Welcome to Canadian Punjabi Post
Follow us on

25

April 2019
ਟੋਰਾਂਟੋ/ਜੀਟੀਏ

ਗੌਰ ਸੀਨੀਅਰਜ਼ ਕਲੱਬ ਨੇ ਕ੍ਰਿਸਮਸ ਦਾ ਤਿਉਹਾਰ ਤੇ ਨਵਾਂਸਾਲ ਮਨਾਇਆ

January 22, 2019 09:52 AM

ਬੀਤੇ 18 ਜਨਵਰੀ ਨੂੰ ਗੌਰ ਸੀਨੀਅਰਜ਼ ਕਲੱਬ ਬਰੈਪਟਨ ਦੇ ਮੈਂਬਰਾਂ ਵੱਲੋਂ ਕ੍ਰਿਸਮਸ ਅਤੇ ਨਵਾਂ ਸਾਲ ਐਬੀਨੀਜ਼ਰ ਕਮਿਊਨਿਟੀ ਸੈਂਟਰ `ਚ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਵ ਵੀ ਮਨਾਇਆ ਗਿਆ। ਇਸ ਮੌਕੇ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ, ਪੈਟ ਫਰਟੀਨੀ, ਸ਼ਾਰਮਨ ਵਿਲੀਅਮ (ਸਾਰੇ ਬਰੈਂਪਟਨ ਸਿਟੀ ਕੌੰਂਸਲਰ, ਰਿਜ਼ਨਲ ਕੌਂਸਲਰ) ਅਤੇ ਸਕੂਲ ਟਰੱਸਟੀ ਬਲਬੀਰ ਸੋਹੀ ਵਿਸ਼ੇਸ਼ ਤੌਰ `ਤੇ ਪਹੁੰਚੇ। ਇਸ ਦੌਰਾਨ ਪ੍ਰਧਾਨ ਸੁਖਦੇਵ ਸਿੰਘ ਗਿੱਲ ਨੇ ਕੌਂਸਲ ਮੈਂਬਰਾਂ ਤੋਂ ਮੰਗ ਕੀਤੀ ਕਿ ਸੀਨੀਅਰਜ਼ ਲਈ ਰਿੰਟ ਫ੍ਰੀ ਅਕੌਮੋਡੇਸ਼ਨ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਰੈੱਡ ਸੀਨੀਅਰਜ਼ ਕਲੱਬ ਵੱਲੋਂ ਅਮਰਜੀਤ ਸਿੰਘ ਤੇ ਕੁਲਵੰਤ ਸਿੰਘ, ਡੌਨਮਿਨੇਕਰ ਸੀਨੀਅਰਜ਼ ਕਲੱਬ ਵੱਲੋਂ ਜਗਦੇਵ ਸਿੰਘ ਗਰੇਵਾਲ ਸ਼ਾਮਿਲ ਹੋਏ। ਗੁਰਬਖਸ਼ ਸਿੰਘ ਤੂਰ ਨੇ ਕਵਿਤਾ ਪੜ੍ਹੀ। ਇਸ ਦੌਰਾਨ ਕੌਂਸਲਰ, ਰਿਜ਼ਨਲ ਕੌਂਸਲਰ ਅਤੇ ਸਕੂਲ ਟਰੱਸਟੀ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਮੱਖਣ ਸਿੰਘ ਕੈਲੇ, ਗੁਰਮੇਲ ਸਿੰਘ ਗਿੱਲ ਤੇ ਮੇਜਰ ਸਿੰਘ ਵੀ ਹਾਜਿ਼ਰ ਸਨ। ਸਟੇਜ ਦੀ ਜਿ਼ੰਮੇਵਾਰੀ ਅਮਰੀਕ ਸਿੰਘ ਕੁਮਰੀਆ ਨੇ ਨਿਭਾਈ। ਅੰਤ ਵਿਚ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਹੋਰ ਜਾਣਕਾਰੀ ਲਈ 416 602 5499 ਜਾਂ ਅਮਰੀਕ ਸਿੰਘ ਕੁਮਰੀਆ ਨਾਲ 647 998 7253 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਭਗਤ ਸਿੰਘ ਬਰਾੜ ਸਮੇਤ ਤਿੰਨ ਸਿੱਖ ਕੈਨੇਡਾ ਦੀ ‘ਨੋ ਫਲਾਈ ਲਿਸਟ’ ਵਿੱਚ ਸ਼ਾਮਲ
ਓਨਟਾਰੀਓ ਦੀ ਕਾਟੇਜ ਕੰਟਰੀ ਦੇ ਟਾਊਨ ਵੱਲੋਂ ਹੜ੍ਹਾਂ ਕਾਰਨ ਐਮਰਜੰਸੀ ਦਾ ਐਲਾਨ
ਪਬਲਿਕ ਹੈਲਥ ਕਟੌਤੀਆਂ ਦੇ ਐਲਾਨ ਤੋਂ ਬਾਅਦ ਟੋਰਾਂਟੋ ਤੇ ਪ੍ਰੋਵਿੰਸ ਦਰਮਿਆਨ ਖਿੱਚੋਤਾਣ ਵਧੀ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ-ਦਿਹਾੜਾ 12 ਮਈ ਨੂੰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ‘ਤਰਕ ਅਤਰਕ’ ਉੱਪਰ ਹੋਈ ਗੋਸ਼ਟੀ
ਬਰੈਂਪਟਨ `ਚ ਪੰਜਵੇਂ ਸਿੱਖ ਵਿਰਾਸਤੀ ਮਹੀਨੇ ਦੇ ਸਮਾਪਤੀ ਸਮਾਰੋਹ 27 ਅਪ੍ਰੈਲ ਨੂੰ ਮਈ ਦਿਵਸ ਦਾ ਪ੍ਰੋਗਰਾਮ 5 ਮਈ ਨੂੰ
ਹੈਮਿਲਟਨ `ਚ ਜਲ੍ਹਿਆਂ-ਵਾਲਾ ਕਾਂਡ ਸ਼ਤਾਬਦੀ ਸਮਾਰੋਹ ਸੰਪਨ
ਡਾ: ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬ-ਰੂ ਪ੍ਰੋਗਰਾਮ
ਅਲਬਰਟਾ ਦੀਆਂ ਚੋਣਾਂ ਵਾਲੇ ਦਿਨ ਹੀ ਹੋ ਗਿਆ ਸੀ ਟਰੂਡੋ ਦੇ “ਗ੍ਰੈਂਡ ਬਾਰਗੇਨ” ਦਾ ਅੰਤ : ਕੇਨੀ