Welcome to Canadian Punjabi Post
Follow us on

19

April 2019
ਟੋਰਾਂਟੋ/ਜੀਟੀਏ

ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ

January 18, 2019 07:53 AM

-ਛੇ ਵਿਅਕਤੀ ਗ੍ਰਿਫਤਾਰ

ਟੋਰਾਂਟੋ, 17 ਜਨਵਰੀ (ਪੋਸਟ ਬਿਊਰੋ) : ਗ੍ਰੇਟਰ ਟੋਰਾਂਟੋ ਏਰੀਆ ਵਿੱਚ ਟੈਕਸੀਆਂ ਵਿੱਚ ਸਫਰ ਕਰਨ ਵਾਲਿਆਂ ਨਾਲ ਅਜੀਬ ਕਿਸਮ ਦੀ ਧੋਖਾਧੜੀ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਪਛਾਣ ਚੋਰੀ ਕਰਨ ਦੀਆਂ ਗਤੀਵਿਧੀਆਂ ਵਿੱਚ ਵੀ ਵਾਧਾ ਹੋਇਆ ਹੈ। ਪੁਲਿਸ ਵੱਲੋਂ ਵੀਰਵਾਰ ਨੂੰ ਕੀਤੇ ਗਏ ਇਸ ਖੁਲਾਸੇ ਦੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਕਿ ਇਸ ਮਾਮਲੇ ਵਿੱਚ ਕੁੱਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਅਜਿਹੀਆਂ ਗਤੀਵਿਧੀਆਂ ਕਾਰਨ ਸੈਂਕੜੇ ਲੋਕਾਂ ਨੂੰ ਕਈ ਮਿਲੀਅਨ ਡਾਲਰ ਦਾ ਚੂਨਾ ਵੀ ਲੱਗ ਚੁੱਕਿਆ ਹੈ। ਕਾਂਸਟੇਬਲ ਕ੍ਰਿਸਟੀਲ ਥੌਮਸ ਨੇ ਦੱਸਿਆ ਕਿ ਚਾਰ ਵਿਅਕਤੀਆਂ, ਇੱਕ ਮਹਿਲਾ ਤੇ ਇੱਕ ਟੀਨੇਜਰ ਲੜਕੇ ਖਿਲਾਫ 262 ਚਾਰਜਿਜ਼ ਲਾਏ ਗਏ ਹਨ। ਉਨ੍ਹਾਂ ਆਖਿਆ ਕਿ ਇਹ ਤਾਂ ਅਜਿਹੇ ਘਪਲੇ ਨੂੰ ਸੁਲਝਾਉਣ ਦੀ ਸ਼ੁਰੂਆਤ ਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਇੱਕ ਸਾਲ ਤੋਂ ਗਾਹਕਾਂ ਨੂੰ ਚੂਨਾ ਲਾ ਰਹੇ ਸਨ।
ਥੌਮਸ ਨੇ ਆਖਿਆ ਕਿ ਜੇ ਸਾਰੇ ਮਾਮਲਿਆਂ ਨੂੰ ਮਿਲਾ ਕੇ ਵੇਖਿਆ ਜਾਵੇ ਤਾਂ ਸਾਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਪੁਲਿਸ ਨੂੰ ਇਸ ਕਥਿਤ ਘਪਲੇ ਬਾਰੇ 2018 ਵਿੱਚ ਰਿਪੋਰਟਾਂ ਮਿਲਦੀਆਂ ਰਹੀਆਂ ਪਰ ਕੁੱਝ ਮਹੀਨੇ ਪਹਿਲਾਂ ਹੀ ਇੱਕ ਖਾਸ ਪੈਟਰਨ ਸਾਹਮਣੇ ਆਇਆ। ਥੌਮਸ ਨੇ ਆਖਿਆ ਕਿ ਇਸ ਕਥਿਤ ਘਪਲੇ ਵਿੱਚ ਊਬਰ ਤੇ ਲਿਫਟ ਦੀ ਥਾਂ ਉੱਤੇ ਸ਼ਹਿਰ ਦੀਆਂ ਲਾਇਸੰਸਸ਼ੁਦਾ ਟੈਕਸੀ ਕੰਪਨੀਆਂ ਨਾਲ ਸਬੰਧਤ ਕੈਬਜ਼ ਵਿੱਚ ਜਾਣ ਵਾਲੇ ਕਸਟਮਰਜ਼ ਨੂੰ ਫਸਾਇਆ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਕਸਟਮਰਜ਼ ਆਪਣਾ ਕਿਰਾਇਆ ਆਪਣੇ ਬੈਂਕ ਜਾਂ ਕ੍ਰੈਡਿਟ ਕਾਰਡ ਰਾਹੀਂ ਅਦਾ ਕਰਨ ਦੀ ਕੋਸਿ਼ਸ਼ ਕਰਦੇ ਸਨ ਤਾਂ ਸਬੰਧਤ ਮਸ਼ੀਨ ਜਿਹੜੀ ਉਨ੍ਹਾਂ ਦੇ ਪਿੰਨ ਕੋਡ ਰਿਕਾਰਡ ਕਰਦੀ ਸੀ ਉਹ ਇਹ ਦਰਸਾਉਂਦੀ ਸੀ ਕਿ ਟਰਾਂਜ਼ੈਕਸ਼ਨ ਵਿੱਚ ਕੋਈ ਗੜਬੜ ਹੋਈ ਹੈ। ਇਸ ਤੋਂ ਬਾਅਦ ਡਰਾਈਵਰ ਕਥਿਤ ਤੌਰ ਉੱਤੇ ਗਾਹਕ ਤੋਂ ਉਹ ਮਸ਼ੀਨ ਵਾਪਿਸ ਲੈ ਕੇ ਇਸ ਗਲਤੀ ਨੂੰ ਸੋਧਣ ਦਾ ਦਿਖਾਵਾ ਕਰਦੇ ਹੋਏ ਗਾਹਕ ਦਾ ਹੋਰ ਕਾਰਡ, ਜੋ ਕਿ ਉਸੇ ਵਿੱਤੀ ਸੰਸਥਾ ਵੱਲੋਂ ਜਾਰੀ ਕੀਤਾ ਗਿਆ ਹੁੰਦਾ ਹੈ, ਲੈ ਕੇ ਸਵੈਪ ਕਰਦੇ ਸਨ। ਇਸ ਤੋਂ ਬਾਅਦ ਗਾਹਕ ਇਹ ਸੋਚ ਕੇ ਕੈਬ ਵਿੱਚੋਂ ਉਤਰ ਜਾਂਦਾ ਸੀ ਕਿ ਉਸ ਨੇ ਸਫਲਤਾਪੂਰਬਕ ਕਿਰਾਇਆ ਦੇ ਦਿੱਤਾ ਹੈ ਤੇ ਕਾਰਡ ਸਵੈਪ ਕੀਤੇ ਜਾਣ ਵੱਲ ਧਿਆਨ ਹੀ ਨਹੀਂ ਸੀ ਦਿੰਦਾ।
ਉਨ੍ਹਾਂ ਦੱਸਿਆ ਕਿ ਫਿਰ ਡਰਾਈਵਰ ਉਸ ਚੋਰੀ ਕੀਤੇ ਬੈਂਕ ਕਾਰਡ ਤੇ ਹਾਸਲ ਕੀਤੇ ਪਿੰਨ ਕੋਡ ਰਾਹੀਂ ਸਬੰਧਤ ਗਾਹਕ ਦੇ ਖਾਤੇ ਵਿੱਚੋਂ ਪੈਸੇ ਕਢਵਾ ਲੈਂਦੇ ਸਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਹੁਣ ਤੱਕ ਇਸ ਮਾਮਲੇ ਵਿੱਚ ਨਵੰਬਰ ਦੇ ਅੱਧ ਤੋਂ ਲੈ ਕੇ ਇਸ ਹਫਤੇ ਦੇ ਸ਼ੁਰੂ ਤੱਕ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਵਿਅਕਤੀ ਆਪਣੇ 20ਵਿਆਂ ਵਿੱਚ ਹਨ, ਜਿਨ੍ਹਾਂ ਵਿੱਚ ਦੋ 22 ਸਾਲਾ ਭਰਾ ਹਨ, 48 ਸਾਲਾ ਮਹਿਲਾ ਤੇ 16 ਸਾਲਾ ਲੜਕਾ ਸ਼ਾਮਲ ਹਨ। ਇਨ੍ਹਾਂ ਉੱਤੇ 262 ਚਾਰਜਿਜ਼ ਲਾਏ ਗਏ ਹਨ। ਥੌਮਸ ਨੇ ਦੱਸਿਆ ਕਿ ਮਸ਼ਕੂਕ ਆਪਸ ਵਿੱਚ ਇੱਕ ਦੂਜੇ ਨੂੰ ਵੀ ਜਾਣਦੇ ਹਨ। ਪਰ ਉਨ੍ਹਾਂ ਵਿੱਚ ਆਪਸੀ ਕੀ ਰਿਸ਼ਤਾ ਹੈ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਲਾਸਾਂ ਦੇ ਆਕਾਰ ਵਿੱਚ ਵਾਧਾ ਕੀਤੇ ਜਾਣ ਕਾਰਨ ਛਾਂਗੇ ਜਾ ਰਹੇ ਹਨ ਸੈਂਕੜੇ ਅਧਿਆਪਕ : ਬੋਰਡ
ਰੀਜਨ ਦੇ ਵੰਡੇ ਜਾਣ ਨਾਲ ਆਸਮਾਨੀ ਜਾ ਚੜ੍ਹਨਗੇ ਟੈਕਸ : ਕਾਉਂਸਲਰ ਢਿੱਲੋਂ
ਡੱਗ ਫ਼ੋਰਡ ਨੇ ਬੱਜਟ `ਚ ਬਰੈਂਪਟਨ ਨੂੰ ਪਿੱਛੇ ਧੱਕਿਆ : ਐੱਨ.ਡੀ.ਪੀ. ਨੇਤਾ
ਜਲ੍ਹਿਆਂ ਵਾਲਾ ਕਾਂਡ ਸ਼ਤਾਬਦੀ ਸਮਾਰੋਹ `ਚ ਲੋਕਾਂ ਦੀ ਭਰਵੀਂ ਸ਼ਮੂਲੀਅਤ
ਪੰਜਾਬ ਏਕਤਾ ਪਾਰਟੀ (ਓਂਟਾਰੀਓ) ਦੀ ਇਕੱਤਰਤਾ ਹੋਈ
ਰੌਨ ਚੱਠਾ ਪੀਲ ਪੁਲਸ ਦੇ ਵਾਈਸ ਚੇਅਰ ਵਜੋਂ ਨਿਯੁਕਤ
ਸੀਐਨ ਟਾਵਰ ਸਟੇਅਰ ਕਲਾਇੰਬ ਰਾਹੀ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਡੇਸ਼ਨ ਨੇ ਕੀਤੇ 13 ਹਜ਼ਾਰ ਡਾਲਰ ਦਾਨ
ਵੈਸਟਨ ਗੋਲੀਕਾਂਡ ਤੇ ਸੜਕ ਹਾਦਸੇ ਦੇ ਸਬੰਧ ਵਿੱਚ ਦੋ ਮਸ਼ਕੂਕਾਂ ਨੂੰ ਕੀਤਾ ਗਿਆ ਚਾਰਜ, ਦੋ ਹੋਰਨਾਂ ਦੀ ਭਾਲ ਤੇਜ਼
ਖਾਲਸਾ ਏਡ ਵੱਲੋਂ ਫੰਡ ਰੇਜਿ਼ੰਗ 11 ਮਈ ਨੂੰ
ਕੋਡ ਸਮੁਰਾਇ ਹੈਕਾਥਨ ਵਿੱਚ ਬੱਚਿਆਂ ਨੇ ਸਿੱਖੀਆਂ ਅਤਿ ਆਧੁਨਿਕ ਵੈੱਬ ਤਕਨੀਕਾਂ