ਵਰੁਣ ਧਵਨ ਇਨ੍ਹੀਂ ਦਿਨੀਂ ‘ਕਲੰਕ' ਅਤੇ ‘ਏ ਬੀ ਸੀ ਡੀ 3’ ਆਦਿ ਫਿਲਮਾਂ ਵਿੱਚ ਬਿਜ਼ੀ ਹਨ। ਇਸ ਦੇ ਇਲਾਵਾ ‘ਭਾਰਤ' ਵਿੱਚ ਵੀ ਕੈਮੀਓ ਰੋਲ ਵਿੱਚ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਉਹ ਯੁਵਾ ਧੀਰੂਭਾਈ ਅੰਬਾਨੀ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ। ਵਰੁਣ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਇਸ ਫਿਲਮ ਵਿੱਚ ਸਲਮਾਨ ਖਾਨ, ਕੈਟਰੀਨਾ ਕੈਫ ਦੇ ਇਲਾਵਾ ਜੈਕੀ ਸ਼ਰਾਫ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਵਰਗੇ ਕਲਾਕਾਰ ਵੀ ਹਨ। ਇਹ ਫਿਲਮ ਇਸ ਸਾਲ ਈਦ ਮੌਕੇ 'ਤੇ ਰਿਲੀਜ਼ ਹੋਵੇਗੀ। ਡਾਇਰੈਕਟਰ ਅਲੀ ਅੱਬਾਸ ਜ਼ਫਰ ਫਿਲਮ ਨਾਲ ਜੁੜੀ ਡਿਟੇਲ ਨੂੰ ਜ਼ਿਆਦਾ ਤੋਂ ਜ਼ਿਆਦਾ ਗੁਪਤ ਰੱਖਣਾ ਚਾਹੁੰਦੇ ਹਨ।