Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਅਣਦੇਖੇ ਸੁਫਨੇ ਵੀ ਪੂਰੇ ਹੋਏ

January 22, 2019 08:46 AM

ਸਾਲ 2017 ਵਿੱਚ ਹਿੱਟ ਫਿਲਮ ‘ਬਰੇਲੀ ਕੀ ਬਰਫੀ’ ਦੇਣ ਵਾਲੀ ਕ੍ਰਿਤੀ ਸਨਨ ਸਾਲ 2018 ਵਿੱਚ ਸਿਰਫ ਫਿਲਮ ‘ਇਸਤਰੀ’ ਵਿੱਚ ਇੱਕ ਆਈਟਮ ਨੰਬਰ ‘ਆਓ ਕਭੀ ਹਵੇਲੀ ਪੇ...’ ਵਿਚ ਨਜ਼ਰ ਆਈ ਸੀ। ਬੇਸ਼ੱਕ ਪਿਛਲੇ ਸਾਲ ਬਤੌਰ ਹੀਰੋਇਨ ਉਸ ਦੀ ਕੋਈ ਫਿਲਮ ਰਿਲੀਜ਼ ਨਾ ਹੋਈ, ਪਰ ਇਸ ਸਮੇਂ ਉਸ ਦੀ ਝੋਲੀ ਫਿਲਮਾਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ ਤੇ ਉਸ ਦੇ ਪਿਛਲੇ ਸਾਲ ਵੱਡਾ ਹਿੱਸਾ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਵਿੱਚ ਲੰਘਿਆ ਹੈ। ਇਨ੍ਹਾਂ ਵਿੱਚ ‘ਲੁਕਾ ਛੁਪੀ’, ‘ਕਲੰਕ’, ‘ਅਰਜੁਨ ਪਟਿਆਲਾ’, ‘ਹਾਊਸ ਫੁੱਲ 4’ ਅਤੇ ‘ਪਾਣੀਪਤ’ ਸ਼ਾਮਲ ਹੈ। ਇਨ੍ਹਾਂ 'ਚੋਂ ਆਸ਼ੂਤੋਸ਼ ਗੋਵਾਰੀਕਰ ਦੀ ਫਿਲਮ ‘ਪਾਣੀਪਤ’ ਬਾਰੇ ਉਹ ਵਿਸ਼ੇਸ਼ ਰੂਪ 'ਤੇ ਉਤਸ਼ਾਹਤ ਹੈ ਇਸ ਫਿਲਮ ਵਿੱਚ ਆਪਣੇ ਰੋਲ ਨੂੰ ਪੂਰੀ ਤਰ੍ਹਾਂ ਸ਼ਿੱਦਤ ਨਾਲ ਨਿਭਾਉਣ ਲਈ ਉਸ ਨੇ ਖਾਸ ਤਿਆਰੀ ਵੀ ਸ਼ੁਰੂ ਕੀਤੀ ਹੈ।
‘ਪਾਣੀਪਤ' ਦੀਆਂ ਤਿਆਰੀਆਂ ਬਾਰੇ ਉਹ ਦੱਸਦੀ ਹੈ, ‘‘ਇਹ ਮੇਰੀ ਪਹਿਲੀ ਪੀਰੀਅਡ ਡਰਾਮਾ ਫਿਲਮ ਹੈ। ਸੱਚ ਕਹਾਂ ਤਾਂ ਮੈਂ ਆਸ਼ੂਤੋਸ਼ ਸਰ, ਅਰਜੁਨ ਕਪੂਰ ਅਤੇ ਸੰਜੇ ਦੱਤ ਸਰ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਤ ਹਾਂ। ਰਹੀ ਗੱਲ ਫਿਲਮ ਲਈ ਖਾਸ ਤਿਆਰੀ ਦੀ, ਤਾਂ ਮੈਂ ਘੋੜਸਵਾਰੀ ਦੀ ਟਰੇਨਿੰਗ ਸ਼ੁਰੂ ਕਰ ਚੁੱਕੀ ਹਾਂ। ਮੈ ਘੋੜਾ ਸਰਪਟ ਦੌੜਾਣਾ ਸਿੱਖਣਾ ਹੈ। ਸੰਵਾਦ ਅਦਾਇਗੀ 'ਚ ਕੋਈ ਘਾਟ ਨਾ ਰਹਿ ਜਾਵੇ, ਇਸ ਲਈ ਅੱਜਕੱਲ੍ਹ ਮਰਾਠੀ ਵੀ ਸਿੱਖ ਰਹੀ ਹਾਂ।’’
ਬਾਲੀਵੁੱਡ 'ਚ ਚਾਰ ਸਾਲ ਲੰਬੇ ਆਪਣੇ ਸਫਰ ਨੂੰ ਇੱਕ ‘ਅਨਪਲਾਨਡ ਜਰਨੀ' ਭਾਵ ਬਿਨਾਂ ਸੋਚੇ ਸਮਝੇ ਸ਼ੁਰ ਕੀਤਾ ਸਫਰ ਦੱਸਣ ਵਾਲੀ ਕ੍ਰਿਤੀ ਕਹਿੰਦੀ ਹੈ, ‘‘ਮੈਂ ਅਭਿਨੇਤਰੀ ਬਣਨ ਦਾ ਕਦੇ ਸੋਚਿਆ ਨਹੀਂ ਸੀ, ਨਾ ਮੈਂ ਕਿਤੋਂ ਐਕਟਿੰਗ ਸਿੱਖੀ। ਐਕਟਿੰਗ ਮੈਂ ਸੈੱਟ 'ਤੇ ਸਿੱਖਦੀ ਹਾਂ। ਦੂਜੀ ਹੀ ਫਿਲਮ ‘ਦਿਲਵਾਲੇ’ ਵਿੱਚ ਸ਼ਾਹਰੁਖ ਖਾਨ ਨਾਲ ਐਕਟਿੰਗ ਕਰਨਾ ਇੱਕ ਅਜਿਹਾ ਸੁਫਨਾ ਪੂਰਾ ਹੋਣ ਵਰਗਾ ਸੀ, ਜਿਸ ਨੂੰ ਮੈਂ ਕਦੇ ਦੇਖਿਆ ਹੀ ਨਹੀਂ ਸੀ।” ਉਸ ਅਨੁਸਾਰ ਉਸ ਦੀ ਚੌਥੀ ਫਿਲਮ ‘ਬਰੇਲੀ ਕੀ ਬਰਫੀ’ ਉਸ ਦੇ ਕਰੀਅਰ 'ਚ ਸਭ ਤੋਂ ਵੱਡਾ ਮੋੜ ਸਾਬਤ ਹੋਈ ਹੈ। ਉਸ ਨੇ ਕਿਹਾ, ‘‘ਕਈ ਲੋਕਾਂ ਨੇ ਇਸ ਫਿਲਮ 'ਚ ਮੈਨੂੰ ਲਏ ਜਾਣ 'ਤੇ ਸਵਾਲ ਕੀਤੇ ਸਨ, ਪਰ ਇਸ ਦੀ ਸਫਲਤਾ ਅਤੇ ਮੇਰੀ ਐਕਟਿੰਗ ਦੀਆਂ ਤਾਰੀਫਾਂ ਨੇ ਫਿਲਮਾਂ ਵਿੱਚ ਮੇਰੇ ਲਈ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ।” ਉਸ ਨੂੰ ਖੁਸ਼ੀ ਹੈ ਕਿ ਇਸ ਸਮੇਂ ਉਸ ਕੋਲ ਜੋ ਫਿਲਮਾਂ ਹਨ, ਉਨ੍ਹਾਂ ਸਾਰਿਆਂ 'ਚ ਉਸ ਨੂੰ ਵੱਖ-ਵੱਖ ਤਰ੍ਹਾਂ ਦੇ ਰੋਲ ਕਰਨ ਦੇ ਮੌਕੇ ਮਿਲ ਰਹੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ