Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਸਲਮਾਨ ਦੇ ਲਈ ਸੈੱਟ 'ਤੇ ਬਣਿਆ ਜਿਮ

January 17, 2019 11:07 PM

ਅਭਿਨੇਤਾ ਸਲਮਾਨ ਖਾਨ ਸ਼ੂਟਿੰਗ ਦੇ ਬਿਜ਼ੀ ਸ਼ਡਿਊਲ ਵਿੱਚੋਂ ਵੀ ਵਰਕ ਆਊਟ ਲਈ ਸਮਾਂ ਕੱਢ ਲੈਂਦੇ ਹਨ। ਇਸ ਸਮੇਂ ਸਲਮਾਨ ਆਪਣੀ ਫਿਲਮ ‘ਭਾਰਤ’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਫਿਲਮ ਦਾ ਆਖਰੀ ਸ਼ਡਿਊਲ ਗੋਰੇਗਾਂਵ ਵਿੱਚ ਚੱਲ ਰਿਹਾ ਹੈ ਅਤੇ ਸੁਣਨ ਵਿੱਚ ਆਇਆ ਹੈ ਕਿ ਫਿਲਮ ਦੇ ਨਿਰਮਾਤਾ ਅਤੁਲ ਅਗਨੀਹੋਤਰੀ ਅਤੇ ਨਿਖਿਲ ਨਮਿਤ ਨੇ ਅਭਿਨੇਤਾ ਸਲਮਾਨ ਦੇ ਲਈ ਫਿਲਮ ਸਿਟੀ ਵਿੱਚ 10 ਹਜ਼ਾਰ ਸਕਵਾਇਰ ਫਿੱਟ ਵਿੱਚ ਜਿਮ ਤਿਆਰ ਕਰਵਾਇਆ ਹੈ, ਤਾਂ ਕਿ ਉਹ ਰੋਜ਼ ਦੀ ਤਰ੍ਹਾਂ ਵਰਕਆਊਟ ਕਰ ਸਕਣ।
ਯੂਨਿਟ ਨਾਲ ਜੁੜੇ ਸੂਤਰਾਂ ਨੇ ਦੱਸਿਆ, ਸਲਮਾਨ ਰੋਜ਼ ਗੋਰੇਗਾਂਓਂ ਤੋਂ ਬਾਂਦ੍ਰਾ ਨਹੀਂ ਜਾਣਾ ਚਾਹੁੰਦੇ, ਇਸ ਲਈ ਉਹ ਸੈਟ ਦੇ ਨੇੜੇ ਰਹਿ ਰਹੇ ਹਨ। ਉਨ੍ਹਾਂ ਨੇ ਸੈਟ 'ਤੇ ਇੱਕ ਵੱਡਾ ਜਿਮ ਬਣਵਾਉਣ ਦੀ ਮੰਗ ਕੀਤੀ ਸੀ, ਜਿਸ ਵਿੱਚ ਆਧੁਨਿਕ ਮਸ਼ੀਨਾਂ ਲੱਗੀਆਂ ਹੋਣ। ਇਹ ਅਜਿਹਾ ਹੀ ਇੱਕ ਆਧੁਨਿਕ ਜਿਮ ਹੈ। ਇਸ ਨੂੰ ਬਣਾਉਣ ਵਿੱਚ ਹਫਤੇ ਭਰ ਦਾ ਸਮਾਂ ਲੱਗਾ। ਕਿਹਾ ਗਿਆ ਕਿ ਅਲੀ ਅੱਬਾਸ ਦੀ ਫਿਲਮ ਲਈ ਖੁਦ ਨੂੰ ਫਿੱਟ ਰੱਖਣ ਦੇ ਲਈ ਸਲਮਾਨ ਦਿਨ ਵਿੱਚ ਦੋ ਵਾਰ ਵਰਕਾਊਟ ਕਰਦੇ ਹਨ। ਫਿਲਮ ਵਿੱਚ ਸਲਮਾਨ ਦੇ ਪੰਜ ਅਲੱਗ ਅਲੱਗ ਲੁਕ ਦਿਖਾਏ ਜਾਣਗੇ। ਸ਼ੂਟਿੰਗ ਵਿੱਚ ਸਲਮਾਨ ਨੂੰ ਪਹਿਲਾਂ ਦੀ ਤਰ੍ਹਾਂ ਦਿਸਣਾ ਹੈ, ਇਸ ਲਈ ਉਹ ਖੁਦ ਨੂੰ ਫਿੱਟ ਰੱਖ ਰਹੇ ਹਨ।
ਨਿਰਮਾਤਾ ਨਖਿਲ ਨਮਿਤ ਕਹਿੰਦੇ ਹਨ, ‘‘ਅਸੀਂ 10 ਹਜ਼ਾਰ ਸਕਵਾਇਰ ਫਿਟ ਵਿੱਚ ਜਿਮ ਤਿਆਰ ਕਰਵਾਇਆ ਹੈ। ਸਲਮਾਨ ਦੇ ਨਾਲ ਹੀ ਕਾਸਟ ਅਤੇ ਕਰੂਅ ਦੇ ਮੈਂਬਰ ਵੀ ਇਸ ਦਾ ਉਪਯੋਗ ਕਰ ਰਹੇ ਹਨ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ