ ਕੰਡੀਸ਼ਨਰ ਦਾ ਇਸਤੇਮਾਲ ਕਰੋ।
* ਵਾਲਾਂ ਨੂੰ ਬੰਨ੍ਹ ਕੇ ਰੱਖੋ ਤਾਂ ਕਿ ਵਾਲ ਉਲਝਣ ਨਾ।
* ਪੌਸ਼ਟਿਕ ਭੋਜਨ ਕਰੋ।
ਸਰੀਰ ਦੇ ਹੋਰ ਹਿੱਸਿਆਂ ਦੀ ਦੇਖਭਾਲ
* ਨਹਾਉਣ ਤੋਂ ਪਹਿਲਾਂ ਸਰੀਰ 'ਤੇ ਸਰ੍ਹੋਂ ਦੇ ਤੇਲ 'ਚ ਨਿੰਬੂ ਦਾ ਰਸ ਲਾ ਕੇ ਚੰਗੀ ਤਰ੍ਹਾਂ ਮਾਲਿਸ਼ ਕਰੋ।
* ਨਹਾਉਂਦੇ ਸਮੇਂ ਕੋਸੇ ਪਾਣੀ ਦਾ ਇਸਤੇਮਾਲ ਕਰੋ।
ਬੁੱਲ੍ਹਾਂ ਦੀ ਦੇਖਭਾਲ
* ਜ਼ਿੰਕ ਆਕਸਾਈਡ ਦਾ ਪੇਸਟ ਜਾਂ ਗਲਿਸਰੀਨ ਬੁੱਲ੍ਹਾਂ 'ਤੇ ਲਾਓ।
* ਰਾਤ ਨੂੰ ਸੌਣ ਤੋਂ ਪਹਿਲਾਂ ਬੁੱਲ੍ਹਾਂ 'ਤੇ ਸ਼ੁੱਧ ਦੇਸੀ ਘਿਓ ਦਾ ਇਸਤੇਮਾਲ ਕਰੋ।
* ਸੌਣ ਤੋਂ ਪਹਿਲਾਂ ਧੁੰਨੀ 'ਤੇ ਸਰ੍ਹੋਂ ਦਾ ਤੇਲ ਲਾਓ।
* ਲਿਪਸਟਿਕ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ।

Have something to say? Post your comment