Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਯੂ-ਟਿਊਬ ਉੱਤੇ ‘ਇਹੋ ਜਿਹੇ’ ਵੀਡੀਓਜ਼ ਪਾਏ ਤਾਂ ਚੈਨਲ ਬੰਦ ਹੋ ਜਾਵੇਗਾ

January 17, 2019 10:56 PM

ਵਾਸਿ਼ੰਗਟਨ, 17 ਜਨਵਰੀ (ਪੋਸਟ ਬਿਊਰੋ)- ਯੂ-ਟਿਊਬ ਉੱਤੇ ਖ਼ਤਰਨਾਕ ਚੁਣੌਤੀ ਪੂਰਨ ਵੀਡੀਓਜ਼ ਅੱਗੇ ਤੋਂ ਨਹੀਂ ਪਾਏ ਜਾ ਸਕਣਗੇ। ਇਹਨਾਂ ਕਾਰਨ ਕਈ ਲੋਕਾਂ ਦੀ ਮੌਤ ਅਤੇ ਜਖ਼ਮੀ ਹੋਣ ਦੀਆਂ ਖ਼ਬਰਾਂ ਨੂੰ ਦੇਖ ਕੇ ਇਹ ਫ਼ੈਸਲਾ ਲਿਆ ਗਿਆ ਹੈ। ਇਸ ਸੰਬੰਧ ਵਿੱਚ ਯੂ-ਟਿਊਬ ਨੇ ਇਹ ਗੱਲ ਸਾਫ ਕਹਿ ਦਿਤੀ ਹੈ ਕਿ ਮਨੁੱਖੀ ਜਾਨ ਨੂੰ ਖ਼ਤਰੇ ਵਿਚ ਪਾਉਣ ਵਾਲੇ ਵੀਡੀਓਜ਼ ਲਈ ਅੱਗੇ ਤੋਂ ਕੋਈ ਥਾਂ ਨਹੀਂ ਹੋਵੇਗੀ।
ਯੂ-ਟਿਊਬ ਉੱਤੇ ਬਲੂ ਵ੍ਹੇਲ ਗੇਮ, ਕਿਕੀ ਡਾਂਸ, ਬਰਡਬੌਕਸ ਦੇ ਕਈ ਖ਼ਤਰਨਾਕ ਚੁਣੌਤੀ ਭਰੇ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ਨੂੰ ਆਮ ਲੋਕਾਂ ਨੇ ਪਸੰਦ ਕੀਤਾ ਹੈ। ਲੋਕ ਇਨ੍ਹਾਂ ਨੂੰ ਦੇਖ ਕੇ ਇਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਉਨ੍ਹਾਂ ਲਈ ਜਾਨਲੇਵਾ ਹੋ ਸਕਦੇ ਹਨ। ਇਹ ਮੰਗ ਵੀ ਉੱਠੀ ਹੈ ਕਿ ਇਸ ਤਰ੍ਹਾਂ ਦੇ ਵੀਡੀਓਜ਼ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪਿਛਲੇ ਸਾਲ ਅਪ੍ਰੈਲ ਵਿਚ ਯੂ-ਟਿਊਬ ਨੇ ਅਜਿਹੇ ਲੋਕਾਂ ਉੱਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਅਜਿਹੀ ਸਮੱਗਰੀ ਹਾਲੇ ਵੀ ਸੋਸ਼ਲ ਸਾਈਟਸ ਉੱਤੇ ਹੈ। ਯੂ-ਟਿਊਬ ਨੇ ਕਿਹਾ ਕਿ ਉਹਨਾਂ ਸ਼ਰਾਰਤ ਭਰੇ ਵੀਡੀਓਜ਼ ਉੱਤੇ ਵੀ ਰੋਕ ਲਾਈ ਜਾਵੇਗੀ ਜੋ ਛੋਟੇ ਬੱਚਿਆਂ ਨੂੰ ਭਾਵਨਾਤਮਕ ਪੱਖ ਤੋਂ ਨੁਕਸਾਨ ਪੁਚਾਉਂਦੇ ਹਨ। ਯੂ-ਟਿਊਬ ਮੁਤਾਬਕ ਅਜਿਹੇ ਵੀਡੀਓਜ਼ ਦੀ ਪੂਰੀ ਸੂਚੀ ਤਾਂ ਪਤਾ ਨਹੀਂ, ਪਰ ਉਹ ਇਸ ਬਾਰੇ ਜਾਣਕਾਰੀ ਇੱਕਠੀ ਕਰਨ ਲਗੇ ਹੋਏ ਹਨ ਤਾਂ ਕਿ ਇਹਨਾਂ ਉੱਤੇ ਰੋਕ ਲਾਈ ਜਾ ਸਕੇ। ਮਈ ਵਿੱਚ ਸ਼ਿਕਾਗੋ ਵਿਚ 20 ਸਾਲ ਦੀ ਮੋਨਾਲਿਸਾ ਪੇਰੇਜ਼ ਅਤੇ 22 ਸਾਲ ਦੀ ਪੈਡਰੋ ਰੁਈਜ਼ ਯੂ-ਟਿਊਬ ਚੈਨਲ ਲਈ ਇਕ ਸਟੰਟ ਰਿਕਾਰਡ ਕਰ ਰਹੇ ਸਨ। ਇਸ ਖ਼ਤਰਨਾਕ ਸਟੰਟ ਨੇ ਮੋਨਾਲੀਸਾ ਦੇ ਦੋਸਤ ਦੀ ਜਾਨ ਲੈ ਲਈ। ਬੀਤੇ ਸਾਲ ਅਮਰੀਕਾ ਦੀ ਇਕ ਮਸ਼ਹੂਰ ਕੰਪਨੀ ਨੇ ਅਪਣੇ ਸਾਬਣ ਦੇ ਪ੍ਰਚਾਰ ਲਈ ਅਨੋਖੀ ਐਡ ਬਣਾਈ, ਜਿਸ ਵਿਚ ਬੀਮਾਰੀ ਤੋਂ ਬਚਣ ਲਈ ਸਾਬਣ ਖਾਂਦੇ ਦਿਖਾਇਆ ਗਿਆ ਸੀ। ਯੂ-ਟਿਊਬ ਦੇ ਮੁਤਾਬਕ ਜੋ ਚੈਨਲ ਇਸ ਤਰ੍ਹਾਂ ਦੇ ਪ੍ਰੈਂਕ ਤੇ ਖ਼ਤਰਨਾਕ ਵੀਡੀਓਜ਼ ਪੋਸਟ ਕਰੇਗਾ, ਪਹਿਲੇ ਸਟ੍ਰਾਈਕ ਹੇਠ ਉਸ ਚੈਨਲ ਦੇ ਲਾਈਵ ਸਟ੍ਰੀਮਿੰਗ ਫੀਚਰ ਉੱਤੇ ਪਾਬੰਦੀ ਲਾ ਦਿਤੀ ਜਾਵੇਗੀ ਅਤੇ ਤੀਜੇ ਮਹੀਨੇ ਵਿਚ ਦੂਜਾ ਸਟ੍ਰਾਈਕ ਆਉਣ ਉੱਤੇ ਪਹਿਲਾਂ ਤੋਂ ਵੱਧ ਫੀਚਰ ਉੱਤੇ ਪਾਬੰਦੀ ਲਾਈ ਜਾਵੇਗੀ। ਇਸ ਤੋਂ ਬਾਅਦ 90 ਦਿਨਾਂ ਦੇ ਅੰਦਰ ਤੀਜਾ ਸਟ੍ਰਾਈਕ ਆਉਣ ਉੱਤੇ ਯੂ-ਟਿਊਬ ਉਸ ਚੈਨਲ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ