Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਬਿਊਟੀ ਨਹੀਂ, ਟੈਲੇਂਟ ਨਾਲ ਬਣਦੀ ਹੈ ਗੱਲ

January 17, 2019 08:14 AM

ਪਿਛਲੇ ਸਾਲ ਵਿੱਚ ਇੱਕੋ ਫਿਲਮ ‘ਨਮਸਤੇ ਲੰਡਨ’ ਵਿੱਚ ਨਜ਼ਰ ਆਈ ਪਰਿਣੀਤੀ ਚੋਪੜਾ 2019 ਵਿੱਚ ਤਿੰਨ ਵੱਡੀਆਂ ਫਿਲਮਾਂ ਵਿੱਚ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਇਸ ਵਿੱਚ ਅਰਜੁਨ ਕਪੂਰ ਦੇ ਆਪੋਜ਼ਿਟ ‘ਸੰਦੀਪ ਔਰ ਪਿੰਕੀ ਫਰਾਰ’, ਅਕਸ਼ੈ ਕੁਮਾਰ ਦੇ ਆਪੋਜ਼ਿਟ ‘ਕੇਸਰੀ’ ਅਤੇ ਸਿਧਾਰਥ ਕਪੂਰ ਦੇ ਆਪੋਜ਼ਿਟ ਫਿਲਮ ‘ਜਬਰੀਆ ਜੋੜੀ' ਸ਼ਾਮਲ ਹਨ। ਪਿਛਲੇ ਸਾਲ ਦੀ ਇੱਕੋ ਫਿਲਮ ‘ਨਮਸਤੇ ਲੰਡਨ’ ਦੇ ਬੁਰੀ ਤਰ੍ਹਾਂ ਫਲਾਪ ਹੋਣ ਕਰ ਕੇ ਉਸ 'ਤੇ ਇਸ ਸਾਲ ਦੀਆਂ ਆਪਣੀਆਂ ਇਨ੍ਹਾਂ ਤਿੰਨਾਂ ਬਾਰੇ ਦਬਾਅ ਕੁਝ ਵਧ ਗਿਆ ਹੈ, ਪਰ ਉਸ ਨੰ ਪੂਰਾ ਭਰੋਸਾ ਹੈ ਕਿ ਇਹ ਤਿੰਨੋਂ ਫਿਲਮਾਂ ਉਸ ਦੇ ਕਰੀਅਰ ਨੂੰ ਨਵਾਂ ਮੋੜ ਦੇਣ ਵਾਲੀਆਂ ਹੋਣਗੀਆਂ। ਇੱਕ ਸਮਾਂ ਪਰਿਣੀਤੀ ਨੂੰ ਮੋਟੇ ਹੋਣ 'ਤੇ ਆਲੋਚਨਾ ਵੀ ਝੱਲਣੀ ਪਈ ਸੀ, ਪਰ ਪਿੱਛੇ ਜਿਹੇ ਦੇ ਸਾਲਾਂ ਵਿੱਚ ਉਸ ਨੇ ਆਪਣੀ ਫਿਟਨੈੱਸ 'ਤੇ ਖੂਬ ਮਿਹਨਤ ਕੀਤੀ ਹੈ ਤੇ ਉਹ ਫਿਲਮਾਂ ਵਿੱਚ ਕੰਮ ਸ਼ੁਰੂ ਕਰਨ ਦੀ ਤੁਲਨਾ 'ਚ ਬਹੁਤ ਬਦਲੀ ਬਦਲੀ ਤੇ ਨਿਖਰੀ ਨਜ਼ਰ ਆਉਂਦੀ ਹੈ।
ਉਹ ਨਹੀਂ ਮੰਨਦੀ ਕਿ ਫਿਲਮ ਨਗਰੀ ਵਿੱਚ ਫਿਟਨੈਸ ਅਤੇ ਆਕਰਸ਼ਿਕ ਸਰੀਰਕ ਰੰਗ ਰੂਪ ਨੂੰ ਟੈਲੇਂਟ ਨਾਲ ਵੱਧ ਮਹੱਤਵ ਦਿੱਤਾ ਜਾਣ ਲੱਗਾ ਹੈ। ਉਹ ਕਹਿੰਦੀ ਹੈ, ‘‘ਅੱਜ ਵੀ ਟੈਲੇਂਟ ਹੀ ਸਭ ਕੁਝ ਹੈ, ਜੇ ਕਿਸੇ ਨੂੰ ਐਕਟਿੰਗ ਨਹੀਂ ਆਉਂਦੀ ਤਾਂ ਉਸ ਦੇ ਸੁੰਦਰ ਜਾਂ ਫਿੱਟ ਹੋਣ ਦਾ ਕੋਈ ਫਾਇਦਾ ਨਹੀਂ। ਜੋ ਵੀ ਕਲਾਕਾਰ ਸਾਲਾਂ ਤੋਂ ਫਿਲਮ ਨਗਰੀ ਵਿੱਚ ਹੈ ਅਤੇ ਜੋ ਵੀ ਨਵੇਂ ਕਲਾਕਾਰ ਸਫਲ ਹੋਏ ਹਨ, ਉਨ੍ਹਾਂ ਸਾਰਿਆਂ ਵਿੱਚ ਸਿਰਫ ਸੁੰਦਰਤਾ ਹੀ ਨਹੀਂ, ਉਹ ਆਪਣੇ ਟੈਲੇਂਟ ਦੇ ਦਮ 'ਤੇ ਇਥੇ ਟਿਕ ਸਕੇ ਹਨ। ਸ਼ੁਰੂ ਵਿੱਚ ਮੈਨੂੰ ਵੀ ਮੇਰੀ ਲੁਕਸ ਲਈ ਤਾਰੀਫਾਂ ਨਹੀਂ ਮਿਲੀਆਂ ਸਨ, ਪਰ ਮੈਂ ਇਥੇ ਇੰਨੇ ਸਾਲ ਗੁਜ਼ਾਰੇ ਹਨ ਤਾਂ ਉਹ ਸਿਰਫ ਇਸ ਲਈ ਮੈਂ ਕੁਝ ਚੰਗਾ ਕੰਮ ਕਰ ਕੇ ਵਿਖਾਇਆ ਹੈ।”
ਪਰਿਣੀਤੀ ਦਾ ਮੰਨਣਾ ਹੈ ਕਿ ਔਰਤਾਂ ਦੀ ਅਸਲੀ ਸੁੰਦਰਤਾ ਉਸ ਦੇ ਚਿਹਰੇ ਤੇ ਸਰੀਰ 'ਤੇ ਨਿਰਭਰ ਨਹੀਂ ਕਰਦੀ। ਉਸ ਨੇ ਕਿਹਾ, ‘‘ਔਰਤਾਂ ਹੀ ਨਹੀਂ, ਹਰ ਵਿਅਕਤੀ ਦੀ ਸੁੰਦਰਤਾ ਉਸ ਦੇ ਵਿਅਕਤੀਤਵ ਤੇ ਉਸ ਦੇ ਮਜ਼ਾਜ਼ 'ਚ ਲੁਕੀ ਹੁੰਦੀ ਹੈ। ਮੈਂ ਉਨ੍ਹਾਂ ਲੋਕਾਂ ਵੱਲ ਆਕਰਸ਼ਿਤ ਹੁੰਦੀ ਹਾਂ ਜੋ ਦਿਲ ਖੋਲ੍ਹ ਕੇ ਹੱਸਦੇ ਹਨ। ਮੈਨੂੰ ਉਹ ਔਰਤਾਂ ਪਸੰਦ ਹਨ, ਜੋ ਖੁੱਲ੍ਹ ਕੇ ਜਿਊਣਾ ਜਾਣਦੀਆਂ ਹਨ ਤੇ ਖੁਦ 'ਤੇ ਕਿਸੇ ਤਰ੍ਹਾਂ ਦਾ ਬੋਝ ਲੈ ਕੇ ਨਹੀਂ ਚਲਦੀਆਂ।” ਉਸ ਦਾ ਕਹਿਣਾ ਹੈ ਕਿ ਉਹ ‘ਬਾਡੀ ਸ਼ੇਮਿੰਗ’ ਭਾਵ ਕਿਸੇ ਦੇ ਸਰੀਰ ਨੂੰ ਲੈ ਕੇ ਉਸ ਦੀ ਆਲੋਚਨਾ ਕਰਨ ਵਾਲਿਆਂ ਦਾ ਸਖਤ ਵਿਰੋਧ ਕਰਦੀ ਰਹੀ ਹੈ ਤੇ ਹਰ ਕਿਸੇ ਨੂੰ ਉਹ ਜੋ ਵੀ ਹੋਵੇ, ਉਸ 'ਤੇ ਮਾਣ ਹੋਣਾ ਚਾਹੀਦਾ ਹੈ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ