Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂ

January 18, 2019 09:57 PM

ਬੋਗੋਟਾ, 18 ਜਨਵਰੀ (ਪੋਸਟ ਬਿਊਰੋ)- ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਕੱਲ੍ਹ ਇਕ ਪੁਲਸ ਕੈਡੇਟ ਅਕੈਡਮੀ ਵਿਚ ਇਕ ਕਾਰ ਬੰਬ ਹਮਲਾ ਕੀਤਾ ਗਿਆ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਅਤੇ 65 ਹੋਰ ਜ਼ਖਮੀ ਹੋ ਗਏ। ਦੇਸ਼ ਦੀ ਰਾਜਧਾਨੀ ਵਿਚ ਬੀਤੇ 16 ਸਾਲਾਂ ਵਿਚ ਹੋਇਆ ਇਹ ਸਭ ਤੋਂ ਭਿਆਨਕ ਹਮਲਾ ਹੈ।
ਇਸ ਬਾਰੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਵਿਸਫੋਟਕਾਂ ਨਾਲ ਭਰੀ ਕਾਰ ਨਾਲ ਇਹ ਅੱਤਵਾਦੀ ਹਮਲਾ ਕੀਤਾ ਗਿਆ। ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡੁਕ ਨੇ ਟਵੀਟ ਕੀਤਾ, ‘ਸਾਰੇ ਕੋਲੰਬੀਅਨ ਲੋਕ ਅੱਤਵਾਦ ਵਿਰੁੱਧ ਲੜਾਈ ਲਈ ਇਕੱਠੇ ਹਨ।` ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਉਣ ਦਾ ਸੰਕਲਪ ਲੈ ਕੇ ਡੁੱਕ ਨੇ ਕਿਹਾ, ‘ਕੋਲੰਬੀਆ ਦੁਖੀ ਹੈ, ਪਰ ਹਿੰਸਾ ਅੱਗੇ ਸਿਰ ਨਹੀਂ ਝੁਕਾਏਗਾ।` ਰੱਖਿਆ ਅਧਿਕਾਰੀਆਂ ਨੇ ਮੁੱਖ ਦੋਸ਼ੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਪਤਾ ਲੱਗਾ ਹੈ ਕਿ ਹਮਲਾਵਰ ਨੇ ਜਨਰਲ ਫ੍ਰਾਂਸਿਸਕੋ ਡੀ ਪਾਊਲਾ ਸੇਂਟੇਂਡਰ ਅਫਸਰ ਸਕੂਲ ਵਿਚ ਕੈਡੇਟ ਪ੍ਰਮੋਸ਼ਨ ਸਮਾਰੋਹ ਵੇਲੇ ਹਮਲਾ ਕੀਤਾ। ਹਾਲੇ ਤੱਕ ਕਿਸੇ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਸਰਕਾਰੀ ਵਕੀਲ ਨੇਸਟਰ ਹਮਬਰਟੋ ਮਾਰਟੀਨੇਜ਼ ਨੇ ਸ਼ੱਕ ਹੇਠ ਜੋਸ ਐਲਡੈਮਰ ਰੋਜਿਜ਼ ਰੋਡਰੀਗੇਜ਼ ਦਾ ਨਾਂ ਲਿਆ ਹੈ। ਉਸ ਨੇ ਕਿਹਾ ਕਿ ਰੋਜਿਜ਼ ਰੋਡਰੀਗੇਜ਼ ਸਵੇਰੇ 9:30 ਵਜੇ ਸਕੂਲ ਕੰਪਲੈਕਸ ਵਿਚ ਕਾਰ ਲੈ ਕੇ ਆਇਆ ਸੀ।
ਇਕਵਾਡੋਰ ਦੇ ਰਾਸ਼ਟਰਪਤੀ ਲੇਨਿਨ ਮੋਰੇਨੋ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਉਨ੍ਹਾਂ ਦੇ ਦੇਸ਼ ਦਾ ਇਕ ਕੈਡੇਟ ਹੈ ਤੇ ਇਕ ਹੋਰ ਕੈਡੇਟ ਵੀ ਕੁਝ ਹੱਦ ਤੱਕ ਜ਼ਖਮੀ ਹੋਇਆ ਹੈ।

Have something to say? Post your comment