Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਉਂਟੇਰੀਓ ਸਕੂਲਾਂ ਦੀ ਫਰੇਜ਼ਰ ਇਨਸਟੀਚਿਊਟ ਦੀ ਰਿਪੋਰਟ ਦੀ ਰੋਸ਼ਨੀ ਵਿੱਚ ਕਾਰਗੁਜ਼ਾਰੀ

January 21, 2019 08:58 AM

ਪੰਜਾਬੀ ਪੋਸਟ ਸੰਪਾਦਕੀ

ਕੌਮੀ ਪੱਧਰ ਦੀ ਖੋਜ ਸੰਸਥਾ ਫਰੇਜ਼ਰ ਇਨਸਟੀਚਿਊਟ ਨੇ 2019 ਲਈ ਐਲੀਮੈਂਟਰੀ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਆਪਣੀ ਸਾਲਾਨਾ ਰਿਪੋਰਟ ਕੱਲ ਜਾਰੀ ਕੀਤੀ ਹੈ। ਰਿਪੋਰਟ ਦੁਆਰਾ ਹਰ ਸਾਲ ਉਂਟੇਰੀਓ ਦੇ 3000 ਦੇ ਕਰੀਬ ਸਕੂਲਾਂ ਦੇ ਵਿੱਦਿਆਰਥੀਆਂ ਵੱਲੋਂ EQAO  ਟੈਸਟਾਂ ਵਿੱਚ ਪੜਨ, ਲਿਖਣ ਅਤੇ ਗਣਿਤ ਲਈ ਦਿੱਤੇ ਗਏ ਇਮਿਤਿਹਾਨ ਦੇ ਆਧਾਰ ਉੱਤੇ ਰੈਂਕਿੰਗ ਕੀਤੀ ਜਾਂਦੀ ਹੈ। ਸਕੂਲਾਂ ਨੂੰ 10 ਵਿੱਚੋਂ 0 ਤੋਂ 10 ਤੱਕ ਸਕੋਰ ਦਿੱਤੇ ਜਾਂਦੇ ਹਨ।

ਇਸ ਸਾਲ ਉਂਟੇਰੀਓ ਦੇ ਮੁਲਾਂਕਣ ਕੀਤੇ ਗਏ 3030 ਵਿੱਚੋਂ 16 ਸਕੂਲ ਅਜਿਹੇ ਹਨ ਜਿਹਨਾਂ ਦਾ ਸਕੋਰ 10 ਵਿੱਚੋਂ 10 ਰਿਹਾ ਹੈ। ਪਰਫੈਕਟ (ਦਸਾਂ ਵਿੱਚੋਂ ਦਸ) ਸਕੋਰ ਹਾਸਲ ਕਰਨ ਵਾਲੇ 16 ਸਕੂਲਾਂ ਵਿੱਚ ਖਾਲਸਾ ਸਕੂਲ ਮਾਲਟਨ ਅਤੇ ਖਾਲਸਾ ਕਮਿਉਨਿਟੀ ਸਕੂਲ ਬਰੈਂਟਪਨ ਸ਼ਾਮਲ ਹਨ। 6 ਸਕੂਲ ਇਸਲਾਮਿਕ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ ਅਲ-ਰਿਸਾਲਾ, ਇਕਰਾ ਇਸਲਾਮਿਕ, ਇਸਲਾਮਿਕ ਇਸਨਟੀਚਿਊਟ ਆਫ ਟੋਰਾਂਟੋ, ਇਸਲਾਮਿਕ ਇਨਸਟੀਚਿਊਟ ਆਫ ਕੈਂਬਰਿਜ਼, ਸਾਫ਼ਾ ਐਂਡ ਕੈਂਬਰਿਜ ਅਤੇ ਇਸਲਾਮਿਕ ਫਾੳਂੁਡੇ਼ਸ਼ਨ ਸ਼ਾਮਲ ਹਨ। ਬਰੈਂਪਟਨ ਦਾ ਗੁਰੂ ਤੇਗ ਬਹਾਦੁਰ ਸਕੂਲ 9.5 ਸਕੋਰ ਲੈ ਕੇ 25ਵੇਂ ਨੰਬਰ ਉੱਤੇ ਹੈ।

ਵਰਨਣਯੋਗ ਹੈ ਕਿ ਫਰੇਜ਼ਰ ਇਨਸਟੀਚਿਊਟ ਦੀ ਰਿਪੋਰਟ ਨੂੰ ਸਰਕਾਰੀ ਡਾਲਰਾਂ ਉੱਤੇ ਚੱਲਣ ਵਾਲੇ ਪ੍ਰੰਪਰਾਗਤ ਸਕੂਲਾਂ ਵੱਲੋਂ ਅਕਸਰ ਸਵੀਕਾਰ ਕਰਨ ਤੋਂ ਆਨੇ ਬਹਾਨੇ ਕੀਤੇ ਜਾਂਦੇ ਹਨ। ਰਿਪੋਰਟ ਤਿਆਰ ਕਰਨ ਵਾਲੇ ਖੋਜਕਾਰਾਂ ਦਾ ਖੁਦ ਵੀ ਆਖਣਾ ਹੈ ਕਿ ਇਹ ਰਿਪੋਰਟ ਸਕੂਲਾ ਦੀ ਕਾਰਗੁਜ਼ਾਰੀ ਦਾ 100% ਸਹੀ ਬਿੰਬ ਹੋਣ ਦਾ ਦਾਅਵਾ ਨਹੀਂ ਕਰਦੀ। ਖੋਜਕਾਰ ਇਹ ਵੀ ਆਖਦੇ ਹਨ ਕਿ ਉਂਟੇਰੀਓ ਸਰਕਾਰ ਵੱਲੋਂ ਕਰਵਾਏ ਗਏ EQAO  ਟੈਸਟਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਇਹ ਰਿਪੋਰਟ ਮਾਪਿਆਂ ਨੂੰ ਸਕੂਲਾਂ ਵਿੱਚ ਵਿੱਦਿਅਕ ਮਾਹੌਲ ਦੀ ਨਿਸ਼ਾਨਦੇਹੀ ਕਰਨ ਵਿੱਚ ਸਹਾਈ ਹੋ ਸਕਦੀ ਹੈ।

 

ਮਿਸੀਸਾਗਾ ਅਤੇ ਬਰੈਂਪਟਨ ਦੇ ਸਕੂਲਾਂ ਦੇ ਹੱਕ ਵਿੱਚ ਆਖਣਾ ਹੋਵੇਗਾ ਕਿ ਇੱਥੇ ਦੇ ਸਕੂਲਾਂ ਦਾ ਸੱਭ ਤੋਂ ਫਾਡੀ ਸਕੂਲ ਡਫਰਿਨ ਪੀਲ ਕੈਥੋਲਿਨ ਸਕੂਲ ਬੋਰਡ ਵੱਲੋਂ ਨੌਰਥ ਪਾਰਕ ਬਰੈਂਪਟਨ ਵਿੱਚ ਚਲਾਇਆ ਜਾ ਰਿਹਾ ਸੈਂਟ ਐਂਥੋਨੀ ਸਕੂਲ ਹੈ ਜਿਸਦਾ 3030 ਸਕੂਲਾਂ ਵਿੱਚ 2529ਵਾਂ ਨੰਬਰ ਹੈ। ਉਸਤੋਂ ਉੱਤੇ 2491ਵੇਂ ਨੰਬਰ ਉੱਤੇ ਗਾਰਡੀਅਨ ਏਂਜਲ ਸਕੂਲ ਹੈ। ਜੇ ਸਿਖ਼ਰ ਤੋਂ ਗੱਲ ਕੀਤੀ ਜਾਵੇ ਤਾਂ ਪੀਲ ਸਕੂਲ ਬੋਰਡ ਦਾ ਸੱਭ ਤੋਂ ਮੋਹਰੀ 144ਵੇਂ ਨੰਬਰ ਉੱਤੇ ਖੜਾ ਸਕੂਲ ਸਪਰਿੰਗਬਰੁੱਕ ਹੈ ਜਿਸਦਾ ਸਕੋਰ 8.5 ਹੈ।

 ਫਰੇਜ਼ਰ ਇਨਸਟੀਚਿਊਟ ਦੀ ਐਲੀਮੈਂਟਰੀ ਸਕੂਲ ਰੈਂਕਿੰਗ ਦੋ ਗੱਲਾਂ ਤੋਂ ਮਹੱਤਵਪੂਰਣ ਹੈ। ਪਹਿਲੀ ਕਿ ਸੱਭ ਪਹਿਲਾਂ ਹੀ ਜਾਣਦੇ ਹਨ ਕਿ ਉਂਟੇਰੀਓ ਵਿੱਚ ਬੱਚਿਆਂ ਦੀ ਗਣਿਤ ਦੀ ਪੜਾਈ ਦੀ ਸਥਿਤੀ ਬਹੁਤ ਨੀਵੀਂ ਹੈ। ਇਹੀ ਹਾਲ ਬੱਚਿਆਂ ਦੇ ਪੜਨ ਅਤੇ ਲਿਖਣ (Reading and writing) ਦਾ ਹੈ। ਕੀ ਪ੍ਰਾਈਵੇਟ ਖਾਸ ਕਰਕੇ ਧਾਰਮਿਕ ਅਦਾਰਿਆਂ ਵੱਲੋਂ ਚਲਾਏ ਜਾਣ ਵਾਲੇ ਸਕੂਲਾਂ ਦੀ ਚੰਗੀ ਪਰਫਾਰਮੈਂਸ ਇਸ਼ਾਰਾ ਨਹੀਂ ਕਰਦੀ ਹੈ ਕਿ ਇਹਨਾਂ ਸਕੂਲਾਂ ਵਿੱਚ ਲਾਗੂ ਪੜਾਈ ਦੀਆਂ ਵਿਧੀਆਂ ਵਿੱਚ ਜਰੂਰ ਕੁੱਝ ਚੰਗਾ ਹੋਵੇਗਾ।

 ਪਬਲਿਕ ਭਾਵ ਸਰਕਾਰੀ ਫੰਡਾਂ ਨਾਲ ਚੱਲਣ ਵਾਲੇ ਸਕੂਲਾਂ ਵਿੱਚ ਵਿੱਦਿਆ ਦੇ ਮਿਆਰ ਦੇ ਡਿੱਗਣ ਦਾ ਲਗਾਤਾਰ ਜਾਰੀ ਰਹਿਣਾ ਕੀ ਸੰਕੇਤ ਕਰਦਾ ਹੈ? ਜਦੋਂ ਇਹਨਾਂ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਨਖਾਹਾਂ ਵਧਾਉਣ, ਅਧਿਆਪਕ ਯੂਨੀਅਨਾਂ ਵੱਲੋਂ ਆਪਣੇ ਹੱਕਾਂ ਨੂੰ ਧੱਕੇ ਨਾਲ ਲਾਗੂ ਕਰਨ, ਹੜਤਾਲਾਂ ਕਰਨ ਅਤੇ ਸੈਕਸ ਸਿਲੇਬਸ ਵਰਗੇ ਮੁੱਦਿਆਂ ਬਾਰੇ ਸ਼ੋਰ ਸ਼ਰਾਬਾ ਕਰਨ ਦੀ ਗੱਲ ਆਉਂਦੀ ਹੈ ਤਾਂ ਸੱਭ ਤੋਂ ਮੋਹਰੀ ਹੁੰਦੇ ਹਨ। ਕੀ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਅਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਹੋਣ ਦੀ ਜ਼ੁਰੱਅਤ ਕਰ ਸਕਦੇ ਹਨ?

 ਸੰਭਵ ਹੈ ਕਿ ਅਗਲੇ ਦਿਨਾਂ ਵਿੱਚ ਪਬਲਿਕ ਸਕੂਲ ਬੋਰਡਾਂ ਵੱਲੋਂ ਆਪੋ ਆਪਣੇ ਸਕੂਲਾਂ ਦੀ ਕਾਰਗੁਜ਼ਾਰੀ ਬਾਰੇ ਲਿੱਪਾਪੋਚੀ ਕਰਨ ਦੀਆਂ ਗੱਲਾਂ ਕੀਤੀਆਂ ਜਾਣਗੀਆਂ। ਹਾਲੇ ਦੋ ਸਾਲ ਪਹਿਲਾਂ ਦੀ ਗੱਲ ਹੈ ਕਿ ਪੀਲ ਸਕੂਲ ਬੋਰਡ ਨੇ ਇਸ ਰਿਪੋਰਟ ਬਾਰੇ ਆਪਣੇ ਇਤਰਾਜ਼ ਨੂੰ ਬੋਰਡ ਦੀ ਵੈੱਬਸਾਈਟ ਉੱਤੇ ਪਾ ਦਿੱਤਾ ਸੀ।

 ਚੰਗਾ ਹੋਵੇ ਕਿ ਪਬਲਿਕ ਸਕੂਲ ਆਪਣੀ ਕਾਰਗੁਜ਼ਾਰੀ ਦਾ ਪ੍ਰਾਈਵੇਟ ਸਕੂਲਾਂ ਨਾਲ ਨਿਰੱਪਖ ਰੂਪ ਵਿੱਚ ਮੁਲਾਂਕਣ ਕਰਨ। ਇਸ ਮੁਲਾਂਕਣ ਵਿੱਚ ਇਹ ਤੱਥ ਵੀ ਸ਼ਾਮਲ ਹੋਣਾ ਚਾਹੀਦਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਤੀ ਵਿੱਦਿਆਰਥੀ ਕਿੰਨਾ ਖਰਚ ਹੁੰਦਾ ਹੈ ਅਤੇ ਪਬਲਿਕ ਸਕੂਲ ਕਿੰਨਾ ਖਰਚ ਕਰਦੇ ਹਨ। ਹਾਲ ਵਿੱਚ ਚੁਣੇ ਗਏ ਸਕੂਲ ਟਰੱਸਟੀਆਂ, ਜਿਹਨਾਂ ਨੇ ਸਕੂਲੀ ਵਿੱਦਿਆ ਵਿੱਚ ਸੁਧਾਰਾਂ ਲਈ ਵੱਡੇ 2 ਵਾਅਦੇ ਕੀਤੇ ਸਨ, ਇਹ ਰਿਪੋਰਟ ਉਹਨਾਂ ਵਾਸਤੇ ਚਰਚਾ ਆਰੰਭ ਕਰਨ ਦਾ ਸਹੀ ਸਾਧਨ ਬਣ ਸਕਦੀ ਹੈ।

Have something to say? Post your comment