Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਖਤਮ ਹੋਣ ਵਾਲਾ ਹੈ ਜੁਮਲਿਆਂ ਦਾ ਦੌਰ

January 17, 2019 11:02 PM

-ਰਜਿੰਦਰ ਰਾਣਾ
ਚਾਰ ਸਾਲ ਪਹਿਲਾਂ ਦੇਸ਼ ਨੂੰ ਸਬਜ਼ਬਾਗ ਦਿਖਾ ਕੇ ਸੱਤਾ ਹਥਿਆਉਣ ਵਾਲੀ ਭਜਾਪਾ ਦਾ ਪਤਨ ਸ਼ੁਰੂ ਹੋ ਗਿਆ ਹੈ। ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਦੀ ਭੂਮਿਕਾ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਚੋਣ ਪ੍ਰਚਾਰ ਦੇ ਦੌਰਾਨ ਨਰਿੰਦਰ ਮੋਦੀ ਨੇ ਵੋਟਰਾਂ ਨੂੰ ‘ਗੁਜਰਾਤ ਦੇ ਬੇਟੇ’ ਦੇ ਨਾਂਅ ਉਤੇ ਇਮੋਸ਼ਨਲ ਬਲੈਕਮੇਲ ਕੀਤਾ ਤੇ ਭਾਜਪਾ ਬੜੀ ਮੁਸ਼ਕਲ ਨਾਲ ਉਥੇ ਜਿੱਤੀ, ਪਰ ਕਾਂਗਰਸ ਪ੍ਰਤੀ ਲੋਕਾਂ ਦੇ ਵਧਦੇ ਝੁਕਾਅ ਦੇ ਸੰਕੇਤ ਉਨ੍ਹਾਂ ਚੋਣਾਂ ਨੇ ਖੁੱਲ੍ਹ ਕੇ ਦਿੱਤੇ।
ਉਸ ਤੋਂ ਬਾਅਦ ਕਰਨਾਟਕ ਵਿੱਚ ਇਹ ਸੰਕੇਤ ਹੋਰ ਸਪੱਸ਼ਟ ਹੋ ਗਏ, ਜਦੋਂ ਭਾਜਪਾ ਸੱਤਾ ਦੀ ਵਰਤੋਂ ਕਰਨ ਦੇ ਬਾਵਜੂਦ ਆਪਣੀ ਸਰਕਾਰ ਨਹੀਂ ਬਣਾ ਸਕੀ। ਕਰਕਨਾਟਕ 'ਚ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਤੇ ਰਾਹੁਲ ਗਾਂਧੀ ਦੀ ਦੂਰਰਸ ਸੋਚ ਨੇ ਫਿਰਕੂ ਤਾਕਤਾਂ ਨੂੰ ਸੱਤਾ ਤੋਂ ਦੂਰ ਕਰ ਕੇ ਨਾ ਸਿਰਫ ਆਪਣੀ ਸਰਕਾਰ ਬਣਾਈ, ਸਗੋਂ ਭਵਿੱਖ 'ਚ ਗੈਰ-ਭਾਜਪਾ ਪਾਰਟੀਆਂ ਦੇ ਇਕਜੁੱਟ ਹੋਣ ਲਈ ਮਹਾ ਗਠਜੋੜ ਦੀ ਨੀਂਹ ਰੱਖ ਦਿੱਤੀ। ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿੱਚ ਇਸ ਦੀ ਝਲਕ ਸਾਫ ਦਿਖਾਈ ਦਿੱਤੀ, ਜਿੱਥੇ ਸਭ ਵੱਡੀਆਂ ਖੇਤਰੀ ਪਾਰਟੀਆਂ ਦੇ ਨੇਤਾਵਾਂ ਨੇ ਮੰਚ ਸਾਂਝਾ ਕੀਤਾ ਸੀ।
ਇਸ ਤੋਂ ਬੌਖਲਾਈ ਭਾਜਪਾ ਨੇ ਵਿਰੋਧੀ ਪਾਰਟੀਆਂ ਨੂੰ ਸੀ ਬੀ ਆਈ ਵਰਗੀਆਂ ਜਾਂਚ ਏਜੰਸੀਆਂ ਨਾਲ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸੇ ਕਰ ਕੇ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਵੱਡਾ ਸਮਝੌਤਾ ਨਹੀਂ ਹੋ ਸਕਿਆ, ਪਰ ਲੋਕਾਂ ਨੇ ਭਾਜਪਾ ਦੀਆਂ ਚਾਲਾਂ ਨੂੰ ਤਾੜ ਲਿਆ ਅਤੇ ਤਿੰਨ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ ਭਾਰੀ ਵੋਟਾਂ ਨਾਲ ਜਿਤਾਇਆ। ਇਹ ਨਤੀਜੇ ਨਾ ਸਿਰਫ ਕਾਂਗਰਸ ਲਈ, ਸਗੋਂ ਭਾਜਪਾ ਵਿਰੋਧੀ ਹੋਰਨਾਂ ਪਾਰਟੀਆਂ ਨੂੰ ਵੀ ਉਤਸ਼ਾਹ ਵਧਾਊ ਰਹੇ।
ਹਿੰਦੀ ਪੱਟੀ ਵਾਲੇ ਇਨ੍ਹਾਂ ਸੂਬਿਆਂ, ਜਿੱਥੇ ਹੁਣੇ-ਹੁਣੇ ਭਾਜਪਾ ਸੱਤਾ ਤੋਂ ਬਾਹਰ ਹੋਈ ਹੈ, ਵਿੱਚ ਲੋਕ ਸਭਾ ਦੀਆਂ 65 ਸੀਟਾਂ ਹਨ। ਇਨ੍ਹਾਂ 'ਚੋਂ ਭਾਜਪਾ ਕੋਲ ਛੱਤੀਸਗੜ੍ਹ 'ਚ 10, ਰਾਜਸਥਾਨ 'ਚ ਸਾਰੀਆਂ ਭਾਵ 25 ਤੇ ਮੱਧ ਪ੍ਰਦੇਸ਼ 'ਚ 29 'ਚੋਂ 26 ਸੀਟਾਂ ਸਨ। ਜ਼ਾਹਿਰ ਹੈ ਕਿ ਇਸ ਵਾਰੀ ਸਮੀਕਰਨ ਉਲਟੇ ਹੋਣਗੇ।
ਪਹਿਲੀ ਨਜ਼ਰੇ ਇਥੇ ਕਾਂਗਰਸ ਨੂੰ ਘੱਟੋ-ਘੱਟ ਚਾਲੀ ਸੀਟਾਂ ਦਾ ਸਿੱਧਾ ਲਾਭ ਹੁੰਦਾ ਨਜ਼ਰ ਆ ਰਿਹਾ ਹੈ ਭਾਵ ਸਿਰਫ ਤਿੰਨ ਰਾਜਾਂ 'ਚ ਕਾਂਗਰਸ ਆਪਣੀ ਮੌਜੂਦਾ ਪਾਰਲੀਮੈਂਟ ਮੈਂਬਰਾਂ ਦੀ ਗਿਣਤੀ ਨਾਲੋਂ ਦੁੱਗਣੇ 'ਤੇ ਜਾ ਪਹੁੰਚੀ ਹੈ। ਇਸ 'ਚ ਕਰਨਾਟਕ ਅਤੇ ਪੰਜਾਬ (ਜਿੱਥੇ ਕਾਂਗਰਸ ਦੀਆਂ ਸਰਕਾਰਾਂ ਹਨ) ਨੂੰ ਜੋੜ ਲਵਾਂਗੇ ਤਾਂ ਭਾਜਪਾ ਨੂੰ 41 ਹੋਰ ਸੀਟਾਂ 'ਤੇ ਸਿੱਧਾ ਨੁਕਸਾਨ ਹੁੰਦਾ ਸਾਫ ਨਜ਼ਰ ਆਉਂਦਾ ਹੈ ਕਿਉਂਕਿ ਇਥੇ ਵੀ ਜ਼ਿਆਦਾਤਰ ਸੀਟਾਂ ਕਾਂਗਰਸ ਜਾਂ ਸਹਿਯੋਗੀ ਪਾਰਟੀ ਜਨਤਾ ਦਲ (ਐੱਸ) ਦੇ ਖਾਤੇ 'ਚ ਹੀ ਜਾਣੀਆਂ ਹਨ। ਇਸੇ ਤਰ੍ਹਾਂ ਮਹਾਰਾਸ਼ਟਰ ਦੀਆਂ 48 ਅਤੇ ਬਿਹਾਰ ਦੀਆਂ ਚਾਲੀ ਸੀਟਾਂ 'ਤੇ ਕਾਂਗਰਸ ਮਜ਼ਬੂਤ ਗਠਜੋੜ ਵਿੱਚ ਹੈ। ਇਨ੍ਹਾਂ ਦੋਵਾਂ ਥਾਵਾਂ 'ਤੇ ਭਾਜਪਾ ਦੇ ਆਪਣੇ ਹੀ ਉਸ ਤੋਂ ਨਾਰਾਜ਼ ਹਨ ਅਤੇ ਉਪਰੋਂ ਸੱਤਾ ਵਿਰੋਧੀ ਲਹਿਰ ਵੀ ਹੈ। ਯੂ ਪੀ ਵਿੱਚ ਬੇਸ਼ੱਕ ਕਾਂਗਰਸ ਦੀ ਗਠਜੋੜ ਭੂਮਿਕਾ ਤੈਅ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸੂਬੇ ਦੀਆਂ ਅੱਸੀ ਤੋਂ 71 ਸੀਟਾਂ ਜਿੱਤਣ ਵਾਲੀ ਭਾਜਪਾ ਇਸ ਵਾਰ ਅੱਧੀਆਂ ਤੋਂ ਵੀ ਘੱਟ ਸੀਟਾਂ 'ਤੇ ਸਿਮਟ ਕੇ ਰਹਿ ਜਾਵੇਗੀ ਭਾਵ ਯੂ ਪੀ 'ਚ ਭਾਜਪਾ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।
ਮੋਟੇ ਤੌਰ 'ਤੇ ਇਨ੍ਹਾਂ ਅੱਠ ਰਾਜਾਂ ਦੀਆਂ 274 ਸੀਟਾਂ 'ਤੇ ਕਾਂਗਰਸ ਅਤੇ ਸਹਿਯੋਗੀ ਪਾਰਟੀਆਂ ਭਾਜਪਾ ਨਾਲੋਂ ਕਿਤੇ ਅੱਗੇ ਹਨ। ਅਜਿਹੀ ਸਥਿਤੀ ਵਿੱਚ ਸਾਰਾ ਫੋਕਸ ਆਂਧਰਾ ਪ੍ਰਦੇਸ਼, ਤਾਮਿਲ ਨਾਡੂ, ਉੜੀਸਾ ਅਤੇ ਪੱਛਮੀ ਬੰਗਾਲ 'ਤੇ ਜਾ ਟਿਕਦਾ ਹੈ। ਆਂਧਰਾ 'ਚ 25, ਉੜੀਸਾ ਵਿੱਚ 21, ਤਾਮਿਲ ਨਾਡੂ ਵਿੱਚ 39 ਅਤੇ ਪੱਛਮੀ ਬੰਗਾਲ ਵਿੱਚ 42 ਸੀਟਾਂ ਹਨ। ਇਨ੍ਹਾਂ 127 ਸੀਟਾਂ 'ਤੇ ਵੀ ਸਮੀਕਰਨ ਤੈਅ ਹਨ। ਤਾਮਿਲ ਨਾਡੂ ਵਿੱਚ ਕਾਂਗਰਸ ਅਤੇ ਡੀ ਐੱਮ ਕੇ ਦਾ ਗਠਜੋੜ ਧਮਾਲ ਮਚਾਉਣ ਵਾਲਾ ਹੈ। ਪੱਛਮੀ ਬੰਗਾਲ 'ਚ ਤਿ੍ਰਣਮੂਲ ਕਾਂਗਰਸ ਦਾ ਰੁਖ਼ ਭਾਜਪਾ ਪ੍ਰਤੀ ਸਾਫ ਹੈ। ਮਮਤਾ ਬੈਨਰਜੀ ਕਿਸੇ ਵੀ ਹਾਲ ਵਿੱਚ ਭਾਜਪਾ ਨਾਲ ਨਹੀਂ ਜਾਏਗੀ। ਆਂਧਰਾ ਅਤੇ ਉੜੀਸਾ 'ਚ ਖਾਸ ‘ਸਕੋਪ' ਨਹੀਂ ਹੈ ਤੇ ਕੇਰਲਾ ਦੀਆਂ 20 ਸੀਟਾਂ ਦੀ ਸਥਿਤੀ ਵੀ ਡਾਵਾਂਡੋਲ ਜਿਹੀ ਹੈ। ਬਾਕੀ ਬਚੇ ਸੂਬਿਆਂ ਵਿੱਚ ਆਸਾਮ (14), ਤੇਲੰਗਾਨਾ (17) ਅਤੇ ਝਾਰਖੰਡ (14) ਪ੍ਰਮੁੱਖ ਹਨ। ਇਨ੍ਹਾਂ 'ਚੋਂ ਭਾਜਪਾ ਆਸਾਮ 'ਚ ਆਪਣੀ ਸਰਕਾਰ ਹੋਣ ਕਰ ਕੇ ਥੋੜ੍ਹੀ ਲਾਭ ਵਾਲੀ ਸਥਿਤੀ 'ਚ ਹੈ, ਪਰ ਇਹ ਲਾਭ ਉਸ ਨੂੰ ਕੇਂਦਰ ਦੀ ਸੱਤਾ ਤੱਕ ਪਹੁੰਚਾ ਸਕੇਗਾ, ਅਜਿਹਾ ਸੰਭਵ ਨਹੀਂ ਲੱਗਦਾ।
ਇਸ ਤੋਂ ਬਾਅਦ ਹਿਮਾਚਲ, ਜੰਮੂ-ਕਸ਼ਮੀਰ, ਉਤਰਾਖੰਡ ਅਤੇ ਹਰਿਆਣਾ ਦੀਆਂ 25 ਸੀਟਾਂ ਹਨ। ਜੰਮੂ-ਕਸ਼ਮੀਰ ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਤੇ ਹਰਿਆਣਾ, ਉਤਰਾਖੰਡ ਅਤੇ ਹਿਮਾਚਲ ਵਿੱਚ ਭਾਜਪਾ ਦੀਆਂ ਸਰਕਾਰਾਂ ਜ਼ਬਰਦਸਤ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀਆਂ ਹਨ। ਇਨ੍ਹਾਂ ਸੂਬਿਆਂ ਵਿੱਚ ਵੀ ਕਾਂਗਰਸ ਫਰੰਟ ਰਨਰ ਹੈ। ਕੁੱਲ ਮਿਲਾ ਕੇ ਜੋ ਤਸਵੀਰ ਉਭਰ ਕੇ ਸਾਹਮਣੇ ਆਈ ਹੈ, ਉਸ ਵਿੱਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣਦੀ ਨਜ਼ਰ ਆ ਰਹੀ ਹੈ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਕੋਲ ਵੀ ਇੰਨੀਆਂ ਸੀਟਾਂ ਦਿਸ ਰਹੀਆਂ ਹਨ ਕਿ ਉਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਸਮਰੱਥ ਹਨ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦਾ ਮੁੜ ਉਠ ਖੜ੍ਹਾ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਦੇ ਲੋਕ ਹੁਣ ਜੁਮਲੇਬਾਜ਼ੀ ਦੀ ਹਕੀਕਤ ਸਮਝ ਚੁੱਕੇ ਹਨ ਅਤੇ ਭਾਜਪਾ ਦੇ ਝਾਂਸੇ ਵਿੱਚ ਨਹੀਂ ਆਉਣ ਵਾਲੇ ਭਾਵ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਜੁਮਲਿਆਂ ਦਾ ਦੌਰ ਹੁਣ ਖਤਮ ਹੋਣ ਵਾਲਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”