Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਭਾਰਤ

ਦੇਰੀ ਕਾਰਨ ਭਾਰਤ ਨੂੰ 553 ਕਰੋੜ ਰੁਪਏ ਦਾ ਕਮਿਟਮੈਂਟ ਚਾਰਜ ਭਰਨਾ ਪੈ ਗਿਆ

January 17, 2019 07:47 AM

ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ)- ਵਿਦੇਸ਼ ਤੋਂ ਆਈ ਵਿੱਤੀ ਸਹਾਇਤਾ ਅਤੇ ਕਰਜ਼ਾ ਲੈਣ ਦੀ ਸਰਕਾਰ ਵਿੱਚ ਬੈਠੇ ਅਫਸਰਾਂ ਨੂੰ ਕਾਹਲੀ ਹੁੰਦੀ ਹੈ, ਪਰ ਇਸ ਪੈਸੇ ਨੂੰ ਸਮੇਂ ਸਿਰ ਵਰਤਣ ਦਾ ਓਦਾਂ ਦਾ ਉਤਸ਼ਾਹ ਨਹੀਂ ਹੁੰਦਾ। ਕਰਜ਼ੇ ਦੀ ਰਕਮ ਨੂੰ ਸਮੇਂ ਸਿਰ ਨਾ ਵਰਤਣ ਕਾਰਨ ਭਾਰਤ ਨੂੰ ਕਮਿਟਮੈਂਟ ਚਾਰਜ ਲਈ ਹਰ ਸਾਲ ਔਸਤਨ 100 ਕਰੋੜ ਰੁਪਏ ਤੋਂ ਵੱਧ ਕਮਿਟਮੈਂਟ ਚਾਰਜ ਦੇ ਰੂਪ ਵਿੱਚ ਚੁਕਾਉਣੇ ਪੈ ਰਹੇ ਹਨ। ਬੀਤੇ ਪੰਜ ਸਾਲ ਵਿੱਚ ਕਮਿਟਮੈਂਟ ਚਾਰਜ ਦਾ ਅੰਕੜਾ 553 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ।
ਭਾਰਤ ਦੇ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਖਜ਼ਾਨੇ ਦੀ ਜਵਾਬਦੇਹੀ ਤੇ ਬਜਟ ਪ੍ਰਬੰਧ ਕਾਨੂੰਨ 2003 ਉੱਤੇ ਅਮਲ ਦਾ ਆਡਿਟ ਕੀਤਾ ਤਾਂ ਇਸ ਗਲਤੀ ਦਾ ਪਤਾ ਲੱਗਾ ਹੈ। ਕੈਗ ਦੀ ਇਹ ਰਿਪੋਰਟ ਪਾਰਲੀਮੈਂਟ ਨੂੰ ਪੇਸ਼ ਕੀਤੀ ਗਈ ਹੈ। ਅਸਲ ਵਿੱਚ ਸਰਕਾਰ ਦਾ ਕੋਈ ਵਿਭਾਗ ਜਦੋਂ ਵਿਦੇਸ਼ ਤੋਂ ਕਰਜ਼ਾ ਲੈਂਦਾ ਤੇ ਸਮੇਂ ਸਿਰ ਉਸ ਦੀ ਵਰਤੋਂ ਨਹੀਂ ਕਰਦਾ ਤਾਂ ਕਮਿਟਮੈਂਟ ਚਾਰਜ ਦੇਣਾ ਪੈਂਦਾ ਹੈ। ਵਿਸ਼ਵ ਸੰਸਥਾ ਕਰਜ਼ਾ ਦਿੰਦੇ ਸਮੇਂ ਇਹ ਯਕੀਨੀ ਕਰਨਾ ਚਾਹੁੰਦੀ ਹੈ ਕਿ ਉਹ ਪੈਸਾ ਸਮੇਂ ਸਿਰ ਖਰਚ ਹੋਵੇ ਅਤੇ ਵਿਕਾਸ ਕੰਮ ਪੂਰੇ ਕੀਤੇ ਜਾਣ। ਕੈਗ ਦੀ ਰਿਪੋਰਟ ਮੁਤਾਬਕ ਸਾਲ 2012-13 ਤੋਂ 2016-17 ਦੇ ਵਿਚਾਲੇ ਸਰਕਾਰ ਨੂੰ 553.22 ਕਰੋੜ ਰੁਪਏ ਕਮਿਟਮੈਂਟ ਚਾਰਜ ਦੇਣੇ ਪਏ ਹਨ। ਇਸ ਦਾ ਅਰਥ ਹੈ ਕਿ ਸਰਕਾਰੀ ਤੌਰ 'ਤੇ ਇਹ ਲੈਣ ਤੋਂ ਪਹਿਲਾਂ ਸਾਰੀ ਯੋਜਨਾ ਨਹੀਂ ਬਣਾਈ ਗਈ। ਕਿੰਨਾ ਕਰਜ਼ਾ ਲੈਣ ਦੀ ਲੋੜ ਹੈ ਅਤੇ ਕਿੰਨਾ ਲੈਣਾ ਹੈ, ਇਸ ਬਾਰੇ ਜੇ ਪਹਿਲਾਂ ਤੋਂ ਸੋਚੀ-ਸਮਝੀ ਯੋਜਨਾ ਹੁੰਦੀ ਤਾਂ ਕਮਿਟਮੈਂਟ ਚਾਰਜ ਨਹੀਂ ਦੇਣਾ ਪੈਂਦਾ। ਰਿਪੋਰਟ ਦੇ ਮੁਤਾਬਕ ਕੈਗ ਨੇ ਆਡਿਟ ਦੌਰਾਨ ਵਿੱਤ ਮੰਤਰਾਲੇ ਦਾ ਧਿਆਨ ਕਮਿਟਮੈਂਟ ਚਾਰਜ ਦੇ ਬੋਝ ਵੱਲ ਦਿਵਾਇਆ।
ਮੰਤਰਾਲੇ ਨੇ ਇਸ ਬਾਰੇ ਜੋ ਜਵਾਬ ਦਿੱਤਾ, ਉਸ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਕਮਿਟਮੈਂਟ ਚਾਰਜ ਕਿਉਂ ਵਧੇ ਅਤੇ ਮੰਤਰਾਲੇ ਨੇ ਕਮਿਟਮੈਂਟ ਚਾਰਜ ਨੂੰ ਘਟਾਉਣ ਦਾ ਕੋਈ ਸੁਝਾਅ ਵੀ ਨਹੀਂ ਦਿੱਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼