Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਟਰੰਪ ਦੇ ਅਸਤੀਫੇ ਦੀ ਅਫਵਾਹ ਨੇ ਭੁਚਾਲ ਲੈ ਆਂਦਾ

January 17, 2019 10:54 PM

ਵਾਸ਼ਿੰਗਟਨ, 17 ਜਨਵਰੀ (ਪੋਸਟ ਬਿਊਰੋ)- ਬੁੱਧਵਾਰ ਸਵੇਰੇ ਇਕ ਅੰਗਰੇਜ਼ੀ ਅਖਬਾਰ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਸਤੀਫੇ ਦੀ ਖਬਰ ਛਪਣ ਨੇ ਭੁਚਾਲ ਵਰਗੀ ਸਥਿਤੀ ਬਣਾ ਦਿੱਤੀ।
ਅੰਗਰੇਜ਼ੀ ਅਖਬਾਰ ‘ਦੀ ਵਾਸ਼ਿੰਗਟਨ ਪੋਸਟ` ਦੇ ਪਹਿਲੇ ਪੇਜ ਉੱਤੇ ਲੱਗੀ ਖਬਰ ਦਾ ਹੈਡਿੰਗ ਸੀ ‘ਅਨਪ੍ਰੈਸੀਡੈਂਟ`। ਇਸ ਵਿਚ ਲਿਖਿਆ ਸੀ ਕਿ ਡੋਨਾਲਡ ਟਰੰਪ ਵ੍ਹਾਈਟ ਹਾਊਸ ਛੱਡ ਕੇ ਚਲੇ ਗਏ ਹਨ। ਇਸੇ ਪੇਜ ਉੱਤੇ ਛਪੀ ਇਕ ਹੋਰ ਰਿਪੋਰਟ ਵਿਚ ਲਿਖਿਆ ਸੀ ਕਿ ਟਰੰਪ ਦੇ ਅਸਤੀਫੇ ਨਾਲ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ ਅਤੇ ਲੋਕ ਖੁਸ਼ੀਆਂ ਮਨਾ ਰਹੇ ਹਨ। ਬਾਅਦ ਵਿੱਚ ਇਹ ਖਬਰ ਝੂਠੀ ਸਾਬਤ ਹੋਈ।
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਵੱਕਾਰੀ ਅਖਬਾਰ ‘ਦੀ ਵਾਸ਼ਿੰਗਟਨ ਪੋਸਟ` ਦਾ ਇਕ ਫੇਕ ਐਡੀਸ਼ਨ ਵਾਇਰਲ ਹੋ ਰਿਹਾ ਹੈ। ਇਸ ਫੇਕ ਐਡੀਸ਼ਨ ਵਿਚ ਅਮਰੀਕੀ ਪ੍ਰਸ਼ਾਸਨ ਨਾਲ ਸਬੰਧਤ ਫਰਜ਼ੀ ਖਬਰਾਂ ਨੂੰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਜਦੋਂ ਅਖਬਾਰ ਲੋਕਾਂ ਦੇ ਹੱਥ ਵਿਚ ਆਈ ਤਾਂ ਹੈਰਾਨੀ ਨਾਲ ਖਬਰ ਨੂੰ ਦੇਖਦੇ ਰਹੇ। ਪਹਿਲੇ ਪੇਜ ਉੱਤੇ ਛਪੀ ਖਬਰ ਵਿਚ ਟਰੰਪ ਦੇ ਅਸਤੀਫੇ ਦਾ ਐਲਾਨ ਸੀ। ਮਜ਼ੇਦਾਰ ਗੱਲ ਇਹ ਰਹੀ ਕਿ ਅਖਬਾਰ ਉੱਤੇ 1 ਮਈ 2019 ਤਰੀਕ ਲਿਖੀ ਹੋਈ ਸੀ। ਇਸ ਅਖਬਾਰ ਨੂੰ ਵ੍ਹਾਈਟ ਹਾਊਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਲੋਕਾਂ ਨੂੰ ਮੁਫਤ ਵੰਡਿਆ ਗਿਆ। ਜਦੋਂ ਅਸਲੀ ਅਖਬਾਰ ‘ਦੀ ਵਾਸ਼ਿੰਗਟਨ ਪੋਸਟ` ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਦਾ ਖੰਡਨ ਕੀਤਾ ਤੇ ਕਿਹਾ ਕਿ ਇਹ ਇਕ ਫਰਜ਼ੀ ਐਡੀਸ਼ਨ ਹੈ, ਇਸ ਦੇ ਧੋਖੇ ਵਿਚ ਨਾ ਆਓ, ਸਾਨੂੰ ਇਸ ਦੀ ਸੂਚਨਾ ਮਿਲੀ ਹੈ, ਇਸ ਦੀ ਕੋਈ ਭਰੋਸੇਯੋਗਤਾ ਨਹੀਂ ਹੈ, ਅਸੀਂ ਇਸ ਦੀ ਪੜਤਾਲ ਕਰ ਰਹੇ ਹਾਂ।
ਵਰਨਣ ਯੋਗ ਹੈ ਕਿ ਫਰਜ਼ੀ ਅਖਬਾਰ ਛਾਪਣ ਵਾਲਿਆਂ ਨੇ ਇਸ ਦੀ ਕਾਪੀ ਬਿਲਕੁੱਲ ਅਸਲੀ ਅਖਬਾਰ ਨਾਲ ਮੇਲ ਖਾਂਦੀ ਤਿਆਰ ਕੀਤੀ ਸੀ। ਇਸ ਵਿਚ ਅਖਬਾਰ ਦਾ ਨਾਮ ਅਤੇ ਲੋਗੋ ਵੀ ਉਹੋ ਵਰਤਿਆ ਗਿਆ। ਹਾਲੇ ਤੱਕ ਇਸ ਬਾਰੇ ਉੱਤੇ ਡੋਨਾਲਡ ਟਰੰਪ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ। ਇਸ ਅਖਬਾਰ ਨੇ ਇਹੋ ਜਿਹੇ ਕਈ ਫਰਜ਼ੀ ਲੇਖ ਵੀ ਛਾਪੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਚ ਕਿਹਾ ਗਿਆ ਹੈ ਕਿ ਟਰੰਪ ਦੇ ਅਸਤੀਫੇ ਨਾਲ ਦਿੱਲੀ ਸਣੇ ਕਈ ਦੇਸ਼ਾਂ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਦੂਜੇ ਲੇਖ ਵਿਚ ਕਿਹਾ ਗਿਆ ਹੈ ਕਿ ਪਿੱਛੇ ਜਿਹੇ ਉਪ ਰਾਸ਼ਟਰਪਤੀ ਬਣੇ ਮਾਈਕ ਪੈਂਸ ਨੇ ਆਪਣੀ ਦਾਦੀ ਦੀ ਬਾਈਬਲ ਨਾਲ ਸਹੁੰ ਚੁੱਕੀ ਸੀ।
ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਪੇਨਸਿਲਵੇਨੀਆ ਐਵੀਨਿਊ ਤੇ ਵ੍ਹਾਈਟ ਹਾਊਸ ਦੇ ਦੁਆਲੇ ਇਕ ਮਹਿਲਾ ਫਰਜ਼ੀ ਅਖਬਾਰ ਦੀ ਕਾਪੀ ਲੋਕਾਂ ਨੂੰ ਮੁਫਤ ਦੇ ਕੇ ਕਹਿੰਦੀ ਸੀ ਕਿ ਇਹ ਵਾਸ਼ਿੰਗਟਨ ਪੋਸਟ ਦਾ ਖਾਸ ਐਡੀਸ਼ਨ ਹੈ, ਜੋ ਬਾਅਦ ਵਿਚ ਕਦੇ ਨਹੀਂ ਮਿਲੇਗਾ। ਉਸ ਕੋਲ ਪਲਾਸਟਿਕ ਬੈਗ ਵਿਚ ਇਸ ਫਰਜ਼ੀ ਅਖਬਾਰ ਦਾ ਪੂਰਾ ਬੰਡਲ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ