Welcome to Canadian Punjabi Post
Follow us on

22

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਸੰਪਾਦਕੀ

ਲੋਕਲ ਹੈਲਥ ਨੈੱਟਵਰਕ ਦੀ ਮੁਰੰਮਤ ਫੋਰਡ ਸਰਕਾਰ ਦਾ ਸਹੀ ਕਦਮ ਪਰ?

January 18, 2019 08:58 AM

ਪੰਜਾਬੀ ਪੋਸਟ ਸੰਪਾਦਕੀ

ਕੱਲ ਤੋਂ ਮੀਡੀਆ ਵਿੱਚ ਖਬਰਾਂ ਆ ਰਹੀਆਂ ਹਨ ਕਿ ਲੋਕਲ ਹੈਲਥ ਇੰਟੇਗਰੇਸ਼ਨ ਨੈੱਟਵਰਕ (Local Health Integration Network, LHIN) ਨੂੰ ਦਰੁਸਤ ਕਰਨ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਪਾਰਟੀ ਵੱਲੋਂ ਕਦਮ ਚੁੱਕੇ ਜਾ ਰਹੇ ਹਨ। 30 ਬਿਲੀਅਨ ਡਾਲਰ ਬੱਜਟ ਵਾਲੀ ਬਿਊਰੋਕਰੇਸੀ ਨਾਲ ਲੈਸ ਇਸ ਸੰਸਥਾ ਦੀਆਂ ਉਂਟੇਰੀਓ ਭਰ ਵਿੱਚ 14 ਸਥਾਨਕ ਇਕਾਈਆਂ ਹਨ। ਕਿਆਸੇ ਲਾਏ ਜਾ ਰਹੇ ਹਨ ਕਿ ਸਰਕਾਰ ਵੱਲੋਂ LHIN ਨੂੰ ਉੱਕਾ ਹੀ ਬੰਦ ਕਰ ਦਿੱਤਾ ਜਾਵੇਗਾ ਜਾਂ ਫੇਰ ਇਸਦੇ ਖੰਭ ਕੁਤਰ ਕੇ 5 ਇਕਾਈਆਂ ਤੱਕ ਮਹਿਦੂਦ ਕਰ ਦਿੱਤਾ ਜਾਵੇਗਾ।

 LHIN ਨੂੰ 2004 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ 2007 ਵਿੱਚ ਡਾਲਟਨ ਮਗਿੰਟੀ ਸਰਕਾਰ ਵੱਲੋਂ ਇਸਨੂੰ ਰਸਮੀ ਰੂਪ ਵਿੱਚ ਅਧਿਕਾਰ ਪ੍ਰਦਾਨ ਕੀਤੇ ਗਏ। ਬੇਸ਼ੱਕ ਮੁੱਢ ਵਿੱਚ ਉਦੇਸ਼ ਉਂਟੇਰੀਓ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਸੀ। ਇਸ ਉਦੇਸ਼ ਤਹਿਤ ਉਮੀਦ ਕੀਤੀ ਗਈ ਸੀ ਕਿ LHIN ਪ੍ਰੋਵਿੰਸ਼ੀਅਲ ਸਰਕਾਰ ਅਤੇ ਸਿਹਤ ਸੰਸਥਾਵਾਂ ਜਿਵੇਂ ਕਿ ਹਸਪਤਾਲ ਅਤੇ ਲੌਂਗ ਟਰਮ ਕੇਅਰ ਫੈਸਲਟੀਆਂ ਦਰਮਿਆਨ ਕੜੀ ਦਾ ਕੰਮ ਕਰੇਗੀ। ਸਮਾਂ ਪਾ ਕੇ ਲਿਬਰਲ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਚੰਗੀਆਂ ਨੌਕਰੀਆਂ ਦੇ ਗੱਫੇ ਦੇਣ ਦੇ ਚੱਕਰ ਵਿੱਚ ਇਸ ਸੰਸਥਾ ਦਾ ਬਿਊਰੋਕਰੈਟਿਕ ਢਾਂਚਾ ਐਨਾ ਵੱਡਾ ਹੋ ਗਿਆ ਕਿ ਚੋਰ ਨਾਲੋਂ ਪੰਡ ਭਾਰੀ ਹੋ ਗਈ। ਓਰੈਂਜ, ਈ ਹੈਲਥ, ਅਤੇ LHIN ਅਸਲ ਵਿੱਚ ਸਿਹਤ ਡਾਲਰਾਂ ਨੂੰ ਅਜਾਈਂ ਕਰਨ ਦੇ ਸ੍ਰੋਤ ਬਣ ਗਏ। ਲਿਬਰਲ ਸਰਕਾਰ ਦੇ 2003 ਤੋਂ 2018 ਦੇ ਕਾਰਜਕਾਲ ਦੌਰਾਨ ਉਂਟੇਰੀਓ ਵਿੱਚ ਸਿਹਤ ਨਾਲ ਸਬੰਧਿਤ ਬਿਉਰੋਕਰੇਟਾਂ ਦੀ ਗਿਣਤੀ 6000 ਤੋਂ ਵੱਧ ਕੇ 13,000 ਹੋ ਗਈ ਸੀ। ਇਸਤੋਂ ਉਲਟ ਨਰਸਾਂ, ਡਾਕਟਰ, ਪਰਸਨਲ ਕੇਅਰ ਵਰਕਰ ਆਦਿ ਵਰਗ ਦੇ ਮੁਲਾਜ਼ਮਾਂ ਦੀ ਨਫ਼ਰੀ ਵਿੱਚ ਜਿ਼ਕਰਯੋਗ ਕਮੀ ਆਈ ਜਿਹਨਾਂ ਨੇ ਹਕੀਕਤ ਵਿੱਚ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਨੀਆਂ ਸਨ।

 LHIN ਦੇ ਪਰੀਪੇਖ ਵਿੱਚ ਪਿਛਲੀ ਸਰਕਾਰ ਨਾਕਰਦਗੀ ਦੀ ਇੱਕ ਮਿਸਾਲ ਦੇਣੀ ਸਥਾਨਯੁਕਤ ਹੋਵੇਗੀ। ਪਿਛਲੇ 15 ਸਾਲਾਂ ਵਿੱਚ ਸਰਕਾਰ ਨੇ LHIN ਅਤੇ LHIN ਦੇ ਪੇਟੋਂ ਜੰਮੀ ਇੱਕ ਹੋਰ ਸੰਸਥਾ Community Care Access Centres, CCAC) ਨੂੰ 15 ਵਾਰ ਮੁੜ ਸੰਗਠਨ ਕੀਤਾ। LHIN ਦੀਆਂ 14 ਖੇਤਰੀ ਇਕਾਈਆਂ ਬਣਾ ਦਿੱਤੀਆਂ ਅਤੇ ਹਰ ਇਕਾਈ ਦਾ ਇੱਕ ਚੀਫ਼ ਐਗਜ਼ੈਕਟਿਵ ਡਾਇਰੈਕਟਰ ਅਤੇ 6 ਵਾਈਸ ਪ੍ਰੈਜ਼ੀਡੈਂਟ ਲਾਏ ਗਏ। ਐਨਾ ਹੀ ਨਹੀਂ ਸਗੋਂ 78 Sub- LHIN ਵੀ ਬਣਾ ਦਿੱਤੀਆਂ ਗਈਆਂ। 2018 ਦੀ ਆਡੀਟਰ ਜਨਰਲ ਦੀ ਰਿਪੋਰਟ ਨੇ ਲਿਬਰਲ ਸਰਕਾਰ ਨੂੰ ਤਾੜਨਾ ਕੀਤੀ ਸੀ ਕਿ CCAC ਵੱਲੋਂ ਆਪਣੇ ਬੱਜਟ ਦਾ 40% ਐਡਮਿਨਿਸਟਰੇਸ਼ਨ ਉੱਤੇ ਜਾਇਆ ਕੀਤਾ ਜਾਂਦਾ ਹੈ। ਆਮ ਸੰਸਥਾਵਾਂ ਦਾ ਐਡਮਿਨਿਸਟਰੇਸ਼ਨ ਖਰਚਾ 5 ਤੋਂ 7% ਦੇ ਦਰਮਿਆਨ ਹੋਣਾ ਚਾਹੀਦਾ ਹੈ।

ਸਿਹਤ ਇੱਕ ਅਜਿਹਾ ਖੇਤਰ ਹੈ ਜਿਸ ਉੱਤੇ 54 ਬਿਲੀਅਨ ਡਾਲਰ ਸਾਲਾਨਾ ਖਰਚ ਹੁੰਦਾ ਹੈ ਜੋ ਉਂਟੇਰੀਓ ਬੱਜਟ ਦਾ 42% ਬਣਦਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਇਹ ਜਾਣਕਾਰੀ ਆਮ ਮਿਲ ਸਕਦੀ ਹੈ ਕਿ ਹਸਪਤਾਲਾਂ ਉੱਤੇ 17 ਬਿਲੀਅਨ, ਡਾਕਟਰਾਂ ਨੂੰ ਅਦਾਇਗੀਆਂ ਵਿੱਚ 12 ਬਿਲੀਅਨ, ਪ੍ਰੈਸਕਿਰਪਸ਼ਨ ਦਵਾਈਆਂ ਉੱਤੇ 5 ਬਿਲੀਅਨ, ਲੌਂਗ ਟਰਮ ਕੇਅਰ 4 ਬਿਲੀਅਨ ਅਤੇ ਹੋਮ ਕੇਅਰ ਸੇਵਾਵਾਂ ਉੱਤੇ 3 ਬਿਲੀਅਨ ਡਾਲਰ ਸਾਲਾਨਾ ਖਰਚ ਹੁੰਦੇ ਹਨ। ਇਹ ਕੁੱਲ 40 ਬਿਲੀਅਨ ਡਾਲਰ ਬਣਦੇ ਹਨ ਪ੍ਰਤੂੰ LHIN ਵਰਗੀਆਂ ਪ੍ਰਸ਼ਾਸ਼ਨਿਕ ਇਕਾਈਆਂ ਦੇ ਅਧਿਕਾਰੀਆਂ ਨੂੰ ਕਿੰਨੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ, ਇਹ ਰਿਕਾਰਡ ਹਾਸਲ ਕਰਨ ਦਾ ਕੋਈ ਤਰੀਕਾ ਨਹੀਂ ਹੈ। ਇਸਨੂੰ ਆਖਦੇ ਹਨ ਪਾਰਦਰਸ਼ਤਾ।

Concerned Ontario Doctors  (ਪ੍ਰੈਜ਼ੀਡੈਂਟ ਡਾਕਟਰ ਕੁਲਵਿੰਦਰ ਕੌਰ ਗਿੱਲ) ਅਤੇ ਉਂਟੇਰੀਓ ਮੈਡੀਕਲ ਐਸੋਸੀਏਸ਼ਨ (ਪ੍ਰੈਜ਼ੀਡੈਂਟ ਡਾਕਟਰ ਨਾਦੀਆ ਆਲਮ) ਵਰਗੀਆਂ ਸੰਸਥਾਵਾਂ LHIN ਦੇ ਕੰਮਕਾਜ ਦੀਆਂ ਕਾਫੀ ਚਿਰ ਤੋਂ ਆਲੋਚਕ ਰਹੀਆਂ ਹਨ। ਡਾਕਟਰ ਨਾਦੀਆ ਆਲਮ ਵੱਲੋਂ ਕੀਤੀ ਖੋਜ ਦੱਸਦੀ ਹੈ ਕਿ ਉਂਟੇਰੀਓ ਵਿੱਚ ਸਿਹਤ ਡਾਲਰਾਂ ਦਾ 67% ਹਿੱਸਾ ਉਹਨਾਂ 10% ਮਰੀਜ਼ਾਂ ਉੱਤੇ ਖਰਚ ਹੁੰਦਾ ਹੈ ਜਿਹਨਾਂ ਦੀਆਂ ਸਿਹਤ ਜਰੂਰਤਾਂ ਆਮ ਨਾਲੋਂ ਕਿਤੇ ਵੱਧ ਹੁੰਦੀਆਂ ਹਨ। ਅਜਿਹੇ ਮਰੀਜ਼ਾਂ ਵਿੱਚ ਗੰਭੀਰ ਅਪਾਹਜਤਾ (severe disabilities) ਵਾਲੇ, ਜੀਵਨ ਦੇ ਅੰਤ (end of life) ਦਾ ਉਡੀਕ ਕਰ ਰਹੇ ਜਾਂ ਡੀਮੈਂਸ਼ੀਆ (dementia) ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ। ਇਹ ਉਹ ਮਰੀਜ਼ ਹਨ ਜਿਹਨਾਂ ਸਾਂਭ ਸੰਭਾਲ ਵਾਸਤੇ ਕਿਸੇ ਹੋਰ ਵਿਅਕਤੀ ਤੋਂ ਮਦਦ ਲੈਣ ਦੀ ਲੋੜ ਪੈਂਦੀ ਹੈ। ਇਹਨਾਂ ਮਰੀਜ਼ਾਂ ਨੂੰ ਮਦਦ ਦੇਣ ਲਈ LHIN ਵਰਗੀਆਂ ਸੰਸਥਾਵਾਂ ਦੇ ਖਰਚੇ ਨਹੀਂ ਸਗੋਂ ਚੁਸਤ ਦਰੁਸਤ ਸਿਹਤ ਸੰਭਾਲ ਮਾਡਲ ਦੀ ਲੋੜ ਹੈ।

ਕੀ LHIN ਨੂੰ ਬਦਲਣ ਦੇ ਨਾਮ ਥੱਲੇ ਡੱਗ ਫੋਰਡ ਸਰਕਾਰ ਸਿਹਤ ਸੇਵਾਵਾਂ ਨੂੰ ਦਰੁਸਤ ਕਰਨ ਦਾ ਜਾਦੂ ਕਰ ਸਕੇਗੀ? ਸਰਕਾਰ ਨੂੰ ਇਸ ਸੁਆਲ ਦਾ ਜਵਾਬ ਦੇਣ ਲਈ ਤਿਆਰ ਰਹਿਣ ਦੀ ਲੋੜ ਹੋਵੇਗੀ।

Have something to say? Post your comment