Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਮਨੋਰੰਜਨ

ਤੇ ਫਿਰ ਸਿੱਧਰੀ ਤੁਰ ਗਈ

January 23, 2019 08:55 AM

-ਸ਼ਸ਼ੀ ਲਤਾ
ਅੱਜ ਮੀਤੋ ਦਾ ਸਸਕਾਰ ਹੈ। ਉਹੋ! ਐਡਾ ਇਕੱਠ? ਲੱਗਦੈ ਸਾਰਾ ਪਿੰਡ ਹੀ 'ਕੱਠਾ ਹੋ ਕੇ ਆਇਐ. ਭੀੜ ਚੀਰਦੇ ਅੱਗੇ ਹੁੰਦੇ ਹਾਂ ਤਾਂ ਲਾਲ ਰੰਗੇ ਸੂਟ ਤੇ ਗੋਟੇ ਵਾਲੀ ਚੁੰਨੀ 'ਚ ਲਪੇਟੀ ਮੀਤੋ ਤਾਂ ਇਸ ਤਰ੍ਹਾਂ ਲੱਗੇ ਜਿਵੇਂ ਬੋਲ ਪਵੇਗੀ। ਇੱਕ ਪਾਸੇ ਸੱਥਰ 'ਤੇ ਬੈਠੀਆਂ ਔਰਤਾਂ, ਜਿੰਨੇ ਮੂੰਹ ਓਨੀਆਂ ਗੱਲਾਂ।
‘‘ਨੀ ਭੈਣੇ ਜਿਹੋ ਜਿਹੀ ਜੱਗ ਤੇ ਆਈ ਜਿਹੋ ਜਹੀ ਨਾ ਆਈ। ਜੂਨ ਭੋਗ ਕੇ ਤੁਰਗੀ ਵਿਚਾਰੀ।”
ਇੱਕ ਹੋਰ, ‘‘ਨੀ ਮਾਂ ਨੇ ਤਾਂ ਤੋੜ ਨਿਭਾਈ, ਬਲੂੰਗੜੇ ਵਾਂਗ ਨਾਲ ਲਈ ਫਿਰਦੀ। ਪੇਟ ਦੀ ਆਂਦਰ ਜੋ ਹੋਈ।”
ਪਿੱਛੇ ਜਿਹੋਂ ਇੱਕ ਹੋਰ ਬੋਲੀ, ‘‘ਨੀ ਚੰਦਰੀ ਦੇ ਦੋ ਵਿਆਹ ਕੀਤੇ, ਪਰ ਕਿਤੇ ਹਫਤੇ ਦਸ ਦਿਨ ਟਿਕ ਜਾਂਦੀ। ਕੋਈ ਨਿਸ਼ਾਨੀ ਛੱਡ ਜਾਂਦੀ। ਮਾੜੇ ਕਰਮ ਲਿਖਾ ਕੇ ਲਿਆਈ ਸੀ ਨਾਲ। ਮਾਂ ਪਿਓ ਨੂੰ ਭੁਗਤਣੇ ਪਏ।”
ਏਨੇ ਨੂੰ ‘ਚੱਕ ਲਓ, ਚੱਲ ਲਓ’ ਹੋਗੀ। ਘਰ ਦਿਆਂ ਦੀ ਮੀਤੋ, ਪਰ ਪਿੰਡ ਵਾਲੇ ਤਾਂ ਉਸ ਨੂੰ ਸਿੱਧਰੀ ਆਖਦੇ। ਜਿੱਥੇ ਤੱਕ ਮੈਨੂੰ ਚੇਤਾ ਹੈ, ਉਸ ਨੂੰ ਦਸ ਕੁ ਸਾਲਾਂ ਨੂੰ ਵੇਖਿਆ। ਉਸ ਦੇ ਹਾਣ ਦੀਆਂ ਕੁੜੀਆਂ ਸਕੂਲ ਜਾਂਦੀਆਂ। ਉਸ ਨੂੰ ਵੀ ਉਸ ਦੀ ਮਾਂ ਤਿਆਰ ਕਰ ਕੇ ਸਕੂਲ ਭੇਜਦੀ। ਆਪ ਹੀ ਛੱਡ ਕੇ ਆਉਂਦੀ, ਪਰ ਇੱਕ ਦੋ ਘੰਟਿਆਂ ਵਿੱਚ ਹੀ ਉਲਾਂਭੇ ਨਾਲ ਘਰ ਮੁੜਦੀ। ਦੂਜੇ ਦਿਨ ਫਿਰ ਇਹੀ ਕੁਝ ਹੁੰਦਾ। ਅਧਿਆਪਕ ਨੇ ਮਾਂ ਨੂੰ ਕਿਹਾ ਕਿ ਬੀਬੀ ਇਹ ਪੜ੍ਹ ਨਹੀਂ ਸਕਦੀ। ਇਸ ਨੂੰ ਘਰ ਦਾ ਕੰਮਕਾਰ ਵਿੱਚ ਹੀ ਲਾ ਲਓ। ਇਹ ਤਾਂ ਸਾਰੇ ਬੱਚਿਆਂ ਨੂੰ ਕੁੱਟਦੀ ਤੇ ਗਾਲ੍ਹਾਂ ਕੱਢਦੀ ਹੈ।
ਵੇਖਣ ਨੂੰ ਚੰਗੀ ਭਲੀ ਲੱਗਦੀ। ਕੱਪੜਾ-ਲੱਤਾ ਵਧੀਆ ਸਜਦਾ, ਪਰ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ। ਕਦੇ ਘਰ ਵਿੱਚ ਰੜਕਾ ਚੁੱਕ ਕੇ ਸੁੰਭਰਦੀ ਨਾ ਵੇਖੀ। ਬੱਸ ਜਦੋਂ ਵੀ ਵੇਖਦੇ, ਮਾਂ ਨਾਲ ਹੀ ਤੁਰਦੀ ਫਿਰਦੀ ਰਹਿੰਦੀ।
ਪਿੰਡ ਵਿੱਚ ਕਿਸੇ ਦੇ ਘਰ ਵਿਆਹ ਸ਼ਾਦੀ ਹੋਣੀ ਤਾਂ ਮਾਂ ਨੂੰ ਕਹਿਣਾ, ‘‘ਵਿਆਹ ਵਿਖਾ ਕੇ ਲਿਆ।” ਵਿਆਂਦੜ ਨੂੰ ਵੇਖ ਖੁਸ਼ ਹੋਣਾ, ‘‘ਬੇਬੇ ਮੈਂ ਵੀ ਏਨਾ ਸੋਹਣਾ ਸੂਟ ਪਾਊਂ। ਮੈਨੂੰ ਵੀ ਵਧੀਆ ਸੈਂਡਲ ਦਿਵਾ।” ਮਾਂ ਨੇ ਕਹਿਣਾ, ‘‘ਤੇਰੇ ਵਿਆਹ ਵੇਲੇ ਤੈਨੂੰ ਵੀ ਸਹੁਰੇ ਜਾਣ ਵੇਲੇ ਬਥੇਰਾ ਕੁਸ਼ ਲੈ ਕੇ ਦਊਂ।”
ਕਦੀ ਕਦਾਈਂ ਰਸਤੇ ਵਿੱਚ ਟੱਕਰ ਜਾਣਾ ਜਾਂ ਸਾਡੇ ਘਰ ਆਉਣਾ ਤਾਂ ਮਾਂ ਦੇ ਕਹਿਣ 'ਤੇ ਉਸ ਨੇ ਸਤਿ ਸ੍ਰੀ ਅਕਾਲ ਕਹਿਣਾ। ਮੈਂ ਉਸ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਨੀਆਂ। ਖਾਣ ਨੂੰ ਕੁਝ ਦੇਣਾ। ਖੁਸ਼ ਹੋ ਜਾਂਦੀ। ਮਾਂ ਨੂੰ ਫਿਕਰ ਕਿ ਇਸ ਦਾ ਕੀ ਬਣੇਗਾ ਬੇਗਾਨੇ ਘਰ ਜਾ ਕੇ? ਉਥੇ ਇਸ ਤਰ੍ਹਾਂ ਨਹੀਂ ਸਰਨਾ। ਲੋਕ ਚੰਗੀਆਂ ਭਲੀਆਂ ਨੂੰ ਟਿਕਣ ਨਹੀਂ ਦਿੰਦੇ। ਇਹ ਵਿਚਾਰੀ ਹੈ ਹੀ ਸਿੱਧਰੀ। ਅਗਲਿਆਂ ਨੇ ਤਾਂ ਮਾਂ ਨੂੰ ਫੜਨਾ 'ਕੀ ਸਿਖਾਇਐ ਤੇਰੀ ਮਾਂ ਨੇ?’ ਸਾਰੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੇ, ਪਰ ਅਸਫਲਤਾ ਪੱਲੇ ਪੈਂਦੀ। ਕੁੜੀਆਂ ਨੂੰ ਵਧਦੇ ਕਿਹੜਾ ਦੇਰ ਲੱਗਦੀ ਏ। ਘਰ ਦੁੱਧ-ਘਿਓ ਬਥੇਰਾ ਸੀ। ਚੰਗਾ ਖਾਣਾ, ਕੰਮ ਕੋਈ ਕਰਨਾ ਨਾ। ਥੋੜ੍ਹੇ ਸਾਲਾਂ ਵਿੱਚ ਵਧ ਕੇ ਲੰਮੀ ਹੁੰਦੜਹੇਲ ਮੁਟਿਆਰ ਹੋ ਗਈ। ਪਤਾ ਲੱਗਿਆ ਕਿ ਉਸ ਨੂੰ ਮਿਰਗੀ ਦਾ ਦੌਰਾ ਪੈ ਜਾਂਦੈ ਤਾਂ ਚੌਫਾਲੇ ਧਰਤੀ `ਤੇ ਡਿੱਗ ਪੈਂਦੀ ਹੈ। ਮੂੰਹ ਵਿੱਚੋਂ ਝੱਗ ਨਿਕਲਦੀ ਹੈ। ਡਾਕਟਰ ਕੋਲ ਲੈ ਜਾਂਦੇ। ਠੀਕ ਹੋ ਜਾਂਦੀ। ਲੋਕ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਦਿੰਦੇ ਸੰਤਾਂ ਦੇ ਲਿਜਾਣ ਦੀ। ਕੋਈ ਕਹਿੰਦਾ, ਇਸ ਦਾ ਵਿਆਹ ਕਰ ਦਿਓ। ਇਸ ਨੇ ਫਿਰ ਠੀਕ ਹੋ ਜਾਣੈ। ਮਾਂ ਨੂੰ ਇਹ ਸਲਾਹ ਚੰਗੀ ਲੱਗਦੀ, ਪਰ ਪਿਓ ਨਾ ਮੰਨਦਾ ਕਿ ਕਿਉਂ ਬੇਗਾਨਾ ਘਰ ਬਰਬਾਦ ਕਰਨੈ। ਮਾਂ ਨੂੰ ਇੰਝ ਸੀ ਕਿ ਮਾਂ-ਪਿਓ ਕਿਹੜਾ ਸਦਾ ਬੈਠੇ ਰਹਿੰਦੇ ਹਨ। ਇੱਕ ਮੁੰਡਾ ਹੈ, ਨੂੰਹ ਪਤਾ ਨਹੀਂ ਕਿਹੋ ਜਿਹੀ ਆਵੇ। ਨੇੜੇ ਲਾਵੇ ਜਾਂ ਨਾ। ਮਾਂ ਨੂੰ ਚਿੰਤਾ ਵੱਢ ਵੱਢ ਕੇ ਖਾਂਦੀ।
ਇੱਕ ਵਾਰ ਕਿਸੇ ਨੇੜਲੇ ਪਿੰਡ ਇੱਕ ਭਲੇ ਪੁਰਸ਼ ਨੇ ਕਾਫੀ ਗਰੀਬ ਜੋੜਿਆਂ ਦੇ ਵਿਆਹ ਕਰਵਾਉਣੇ ਸਨ। ਮੀਤੋ ਦੇ ਵਿਆਹ ਦੀ ਉਨ੍ਹਾਂ ਨਾਲ ਗੱਲ ਕੀਤੀ। ਮਿੱਥੇ ਦਿਨ ਸਾਰਾ ਪਰਵਾਰ ਮੀਤੋ ਨੂੰ ਲੈ ਕੇ ਚਲਾ ਗਿਆ। ਮੁੰਡਾ ਸੋਹਣਾ ਸੁਨੱਖਾ ਸੀ। ਇੱਕ ਦੂਜੇ ਨੂੰ ਹਾਰ ਪੁਆ ਕੇ ਵਿਆਹ ਦੀ ਰਸਮ ਅਦਾ ਕੀਤੀ। ਬੱਸ ਫਿਰ ਦੂਜੇ ਦਿਨ ਹੀ ਉਹ ਮੁੰਡਾ ਉਸ ਨੂੰ ਆ ਕੇ ਪਿੰਡ ਇਹ ਕਹਿ ਕੇ ਛੱਡ ਗਿਆ ਕਿ ਬਈ ਇਸ ਨੂੰ ਸਾਂਭੋ, ਇਹ ਤਾਂ ਸਭ ਨੂੰ ਮਾਰਦੀ-ਕੁੱਟਦੀ ਹੈ। ਮਾਂ-ਪਿਓ ਨੂੰ ਫਿਕਰ ਕਿ ਇਹ ਗ੍ਰਹਿਸਥੀ ਜੀਵਨ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਵੀਹ-ਬਾਈ ਸਾਲਾਂ ਦੀ ਨੂੰ ਮਾਂ ਕਿੱਥੇ ਕਿੱਥੇ ਲਈ ਫਿਰੇ। ਉਸ ਨੇ ਦੁੱਖ-ਸੁੱਖ ਵੀ ਜਾਣਾ ਹੁੰਦਾ ਸੀ, ਪਰ ਕੀ ਕਰੇ, ਵਿਚਾਰੀ ਉਹ ਘਰ ਦੀ ਹੋ ਕੇ ਰਹਿ ਗਈ।
ਇੱਕ-ਦੋ ਸਾਲ ਲੰਘੇ, ਕਿਸੇ ਰਿਸ਼ਤੇਦਾਰ ਨੇ ਕਿਸੇ ਚੰਗੇ ਘਰ ਦਾ ਰਿਸ਼ਤਾ ਦੱਸਿਆ ਕਿ ਉਨ੍ਹਾਂ ਨੂੰ ਔਲਾਦ ਦੀ ਲੋੜ ਹੈ। ਕਿਸੇ ਗਰੀਬ ਘਰ ਦੀ ਕੁੜੀ ਚਾਹੀਦੀ ਹੈ। ਮਾਂ ਨੂੰ ਇੰਝ ਲੱਗੇ, ਸ਼ਾਇਦ ਗੱਲ ਬਣ ਜਾਵੇ। ਮੀਤੋ ਨੂੰ ਸੋਹਣੇ ਕੱਪੜੇ ਅਤੇ ਗਹਿਣਿਆਂ ਦਾ ਲਾਲਚ ਦੇ ਕੇ ਮਨਾ ਲਿਆ, ਪਰ ਮਨ 'ਚ ਧੁੜਕੂ ਰਿਹਾ। ਦਿਨ ਬੰਨ੍ਹ ਕੇ ਸਹੁਰੇ ਤੋਰ ਦਿੱਤੀ। ਖੁਸ਼ ਲੱਗ ਰਹੀ ਸੀ, ਪਰ ਦੋ ਤਿੰਨ ਦਿਨਾਂ ਬਾਅਦ ਪਤਾ ਲੱਗਾ, ਜਦੋਂ ਦਰ ਤੇ ਗੱਡੀ ਆ ਕੇ ਰੁਕੀ। ਉਨ੍ਹਾਂ ਉਤਰਨ ਸਾਰ ਕਿਹਾ, ‘‘ਭਾਈ ਸਾਂਭੋ ਆਪਣੀ ਧੀ ਨੂੰ। ਇਹ ਤੁਹਾਡੇ ਕੋਲ ਰਹਿਣ ਜੋਗੀ ਹੈ।” ਬੱਸ ਉਸ ਦਿਨ ਤੋਂ ਬਾਅਦ ਮਾਪਿਆਂ ਨੇ ਉਸ ਨੂੰ ਸਹੁਰੇ ਤੋਰਨ ਦਾ ਖਿਆਲ ਮਨ 'ਚੋਂ ਕੱਢ ਦਿੱਤਾ। ਮਾਂ ਦੇ ਨਾਲ ਤੁਰੀ ਫਿਰਦੀ। ਕਦੀ ਖੇਤ ਬੰਨੇ ਜਾਂਦੀ ਸਾਗ ਸਬਜ਼ੀ ਦੀ ਪੋਟਲੀ ਲੈ ਆਉਂਦੀ। ਕੋਈ ਰਿਸ਼ਤੇਦਾਰ ਆ ਕੇ ਕਹਿੰਦਾ, ਭਾਈ ਤੂੰ ਤਾਂ ਮਿਲਣੋਂ ਵੀ ਰਹਿ ਗਈ। ਉਹ ਦੁਖੀ ਹੋ ਕੇ ਕਹਿੰਦੀ, ‘‘ਕੀ ਆਵਾਂ, ਆਹ ਸੱਗੀ ਨਾਲ ਪਰਾਂਦਾ ਮੇਰਾ ਪਿੱਛਾ ਨਹੀਂ ਛੱਡਦਾ।'' ਕਦੀ ਦੁਖੀ ਹੋ ਕੇ ਇਥੋਂ ਤੱਕ ਆਖ ਦਿੰਦੀ, ‘‘ਜਾਂ ਤਾਂ ਮੈਂ ਮਰ ਜਾਵਾਂ, ਜਾਂ ਰੱਬ ਇਹਨੂੰ ਚੁੱਕ ਲਵੇ।”
ਕਾਫੀ ਸਾਲ ਇਸੇ ਤਰ੍ਹਾਂ ਲੰਘ ਗਏ। ਇੱਕ ਦਿਨ ਮੀਤੋ ਨੂੰ ਐਸਾ ਦੌਰਾ ਪਿਆ ਕਿ ਮੁੜ ਅੱਖ ਨਾ ਖੋਲ੍ਹੀ। ਤੁਰ ਗਈ ਵਿਚਾਰੀ ਮੀਤੋ। ਸਾਰੇ ਪਿੰਡ ਵਿੱਚ ਖਬਰ ਅੱਗ ਵਾਂਗ ਫੈਲ ਗਈ। ਕਹਿਣ, ‘‘ਸਿੱਧਰੀ ਮਰ ਗਈ, ਸਿੱਧਰੀ ਮਰ ਗਈ।” ਬੱਸ ਫਿਰ ਨੁਹਾ-ਧੁਆ ਕੇ ਸਿਆਣੀਆਂ ਔਰਤਾਂ ਨੇ ਸਲਾਹ ਕਰ ਕੇ ਉਸ ਦੇ ਜਾਂਦੀ ਵਾਰ ਨੂੰ ਲਾਲ ਸੂਟ ਤੇ ਗੋਟੇ ਵਾਲੀ ਚੁੰਨੀ ਪੁਆ ਦਿੱਤੀ। ਮਿੰਟਾ ਵਿੱਚ ਹੀ ‘ਚੱਕ ਲਓ, ਚੱਲ ਲਓ' ਹੋ ਗਈ। ਸਾਰੇ ਪਿੰਡ ਦੀਆਂ ਅੱਖਾਂ ਨਮ ਸਨ।

Have something to say? Post your comment