Welcome to Canadian Punjabi Post
Follow us on

13

November 2019
ਮਨੋਰੰਜਨ

ਆਪਣੇ ਦਮ ਉੱਤੇ ਹਾਂ ਇਥੇ : ਅਭਿਮਨਿਊ

January 23, 2019 08:50 AM

ਆਪਣੇ ਜ਼ਮਾਨੇ 'ਚ ‘ਮੈਨੇ ਪਿਆਰ ਕੀਆ’ ਵਰਗੀ ਮਸ਼ਹੂਰ ਫਿਲਮ ਦੇਣ ਵਾਲੀ ਭਾਗਿਆਸ੍ਰੀ ਦੇ ਬੇਟੇ ਅਭਿਮਨਿਊ ਦਾਸਾਨੀ ਨੇ ਫਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਫਿਲਮ 'ਚ ਆਪਣੇ ਅਭਿਨੈ ਲਈ ਅਭਿਮਨਿਊ ‘ਦਿ ਇੰਟਰਨੈਸ਼ਨਲ ਫਿਲਮ ਫੈਸਟੀਵਲ ਐਂਡ ਐਵਾਰਡਸ ਮਕਾਓ' ਵਿੱਚ ਸਰਵ ਸ੍ਰੇਸ਼ਟ ਨੌਜਵਾਨ ਅਭਿਨੇਤਾ ਦਾ ਐਵਾਰਡ ਵੀ ਪ੍ਰਾਪਤ ਹੋਇਆ ਸੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਮਕਾਓ 'ਚ ਤੁਹਾਨੂੰ ਐਵਾਰਡ ਮਿਲਣ 'ਤੇ ਵਧਾਈ। ਕੀ ਇਸ ਫਿਲਮ ਵਿੱਚ ਆਪਣੇ ਕੰਮ ਨੂੰ ਲੈ ਕੇ ਕੁਝ ਖਾਸ ਮਹਿਸੂਸ ਕਰਦੇ ਹੋ?
- ਯਕੀਨਨ ਇਹ ਪਹਿਲਾ ਐਵਾਰਡ ਸਮਾਰੋਹ ਸੀ, ਜਿਸ ਵਿੱਚ ਮੈਂ ਹਿੱਸਾ ਲਿਆ ਅਤੇ ਇਹ ਮੇਰਾ ਪਹਿਲਾ ਐਵਾਰਡ ਸੀ। ਹਾਂਗਕਾਂਗ ਦੀ ਪ੍ਰਸਿੱਧ ਫਿਲਮ ਮੇਕਰ ਮੇਬਲ ਚਿਉਂਗ ਨੇ ਮੈਨੂੰ ਇਹ ਐਵਾਰਡ ਦਿੱਤਾ ਸੀ ਤੇ ਉਸ ਨੇ ਮੇਰਾ ਵਰਣਨ ਚੀਨੀ ਭਾਸ਼ਾ 'ਚ ਕੀਤਾ ਸੀ। ਮੇਬਲ ਜੈਕੀ ਚੇਨ ਦੇ ਬਹੁਤ ਨੇੜੇ ਹੈ। ਉਸ ਨੇ ਅੱਗੇ ਜਾ ਕੇ ਮੈਨੂੰ ਦੱਸਿਆ ਕਿ ਉਸ ਨੇ ਚੀਨੀ 'ਚ ਜੋ ਕੁਝ ਵੀ ਕਿਹਾ, ਉਸ 'ਚ ਉਸ ਨੇ ਮੇਰੀ ਤੁਲਨਾ ਜੈਕੀ ਚੈਨ ਨਾਲ ਕੀਤੀ ਸੀ। ਇਹ ਗੱਲ ਮੇਰੇ ਲਈ ਨਾ ਭਰੋਸੇਯੋਗ ਸੀ।
* ਇਹ ਫਿਲਮ ਕਈ ਐਵਾਰਡ ਸਮਾਰੋਹਾਂ ਵਿੱਚ ਗਈ ਹੈ ਅਤੇ ਇਸ ਨੂੰ ਕਾਫੀ ਪ੍ਰਸ਼ੰਸਾ ਵੀ ਮਿਲੀ। ਤੁਹਾਡੇ ਲਈ ਸਭ ਤੋਂ ਵਧੀਆ ਫੀਡਬੈਕ ਕੀ ਰਿਹਾ?
-ਮੈਨੂੰ ਤਿੰਨ ਵਧੀਆ ਰਿਸਪਾਂਸ ਮਿਲੇ। ਸਭ ਤੋਂ ਪਹਿਲਾਂ ਮੈਂ ਬੋਸਨੀਆ ਦੇ ਨਿਰਦੇਸ਼ਕ ਡੈਨਿਸ ਟੈਨੋਵਿਕ ਨੂੰ ਇੱਕ ਡਿਨਰ 'ਤੇ ਮਿਲਿਆ। ਉਸ ਨੂੰ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਮੇਰੀ ਪਹਿਲੀ ਫਿਲਮ ਹੈ। ਉਸ ਨੇ ਮੈਨੂੰ ਇਹ ਕਿਹਾ, ਤੁਸੀਂ ਸਿਰਫ ਬਾਲੀਵੁੱਡ 'ਚ ਹੀ ਕੰਮ ਕਰੋਗੇ। ਇਹ ਮੇਰੇ ਲਈ ਮਾਣ ਵਾਲੀ ਗੱਲ ਸੀ। ਮੈਨੂੰ ਹੈਰਾਨਗੀ ਇਸ ਗੱਲ ਕਰ ਕੇ ਹੋਈ ਕਿ ਮੈਂ ਇੱਕ ਨਿਊਕਮਰ ਸੀ ਤੇ ਉਹ ਆਸਕਰ ਐਵਾਰਡ ਜੇਤੂ ਫਿਲਮਕਾਰ। ਦੂਜਾ ਫਿਲਮਮੇਕਰ ਮੇਬਲ ਚਾਹੁੰਦੀ ਸੀ ਕਿ ਮੈਂ ਚੀਨ ਜਾਵਾਂ ਤੇ ਉਥੇ ਕੁਝ ਐਕਸ਼ਨ ਫਿਲਮਾਂ ਕਰਾਂ। ਤੀਜਾ ਜਦੋਂ ਮੈਂ ਇਸ ਫਿਲਮ ਨੂੰ ਲੈ ਕੇ ਟੋਰਾਂਟੋ 'ਚ ਸੀ ਤਾਂ ਇੱਕ ਰਾਤ ਮੈਂ ਇੱਕ ਗਲੀ 'ਚੋਂ ਲੰਘ ਰਿਹਾ ਸੀ। ਉਥੇ ਕੈਨੇਡਾ ਦੇ ਕੁਝ ਲੋਕ ਸੂਰਜ ਕਹਿ ਕੇ ਚੀਕਣ ਲੱਗੇ। ਜਦੋਂ ਮੈਂ ਉਥੇ ਇੱਕ ਰੈਸਟੋਰੈਂਟ 'ਚ ਗਿਆ ਤਾਂ ਲੋਕਾਂ ਨੇ ਮੈਨੂੰ ਇਸੇ ਨਾਂਅ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ। ਮੈਂ ਹੈਰਾਨ ਰਹਿ ਗਿਆ। ਮੈਨੂੰ ਯਾਦ ਆਇਆ ਕਿ ਮੇਰੀ ਮਾਂ ਨੂੰ ਅੱਜ ਵੀ ਲੋਕ ਸੁਮਨ (ਭਾਗਿਆਸ੍ਰੀ ਦੀ ਫਿਲਮ ‘ਮੈਨੇ ਪਿਆਰ ਕੀਆ’ ਦਾ ਕਿਰਦਾਰ) ਕਹਿ ਕੇ ਬੁਲਾਉਂਦੀ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਅਭਿਮਨਿਊ ਦੇ ਨਾਂਅ ਨਾਲ ਨਹੀਂ ਸਗੋਂ ਸੂਰਜ ਦੇ ਨਾਂਅ ਨਾਲ ਲੋਕ ਜਾਣਦੇ ਹਨ।
* ‘ਮਰਦ ਕੋ ਦਰਦ ਨਹੀਂ ਹੋਤਾ’ ਵਰਗੀਆਂ ਗੈਰ-ਰਵਾਇਤੀ ਫਿਲਮਾਂ ਨਾਲ ਡੈਬਿਊ ਕਰਨ ਪਿੱਛੇ ਕੀ ਸੋਚ ਸੀ?
- ਮੈਂ ਕਈ ਫਿਲਮਾਂ ਲਈ ਆਡੀਸ਼ਨ ਦੇਣ ਗਿਆ ਸੀ ਅਤੇ ਉਥੇ ਮੇਰੀ ਵਾਸਨ ਸਰ ਨਾਲ ਮੁਲਾਕਾਤ ਹੋਈ ਤੇ ਮੈਂ ਉਨ੍ਹਾਂ ਦੇ ਨੇੜੇ ਆ ਗਿਆ ਸੀ। ਮੈਨੂੰ ਪਤਾ ਸੀ ਕਿ ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਜਦੋਂ ਉਨ੍ਹਾਂ ਨੇ ਮੈਨੂੰ ਇਸ ਫਿਲਮ ਵਿੱਚ ਕਾਸਟ ਕਰ ਲਿਆ ਤਾਂ ਮੇਰੇ ਵਿੱਚ ਸ਼ਾਨਦਾਰ ਆਤਮ ਵਿਸ਼ਵਾਸ ਭਰ ਗਿਆ। ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ ਇਹ ਫਿਲਮ 2016 ਦੀਆਂ ਗਰਮੀਆਂ ਵਿੱਚ ਸਾਈਨ ਕੀਤੀ ਸੀ ਅਤੇ ਛੇਤੀ ਇਹ ਰਿਲੀਜ਼ ਹੋ ਰਹੀ ਹੈ।
* ਤੁਹਾਡਾ ਫਿਲਮੀ ਕੁਨੈਕਸ਼ਨ ਹੋਣ ਦੇ ਬਾਵਜੂਦ ਵੱਖ-ਵੱਖ ਆਡੀਸ਼ਨਾਂ ਤੋਂ ਲੰਘਣਾ ਪਿਆ, ਇੱਕ ਸੋਚਿਆ-ਸਮਝਿਆ ਫੈਸਲਾ ਸੀ?
- ਹਾਂ, ਯਕੀਨਨ ਮੇਰਾ ਵਿਚਾਰ ਹੈ ਕਿ ਜੇ ਮੇਰੇ ਵਿੱਚ ਪ੍ਰਤਿਭਾ ਹੈ ਤਾਂ ਮੈਂ ਖੁਦ ਨੂੰ ਸਾਬਤ ਕਰ ਦੇਵਾਂਗਾ ਅਤੇ ਮੈਨੂੰ ਕੰਮ ਵੀ ਮਿਲੇਗਾ। ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਇਥੇ ਮੈਂ ਕਿਸੇ ਹੋਰ ਚੀਜ਼ ਕਾਰਨ ਨਹੀਂ ਸਗੋਂ ਆਪਣੀ ਮਿਹਨਤ ਦੇ ਦਮ 'ਤੇ ਹਾਂ। ਮੈਨੂੰ ਪਤਾ ਹੈ ਕਿ ਮੈਂ ਜੋ ਕੁਝ ਕਰ ਰਿਹਾ ਹਾਂ, ਸਹੀ ਕਰ ਰਿਹਾ ਹਾਂ।
* ਕੀ ਤੁਸੀਂ ਹਮੇਸ਼ਾ ਤੋਂ ਹੀ ਐਕਟਰ ਬਣਨਾ ਚਾਹੰੁਦੇ ਸੀ?
- ਨਹੀਂ, ਬਿਲਕੁਲ ਨਹੀਂ, ਮੈਂ ਫਾਈਨਾਂਸ ਵਿੱਚ ਡਿਗਰੀ ਕੀਤੀ ਹੈ। ਮੈਂ 16 ਸਾਲ ਦੀ ਉਮਰ ਤੋਂ ਇੱਕ ਐਂਟਰਪ੍ਰੀਨਿਓਰ ਦੇ ਤੌਰ 'ਤੇ ਕੰਮ ਕਰਦਾ ਰਿਹਾ ਹਾਂ। ਮੈਂ 10-12 ਬਿਜ਼ਨਸ ਖੋਲ੍ਹੇ ਹੋਏ ਸਨ। ਉਨ੍ਹਾਂ ਤੋਂ ਲਾਭ ਲਿਆ ਅਤੇ ਉਨ੍ਹਾਂ ਨੂੰ ਵੇਚ ਦਿੱਤਾ। ਉਸ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਕਿ ਰਚਨਾਤਮਕਤਾ ਹੀ ਮੈਨੂੰ ਤਸੱਲੀ ਦਿੰਦੀ ਹੈ। ਇਸ ਲਈ ਮੈਂ ਨਿਰਦੇਸ਼ਕ ਰੋਹਨ ਸਿੱਪੀ ਦਾ ਅਸਿਸਟੈਂਟ ਬਣ ਗਿਆ ਅਤੇ ‘ਦਮ ਮਾਰੋ ਦਮ' ਅਤੇ ‘ਨੌਟੰੇਕੀ ਸਾਲਾ' ਵਰਗੀਆਂ ਫਿਲਮਾਂ ਕੀਤੀਆਂ। ਮੈਂ ਹਰ ਸਾਲ ਤਿੰਨ ਮਹੀਨੇ ਲਈ ਨਿਊ ਯਾਰਕ ਜਾਂਦਾ ਰਿਹਾ ਅਤੇ ਉਥੇ ਐਕਟਿੰਗ ਨਾਲ ਵਾਪਸ ਆਇਆ। ਆਪਣੀ ਡਾਂਸਿੰਗ ਸਕਿੱਲ 'ਤੇ ਕੰਮ ਕੀਤਾ ਅਤੇ ਆਡੀਸ਼ਨ ਦੇਣੇ ਸ਼ੁਰੂ ਕੀਤੇ।

Have something to say? Post your comment